ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਾਨ ਦੇ ਮਹਾਰਾਜ ਰਾਜਾ ਲੁਈ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ ਅਜੇ ਵੀ 10 ਅਗਸਤ, 2026 ਹੈ। ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ, ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਉਸ ਅਨੁਸਾਰ ਧਿਆਨ ਰੱਖਿਆ ਗਿਆ ਹੈ। ਪਰ ਹੁਣ ਸ਼ਾਂਤੀ ਦੇ ਰਾਜਾ ਕਾਨ ਦੇ ਰਾਜਾ, K-A-N ਨਾਲ, ਮੇਰੀ ਮੁਲਾਕਾਤ ਦਾ ਪ੍ਰਬੰਧ ਕਰਨ ਦੇ ਯੋਗ ਹੋ ਗਏ ਹਨ। ਇਹ ਉਸਦੀ ਬੁੱਧ ਧਰਤੀ ਦਾ ਨਾਮ ਹੈ। ਮਹਾਰਾਜਾ, ਬੁੱਧ ਰਾਜੇ ਦਾ ਨਾਮ ਲੂਈ ਹੈ। L-U-Y । ਓਹ, ਸਵਾਗਤ ਹੈ, ਸਵਾਗਤ ਹੈ, ਮਹਾਰਾਜ, ਰਾਜਾ ਲੂਈ। ਮੈਨੂੰ ਮਾਫ਼ ਕਰਨਾ ਕਿ ਮੈਂ ਤੁਹਾਡੇ ਨਾਲ ਪਹਿਲਾਂ ਨਹੀਂ ਹੋ ਸਕੀ ਕਿਉਂਕਿ ਮੇਰੇ ਕੋਲ ਬਹੁਤ ਸਾਰੇ ਹੋਰ ਕੰਮ ਆਏ ਸਨ - ਉਹ ਜਾਣਕਾਰੀ ਜੋ ਮੈਂ ਹਮੇਸ਼ਾ ਨਹੀਂ ਮੰਗਦੀ। ਉਹ ਮੇਰੇ ਕੋਲ ਇਸ ਲਈ ਆਏ ਕਿਉਂਕਿ ਇਹ ਸਮਾਂ ਆ ਗਿਆ ਹੈ ਅਤੇ ਸਾਰੇ ਸਵਰਗੀ ਜੀਵ ਇਸ ਸਾਰੇ ਸਮੇਂ ਤੋਂ ਮੇਰੇ ਲਈ ਉਨ੍ਹਾਂ ਨੂੰ ਇਕੱਠਾ ਕਰ ਰਹੇ ਹਨ। ਇਸ ਲਈ, ਸੂਚਨਾ ਬ੍ਰਹਮ ਦਫ਼ਤਰ ਨੂੰ ਇਹ ਮੈਨੂੰ ਭੇਜਣਾ ਪਵੇਗਾ। ਮੇਰਾ ਦਿਨ ਕੰਮ ਨਾਲ ਭਰਿਆ ਹੁੰਦਾ ਹੈ।

ਤੁਹਾਨੂੰ ਮਿਲਣ ਆਉਣ ਵਿੱਚ ਇੰਨੀ ਦੇਰ ਹੋਣ ਲਈ ਸਾਨੂੰ ਮਾਫ਼ ਕਰਨਾ। ਤੁਸੀਂ ਸਾਡੇ ਗ੍ਰਹਿ 'ਤੇ ਕਿਵੇਂ ਹੋ? "ਅਸੀਂ ਠੀਕ ਹਾਂ।" ਇਹੀ ਤਾਂ ਰਾਜੇ ਨੇ ਕਿਹਾ ਸੀ। "ਅਸੀਂ ਠੀਕ ਹਾਂ। ਤੁਹਾਨੂੰ ਮਿਲਣ ਤੋਂ ਪਹਿਲਾਂ ਸਾਡਾ ਸਵਾਗਤ ਕੀਤਾ ਗਿਆ ਹੈ। ਸਾਰੇ ਸਾਡੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਨ ਅਤੇ ਅਸੀਂ ਬਹੁਤ ਖੁਸ਼ ਹਾਂ। ਕਿਰਪਾ ਕਰਕੇ ਚਿੰਤਾ ਨਾ ਕਰੋ।" ਓਹ, ਮੈਨੂੰ ਸੁਣ ਕੇ ਖੁਸ਼ੀ ਹੋਈ, ਸ਼੍ਰੀਮਾਨ ਜੀ। ਅਤੇ ਲੋਕ, ਮੇਰੇ ਲੋਕ ਅਤੇ ਇਸ ਧਰਤੀ ਦੇ ਲੋਕ, ਇਸ ਧਰਤੀ ਦੇ ਸਾਰੇ ਜੀਵ, ਤੁਹਾਡੇ ਨਾਮ ਦਾ ਅਰਥ ਜਾਣ ਕੇ ਖੁਸ਼ ਹੋਣਗੇ। ਕਿਉਂਕਿ ਜ਼ਿਆਦਾਤਰ ਬੁੱਧ ਰਾਜਿਆਂ ਨੂੰ ਉਨ੍ਹਾਂ ਦੀਆਂ ਸੁੱਖਣਾਂ, ਉਨ੍ਹਾਂ ਦੇ ਗੁਣਾਂ ਅਤੇ ਉਨ੍ਹਾਂ ਦੀ ਬਹੁਤ ਹੀ ਗਿਆਨਵਾਨ ਅਧਿਆਤਮਿਕ ਆਤਮਾ ਦੇ ਅਨੁਸਾਰ ਇੱਕ ਵੱਖਰੀ ਕਿਸਮ ਦਾ ਨਾਮ ਦਿੱਤਾ ਗਿਆ ਹੈ।

ਤਾਂ ਮਹਾਰਾਜ ਨੇ ਮੈਨੂੰ ਜਵਾਬ ਦਿੱਤਾ ਕਿ "ਲੂਈ" ਨਾਮ ਦਾ ਅਰਥ "ਨਿਡਰ" ਹੈ, ਅਤੇ "ਕਾਨ" ਨਾਮ, ਜੋ ਕਿ ਉਸਦੇ ਅਧਿਆਤਮਿਕ ਪੱਧਰ ਦਾ ਨਾਮ ਹੈ, ਇਸ ਦਾ ਅਰਥ "ਸ਼ਾਂਤਮਈ" ਹੈ। ਵਾਹ, ਵਾਹ, ਕਿੰਨਾ ਵਧੀਆ। ਸਿਰਫ਼ ਨਾਮ ਸੁਣਨ 'ਤੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਅਧਿਆਤਮਿਕ ਬੁੱਧ ਧਰਤੀ ਬਹੁਤ ਸ਼ਾਨਦਾਰ ਹੈ। ਸਾਨੂੰ ਸਿਰਫ਼ ਇਹੀ ਚਾਹੀਦਾ ਹੈ - ਨਿਡਰਤਾ ਅਤੇ ਸ਼ਾਂਤੀ। ਸਾਡੇ ਲੋਕ ਧਰਤੀ 'ਤੇ ਆਪਣੇ ਜੀਵਨ ਲਈ ਇਨ੍ਹਾਂ ਗੁਣਾਂ ਨੂੰ ਸੱਚਮੁੱਚ ਬਹੁਤ ਪਸੰਦ ਕਰਦੇ ਹਨ। ਇਸ ਦੁਨੀਆਂ ਦੇ ਲੋਕਾਂ ਨੂੰ ਰੌਸ਼ਨ ਕਰਨ ਲਈ ਤੁਹਾਡਾ ਧੰਨਵਾਦ।

ਓਹ, ਵੈਸੇ, ਮਹਾਰਾਜ, ਮੇਰੇ ਕੋਲ ਇੱਕ ਕਾਲਾ ਪਾਮ ਪੰਛੀ ਸੀ ਜਿਸਦਾ ਨਾਮ ਅਨਾਖਾਨ ਸੀ। ਕੀ ਉਹ ਤੁਹਾਡੀ ਧਰਤੀ ਤੋਂ ਆਇਆ ਸੀ? ਮਹਾਰਾਜ ਨੇ ਕਿਹਾ, "ਨਹੀਂ, ਨਹੀਂ, ਨਹੀਂ। ਉਹ ਕਿਸੇ ਹੋਰ ਧਰਤੀ ਤੋਂ ਆਇਆ ਸੀ, ਕਿਸੇ ਹੋਰ ਗ੍ਰਹਿ ਤੋਂ। ਜਿਸ ਗ੍ਰਹਿ ਤੋਂ ਉਹ ਆਇਆ ਸੀ, ਉਸਦਾ ਨਾਮ ਸਤੇ, S-T-E ਹੈ। ਉਹ 'ਸ਼ਾਂਤੀ ਚਾਹੁੰਦਾ' ਗ੍ਰਹਿ ਹੈ । ਇਹ ਉਸ ਗ੍ਰਹਿ ਦਾ ਨਾਮ ਹੈ।" ਠੀਕ ਹੈ, ਸ਼੍ਰੀਮਾਨ ਜੀ, ਤੁਹਾਡਾ ਬਹੁਤ ਧੰਨਵਾਦ। ਕੀ ਤੁਸੀਂ ਸਾਨੂੰ ਇਸ ਗ੍ਰਹਿ ਅਤੇ ਆਪਣੇ ਗ੍ਰਹਿ ਬਾਰੇ ਵੀ ਚਾਨਣਾ ਪਾਉਣਾ ਚਾਹੋਗੇ? "ਹਾਂਜੀ, ਬਿਲਕੁਲ," ਰਾਜੇ ਨੇ ਕਿਹਾ।

ਮੈਂ ਉਸ ਪੰਛੀ-ਵਿਅਕਤੀ ਦਾ ਨਾਮ ਅਨਾਖਾਨ ਰੱਖਿਆ। ਇਸਦਾ ਅਰਥ ਹੈ "ਸ਼ਾਂਤਮਈ ਯੋਧਾ।" ਸ਼ਾਂਤੀਪੂਰਨ ਯੋਧਾ, ਵਾਹ। ਅਤੇ ਉਹ ਕੁਝ ਸਾਲ ਪਹਿਲਾਂ ਮੈਨੂੰ ਛੱਡ ਗਿਆ ਸੀ। ਉਹ ਇੱਕ ਸੁੰਦਰ ਜੀਵ ਸੀ, ਇੰਨਾ ਸ਼ਾਂਤ ਅਤੇ ਇੰਨਾ ਚੰਗਾ। ਮੈਨੂੰ ਵੀ ਉਸਦੀ ਯਾਦ ਆਉਂਦੀ ਹੈ, ਜਦੋਂ ਵੀ ਮੈਂ ਉਸਨੂੰ ਯਾਦ ਕਰਦੀ ਹਾਂ। ਪਰ ਇਹ ਸਾਡੇ ਰਿਸ਼ਤੇ ਦਾ ਸਿਰਫ਼ ਇੱਕ ਭੌਤਿਕ ਹਿੱਸਾ ਹੈ। ਮੈਂ ਉਸਨੂੰ ਪਹਿਲਾਂ ਹੀ ਆਪਣੇ ਰਾਜ ਵਿੱਚ, ਮੇਰੇ ਆਪਣੇ ਰੂਹਾਨੀ ਨਵੇਂ ਖੇਤਰ ਵਿੱਚ ਉਚਾ ਚੁੱਕ ਲਿਆ ਹੈ। ਉਹ ਇਸਨੂੰ ਟਿਮ ਕੋ ਟੂ ਨਵਾਂ ਖੇਤਰ ਕਹਿੰਦੇ ਹਨ। ਅਤੇ ਉਹ ਉੱਥੇ ਖੁਸ਼ ਹੈ। ਪਰ, ਤੁਸੀਂ ਜਾਣਦੇ ਹੋ, ਕਿਉਂਕਿ ਮੈਂ ਅਜੇ ਵੀ ਭੌਤਿਕ ਰੂਪ ਵਿੱਚ ਹਾਂ, ਮੈਂ ਭੌਤਿਕ ਜੀਵਨ ਦੀਆਂ ਸਾਰੀਆਂ ਭਾਵਨਾਵਾਂ ਨੂੰ ਰਖਦੀ ਹਾਂ। ਇਸ ਲਈ ਮੈਨੂੰ ਅਜੇ ਵੀ ਕਈ ਵਾਰ ਉਸਦੀ ਯਾਦ ਆਉਂਦੀ ਹੈ, ਖਾਸ ਕਰਕੇ ਕਿਉਂਕਿ ਜਦੋਂ ਉਹ ਜ਼ਿੰਦਾ ਸੀ ਤਾਂ ਮੇਰੇ ਕੋਲ ਉਸਦੇ ਨਾਲ ਰਹਿਣ ਲਈ ਕਾਫ਼ੀ ਸਮਾਂ ਨਹੀਂ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਕੁਝ ਕਮੀ ਹੈ, ਅਤੇ ਮੈਨੂੰ ਉਸਦੀ ਦੇਖਭਾਲ ਬਹੁਤ ਵਧੀਆ ਢੰਗ ਨਾਲ ਕਰਨੀ ਚਾਹੀਦੀ ਸੀ। ਪਰ ਮੇਰੇ ਕੋਲ ਬਹੁਤ ਸਾਰੇ ਪੰਛੀ-ਲੋਕ ਵੀ ਸਨ ਅਤੇ ਮੈਂ ਉਨ੍ਹਾਂ ਦੀ ਜਿੰਨੀ ਹੋ ਸਕੇ ਦੇਖਭਾਲ ਕੀਤੀ ਕਿਉਂਕਿ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ।

ਪਰ ਅਸੀਂ ਹੈਰਾਨ ਹਾਂ ਕਿ ਨਾਮ ਸ਼ਾਂਤੀ-ਚਾਹੁੰਦਾ ਕਿਉਂ ਹੈ। ਕੀ ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਉਸ ਗ੍ਰਹਿ ਵਿੱਚ ਪੂਰੀ ਸ਼ਾਂਤੀ ਨਹੀਂ ਸੀ, ਸ਼੍ਰੀਮਾਨ ਜੀ? "ਓਹ ਹਾਂਜੀ, ਬਿਲਕੁਲ, ਬਿਲਕੁਲ, ਮਹਾਰਾਜ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜਾ। ਕਿਉਂਕਿ ਉਹ ਗ੍ਰਹਿ ਵੱਖ-ਵੱਖ ਕਿਸਮਾਂ ਦੇ ਜੀਵਾਂ ਦਾ ਮਿਸ਼ਰਣ ਹੈ। ਕੁਝ ਬਹੁਤ ਸ਼ਾਂਤਮਈ ਹੁੰਦੇ ਹਨ ਅਤੇ ਸ਼ਾਂਤੀ ਨੂੰ ਪਿਆਰ ਕਰਦੇ ਹਨ। ਅਤੇ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਨੇੜਲੇ ਗੁਆਂਢੀਆਂ ਤੋਂ ਸੰਕਰਮਿਤ ਹੁੰਦਾ ਹੈ ਅਤੇ ਅਕਸਰ ਅਸ਼ਾਂਤ ਸਮੱਸਿਆਵਾਂ ਪੈਦਾ ਕਰਦਾ ਹੈ।" ਓਹ ਵਾਹ, ਇਹ ਤਾਂ ਬਹੁਤ ਦੁੱਖ ਦੀ ਗੱਲ ਹੈ। ਪਰ ਉਮੀਦ ਹੈ ਕਿ, ਉਹ ਆਪਣੇ ਅਤੇ ਗੁਆਂਢੀ ਦੇਸ਼, ਗੁਆਂਢੀ ਧਰਤੀ, ਜਾਂ ਗੁਆਂਢੀ ਗ੍ਰਹਿ ਵਿਚਕਾਰ, ਇਹ ਸਾਰੇ ਮੁੱਦੇ ਜਲਦੀ ਹੀ ਹੱਲ ਕਰ ਲੈਣਗੇ? "ਓਹ ਹਾਂਜੀ, ਉਹ ਕਰਨਗੇ।" ਅਸੀਂ ਉਨ੍ਹਾਂ ਦੀ ਸ਼ਾਂਤੀ ਦੀ ਕਾਮਨਾ ਕਰਦੇ ਹਾਂ, ਸ਼੍ਰੀਮਾਨ ਜੀ।

ਮਹਾਰਾਜਾ ਰਾਜਾ ਲੂਈ ਨੇ ਕਿਹਾ, "ਅਨਾਖਾਨ ਦੇ ਤੁਹਾਡੇ ਜੀਵਨ ਵਿੱਚ ਇੱਕ ਪੰਛੀ-ਵਿਅਕਤੀ ਦੇ ਰੂਪ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਤੁਹਾਡੇ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਨਾ ਅਤੇ ਤੁਹਾਡੇ ਨਾਲ ਨਿੱਜੀ ਤੌਰ 'ਤੇ ਇਸ ਤਰ੍ਹਾਂ ਰਹਿਣਾ ਆਸਾਨ ਹੈ, ਕਿਉਂਕਿ ਬਹੁਤ ਸਾਰੇ ਪੈਰੋਕਾਰ ਜਾਂ ਕੋਈ ਹੋਰ ਤੁਹਾਡੇ ਨਾਲ ਇੱਕੋ ਘਰ ਜਾਂ ਆਸ-ਪਾਸ, ਇੱਕੋ ਵਿਹੜੇ ਵਿੱਚ ਨਹੀਂ ਰਹਿ ਸਕਦਾ। ਅਤੇ ਉਸਦਾ ਆਉਣ ਦਾ ਕਾਰਨ ਇਹ ਸੀ ਕਿ ਉਹ ਤੁਹਾਨੂੰ ਆਪਣੇ ਗ੍ਰਹਿ ਦੀ ਮਦਦ ਕਰਨ ਲਈ, ਸ਼ਾਂਤੀ, ਹੋਰ ਸ਼ਾਂਤੀ ਲਈ ਬੇਨਤੀ ਕਰਨਾ ਚਾਹੁੰਦਾ ਸੀ।" ਓਹ, ਹਾਂਜੀ, ਹਾਂਜੀ। ਹਾਂਜੀ, ਮੈਨੂੰ ਉਹ ਯਾਦ ਹੈ। ਮੈਂ ਮਦਦ ਕੀਤੀ। ਅਤੇ ਇਸ ਲਈ, ਬਹੁਤ ਜਲਦੀ, ਬਾਅਦ ਵਿਚ ਉਨਾਂ ਕੋਲ ਪਹਿਲਾਂ ਹੀ ਪੂਰੀ ਵੀਗਨ ਜੀਵਨ ਸ਼ੈਲੀ ਨਾਲ ਪੂਰੀ ਸ਼ਾਂਤੀ ਹੈ। ਅਸੀਂ ਇਸ ਲਈ ਪ੍ਰਮਾਤਮਾ ਦੀ ਕਿਰਪਾ ਦਾ ਧੰਨਵਾਦ ਕਰਦੇ ਹਾਂ। ਆਮੇਨ, ਸ਼੍ਰੀਮਾਨ ਜੀ। ਸਰਬ ਉੱਚ, ਅਤਿਅੰਤ ਸ਼ਕਤੀਸ਼ਾਲੀ, ਅਤਿਅੰਤ ਦਿਆਲੂ, ਅਤਿਅੰਤ ਪਿਆਰ ਕਰਨ ਵਾਲਾ, ਅਤਿਅੰਤ ਮਾਫ਼ ਕਰਨ ਵਾਲਾ, ਅਤੇ ਸਾਰੇ ਜੀਵਾਂ ਲਈ ਅਤਿਅੰਤ ਗਿਆਨ ਦੇਣ ਵਾਲਾ।

ਹੁਣ, ਕੀ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੀ ਧਰਤੀ ਬਾਰੇ ਕੁਝ ਦੱਸ ਸਕਦੇ ਹੋ ਅਤੇ ਤੁਸੀਂ ਇੱਥੇ ਕਿਵੇਂ ਪਹੁੰਚੇ, ਜਾਂ ਕਿਸ ਤਰ੍ਹਾਂ ਦੇ ਵਾਹਨ ਆਦਿ ਵਿੱਚ, ਅਤੇ ਤੁਹਾਡੀ ਫੇਰੀ ਦਾ ਉਦੇਸ਼ ਕੀ ਹੈ? "ਬਿਲਕੁਲ, ਬੇਸ਼ੱਕ, ਮੇਤ੍ਰਿਆ ਬੁੱਧ ਰਾਜਾ। ਸਾਡਾ ਵਜੂਦ ਇੱਕ ਪੂਰਨ ਅਧਿਆਤਮਿਕ ਪੱਧਰ ਹੈ, ਅਤੇ ਸਾਡੇ ਕੋਲ ਇਸ ਧਰਤੀ 'ਤੇ ਜਾਨਵਰ-ਮਾਸ ਦਾ ਸ਼ਬਦ ਵੀ ਨਹੀਂ ਹੈ ਜਿਵੇਂ ਤੁਹਾਡੇ ਕੋਲ ਹੈ। ਅਸੀਂ ਸਾਰੇ ਪੂਰੀ ਤਰ੍ਹਾਂ 'ਪਿਆਰ-ਜੀਵਨ' ਹਾਂ, ਜਿਵੇਂ ਤੁਸੀਂ ਵੀਗਨ-ਜੀਵਨ ਕਰਦੇ ਹੋ, ਅਸੀਂ ਪਿਆਰ-ਜੀਵਨ ਕਰਦੇ ਹਾਂ। ਅਸੀਂ ਪਿਆਰ ਤੋਂ ਜਿਉਂਦੇ ਹਾਂ, ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਜਿਉਂਦੇ ਹਾਂ, ਅਤੇ ਅਸੀਂ ਸਿਰਫ਼ ਮਨੋਰੰਜਨ ਲਈ ਆਪਣੇ ਤਰੀਕੇ ਨਾਲ ਰਚਨਾਤਮਕ ਹਾਂ। ਸਾਨੂੰ ਅਸਲ ਵਿੱਚ ਕਿਸੇ ਚੀਜ਼ ਦੀ ਲੋੜ ਨਹੀਂ ਹੈ।

ਕਿਉਂਕਿ ਸਾਡਾ ਖੇਤਰ ਬਹੁਤ ਸ਼ਾਂਤ ਹੈ, ਇਸ ਲਈ ਸਾਰੇ ਵਾਸੀ ਖੁਸ਼ੀ ਨਾਲ ਰਹਿੰਦੇ ਹਨ। ਉਹਨਾਂ ਨੂੰ ਖਾਣ ਦੀ ਲੋੜ ਨਹੀਂ ਹੈ; ਉਹਨਾਂ ਨੂੰ ਪੀਣ ਦੀ ਲੋੜ ਨਹੀਂ ਹੈ। ਉਹ ਸਿਰਫ਼ ਆਪਣੀ ਅਧਿਆਤਮਿਕ ਅਸੀਸ ਅਤੇ ਪ੍ਰਮਾਤਮਾ ਤੋਂ ਕਿਰਪਾ ਦਾ ਆਨੰਦ ਮਾਣ ਰਹੇ ਹਨ। ਅਸੀਂ ਹਰ ਸਮੇਂ ਖੁਸ਼ਹਾਲ ਰਹਿੰਦੇ ਹਾਂ, ਅਤੇ ਅਸੀਂ ਬਹੁਤ ਖੁਸ਼ ਹਾਂ। ਅਸੀਂ ਸਾਰੇ ਖੁਸ਼ ਹਾਂ। ਅਤੇ ਜਿਸ ਗੱਡੀ ਵਿੱਚ ਅਸੀਂ ਇੱਥੇ ਆਏ ਸੀ, ਅਸਲ ਵਿੱਚ,ਤੁਸੀਂ ਇਸਨੂੰ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਇਹ ਬਿਲਕੁਲ ਪਾਰਦਰਸ਼ੀ ਹੈ, ਪਰ ਕੁਝ ਵੀ ਇਸਨੂੰ ਇਸ ਨਾਲ ਟਕਰਾ ਕੇ ਜਾਂ ਕੋਈ ਸਮੱਸਿਆ ਪੈਦਾ ਕਰਕੇ ਤਬਾਹ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਬਾਹਰੀ ਝਰੀਟ ਜਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਨਾਲ ਵੀ ਨਹੀਂ। ਅਸੀਂ ਗੱਡੀ ਚਲਾਉਣ ਲਈ ਆਪਣੀ ਰੂਹਾਨੀ ਸ਼ਕਤੀ ਦੀ ਵਰਤੋਂ ਕਰਦੇ ਹਾਂ। ਅਤੇ ਇਹ ਬਹੁਤ ਤੇਜ਼ ਹੈ, ਪਰ ਜੇ ਤੁਸੀਂ ਇਸ ਵਿੱਚ ਬੈਠਦੇ ਹੋ, ਤਾਂ ਤੁਹਾਨੂੰ ਕੋਈ ਹਰਕਤ ਮਹਿਸੂਸ ਨਹੀਂ ਹੁੰਦੀ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਆਪਣੇ ਲਿਵਿੰਗ ਰੂਮ ਵਿੱਚ, ਆਪਣੀ ਹੀ ਧਰਤੀ ਦੇ ਘਰ ਵਿੱਚ ਬੈਠੇ ਹੋ।"

ਵਾਹ! ਇਹ ਵਧੀਆ ਹੈ। ਇਹ ਸੱਚਮੁੱਚ ਵਧੀਆ ਹੈ। ਜੇ ਸਾਡੇ ਕੋਲ ਇਹ ਹੋ ਸਕਦਾ ਹੈ, ਤਾਂ ਮੈਂ ਇਸਨੂੰ ਕਿਸੇ ਵੀ ਸਮੇਂ ਵਰਤਾਂਗੀ ਕਿਉਂਕਿ ਮੇਰਾ ਭੌਤਿਕ ਸਰੀਰ ਥੋੜ੍ਹਾ ਨਾਜ਼ੁਕ ਅਤੇ ਕੋਮਲ ਹੈ। ਅਤੇ ਅਕਸਰ ਜਦੋਂ ਮੈਂ ਯਾਤਰਾ ਕਰਦੀ ਹਾਂ, ਤਾਂ ਇਹ ਪਰੇਸ਼ਾਨ ਮਹਿਸੂਸ ਹੁੰਦਾ ਹੈ, ਕਿਉਂਕਿ ਗਡੀ ਚਲਦੀ ਹੈ ਅਤੇ ਕਈ ਵਾਰ ਰੁਕ ਜਾਂਦੀ ਹੈ ਅਤੇ ਦੁਬਾਰਾ ਸਟਾਰਟ ਹੁੰਦੀ ਹੈ, ਇਹ ਮੇਰੀ ਸਮਾਧੀ ਨੂੰ ਪਰੇਸ਼ਾਨ ਕਰਦਾ ਹੈ ਭਾਵੇਂ ਮੈਂ ਗਡੀ ਵਿੱਚ ਬੈਠੀ ਹਾਂ ਅਤੇ ਮੈਡੀਟੇਸ਼ਨ ਕਰ ਰਹੀ ਹਾਂ। ਅਤੇ ਨਾਲ ਹੀ, ਸਾਡੇ ਆਲੇ-ਦੁਆਲੇ, ਜਦੋਂ ਮੈਂ ਯਾਤਰਾ ਕਰਦੀ ਹਾਂ, ਉਦਾਹਰਣ ਵਜੋਂ, ਆਲੇ-ਦੁਆਲੇ ਬਹੁਤ ਸਾਰੀਆਂ ਗਡੀਆਂ ਹੁੰਦੀਆਂ ਹਨ, ਅਤੇ ਹਰ ਸਮੇਂ ਵੱਖਰੀ ਊਰਜਾ ਘੁੰਮਦੀ ਰਹਿੰਦੀ ਹੈ। ਅਤੇ ਹਵਾਈ ਜਹਾਜ਼ ਵਿੱਚ ਵੀ, ਹਵਾਈ ਜਹਾਜ਼ ਦੀ ਉਡਾਣ ਹਮੇਸ਼ਾ ਇਸ ਤਰ੍ਹਾਂ ਸੁਚਾਰੂ ਨਹੀਂ ਹੁੰਦੀ। ਕਈ ਵਾਰ ਇਹ ਮੈਨੂੰ ਆਪਣੀ ਸਮਾਧੀ ਜਾਂ ਚੁੱਪ ਤੋਂ ਝਟਕਾ ਦਿੰਦਾ ਸੀ। ਅਤੇ ਮੇਰੇ ਉਤਰਨ ਤੋਂ ਬਾਅਦ ਇਹ ਥੋੜ੍ਹੀ ਜਿਹੀ ਮੁਸ਼ਕਲ ਹੈ। ਮੈਨੂੰ ਆਰਾਮ ਕਰਨ ਦੀ ਲੋੜ ਹੈ, ਪਰ ਕਈ ਵਾਰ ਮੈਂ ਆਰਾਮ ਨਹੀਂ ਕਰ ਸਕਦੀ। ਮੈਨੂੰ ਤੁਰੰਤ ਕੰਮ ਤੇ ਜਾਣਾ ਪਵੇਗਾ। ਜਾਂ ਤਾਂ ਕਿਸੇ ਪੈਰੋਕਾਰਾਂ ਦੇ ਸੈਂਟਰ ਵਿੱਚ ਜਾਣਾ, ਉਨ੍ਹਾਂ ਨਾਲ ਮੈਡੀਟੇਸ਼ਨ ਕਰਨਾ, ਉਨ੍ਹਾਂ ਨਾਲ ਗੱਲਾਂ ਕਰਨੀਆਂ, ਜਾਂ ਕੋਈ ਹੋਰ - ਆਮ ਗੱਲਾਂ।

ਕਾਸ਼ ਸਾਡੇ ਕੋਲ ਵੀ ਉਹੀ ਗੱਡੀ ਹੁੰਦੀ ਜੋ ਤੁਹਾਡੇ ਕੋਲ ਹੈ। ਸ਼ਾਇਦ ਇੱਕ ਦਿਨ, ਸ਼੍ਰੀਮਾਨ ਜੀ? "ਓਹ ਹਾਂਜੀ।" ਰਾਜਾ ਬੋਲਿਆ, "ਓਹ ਹਾਂਜੀ। ਤੁਹਾਡੇ ਟਿਮ ਕੋ ਤੂ ਰੂਹਾਨੀ ਨਵੇਂ ਖੇਤਰ ਵਿੱਚ, ਤੁਹਾਡੇ ਕੋਲ ਇਸ ਤੋਂ ਵੀ ਵਧੀਆ ਉਪਕਰਣ ਹਨ, ਇਸ ਤੋਂ ਵੀ ਵਧੀਆ ਤਕਨਾਲੋਜੀ ਹੈ। ਪਰ ਫਿਰ ਤੁਹਾਨੂੰ ਇਸ ਗ੍ਰਹਿ ਦੀਆਂ ਖਰਵੀਆਂ ਕਾਢਾਂ ਅਤੇ ਤਕਨਾਲੋਜੀ ਦੇ ਆਦੀ ਹੋਣਾ ਪਵੇਗਾ। ਮੈਨੂੰ ਯਕੀਨ ਹੈ ਕਿ ਤੁਸੀਂ ਕਦੇ-ਕਦੇ ਬਹੁਤ ਬੇਆਰਾਮ ਮਹਿਸੂਸ ਕਰਦੇ ਹੋ।" ਓਹ ਹਾਂਜੀ, ਸ਼੍ਰੀਮਾਨ ਜੀ, ਬਿਲਕੁਲ, ਬਿਲਕੁਲ। ਪਰ ਕੀ ਕਰੀਏ? ਕੀ ਕਰੀਏ? ਸਾਨੂੰ ਸਾਰਿਆਂ ਨੂੰ ਬਸ ਇਹ ਸਹਿਣਾ ਹੀ ਪਵੇਗਾ। ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪਣਾ ਛੋਟਾ ਜਿਹਾ ਰਾਜ ਆਪਣੇ ਨਾਲ ਲਿਆਏ ਹੋ, ਤਾਂ ਜੋ ਤੁਸੀਂ ਸਾਡੇ ਖੇਤਰ ਵਿੱਚ ਘਰ ਵਰਗਾ ਮਹਿਸੂਸ ਕਰੋ।

Photo Caption: “ਸਵਰਗ ਦੇ ਪਿਆਰ ਅਤੇ ਸ਼ਾਨ-ਸ਼ੌਕਤ ਨਾਲ ਜੀਣਾ ਹਰ ਨਵੀਂ ਸਵੇਰ ਨੂੰ ਚਮਕਦਾਰ, ਖੁਸ਼ਹਾਲ ਭਵਿੱਖ ਨਾਲ ਸ਼ੁਭਕਾਮਨਾਵਾਂ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-26
2456 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-27
2412 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਵੈਜ਼ੀ ਸਰੇਸ਼ਠ ਵਰਗ
2026-08-27
806 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-27
2411 ਦੇਖੇ ਗਏ
ਧਿਆਨਯੋਗ ਖਬਰਾਂ
2026-08-27
8701 ਦੇਖੇ ਗਏ
ਧਿਆਨਯੋਗ ਖਬਰਾਂ
2026-08-26
1432 ਦੇਖੇ ਗਏ
34:16
ਧਿਆਨਯੋਗ ਖਬਰਾਂ
2026-08-26
951 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-08-26
861 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-26
2456 ਦੇਖੇ ਗਏ
ਧਿਆਨਯੋਗ ਖਬਰਾਂ
2026-08-25
1805 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ