ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋਸ਼ੀਲਾ ਭੂਤ ਝੂਠੀ ਘੋਸ਼ਣਾ ਕਰ ਰਿਹਾ ਕਿ ਉਹ ਮਤਰੇਆ ਬੁਧ ਹੈ, ਨੌਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੇ ਨਾਲ ਅਜ਼ੇ ਵੀ ਧਕੇਸ਼ਾਹੀ ਕੀਤੀ ਜਾ ਰਹੀ ਹੈ, ਭਾਵੇਂ ਮੈਂ ਪਹਿਲੇ ਹੀ ਵਡੀ ਹੋ ਗਈ ਹਾਂ। ਜਦੋਂ ਮੈਂ ਛੋਟੀ ਸੀ, ਮੈਨੂੰ ਨੌਜਵਾਨਾਂ ਦੁਆਰਾ ਧਕੇਸ਼ਾਹੀ ਕੀਤੀ ਗਈ ਸੀ। ਅਤੇ ਇਥੋਂ ਤਕ ਮੈਨੂੰ ਇਕ ਲੜਕੇ ਦੁਆਰਾ ਕੁਟਿਆ ਵੀ ਗਿਆ ਸੀ ਅਤੇ ਮੇਰੇ ਚਚੇਰੇ ਭਰਾ ਦੁਆਰਾ ਤੰਗ ਕੀਤਾ ਗਿਆ ਸੀ, ਅਤੇ ਉੇਨਾਂ ਦੁਆਰਾ ਗੋਲੀ ਮਾਰ ਦਿਤੀ ਗਈ ਸੀ। ਅਤੇ ਇਕ ਚਚੇਰੇ ਭਰਾ ਨੇ ਮੇਰੀ ਬਾਂਹ ਵੀ ਤੋੜ ਦਿਤੀ ਸੀ। ਉਹ ਅਚਾਨਕ ਹੀ ਕਿਤੋਂ ਆਇਆ ਅਤੇ ਮੈਨੂੰ ਕੁਸ਼ਤੀ ਨਾਲ ਜ਼ਮੀਨ ਤੇ ਲੈ ਗਿਆ। ਮੈਂ ਕਿਹਾ, "ਨਹੀਂ, ਨਹੀਂ, ਮੈਂ ਨਹੀਂ ਕਰਨਾ ਚਾਹੁੰਦੀ!" ਪਰ ਉਹ ਕੁਸ਼ਤੀ ਕਰਦਾ ਰਿਹਾ ਜਦੋਂ ਤਕ ਮੇਰੀ ਬਾਂਹ ਟੁਟ ਨਹੀਂ ਗਈ, ਮੇਰੀ ਖਬੀ ਬਾਂਹ, ਅਤੇ ਫਿਰ ਮੇਰੇ ਮਾਪਿਆਂ ਨੂੰ ਇਕ ਕੁਦਰਤੀ ਤਰੀਕੇ ਨਾਲ ਇਸ ਉਤੇ ਇਕ ਪਲਾਸਤਰ ਲਗਾਉਣਾ ਪਿਆ। ਉਥੇ ਇਕ ਸੀ... ਤੁਸੀਂ ਕਹਿ ਸਕਦੇ "ਬੁਸ਼ ਡਾਕਟਰ।" ਉਹ ਇਹ ਸਭ ਜਾਣਦੀ ਸੀ, ਅਤੇ ਉਸ ਨੇ ਕੇਲੇ ਦੇ ਪਤੇ ਵਰਤੇ ਅੰਦਰ ਕੁਝ ਜੜੀ ਬੂਟੀਆਂ ਦੀਆਂ ਚੀਜ਼ਾਂ ਨਾਲ ਲਪੇਟਣ ਲਈ , ਅਤੇ ਬਸ ਥੋੜੇ ਹੀ ਸਮੇਂ ਵਿਚ, ਮੇਰੀ ਬਾਂਹ ਪੂਰੀ ਤਰਾਂ ਠੀਕ ਹੋ ਗਈ।

ਉਹ ਉਨਾਂ ਮਾਮਲਿਆਂ ਵਿਚੋਂ ਇਕ ਹੈ। ਅਤੇ ਇਥੋਂ ਤਕ ਮੇਰੇ ਹਾਏ ਸਕੂਲ ਵਿਚ ਇਕ ਵਡਾ ਮੁੰਡਾ ਵੀ ਬਸ ਆਇਆ ਅਤੇ ਮੈਨੂੰ ਥਪੜ ਮਾਰਿਆ । ਮੈਂ ਨਹੀਂ ਜਾਣਦੀ ਕਿ ਮੈਂ ਕੀ ਕੀਤਾ ਸੀ। ਮੈਨੂੰ ਕਦੇ ਨਹੀਂ ਜਾਣਿਆ ਉਸ ਨੇ ਅਜਿਹਾ ਕਿਉਂ ਕੀਤਾ ਸੀ। ਪਰ ਮੈਂ ਕੀ ਕਰ ਸਕਦੀ ਸੀ? ਉਹ ਵਡਾ ਸੀ, ਮੈਂ ਛੋਟੀ ਹਾਂ। ਮੈਂ ਅਜ਼ੇ ਵੀ ਛੋਟੀ ਹਾਂ, ਅਤੇ ਜਦੋਂ ਮੈਂ ਛੋਟੀ ਸੀ, ਮੈਂ ਇਥੋਂ ਤਕ ਹੋਰ ਵੀ ਛੋਟੀ ਸੀ - ਸਕੂਲ ਵਿਚ ਹਮੇਸ਼ਾਂ ਸਭ ਤੋਂ ਛੋਟੀ। ਸੋ ਜਦੋਂ ਮੈਂ ਵਡੀ ਹੋ ਗਈ, ਮੈਂ ਸੋਚ‌ਿਆ ਸਿਰਫ ਆਦਮੀ ਜਿਹੜੇ ਅਧੂਰੇ ਹਨ ਉਹੀ ਅਜਿਹਾ ਕਰਦੇ ਹਨ।

ਪਰ ਹੁਣ ਜਦੋਂ ਕਿ ਮੈਂ ਵਡੀ ਹੋ ਗਈ ਹਾਂ, ਪਹਿਲੇ ਹੀ ਇਕ ਰੂਹਾਨੀ ਗੁਰੂ, ਅਤੇ ਅਜ਼ੇ ਵੀ ਅਖੌਤੀ "ਰੂਹਾਨੀ" ਲੋਕਾਂ ਦੁਆਰਾ ਧਕੇਸ਼ਾਹੀ ਕੀਤੀ ਜਾ ਰਹੀ ਹੈ। ਹਰ ਪਾਸਿਉਂ - ਹਰ ਰੋਜ਼, ਮੈਨੂੰ ਹਰ ਪਾਸਿਓਂ ਹਮਲਾ ਕੀਤਾ ਜਾ ਰਿਹਾ ਹੈ। ਮੈਂ ਕਮਰੇ ਦੇ ਅੰਦਰ ਇਕਲੀ ਹਾਂ, ਅਤੇ ਸਿਰਫ ਇਕ ਕਮਰਾ; ਉਹ ਅੰਦਰ ਨਹੀਂ ਆ ਸਕਦੇ। ਪਰ ਜੇਕਰ ਮੈਂ ਬਾਹਰ ਹਾਂ, ਮੈਂ ਨਹੀਂ ਜਾਣਦੀ ਹੋਰ ਕੌਣ ਹੋਵੇਗਾ ਜਿਹੜਾ ਅਜੇ ਵੀ ਮੈਂਨੂੰ ਕੁਟੇਗਾ, ਸਿਰਫ ਪ੍ਰਾਪਤ ਕਰਨ ਲਈ ਜੋ ਉਹ ਚਾਹੁੰਦੇ ਹਨ। ਅਦਿਖ ਤੌਰ ਤੇ, ਉਥੇ ਅਜ਼ੇ ਵੀ ਕੁਝ ਹਨ ਜੋ ਮੈਨੂੰ ਕੁਟਣ ਦੀ ਕੋਸ਼ਿਸ਼ ਕਰ ਰਹੇ ਹਨ - ਹੋਰ ਚੀਜ਼ਾਂ ਕਰ ਰਹੇ, ਜਿਵੇਂ ਮੇਰੀ ਸਥਿਤੀ ਦਾ ਦਾਅਵਾ ਕਰਨਾ, ਮੇਰੇ ਤੇ ਇਕ ਨਕਲੀ ਬੁਧ ਹੋਣ ਦਾ ਇਲਜ਼ਾਮ ਲਗਾ ਰਹੇ।

ਓਹ, ਮੈਨੂੰ ਕੋਈ ਇਤਰਾਜ਼ ਨਹੀਂ ਜੇਕਰ ਮੈਂ ਇਕ ਬੁਧ ਨਹੀਂ ਹਾਂ। ਮੇਰੇ ਕੋਲ ਆਰਾਮ ਕਰਨ ਲਈ ਵਧੇਰੇ ਸਮਾਂ ਹੋਵੇਗਾ, ਮੈਡੀਟੇਸ਼ਨ ਕਰਨ ਲਈ, ਅਤੇ ਅੰਦਰੂਨੀ ਸੰਸਾਰ ਦਾ ਅਨੰਦ ਮਾਨਣ ਲਈ। ਪਰ ਜੇਕਰ ਮੈਨੂੰ ਇਹ ਕਰਨਾ ਜ਼ਰੂਰੀ ਹੈ, ਮੈਂਨੂੰ ਇਹ ਕਰਨਾ ਪਵੇਗਾ। ਇਹ ਨਹੀਂ ਹੈ ਜਿਵੇਂ ਮੈਂ ਇਹ ਕਰਨ ਲਈ ਬਹੁਤ ਹੀ ਖੁਸ਼ ਹਾਂ, ਜਾਂ ਮੈਂ ਇਤਨੀ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਮੈਂ ਇਕ ਬੁਧ ਹਾਂ ਜਾਂ ਕੁਝ ਅਜਿਹਾ। ਓਹ ਮੇਰੇ ਰਬਾ। ਆਪਣੀ ਸਾਰੀ ਉਮਰ ਪਹਿਲੇ ਹੀ ਕੰਮ ਕਰ ਰਹੀ, ਬਹੁਤ ਸਖਤ - ਮੈਂ ਹਰ ਰੋਜ਼ ਹੁਣ ਹੋਰ ਅਤੇ ਹੋਰ ਸਖਤ ਕੰਮ ਕਰ ਰਹੀ ਹਾਂ। ਅਜਿਹਾ ਲਗਦਾ ਹੈ ਜਿਵੇਂ ਹੋਰ ਅਤੇ ਹੋਰ ਕੰਮ। ਉਹ ਮੈਨੂੰ ਵਿਆਸਤ ਕਰਦੇ ਹਨ, ਇਹ ਸਾਰੇ ਮਾਰਾ ਦੇ ਕਾਮੇ। ਉਹ ਮੈਨੂੰ ਆਪਣੇ ਆਵਦੇ ਮੰਦਰ ਵਿਚ ਕੰਮ ਕਰਨ ਨਹੀਂ ਦਿੰਦੇ, ਜਿਥੇ ਇਹ ਵਧੇਰੇ ਆਰਾਮਦਾਇਕ ਹੈ।

ਅਤੇ ਮੇਰਾ ਸਰੀਰ - ਕੋਈ ਨਹੀਂ ਪ੍ਰਵਾਹ ਕਰਦਾ ਜੇਕਰ ਇਹ ਠੀਕ ਹੈ ਜਾਂ ਨਹੀਂ ਠੀਕ। ਮੇਰੀਆਂ ਅਖਾਂ ਇਤਨੀਆਂ ਦੁਖਦੀਆਂ ਹਨ ਕਿਉਂਕਿ ਸਕ੍ਰੀਨ ਇਤਨੀ ਚਮਕਦਾਰ ਹੈ, ਕਿਉਂਕਿ ਮੇਰੇ ਕੋਲ ਇਕ ਵਡੀ ਸਕ੍ਰੀਨ ਹੋਣੀ ਜ਼ਰੂਰੀ ਹੈ; ਨਹੀਂ ਤਾਂ, ਮੈਂ ਸ਼ਬਦਾਂ ਨੂੰ ਨਹੀਂ ਪੜ ਸਕਦੀ। ਮੈਂ ਆਪਣੇ ਪੈਰੋਕਾਰਾਂ ਨੂੰ ਦੂਰੋਂ ਹੀ ਪੁਛਿਆ - ਮੇਰੇ ਕੋਲ ਨਹੀਂ, ਪਰ ਦੂਰੋਂ - ਮੈਨੂੰ ਐਨਕਾਂ ਭੇਜਣ ਲਈ ਜੋ ਮੈਂ ਸਕ੍ਰੀਨ ਤੋਂ ਦੂਰੋਂ ਪੜਨ ਲਈ ਵਰਤ ਸਕਦੀ ਹਾਂ। ਉਨਾਂ ਨੇ ਮੇਰੇ ਲਈ ਸ਼ਾਇਦ ਉਨਾਂ ਵਿਚੋਂ ਇਕ ਦਰਜਨ ਖਰੀਦੀਆਂ, ਪਰ ਉਨਾਂ ਵਿਚੋਂ ਇਕ ਵੀ ਨਹੀਂ ਹੈ ਜੋ ਮੈਂ ਚਾਹੁੰਦੀ ਸੀ, ਸੋ ਮੈਂ ਹਾਰ ਮੰਨ ਲਈ। ਇਹ ਇਕ ਲੰਮਾਂ ਸਮਾਂ ਹੋ ਗਿਆ ਹੈ ਜਦੋਂ ਤੋਂ ਮੈਂ ਹਾਰ ਮੰਨ ਲਈ, ਸੋ ਮੈਂ ਬਸ ਕੋਈ ਵੀ ਚੀਜ਼ ਪਹਿਨਦੀ ਹਾਂ ਅਤੇ ਬਸ ਅਗੇ ਅਤੇ ਪਿਛੇ ਛਾਲ ਮਾਰਦੀ ਹਾਂ ਆਪਣੀ ਆਵਦੀ ਬਰੀਕ ਲਿਖਤ ਪੜਨ ਲਈ। ਕਿਉਂਕਿ ਜਦੋਂ ਮੈਂ ਸੰਪਾਦਨ ਕਰਦੀ ਹਾਂ, ਮੈਂ ਹਮੇਸ਼ਾਂ ਉਤਨਾ ਵਡਾ ਨਹੀਂ ਲਿਖ ਸਕਦੀ ਜਿਤਨਾ ਮੈਂ ਚਾਹਾਂ। ਮੈਨੂੰ ਇਹ ਛੋਟਾ ਲਿਖਣਾ ਪੈਂਦਾ ਹੈ, ਕਿਉਂਕਿ ਕੁਝ ਖੇਤਰਾਂ ਵਿਚ, ਤੁਹਾਨੂੰ ਕੁਝ ਸੈਕਸ਼ਨਾਂ ਵਿਚ ਤੰਗ ਜਗਾ ਵਿਚ ਲਿਖਣਾ ਪੈਂਦਾ ਹੈ। ਤੁਹਾਡੇ ਕੋਲ ਉਥੇ ਵਿਚ ਕੋਈ ਜਗਾ ਨਹੀਂ ਹੈ! ਸੋ ਮੈਨੂੰ ਛੋਟੇ ਤੋਂ ਛੋਟਾ ਕਰਕੇ ਲਿਖਣਾ ਪੈਂਦਾ ਜੋ ਸੰਭਵ ਹੈ। ਮੈਂ ਬਹੁਤ ਵਡੇ ਅਖਰਾਂਵਿਚ ਲਿਖ ਸਕਦੀ ਹਾਂ ਅਤੇ ਫਿਰ ਉਨਾਂ ਨੂੰ ਛੋਟਾ ਬਣਾ ਸਕਦੀ ਹਾਂ, ਪਰ ਮੈਂ ਨਹੀਂ ਜਾਣਦੀ ਕਿਤਨਾ ਵਡਾ ਵਾਲਾ ਉਸ ਸੀਮਤ ਜਗਾ ਵਿਚ ਛੋਟਾ ਬਣਾਇਆ ਜਾ ਸਕਦਾ ਅਤੇ ਵਿਚ ਪਾਇਆ ਜਾ ਸਕਦਾ। ਮੈਂ ਬਸ ਅੰਦਾਜ਼ਾ ਜਿਵੇਂ ਲਗਾ ਰਹੀ ਹਾਂ, ਕੁਝ ਛੋਟੇ ਅਖਰਾਂ ਵਿਚ ਲਿਖਦੀ ਅਤੇ ਫਿਰ ਛੋਟਾ ਲਿਖਣਾ ਜ਼ਾਰੀ ਰਖਦੀ ਹਾਂ। ਅਤੇ ਮੈਨੂੰ ਅਗੇ ਅਤੇ ਪਿਛੇ ਛਾਲ ਮਾਰਨੀ ਪੈਂਦੀ ਹੈ ਆਪਣੀਆਂ ਆਵਦੀਆਂ ਗਲਤੀਆਂ ਦਰੁਸਤ ਕਰਨ ਲਈ, ਜਾਂ ਕੁਝ ਹੋਰ ਨਾਲ ਜੋੜਨ ਲਈ ਜਾਂ ਕੁਝ ਮਿਟਾਉਣ ਲਈ। ਬਹੁਤ ਸਾਰਾ ਕੰਮ ਹੈ ਅਤੇ ਸੋਚਣਾ ਪੈਂਦਾ ਹੈ - ਤੁਹਾਨੂੰ ਸੋਚਣਾ ਵੀ ਪੈਂਦਾ ਹੈ।

ਅਤੇ ਕੇਵਲ ਇਕ ਵਾਰ, ਕੁਝ ਮਹੀਨੇ ਪਹਿਲਾਂ, ਮੈਂ ਅਧੀ ਮਰੀ ਸੀ, ਸੋ ਮੈਂ ਆਪਣੀ ਟੀਮ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਲਈ ਕੰਮ ਨਹੀਂ ਕਰ ਸਕਦੀ। ਮੈਂ ਨਹੀਂ ਜਾਣਦੀ ਕਿਤਨੇ ਸਮੇਂ ਲਈ। ਅਤੇ ਉਹ ਦਿਨ ਅਨੰਦਮਈ ਸਨ! ਉਹ ਦਿਨ ਹਮੇਸ਼ਾਂ ਸਵਰਗ ਵਿਚ ਸਨ - ਖਾਣਾ ਜਦੋਂ ਤੁਹਾਨੂੰ ਭੁਖ ਲਗਦੀ ਹੈ, ਸੌਣਾ ਜਦੋਂ ਤੁਸੀਂ ਚਾਹੁੰਦੇ ਹੋ। ਬਹੁਤ ਵਧੀਆ। ਮੇਰੇ ਕੋਲ ਸੁਪਰੀਮ ਮਾਸਟਰ ਟੀਵੀ ਦੇ ਨਾਲ ਕੋਈ ਵਾਸਤਾ ਨਹੀਂ ਸੀ - ਪੂਰੀ ਤਰਾਂ ਬੰਦ ਕਰ ਦਿਤਾ। ਇਹ ਇਕ ਬਹੁਤ ਵਧੀਆ ਸਮਾਂ ਸੀ। ਓਹ ਮੇਰੇ ਰਬਾ। ਕਾਸ਼ ਮੇਰੇ ਕੋਲ ਉਹ ਬਾਰ ਬਾਰ ਹੋ ਸਕਦਾ ਹੋਵੇ। ਮੈਂ ਨਹੀਂ ਕਰ ਸਕਦੀ; ਬਹੁਤ ਜਿਆਦਾ ਕੰਮ ਕਰਨ ਲਈ ਹੈ - ਸਿਰਫ ਸੁਪਰੀਮ ਮਾਸਟਰ ਟੈਲੀਵੀਜ਼ਨ ਹੀ ਨਹੀਂ, ਪਰ ਟੀਮ ਮੈਂਬਰ ਕਦੇ ਕਦਾਂਈ ਨਾਲ ਨਹੀਂ ਰਲ ਸਕਦੇ ਜਾਂ ਬਹੁਤਾ ਜਿਆਦਾ ਕੰਮ, ਕਾਰੋਬਾਰ, ਅਤੇ ਦੀਖਿਆ ਨਵੇਂ ਅਤੇ ਭਿੰਨ ਦੇਸ਼ਾਂ ਵਿਚ। ਸਭ ਕਿਸਮ ਦੀਆਂ ਚੀਜ਼ਾਂ। ਮੈਨੂੰ ਚੋਣ ਕਰਨੀ ਪੈਂਦੀ ਕਿਹੜਾ ਕੁਆਨ ਯਿੰਨ ਮਸੇਂਜਰ ਕਿਹੜੇ ਦੇਸ਼ ਲਈ, ਅਤੇ ਸਭ ਕਿਸਮ ਦੀਆਂ ਛੋਟੀਆਂ, ਛੋਟੀਆਂ ਚੀਜ਼ਾਂ ਦੀ ਮੈਨੂੰ ਦੇਖਭਾਲ ਕਰਨੀ ਪੈਂਦੀ ਹੈ। ਅਤੇ ਵੀਗਨ ਰੈਸਟਰਾਂਟ ਇਥੇ ਅਤੇ ਉਥੇ, ਕਾਰੋਬਾਰ ਉਪਰ ਅਤੇ ਥਲੇ। ਮੈਂ ਨਹੀਂ ਜਾਣਦੀ ਇਕ ਵਿਆਕਤੀ ਕਿਵੇਂ ਇਤਨਾ ਜਿਆਦਾ ਕਰ ਸਕਦਾ ਹੈ। ਮੈਂ ਬਸ ਕਰਦੀ ਹਾਂ। ਮੇਰੇ ਕੋਲ ਇਥੋਂ ਤਕ ਸੋਚਣ ਲਈ ਸਮਾਂ ਨਹੀਂ ਹੈ। ਅਤੇ ਫਿਰ ਵਾਧੂ ਦਾ ਕੰਮ ਦਾਨਵਾਂ ਤੋਂ ਅਤੇ ਸਭ ਕਿਸਮ ਦੀਆਂ ਚੀਜ਼ਾਂ!

ਹੁਣੇ ਹੁਣੇ, ਮੈਨੂੰ ਪੁਛੇ ਬਗੈਰ, ਹੁਏ ਬੁ ਨੇ ਪਹਿਲੇ ਹੀ ਕੁਝ ਲੋਕਾਂ ਨੂੰ ਦੀਖਿਆ ਦਿਤੀ ਹੈ ਤਾਂਕਿ ਉਹ ਉਸ ਨੂੰ ਭੇਟਾਵਾਂ ਦੇਣਗੇ ਤਾਂਕਿ ਉਹ ਆਰਾਮ ਵਾਲੀ ਜਿੰਦਗੀ ਜੀਅ ਸਕੇ - ਇਥੋਂ ਤਕ ਬਾਹਰ ਜਾ ਕੇ, ਜਾਨਵਰ-ਲੋਕਾਂ ਦਾ ਮਾਸ ਖਾਂਦਾ, ਸ਼ਰਾਬ ਪੀਂਦਾ, ਅਤੇ ਅਜਿਹਾ ਕੁਝ, ਜੋ ਬਹੁਤ ਮਹਿੰਗੇ ਹਨ। ਅਤੇ ਸੋ, ਉਸ ਨੇ ਅਵਾਤਮਸਾਕਾ ਸੂਤਰ ਨੂੰ ਇਸ ਮੰਤਵ ਲਈ ਬਦਲ ਦਿਤਾ - ਮੇਰਾ ਕੰਮ ਸੰਭਾਲਣ ਲਈ। ਉਸ ਨੇ ਕਿਹਾ ਸੀ ਕਿ ਮੈਂ ਇਕ ਬੁਧ ਹਾਂ, ਇਕ ਹੋਰ ਬੁਧ। ਪਰ ਉਹ ਜਾਣਦਾ ਹੈ ਕਿ ਇਸ ਅਵਧੀ ਦੇ ਸਮੇਂ ਵਿਚ, ਸਿਰਫ ਮਤਰੇਆ ਬੁਧ ਨਵੇਂ ਸਟਾਇਲ ਦੇ ਸਿਧਾਂਤ, ਧਰਮ ਦਾੀ ਸੰਭਾਲ ਕਰੇਗਾ। ਕਿਉਂਕਿ ਇਹ ਲੋਕਾਂ ਲਈ ਵਧੇਰੇ ਤੇਜ਼ ਹੈ, ਇਹ ਵਧੇਰੇ ਸੌਖਾ ਹੈ। ਅਜਕਲ, ਲੋਕਾਂ ਕੋਲ ਜੰਗਲ ਵਿਚ ਬੈਠਣ ਲਈ ਬਹੁਤਾ ਸਮਾਂ ਨਹੀਂ ਹੈ, ਜਾ ਕੇ ਭੀਖ ਮੰਗਣ ਲਈ, ਜਾਂ ਇਥੋਂ ਤਕ ਇਕ ਮੰਦਰ ਨੂੰ ਜਾਣ ਲਈ। ਮੈਂ ਉਨਾਂ ਨੂੰ ਕਿਹਾ, ਬਸ ਘਰੇ ਮੈਡੀਟੇਸ਼ਨ ਕਰੋ, ਕਿਉਂਕਿ ਉਨਾਂ ਦਾ ਘਰ ਇਕ ਮੰਦਰ ਹੈ, ਇਕ ਆਸ਼ਰਮ ਹੈ। ਅਤੇ ਉਹ ਖੁਦ ਆਪ, ਉਨਾਂ ਦਾ ਸਰੀਰ, ਪ੍ਰਮਾਤਮਾ ਲਈ ਇਕ ਮੰਦਰ ਹੈ, ਬੁਧਾਂ ਦੇ ਨਾਲ ਕੰਮ ਕਰਨ ਲਈ। ਕਿਉਂਕਿ ਉਨਾਂ ਦਾ ਬੁਧ ਸੁਭਾਅ ਇਕ ਮਨੁਖ ਦੇ ਅੰਦਰੇ ਹੈ, ਸੋ ਉਨਾਂ ਦਾ ਸਰੀਰ ਪਹਿਲੇ ਹੀ ਇਕ ਮੰਦਰ ਹੈ।

ਅਤੇ ਮੇਰੇ ਸਾਰੇ ਪੈਰੋਕਾਰ - ਉਨਾਂ ਵਿਚੋਂ ਜਿਆਦਾਤਰ - ਉਨਾਂ ਕੋਲ ਵਧੀਆ ਅਨੁਭਵ ਹਨ, ਵਖ-ਵਖ ਪਧਰਾਂ ਨੂੰ ਜਾਂਦੇ, ਵਖ-ਵਖ ਸਵਰਗਾਂ ਨੂੰ, ਵਖ-ਵਖ ਬੁਧਾਂ ਦੀਆਂ ਧਰਤੀਆਂ ਨੂੰ, ਇਥੋਂ ਤਕ ਅਮੀਤਬਾ ਬੁਧ ਧਰਤੀ ਨੂੰ, ਮੈਡੀਸਨ ਬੁਧ ਦੀ ਧਰਤੀ ਨੂੰ ਅਤੇ ਵਾਏਰੋਕਾਨਾ ਬੁਧ ਦੀ ਧਰਤੀ ਨੂੰ। ਉਹ ਉਨਾਂ ਸਾਰ‌ਿਆਂ ਨੂੰ ਮਿਲਦੇ ਹਨ, ਅਤੇ ਉਹ ਉਨਾਂ ਨਾਲ ਸੰਪਰਕ ਵੀ ਕਰ ਸਕਦੇ ਹਨ ਅਤੇ ਨਾਲੇ ਉਨਾਂ ਤੋਂ ਸਿਧੀ ਸਿਖਿਆ ਲੈ ਸਕਦੇ। ਉਨਾਂ ਨੂੰ ਹਮੇਸਾਂ ਮੇਰੇ ਨਾਲ ਅਧਿਐਨ ਕਰਨ ਦੀ ਨਹੀਂ ਲੋੜ। ਬਿਨਾਂਸ਼ਕ, ਮੈਂ ਉਨਾਂ ਨੂੰ ਆਪਣੇ ਹਵਾਲਿਆਂ ਦੁਆਰਾ ਵਿਆਖਿਆਵਾਂ ਦਿੰਦੀ ਹਾਂ, ਆਪਣੀਆਂ ਗਲਾਂ ਰਾਹੀਂ, ਤਾਂਕਿ ਉਹ ਆਪਣੇ ਮਨਾਂ ਵਿਚ ਕੁਝ ਸ਼ੰਕਿਆਂ ਨੂੰ ਦੂਰ ਕਰ ਸਕਣ। ਕੁਝ ਲੋਕਾਂ ਨੂੰ ਇਸ ਦੀ ਲੋੜ ਹੈ। ਹਰ ਇਕ ਸਮਾਨ ਪਧਰ ਤੇ ਨਹੀਂ ਹੈ। ਸੋ ਹੁਏ ਬੁ ਨੇ ਇਹ ਸਭ ਕਰਨ ਦੀ ਹਿੰਮਤ ਕੀਤੀ ਤਾਂਕਿ ਮੇਰੇ ਮਿਸ਼ਨ ਦੀ ਸਫਲਤਾ ਨੂੰ ਚੋਰੀ ਕਰ ਸਕੇ। ਕੋਈ ਹੈਰਾਨੀ ਨਹੀਂ ਉਹ ਮੇਰੇ ਮਰਨ ਦੀ ਉਡੀਕ ਕਰ ਰਿਹਾ ਹੈ।

ਮੈਂ ਬਾਅਦ ਵਿਚ ਹੋਰ ਕਾਫੀ ਚੀਜ਼ਾਂ ਦੀ ਜਾਂਚ ਕੀਤੀ ਸੀ। ਉਹ ਇਕਲਾ ਨਹੀਂ ਹੈ। ਉਸ ਨੇ ਇਹ ਸਭ ਆਪਣੇ ਆਪ ਹੀ ਨਹੀਂ ਸੋਚ‌ਿਆ ਸੀ। ਮਾਰਾ, ਜਾਦੂਗਰਨੀ, ਅਤੇ ਮਹਾਰਾਜ ਜੋਸ਼ੀਲੇ ਭੂਤਾਂ ਦਾ ਰਾਜੇ ਨੇ ਉਸ ਨੂੰ ਇਹ ਕਰਨ ਲਈ ਧਕੇਲਿਆ। ਅਤੇ ਬਾਅਦ ਵਿਚ, ਉਸ ਨੇ ਹੋਰ ਮਾਰਾ ਨੂੰ ਸੁਣ‌ਿਆ ਅਤੇ ਮੈਨੂੰ ਵਖ-ਵਖ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਤੇ ਹੁਣ, ਕਾਰਨ ਜਿਸ ਕਰਕੇ ਮੈਂ ਇਹ ਸਭ ਦਸ ਰਹੀ ਹਾਂ ਇਹ ਹੈ ਕਿਉਂਕਿ ਉਸ ਨੇ ਪਹਿਲੇ ਹੀ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ, ਘਟੋ ਘਟ ਤਿੰਨ ਲੋਕਾਂ ਨੂੰ ਜਦੋਂ ਤੋਂ ਉਹ ਬਾਹਰ ਆਇਆ ਸੀ, 2022 ਤੋਂ, ਅਤੇ ਉਨਾਂ ਨੂੰ ਉਸ ਦੇ ਵਿਚ ਵਿਸ਼ਵਾਸ਼ ਕਰਨ ਲਈ ਧੁੰਦਲਾ ਬਣਾ ਦਿਤਾ ਜੋ ਵੀ ਉਸ ਨੇ ਕਿਹਾ।

ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ, ਮੂਲ ਵਿਚ ਉਸ ਦੇ ਕੋਲ ਵੀ ਸੰਤਾਂ ਤੋਂ ਆਸ਼ੀਰਵਾਦ ਸੀ, ਸੋ ਉਸ ਦੇ ਕੋਲ ਕੁਝ ਆਕਰਸ਼ਿਤ ਸ਼ਕਤੀ ਸੀ। ਅਤੇ ਫਿਰ, ਉਹ ਖੁਦ ਆਪ ਇਕ ਜੋਸ਼ੀਲਾ ਭੂਤ ਹੈ, ਮਾਰਾ ਦੇ ਅਧੀਨ ਕੰਮ ਕਰ ਰਿਹਾ, ਅਤੇ ਕੁਝ ਆਕਰਸ਼ਿਤ ਸ਼ਕਤੀ ਪ੍ਰਾਪਤ ਕਰਨ ਵਿਚ ਜਾਦੂਗਰਨੀ ਨੇ ਵੀ ਉਸ ਦੀ ਮਦਦ ਕੀਤੀ। ਸੋ, ਜੇਕਰ ਲੋਕ ਉਸ ਦੇ ਬਹੁਤ ਨੇੜੇ ਜਾਂਦੇ ਹਨ, ਉਹ ਉਸ ਨੂੰ ਸੁਣਨਗੇ। ਉਹ ਉਸ ਦੀ ਦੁਸ਼ਟ ਐਨਰਜ਼ੀ ਖੇਤਰ ਵਿਚ ਚੂਸੇ ਜਾਣਗੇ, ਸ਼ੈਤਾਨੀ ਚੁੰਬਕੀ ਖੇਤਰ ਵਿਚ, ਅਤੇ ਹੋਰ ਕਿਸੇ ਚੀਜ਼ ਪ੍ਰਤੀ ਅੰਨੇ, ਬੋਲੇ, ਅਤੇ ਗੂੰਗੇ ਬਣ ਜਾਣਗੇ। ਮਨ ਜਾਂ ਸਰੀਰ ਵਿਚ ਜ਼ਹਿਰੀਲੇ ਬਣਾਏ ਜਾਣਗੇ ਅਤੇ ਸਮੇਂ ਤੋਂ ਪਹਿਲਾਂ ਮਰ ਜਾਣਗੇ। ਸੋ ਇਥੋਂ ਤਕ ਹੋ ਸਕਦਾ ਉਹ ਇਹ ਸਵੀਕਾਰ ਕਰ ਲੈਣਗੇ ਕਿ ਉਸ ਨੇ ਸੂਤਰ ਦੇ ਸ਼ਬਦਾਂ ਨੂੰ ਬਦਲ ਦਿਤਾ, ਵਾਸੂਮੀਤਰਾ ਬੋਧੀਸਾਤਵਾ ਦਾ ਨਾਂ ਅਵਤਾਮਸਾਕਾ ਸੂਤਰ ਵਿਚ ਬਦਲ ਦਿਤਾ। ਉਸ ਨੇ ਇਹ ਕਰਨ ਦੀ ਹਿੰਮਤ ਕੀਤੀ।

ਓਹ ਮੇਰੇ ਰਬਾ! ਉਹ ਹਿੰਮਤ ਨਹੀਂ ਕਰੇਗਾ ਜੇਕਰ ਉਹ ਸਚਮੁਚ ਆਪਣੇ ਸਾਰੇ ਪੁਨਰ ਜਨਮਾਂ ਬਾਰੇ ਜਾਣਦਾ ਹੁੰਦਾ ਜਿਵੇਂ ਉਸ ਨੇ ਕਿਹਾ ਸੀ। ਉਹ ਝੂਠ ਬੋਲ ਰਿਹਾ ਹੈ, ਕਿਉਂਕਿ ਜੇਕਰ ਉਹ ਆਪਣੇ ਪੁਨਰ ਜਨਮਾਂ ਬਾਰੇ ਜਾਣਦਾ, ਉਸ ਨੇ ਸੂਤਰ ਨੂੰ ਬਦਲਣ ਦੀ ਹਿੰਮਤ ਨਹੀਂ ਕਰਨੀ ਸੀ, ਇਥੋਂ ਤਕ ਇਕ ਕਾਮਾ (ਚਿੰਨ) ਵੀ ਨਹੀਂ, ਇਕ ਪੀਰੀਅਡ ਵੀ ਨਹੀਂ। ਸੋ ਉਹ ਕੁਝ ਚੀਜ਼ ਕਹਿੰਦਾ ਹੈ, ਪਰ ਸਾਰਾ ਸਮਾਂ ਉਸ ਦੀ ਪੂਛ ਬਾਹਰ ਆਉਂਦੀ ਹੈ। ਉਹ ਕਹਿੰਦਾ ਹੈ ਉਹ ਮੇਰਾ ਪੈਰੋਕਾਰ ਹੈ, ਅਤੇ ਉਹ ਹਮੇਸ਼ਾਂ ਇਹਦੇ ਤੇ ਜ਼ੋਰ ਦਿੰਦਾ ਹੈ, ਤਾਂਕਿ ਮੇਰੇ ਪੈਰੋਕਾਰ ਸੋਚਣ ਕਿ ਉਹ ਭਰੋਸੇਯੋਗ ਹੈ, ਕਿਉਂਕਿ ਉਹ ਉਨਾਂ ਦਾ ਭਰਾ ਹੈ, ਸੋ ਉਹ ਉਹਦੇ ਵਿਚ ਵਿਸ਼ਵਾਸ਼ ਕਰਨਗੇ।

ਕ੍ਰਿਪਾ ਕਰਕੇ ਇਹ ਜਾਣ ਲਵੋ ਕਿ ਉਹ ਕਦੇ ਵੀ ਇਕ ਕੁਆਨ ਯਿੰਨ ਮਸੇਂਜ਼ਰ ਨਹੀਂ ਸੀ। ਕਦੇ ਨਹੀਂ। ਮੈਂ ਇਥੋਂ ਤਕ ਉਸ ਨੂੰ ਜਾਣਦੀ ਵੀ ਨਹੀਂ ਸੀ, ਉਸ ਨੂੰ ਆਪਣੇ ਪੈਰੋਕਾਰ ਵਜੋਂ ਜਾਣਦੀ ਵੀ ਨਹੀਂ ਸੀ, ਇਹ ਹੈ ਕਿਉਂਕਿ ਉਹ ਇਕ ਅਸਲੀ ਵਾਲਾ ਨਹੀਂ ਹੈ, ਉਹ ਸਿਰਫ ਇਕ ਭੂਤ ਹੈ। ਉਹ ਇਥੋਂ ਤਕ ਇਕ ਸਭ ਤੋਂ ਨੀਵਾਂ ਮਨੁਖ ਵੀ ਨਹੀਂ ਹੈ ਇਕ ਮਨੁਖ ਦੇ ਅਸਲੀ ਅਰਥ ਵਿਚ! ਇਕ ਕੁਆਨ ਯਿੰਨ ਮਸੇਂਜ਼ਰ ਨੂੰ ਸਿਖਲਾਈ ਦਿਤੀ ਜਾਣੀ ਜ਼ਰੂਰੀ ਹੈ ਅਤੇ ਮੇਰੇ ਦੁਆਰਾ ਭੇਜਿਆ ਜਾਂਦਾ ਹੈ ਜਦੋਂ ਉਥੇ ਦੀਖਿਆ ਲਈ ਇਕ ਬੇਨਤੀ ਹੋਵੇ। ਮੇਰੇ ਰਬਾ! ਅਤੇ ਪਹਿਲਾਂ ਉਸ ਨੇ ਮੇਰੀ ਤਾਰੀਫ ਕੀਤੀ ਸੋ ਮੈਂ ਸੋਚ‌ਿਆ ਉਹ ਇਕ ਸ਼ਰਧਾਲੂ ਵਿਆਕਤੀ ਹੈ। ਮੈਂ ਬਹੁਤ ਵਿਆਸਤ ਹਾਂ; ਮੈਂ ਹਰ ਇਕ ਤੇ ਨਿਗਰਾਨੀ ਨਹੀਂ ਰਖ ਸਕਦੀ। ਜੇਕਰ ਉਥੇ ਕੋਈ ਚੀਜ਼ ਹੈ, ਫਿਰ ਮੈਂ ਦੇਖਦੀ ਅਤੇ ਮੈਂ ਜਾਂਚ ਕਰਦੀ ਹਾਂ, ਅਤੇ ਮੈਂ ਸਵਰਗ ਨਾਲ ਵੀ ਪੁਸ਼ਟੀ ਕਰਦੀ ਹਾਂ। ਪਰ ਨਹੀਂ ਤਾਂ, ਫਿਰ ਮੈਂ ਸੋਚਦੀ ਹਾਂ ਹਰ ਇਕ ਸੰਤਮਈ ਹੈ, ਮੈਡੀਟੇਸ਼ਨ ਕਰਦਾ ਹੈ ਅਤੇ ਇਹ ਸਭ।

ਮੈਂ ਜਾਣਦੀ ਹਾਂ ਮੇਰੇ ਤਥਾ-ਕਥਿਤ ਪੈਰੋਕਾਰ ਅਜੇ ਵੀ ਨਰਕ ਪਧਰ ਵਿਚ ਹਨ। ਭਾਵੇਂ ਮੈਂ ਉਨਾਂ ਨੂੰ ਨਰਕ ਤੋਂ ਆਰਾਮ ਕਰਨ ਦਿਤਾ ਹੈ ਤਾਂਕਿ ਉਨਾਂ ਕੋਲ ਮੈਡੀਟੇਸ਼ਨ ਕਰਨ ਲਈ ਇਕ ਮੌਕਾ ਪ੍ਰਾਪਤ ਕਰ ਸਕਣ। ਪਰ ਉਨਾਂ ਵਿਚੋਂ ਕਈ ਨਹੀਂ ਕਰਨਾ ਚਾਹੁੰਦੇ। ਉਨਾਂ ਵਿਚੋਂ ਕਈ ਅੰਦਰ ਆਉਂਦੇ ਹਨ ਸਿਰਫ ਮੁਸੀਬਤ ਬਣਾਉਣ ਲਈ, ਬਸ ਲਤ ਅੜਾਉਣ ਲਈ, ਬਸ ਵਿਧੀ ਨੂੰ ਚੋਰੀ ਕਰਨ ਲਈ ਅਤੇ ਬਾਹਰ ਜਾ ਕੇ ਅਤੇ ਇਕ ਅਖੌਤੀ ਗੁਰੂ ਬਣਨ ਲਈ। ਮੈਂ ਉਨਾਂ ਵਿਚੋਂ ਕਈਆਂ ਨੂੰ ਦੇਖਿਆ ਹੈ, ਕੁਝ ਔਰਤ ਔ ਲੈਕ (ਵੀਐਤਨਾਮ) ਵਿਚ। ਪਰ ਇਹਨਾਂ ਵਿਚੋਂ ਜਿਆਦਾਤਰ ਸਿਰਫ ਔ ਲੈਕ (ਵੀਐਤਨਾਮ) ਵਿਚ ਵਾਪਰ ਰਿਹਾ ਹੈ! ਮੈਂ ਅਜ਼ੇ ਕਿਸੇ ਹੋਰ ਜਗਾ ਨਹੀਂ ਦੇਖ ਰਹੀ। ਸ਼ਾਇਦ ਮੇਰੇ ਕੋਲ ਦੇਖਣ ਲਈ ਸਮਾਂ ਨਹੀਂ ਹੈ। ਅਜਕਲ ਸਾਰੇ ਰਾਖਸ਼ ਬਾਹਰ ਆ ਰਹੇ ਹਨ, ਇਕ ਜਾਂ ਕਿਸੇ ਦੂਜੇ ਤਰੀਕੇ ਨਾਲ ਤਾਂਕਿ ਮੇਨੂੰ ਉਨਾਂ ਬਾਰੇ ਪਤਾ ਕਰਨਾ ਪਵੇ। ਇਹ ਚੰਗਾ ਹੈ, ਤਾਂਕਿ ਮੈਂ ਨਿਰਦੋਸ਼ ਲੋਕਾਂ ਨੂੰ ਬਚਾਅ ਸਕਾਂ ਜਿਹੜੇ ਉਨਾਂ ਦੀ ਆਕਰਸ਼ਕ ਕਰਨ ਵਾਲੀ ਸ਼ੈਤਾਨੀ ਸ਼ਕਤੀ ਅਤੇ ਕੁਝ "ਹੁਲਾ-ਹੂਪ" ਜਾਦੂ ਦੁਆਰਾ ਉਨਾਂ ਦਾ ਅਨੁਸਰਨ ਕਰ ਰਹੇ ਹਨ । ਇਹ ਉਹੀ ਹੈ ਜੋ ਇਹ ਹੈ। ਤੁਸੀਂ ਹੁਣ ਦੇਖਦੇ ਹੋ?

ਮੇਰੇ ਰਬਾ, ਤੁਸੀਂ ਕਦੇ ਨਹੀਂ ਜਾਣ ਸਕਦੇ ਕੌਣ ਕੌਣ ਹੈ। ਤੁਸੀਂ ਕਦੇ ਨਹੀਂ ਜਾਣ ਸਕਦੇ। ਅਚਾਨਕ, ਸ਼ਾਨਕਾਏ ਟੌਂਗਜ਼ੀ ਉਹ ਬਣ ਗਿਆ, ਹੁਏ ਬੁ ਟੌਂਗਜ਼ੀ। ਉਸ ਦੀ ਟੌਂਗਜ਼ੀ ਅਤੇ ਦੂਜੀ ਟੌਂਗਜ਼ੀ ਵਖਰੀ ਹੈ। ਸ਼ਾਨਕਾਏ ਟੌਂਗਜ਼ੀ, ਸੁਧਾਨਾ, ਕੁਆਨ ਯਿੰਨ ਬੋਧੀਸਾਤਵਾ ਦਾ ਸੇਵਾਦਾਰ ਸੀ। ਇਕੋ ਅਤੇ ਸਿਰਫ ਇਕਲਾ ਇਸ ਨਾਮ ਵਾਲਾ! ਸੋ ਉਹ ਪਵਿਤਰ ਸੀ, ਬੇਹਦ ਸ਼ਕਤੀਸ਼ਾਲੀ, ਅਤੇ ਉਹ ਕੁਆਨ ਯਿੰਨ ਬੋਧੀਸਾਤਵਾ ਦੀ ਵਧੇਰੇ ਕੁਸ਼ਲਤਾ ਨਾਲ ਮਦਦ ਕਰਨ ਲਈ ਹੋਰ ਸਿਖਣਾ ਚਾਹੁੰਦਾ ਸੀ। ਸੋ ਬੁਧ ਨੇ ਉਸ ਨੂੰ ਜਾਣ ਦਿਤਾ, ਕੁਆਨ ਯਿੰਨ ਬੋਧੀਸਤਵਾ ਨੇ ਉਸ ਨੂੰ ਜਾ ਕੇ ਸਿਖਣ ਦਿਤਾ। ਇਸਦਾ ਹੁਏ ਬੁ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਉਹ ਮੈਨੂੰ ਜਿਵੇਂ ਇਕ ਮੂਰਖ-ਕਮਲਾ ਲਗਦਾ ਹੈ ਜਿਸ ਤਰੀਕੇ ਨਾਲ ਉਹ ਮਤਰੇਆ ਬੁਧ ਹੋਣ ਦਾ ਦਾਅਵਾ ਕਰ ਰਿਹਾ ਹੈ। ਉਥੇ ਕੋਈ ਤਰਕ ਨਹੀਂ। ਬਿਲਕੁਲ ਕੁਝ ਵੀ ਨਹੀਂ। ਅਤੇ ਉਹ ਕਹਿੰਦਾ ਹੈ ‌‌ਕਿ ਜੋ ਕੋਈ ਵੀ ਅਸਲੀ ਮਤਰੇਆ ਹੈ ਉਸ ਨੂੰ ਮਤਰੇਆ ਬੁਧ ਸੂਤਰ ਦਾ ਰਾਜ਼ ਸਮਝਾਉਣਾ ਪਵੇਗਾ। ਉਥੇ ਮਤਰੇਆ ਬੁਧ ਸੂਤਰ ਵਿਚ ਕੋਈ ਰਾਜ਼ ਨਹੀਂ ਹੈ। ਤੁਸੀਂ ਇਸ ਨੂੰ ਪਰਿੰਟ ਕਰੋ ਅਤੇ ਇਸ ਨੂੰ ਪੜੋ। ਕੁਝ ਨਹੀਂ, ਕੋਈ ਰਾਜ਼ ਨਹੀਂ। ਇਕ ਪੰਜ-ਸਾਲ ਦਾ ਇਸਨੂੰ ਪੜ ਸਕਦਾ ਹੈ, ਇਸ ਨੂੰ ਸਮਝ ਸਕਦਾ ਹੈ। ਉਥੇ ਇਸ ਵਿਚ ਕੋਈ ਰਾਜ਼ ਨਹੀਂ ਹੈ। ਜਾਂ ਫਿਰ ਜੇਕਰ ਤੁਸੀਂ ਆਈ-ਕਿਊ-ਰਹਿਤ ਹੋ, ਫਿਰ ਤੁਸੀਂ ਇਹ ਨਹੀਂ ਸਮਝ ਸਕੋਂਗੇ। ਉਥੇ ਉਸ ਸੂਤਰ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੈ। ਹਰ ਇਕ ਇਸ ਨੂੰ ਪੜ ਸਕਦਾ ਅਤੇ ਇਸ ਨੂੰ ਸਮਝ ਸਕਦਾ ਹੈ, ਬਸ ਉਵੇਂ ਜਿਵੇਂ ਅਮੀਤਬਾ ਬੁਧ ਸੂਤਰ ਦੀ ਤਰਾਂ, ਬਸ ਉਵੇਂ ਹੀ ਜਿਵੇਂ ਮੈਡੀਸਨ ਬੁਧ ਸੂਤਰ ਦੀ ਤਰਾਂ। ਅਮੀਤਬਾ ਬੁਧ ਸੂਤਰ, ਮੈਡੀਸਨ ਬੁਧ ਸੂਤਰ ਬਹੁਤ ਹੀ ਸਧਾਰਨ ਹਨ।

ਹੁਣ ਤੁਸੀਂ ਜਾਣਦੇ ਹੋ ਕਿ ਇਹ ਵਿਆਕਤੀ ਹੁਏ ਬੁ ਭਰੋਸੇਯੋਗ ਨਹੀਂ ਹੈ। ਅਤੇ ਸਾਰੇ ਕਾਓ ਡਾਏ ਸੰਤਾਂ ਨੇ ਮੈਨੂੰ ਇਹ ਦਸ‌ਿਆ ਸੀ।

Photo Caption: ਸਾਰਿਆਂ ਦੇ ਵਧੀਆ ਮਹਿਸੂਸ ਕਰਨ ਲਈ ਚੰਗਾ ਵਾਇਬ (ਐਨਰਜ਼ੀ, ਮਹੌਲ) ਬਣਾਉਣਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (7/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:07
2025-01-22
229 ਦੇਖੇ ਗਏ
5:14

Inauguration of President Trump

1594 ਦੇਖੇ ਗਏ
2025-01-22
1594 ਦੇਖੇ ਗਏ
2025-01-22
244 ਦੇਖੇ ਗਏ
2025-01-22
316 ਦੇਖੇ ਗਏ
2025-01-21
825 ਦੇਖੇ ਗਏ
36:00
2025-01-21
223 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ