ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਯੁਧ ਅਤੇ ਸ਼ਾਂਤੀ ਬਾਰੇ ਯੁਧ ਦੇ ਰਾਜੇ ਦਾ ਖੁਲਾਸਾ, ਸਤ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਇਹ ਹੈ ਜਿਵੇਂ ਤੁਸੀਂ ਆਪਣੇ ਪ੍ਰਤੀ ਦਿਆਲੂ ਬਣ ਸਕਦੇ ਹੋ। ਇਹ ਹੈ ਜਿਵੇਂ ਤੁਸੀਂ ਹੁਣ ਲਈ ਅਤੇ ਭਵਿਖ ਲਈ ਅਤੇ ਤੁਹਾਡੇ ਆਲੇ ਦੁਆਲੇ ਸਾਰ‌ਿਆਂ ਲਈ - ਤੁਹਾਡੇ ਸਾਰੇ ਬਚਿਆਂ ਲਈ, ਦੋਤੇ-ਪੋਤਿਆਂ ਲਈ, ਪੜ-ਦੋਤੇ-ਪੋ‌ਤਿਆਂ ਲਈ, ਤੁਹਾਡੇ ਕਬੀਲੇ ਤੋਂ, ਤੁਹਾਡੇ ਪ੍ਰੀਵਾਰ ਤੋਂ ਅਗਲੀਆਂ ਪੀੜੀਆਂ ਲਈ, ਇਕ ਖੂਬਸੂਰਤ ਜੀਵਨ ਦੀ ਯੋਜਨਾ ਬਣਾ ਸਕਦੇ ਹੋ। (...)

ਮੈਂ ਹੀਮਾਲਿਆ ਦੇ ਸਮ‌ਿਆਂ ਅਤੇ ਹਾਓ ਸਾ ਸਮ‌ਿਆਂ ਨੂੰ ਸਚਮੁਚ ਮਿਸ ਕਰਦੀ ਹਾਂ। ਹਾਓ ਸਾ ਤਾਏਵਾਨ (ਫਾਰਮੋਸਾ) ਵਿਚ ਇਕ ਪਹਾੜੀ ਇਲਾਕਾ ਹੈ ਜਿਥੇ ਮੈਂ ਰੀਟਰੀਟਾਂ ਕਰਨ ਲਈ, ਜਾਂ ਇਕਲੀ ਜਾਂ ਕੁਝ ਰੈਸੀਡੇਂਟਾਂ ਨਾਲ ਜਾਂਦੀ ਹੁੰਦੀ ਸੀ। ਅਤੇ ਫਿਰ, ਕਦੇ ਕਦਾਂਈ ਸਾਰੇ ਰੈਸੀਡੇਂਟਾਂ ਦਾ ਸਮੂਹ ਉਸ ਸਮੇਂ ਮੇਰੇ ਨਾਲ ਆਉਂਦਾ ਸੀ: ਅਸੀਂ ਦਰ‌ਿਆ ਦੇ ਕੰਢੇ ਉਤੇ ਤੰਬੂ ਲਾਉਂਦੇ ਸੀ, ਅਤੇ ਅਸੀਂ ਸਾਦਾ, ਬਹੁਤ ਸਾਦਾ ਜੀਵਨ ਜੀਂਦੇ ਸੀ। […] ਸੋ ਇਹ ਦੋ ਜਗਾਵਾਂ ਮੈਂ ਬਹੁਤ ਮਿਸ ਕਰਦੀ ਹਾਂ; ਮੇਰੀ ਇਛਾ ਹੈ ਕਿ ਮੈਂ ਇਸਨੂੰ ਕਿਸੇ ਵੀ ਸਮੇਂ ਮੁੜ ਸੁਰਜੀਤ ਕਰ ਸਕਾਂ। ਅਤੇ ਉਥੇ ਇਕ ਹੋਰ ਜਗਾ ਵੀ ਹੈ ਜੋ ਮੈਂ ਅਮਰੀਕਾ ਵਿਚ ਪਸੰਦ ਕਰਦੀ ਹਾਂ - ਕੈਲੀਫੋਰਨੀਆ, ਸੈਨ ਹੋਜ਼ੇ ਵਿਚ ਪਹਾੜਾਂ ਵਿਚੋਂ ਇਕ। ਅਤੇ ਉਹ ਪਹਾੜ ਸਿਰਫ ਇਕੋ ਹੀ ਹੈ ਜਿਸ ਕੋਲ ਅਜ਼ੇ ਦਰਖਤ, ਪੌਂਦੇ ਅਤੇ ਜੰਗਲੀ ਫੁਲ ਹਨ, ਜੋ ਬਸੰਤ ਵਿਚ ਬਹੁਤ ਹੀ ਖੂਬਸੂਰਤ ਢੰਗ ਨਾਲ ਖਿੜਦੇ ਹਨ। […]

ਮੈਂ ਉਸ ਜਗਾ ਨੂੰ ਬਹੁਤ ਪਸੰਦ ਕਰਦੀ ਸੀ। ਹਰ ਰਾਤ ਅਸੀਂ ਬਸ ਇਕ ਛੋਟੀ ਅਗ ਬਾਲਦੇ ਸੀ ਤਿੰਨ ਪਥਰਾਂ ਨਾਲ ਅਤੇ ਸੁਕੀ ਲਕੜੀ ਆਲੇ ਦੁਆਲੇ ਤੋਂ ਇਕਠੀ ਕਰ ਕੇ ਵੀਗਨ ਭੋਜ਼ਨ ਪਕਾਉਣ ਲਈ। ਅਤੇ ਅਸੀਂ ਇਕ ਦੂਜੇ-ਹਥ, ਚੌਥੇ-ਹਥ, ਪੰਜਵੇ-ਹਥ ਦੇ ਟ੍ਰੇਲਰ ਵਿਚ ਰਹਿੰਦੇ ਸੀ। ਅਤੇ ਉਸ ਪਹਾੜ ਉਤੇ ਉਥੇ ਇਕ ਛੋਟੀ ਜਿਹੀ ਪਾਣੀ ਵਾਲੀ ਖੂਹੀ ਹੈ। ਉਥੇ ਸਾਹਮੁਣੇ ਇਕ ਝੀਲ ਵੀ ਹੈ, ਜੋ ਇਸ ਸ਼ਹਿਰ ਲਈ ਪਾਣੀ ਦਾ ਸਪਲਾਏ ਹੈ। ਮੈਂ ਉਹ ਸਚਮੁਚ ਬਹੁਤ ਪਸੰਦ ਕਰਦੀ ਸੀ। […] ਉਥੇ ਦੋ ਕੁ ਜਗਾਵਾਂ ਹਨ, ਮੈਂ ਉਥੇ ਸਦਾ ਹੀ ਰਹਿਣਾ ਪਸੰਦ ਕਰਾਂਗੀ, ਕਿਉਂਕਿ ਆਸ ਪਾਸ ਕੋਈ ਨਹੀਂ ਹੈ - ਸਿਰਫ ਤੁਸੀਂ, ਪਹਾੜ, ਪੰਛੀ-ਲੋਕ, ਦਰਖਤ, ਅਤੇ ਕੁਝ ਛੋਟਾ ਜਿਹਾ ਪਾਣੀ ਦਾ ਸਰੋਤ। ਹੁਣ ਇਹ ਪੂਰੀ ਤਰਾਂ ਭਿੰਨ ਹੈ।

ਉਸ ਸਮੇਂ, ਮੇਰੇ ਵਿਤ ਸੀਮਤ ਸਨ, ਸਾਡਾ ਭੋਜਨ ਸਪਲਾਏ ਅਤੇ ਕਪੜੇ, ਸਭ ਚੀਜ਼ ਉਦੋਂ ਸੀਮਤ ਸੀ। ਪਰ ਮੈਂ ਸਭ ਤੋਂ ਖੁਸ਼ ਸੀ। ਹੁਣ ਮੈਂ ਜੋ ਵੀ ਚੀਜ਼ ਚਾਹਾ ਲੈ ਸਕਦੀ ਹਾਂ। ਮੈਂ ਜੋ ਵੀ ਚੀਜ਼ਾਂ ਚਾਹਾਂ ਉਹ ਮੈਨੂੰ ਭੇਜੀਆਂ ਜਾ ਸਕਦੀਆਂ ਹਨ। ਪਰ ਮੈਂ ਬਹੁਤ ਹੋਰ ਨਹੀਂ ਮਾਣਦੀ। ਅਤੇ ਮੈਂ ਬਹੁਤ ਸਾਦਾ ਖਾਂਦੀ ਹਾਂ, ਇਥੋਂ ਤਕ ਭੂਰੇ ਚੌਲ, ਤਿਲ, ਨਮਕ। ਅਤੇ ਜੇਕਰ ਕੁਝ ਸਬਜ਼ੀਆਂ, ਫਿਰ ਇਹ ਉਹ ਪੀੜਾ-ਰਹਿਤ ਕਿਸਮ ਦੀਆਂ ਹੋਣੀਆਂ ਚਾਹੀਦੀਆਂ। ਅਤੇ ਜੇਕਰ ਫਲ, ਫਿਰ ਬਸ ਹਦਵਾਣੇ, ਖੀਰਾ, ਬਸ ਇਹੀ। ਉਹ ਸਭ ਆਮ ਭੋਜਨ ਜੋ ਮਨੁਖ ਆਮ ਤੌਰ ਤੇ ਖਾਂਦੇ ਹਨ ਹੋਰ ਨਹੀਂ। ਕੋਈ ਸੰਤਰੇ ਨਹੀਂ, ਕੋਈ ਸੇਬ ਨਹੀਂ।

ਮੈਂ ਇਥੋਂ ਤਕ ਜੂਸ ਵੀ ਨਹੀਂ ਖਰੀਦਦੀ ਕਿਉਂਕਿ ਇਹਦੇ ਲਈ ਬਹੁਤ ਕੰਮ ਬਾਹਰ ਲੈਂਦਾ ਹੈ ਉਥੇ ਜੂਸ ਬਨਾਉਣ ਲਈ। ਸੋ ਮੈਂ ਬਸ ਹਦਵਾਣੇ ਸਿਧੇ ਤੌਰ ਤੇ ਖਾਂਦੀ ਹਾਂ, ਜੇਕਰ ਮੇਰੇ ਕੋਲ ਕੋਈ ਹੋਵੇ। ਅਤੇ ਇਥੋਂ ਤਕ ਹਦਵਾਣ‌ਿਆਂ ਦੀ ਛਿਲ, ਮੈਂ ਇਹਦਾ ਅਚਾਰ ਬਣਾਉਂਦੀ ਹਾਂ। ਸੋ ਮੇਰੇ ਕੋਲ ਸਬਜ਼ੀਆਂ ਵੀ ਹੁੰਦੀਆਂ। ਜੇਕਰ ਮੈਂ ਚਾਹਾਂ, ਮੈਂ ਉਹ ਤਾਜ਼ਗੀ ਲਈ ਖਾ ਸਕਦੀ ਹਾਂ। ਤੁਸੀਂ ਪਾਸ ਪਾਣੀ, ਨਮਕ, ਸਿਰਖਾ ਅਤੇ ਥੋੜੀ ਜਿਹੀ ਚੀਨੀ ਵਿਚ ਪਾਉ। ਅਤੇ ਛਿਲ, ਤੁਸੀਂ ਛੋਟੇ ਛੋਟੇ ਟੁਕੜੇ ਕਰੋ ਅਤੇ ਇਸ ਨੂੰ ਬੋਤਲ ਵਿਚ ਪਾਉ ਜਾਂ ਇਕ ਕਚ ਦੇ ਡਬੇ ਵਿਚ, ਅਤੇ ਤੁਸੀਂ ਇਹ ਫਰਿਜ਼ ਵਿਚ ਰਖ ਦੇਵੋ ਤਿੰਨ, ਚਾਰ ਦਿਨਾਂ ਲਈ; ਜਾਂ ਇਥੋਂ ਤਕ ਇਕ ਹਫਤੇ ਲਈ, ਤੁਸੀਂ ਇਹ ਖਾ ਸਕਦੇ ਹੋ - ਤਾਜ਼ੇ, ਬਹੁਤ ਵਧੀਆ।

ਸੋ ਸਾਨੂੰ ਬਹੁਤ ਸਾਰਾ ਲੈਂਡਫਿਲ ਕੂੜਾ ਬਨਾਉਣ ਦੀ ਲੋੜ ਨਹੀਂ ਹੈ। ਅਤੇ ਨਾਲੇ, ਛਿਲਕੇ ਬਹੁਤ ਪੋਸ਼ਟਿਕ ਹਨ - ਹਦਵਾਣਿਆਂ ਦੇ ਗੁਦੇ ਨਾਲੋਂ ਵਧੇਰੇ ਪੋਸ਼ਟਿਕ । ਕਿਉਂਕਿ ਜਦੋਂ ਤੁਸੀਂ ਹਦਵਾਣੇ ਖਾਂਦੇ ਹੋ, ਤੁਸੀਂ ਛਿਲਾਂ ਨੂੰ ਇਕ ਸਬਜ਼ੀ ਦੇ ਆਚਾਰ ਵਿਚ ਦੀ ਬਣਾ ਸਕਦੇ, ਅਤੇ ਇਹ ਪਹਿਲੇ ਹੀ ਕਾਫੀ ਭੋਜ਼ਨ ਹੈ। ਜੇਕਰ ਇਹ ਸੁਖਾਵਾਂ ਹੋਵੇ, ਫਿਰ ਤੁਸੀਂ ਇਹਨਾਂ ਹਦਵਾਣ‌ਿਆਂ ਨੂੰ ਖਰੀਦ ਸਕਦੇ, ਅੰਦਰੋਂ ਗੁਦਾ ਖਾਉ, ਅਤੇ ਛਿਲਾਂ ਨੂੰ ਰੋਜ਼ਾਨਾ ਸਬਜ਼ੀਆਂ ਵਜੋਂ ਬਣਾਉ। ਇਹ ਬਹੁਤ ਹੈ, ਸੋ ਮੈਨੂੰ ਬਹੁਤੀਆਂ ਚੀਜ਼ਾਂ ਨਹੀਂ ਖਰਦੀਣ ਦੀ ਲੋੜ। ਇਹ ਪਹਿਲੇ ਹੀ ਕਾਫੀ ਹੈ। ਅਤੇ ਜੀਵਨ ਇਸ ਢੰਗ ਨਾਲ ਹੋਰ ਸੰਤੁਸ਼ਟ ਹੋ ਸਕਦਾ ਹੈ। ਤੁਹਾਨੂੰ ਬਹੁਤਾ ਧੋਣ ਜਾਂ ਪਕਾਉਣ ਦੀ ਜਾ ਬਹੁਤ ਸਾਰਾ ਕੂੜਾ ਪੈਦਾ ਕਰਨ ਦੀ ਨਹੀਂ ਲੋੜ। ਕਿਉਂਕਿ ਅਜਕਲ, ਲੋਕ ਤੁਹਾਨੂੰ ਡਲੀਵਰੀ ਲਈ ਚੀਜ਼ਾਂ ਵੇਚਦੇ ਹਨ ਜੋ ਪਹਿਲੇ ਹੀ ਪਲਾਸਟਿਕ ਬੈਗ ਵਿਚ, ਵਡੇ ਜਾਂ ਛੋਟੇ ਵਿਚ, ਪੈਕ ਕੀਤੀਆਂ ਗਈਆਂ ਹਨ। ਅਤੇ ਉਹ ਅੰਤ ਵਿਚ ਬਹੁਤ ਸਾਰਾ ਕੂੜਾ ਪੈਦਾ ਕਰਦਾ ਹੈ।

ਕਿਉਂਕਿ ਮੇਰੇ ਖਿਆਲ ਵਿਚ ਇਹ ਅਜ਼ੇ ਵੀ ਮਹਾਮਾਰੀ ਖਤਰਾ ਹੈ, ਅਤੇ ਹੋਰ ਬਹੁਤ ਬਿਮਾਰੀਆਂ ਦਾ ਖਤਰਾ ਹੈ, ਜਿਵੇਂ ਅਜਕਲ ਇਥੋਂ ਤਕ ਬਾਰਡ ਫਲੂ ਸਾਰੀ ਜਗਾ ਪਹਿਲੇ ਹੀ ਫੈਲ ਰਿਹਾ ਹੈ, ਅਤੇ ਹੋਰ ਅਜ਼ੀਬ ਬਿਮਾਰੀਆਂ ਜਾਂ ਪੁਰਾਣੀਆਂ ਬਿਮਾਰੀਆਂ ਮੁੜ ਆ ਰਹੀਆਂ ਹਨ। ਸੋ ਲੋਕ, ਜਦੋਂ ਉਹ ਡਲੀਵਰ ਕਰਦੇ ਹਨ, ਚਜ਼ਿਾਂ ਨੂੰ ਵਲੇਟਦੇ ਹਨ। ਉਹ ਸਬਜ਼ੀਆਂ ਨੂੰ ਸਟੈਰੀਲਾਇਜ਼ ਕਰਦੇ ਹਨ, ਅਤੇ ਉਨਾਂ ਨੂੰ ਪਲਾਸਟਿਕ ਵਿਚ ਵਲੇਟਦੇ ਹਨ ਉਨਾਂ ਨੂੰ ਤੁਹਾਡੇ ਲਈ ਸਾਫ ਰਖਣ ਲਈ। ਸੋ ਇਸ ਕਿਸਮ ਦੀ ਸਥਿਤੀ ਵਿਚ, ਅਸੀਂ ਬਹੁਤ ਜਿਆਦਾ ਕੂੜਾ ਪੈਦਾ ਕਰਦੇ ਹਾਂ ਲੈਂਡਫਿਲਜ਼ ਲਈ ਅਤੇ ਵਾਤਾਵਰਨ ਲਈ, ਅਤੇ ਵਾਟਰ ਵੇਈਜ਼ ਨੂੰ ਦਬਾਉਂਦੇ ਹਾਂ, ਅਤੇ ਦਰ‌ਿਆਵਾਂ ਨੂੰ ਦੂਸ਼ਿਤ ਕਰਦੇ ਹਾਂ - ਹਰ ਪਾਸੇ ਸਭ ਕਿਸਮ ਦਾ ਪਾਣੀ ਹੈ। ਅਜਕਲ, ਬਹੁਤ ਸਾਰੇ ਪਾਣੀ ਦੇ ਸਰੋਤ ਸਦਾ ਲਈ ਰਸਾਇਣਾਂ ਨਾਲ, ਮਾਈਕਰੋਪਲਾਸਿਟਕਾਂ ਨਾਲ, ਅਤੇ ਸਭ ਕਿਸਮ ਦੀਆਂ ਨੁਕਸਾਨਦੇਹ ਚੀਜ਼ਾਂ ਨਾਲ ਦੂਸ਼ਿਤ ਹਨ। ਪਾਣੀ ਪਹਿਲਾਂ ਵਾਂਗ ਸਾਫ ਨਹੀਂ ਹੈ, ਜਿਵੇਂ ਬੁਧ ਦੇ ਸਮੇਂ ਵਿਚ। ਪਰ ਇਥੋਂ ਤਕ ਬੁਧ ਦੇ ਸਮੇਂ ਵਿਚ ਵੀ, ਭਿਕਸ਼ੂਆਂ ਨੂੰ ਪਹਿਲੇ ਹੀ ਸਲਾਹ ਦਿਤੀ ਗਈ ਸੀ ਪਾਣੀ ਨੂੰ ਕਪੜੇ ਨਾਲ ਪੁਣਨ ਲਈ ਤਾਂਕਿ ਕੋਈ ਕੀੜੇ ਮਕੌੜੇ ਪਕਾਉਣ ਦੀ ਕਿਰਿਆ ਵਿਚ ਨਾ ਮਰ ਜਾਣ।

ਅਤੇ ਇਥੋਂ ਤਕ ਜੇਕਰ ਭਿਕਸ਼ੂ ਉਸ ਸਮੇਂ ਕੁਝ ਦੁਧ ਪੀਂਦੇ, ਦੁਧ ਦਿਆਲੂ ਢੰਗ ਨਾਲ ਬਨਾਇਆ ਜਾਂਦਾ ਸੀ। ਤੁਸੀਂ ਉਹ ਜਾਣਦੇ ਹੋ। ਕੁਝ ਅਮੀਰ ਮਨੁਖਾਂ ਕੋਲ ਗਉ-, ਮਝ- ਜਾਂ ਬਕਰੀ-ਲੋਕ ਸਨ, ਅਤੇ ਉਹ ਬਸ ਉਨਾਂ ਦਾ ਦੁਧ ਹਥਾਂ ਨਾਲ ਕਢਦੇ ਸਨ। ਬਹੁਤ ਨਰਮ, ਅਤੇ ਸਿਰਫ ਕਾਫੀ ਆਪਣੇ ਪ੍ਰੀਵਾਰ ਦੇ ਵਰਤੋਂ ਕਰਨ ਲਈ ਜਾਂ ਥੋਵਾ ਜਿਹਾ ਪਿੰਡ ਦੇ ਲਈ। ਹੁਣ ਵਾਂਗ ਨਹੀਂ ਜਿਵੇਂ ਅਜਕਲ ਅਸੀਂ ਇਤਨਾ ਜਿਆਦਾ ਪੈਦਾ ਕਰਦੇ ਹਾਂ ਵਿਚਾਰੀਆਂ ਗਉ-ਲੋਕਾਂ ਦੀਆਂ ਛਾਤੀਆਂ ਸਭ ਕਿਸਮ ਦੀਆਂ ਮਸ਼ੀਨਾ ਲਗਾਉਣ ਨਾਲ, ਸਾਰਾ ਦੁਧ ਬਾਹਰ ਕਢਦੇ, ਅਤੇ ਅਸੀਂ ਉਨਾਂ ਦੇ ਬਚੇ ਉਨਾਂ ਤੋਂ ਖੋਹਂਦੇ ਹਾਂ। ਇਥੋਂ ਤਕ ਉਨਾਂ ਦੇ ਬਚ‌ਿਆਂ ਨੂੰ ਖਾਂਦੇ!

ਓਹ ਮੇਰੇ ਰਬਾ, ਸਾਡੀ ਹਿੰਸਾ ਦਾ ਉਥੇ ਕੋਈ ਅੰਤ ਨਹੀਂ। ਮੈਂ ਨਹੀਂ ਜਾਣਦੀ ਕਿਵੇਂ ਜਿਆਦਾਤਰ ਲੋਕਾਂ ਦੇ ਦਿਲ ਇਹ ਸਭ ਕਾਣਾ ਸਹਿਣ ਕਰ ਸਕਦੇ ਹਨ ਜੇਕਰ ਉਹ ਸਚਮੁਚ ਜਾਣਦੇ ਹੋਣ ਕਿਵੇਂ (ਜਾਨਵਰ-ਲੋਕਾਂ ਦਾ) ਮਾਸ ਬਣਾਇਆ ਜਾਂਦਾ ਅਤੇ ਕਿਸ ਚੀਜ਼ ਤੋਂ। ਉਹ ਸਿਰਫ ਪੈਕਟ ਨੂੰ ਦੇਖਦੇ ਹਨ। ਉਹ ਨਹੀਂ ਕਲਪਨਾ ਕਰ ਸਕਦੇ ਗਉ-ਲੋਕਾਂ ਦੇ ਦੁਖ, ਸੰਘਰਸ਼, ਲਤਾਂ ਮਾਰਦੇ ਜਦੋਂ ਉਨਾਂ ਨੂੰ ਕਤਲ ਕੀਤਾ ਜਾਂਦਾ ਜਾਂ ਉਨਾਂ ਦਾ ਗਲਾ ਵਢਿਆ ਜਾਂਦਾ, ਜਾਂ ਉਨਾਂ ਦੇ ਬਚ‌ਿਆਂ ਨੂੰ ਮਾਵਾਂ ਤੋਂ ਵਖਰਾ ਕੀਤਾ ਜਾਂਦਾ, ਸਾਰੇ ਰਾਹ ਰੋਂਦੇ ਅਤੇ ਤੁਹਾਡੀ ਵੀਅਲ ਲਈ (ਵਛੇ ਦਾ ਮਾਸ) ਟੁਕੜੇ ਟੁਕੜੇ ਕੀਤੇ ਜਾਂਦੇ। ਅਤੇ ਸਾਰੇ ਮਛੀ-ਲੋਕ ਛਾਲਾਂ ਮਾਰਦੇ, ਤੜਫਦੇ ਸਾਹ ਲੈਣ ਲਈ ਜਾਲ ਵਿਚ, ਜਾਂ ਜਿੰਦਾ ਪਕੜ‌ਿਆ ਜਾਂਦਾ, ਜਿੰਦਾ ਰਖਿਆ ਜਾਂਦਾ, ਅਤੇ ਉਨਾਂ ਦੇ ਸਿਰ ਵਢੇ ਜਾਂਦੇ, ਖਾਣ ਲਈ ਜਦੋਂ ਉਹ ਅਜ਼ੇ ਜਿੰਦਾ ਹਨ। ਓਹ ਮੇਰੇ ਰਬਾ। ਤੁਸੀਂ ਜਾਣਦੇ ਹੋ, ਅਨੇਕ ਹੀ ਇਸ ਤਰਾਂ ਦੀਆਂ ਹੋਰ ਚੀਜ਼ਾਂ। ਅਤੇ ਕੇਕੜੇ- ਅਤੇ ਲੌਬਸਟਰ-ਲੋਕ ਚੀਕਾਂ ਮਾਰਦੇ ਜਦੋਂ ਲੋਕ ਉਨਾਂ ਨੂੰ ਜਿਉਂਦੇ ਪਕਾਏ ਜਾਣ ਲਈ ਉਬਲਦੇ ਪਾਣੀ ਵਿਚ ਸੁਟਦੇ ਹਨ, ਅਤੇ ਸਾਰੇ ਝੀਗਾ-ਲੋਕ ਅਜ਼ੇ ਟਪਦੇ ਜਦੋਂ ਪਕਾਏ ਜਾਂਦੇ। ਇਹਦੇ ਬਾਰੇ ਗਲ ਕਰਦਿਆਂ, ਇਹ ਦਿਲ ਲਈ ਭਿਆਨਕ ਹੈ। ਮੈਂ ਨਹੀਂ ਚਾਹੁੰਦੀ, ਪਰ ਮੈਨੂੰ ਲੋਕਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਇਹ ਤਥ ਹਨ। ਸਚ ਇਸ ਤਰਾਂ ਹੈ; ਸਚ ਹੈ, ਮਾਸ, ਮੀਟ ਜੋ ਤੁਸੀਂ ਆਪਣੇ ਮੂੰਹ ਵਿਚ ਤੁੰਨਦੇ ਹੋ, ਬਹੁਤ ਹੀ ਜਿਆਦਾ ਬਕਸੂਰ ਭੋਲੇ ਜੀਵਾਂ ਦੀ ਦੁਖ ਅਤੇ ਪੀੜਾ ਤੋਂ ਆਉਂਦਾ ਹੈ, ਜਿਨਾਂ ਨੇ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਹ ਸਭ ਬਾਰੇ ਗਲ ਕਰਨੀ ਸਚਮੁਚ ਦਿਲ ਨੂੰ ਬਹੁਤ ਦੁਖ ਦੇਣ ਵਾਲੀ ਹੈ।

ਕਲ, ਮੈਂ ਇਹ ਸਹਿਣ ਨਹੀਂ ਕਰ ਸਕੀ - ਇਤਨਾ ਜਿਆਦਾ ਦੁਖ ਦੇਖ ਕੇ, ਸਰੀਰਕ ਤੌਰ ਤੇ ਅਤੇ ਗੈਰ-ਸਰੀਰਕ ਤੌਰ ਤੇ। ਤੁਸੀਂ ਇਹ ਆਪਣੇ ਮਨ ਵਿਚ ਦੇਖ ਸਕਦੇ ਹੋ ਭਾਵੇਂ ਜੇਕਰ ਤੁਸੀਂ ਟੀਵੀ ਨਹੀਂ ਦੇਖਦੇ ਕਿਉਂਕਿ ਤੁਹਾਡਾ ਆਤਮਾ ਆਜ਼ਾਦ ਹੇ। ਤੁਸੀਂ ਇਧਰ ਉਧਰ ਘੁੰਮਮ ਸਕਦੇ ਅਤੇ ਸਭ ਦੇਖ ਸਕਦੇ ਜੋ ਤੁਸੀਂ ਦੇਖਣਾ ਚਾਹੁੰਦੇ। ਕਦੇ ਕਦਾਂਈ ਮੈਨੂੰ ਇਹ ਸਭ ਬੰਦ ਕਰਨਾ ਪੈਂਦਾ ਹੈ, ਨਹੀ ਤਾਂ, ਮੈਂ ਜਿੰਦਾ ਨਹੀਂ ਰਹਿ ਸਕਦੀ। ਕਲ, ਮੈਂ ਬਹੁਤ ਦਰਦ ਵਿਚ ਸੀ ਅਤੇ ਸੰਸਾਰ ਵਿਚ ਇਤਨਾ ਜਿਆਦਾ ਦੁਖ ਦੇਖ ਕੇ ਦੁਖ ਹੁੰਦਾ ਹੈ। ਮੈਂ ਆਮ ਤੌਰ ਤੇ ਪ੍ਰਮਾਤਮਾ ਨੂੰ ਆਪਣੇ ਲਈ ਕਿਸੇ ਚੀਜ਼ ਲਈ ਪ੍ਰਾਰਥਨਾ ਨਹੀਂ ਕਰਦੀ। ਪਰ ਕਲ ਮੈਨੂੰ ਕਰਨਾ ਪਿਆ। ਮੈਂਨੂੰ ਗੋਡੇ ਟੇਕ ਕੇ ਕਹਿਣਾ ਪਿਆ, "ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਬਸ ਸਿਰਫ ਮੇਰੀ ਖਾਤਰ, ਕ੍ਰਿਪਾ ਕਰਕੇ, ਇਹ ਸਭ ਬੰਦ ਕਰੋ। ਮੈਨੂੰ ਇਹ ਸਭ ਦੁਖ-ਪੀੜਾ ਨਾਲ ਸਜ਼ਾ ਨਾ ਦੇਵੋ ਜੋ ਮੈਨੂੰ ਦੇਖਣਾ ਪੈਂਦਾ ਹੈ, ਮੈਨੂੰ ਮਹਿਸੂਸ ਕਰਨਾ ਪੈਂਦਾ, ਮੈਨੂੰ ਜਾਨਣਾ ਪੈਂਦਾ ਹੈ।" ਇਹ ਭਿਆਨਕ ਸੀ। ਮੈਂ ਇਹ ਨਹੀਂ ਸਹਿਣ ਕਰ ਸਕਦੀ।

ਪਰ, ਤੁਸੀਂ ਦੇਖੋ, ਇਹ ਅਸੀਂ ਹਾਂ ਜਿਨਾਂ ਨੇ ਇਹ ਸਭ ਸਿਰਜ਼‌ਿਆ ਹੈ। ਅਸੀਂ ਮਾਲਕ ਹਾਂ ਜੋ ਇਹ ਸਭ ਬੰਦ ਕਰ ਸਕਦੇ ਹਨ। ਸੋ, ਮੈਂ ਤੁਹਾਡੇ ਸਾਰ‌ਿਆਂ ਸੰਸਾਰ ਦੇ ਲੋਕਾਂ ਦੀਆਂ ਮਿੰਨਤਾ ਕਰ ਰਹੀ ਹਾਂ,: ਕ੍ਰਿਪਾ ਕਰਕੇ ਆਪਣੇ ਪ੍ਰਤੀ ਰਹਿਮਦਿਲ ਬਣੋ। ਕਿਉਂ‌ਕਿ ਜੇਕਰ ਤੁਸੀਂ ਸਚਮੁਚ, ਅਸਲ ਵਿਚ, ਆਪਣੇ ਪ੍ਰਤੀ ਰਹਿਮਦਿਲ, ਦਿਆਲੂ ਹੋਣਾ ਚਾਹੁੰਦੇ ਹੋ, ਫਿਰ ਹੋਰਨਾਂ ਸਾਰ‌ਿਆਂ ਪ੍ਰੀ ਵੀ ਦਿਆਲੂ ਬਣੋ। ਯੁਧਾਂ ਵਿਚ ਜਾਨਵਰ-ਲੋਕਾਂ ਲਈ ਅਤੇ ਮਨੁਖਾਂ ਲਈ ਇਹ ਸਭ ਦੁਖ-ਪੀੜਾ ਬੰਦ ਕਰੋ। ਅਤੇ ਇਹ ਹੈ ਜਿਵੇਂ ਤੁਸੀਂ ਆਪਣੇ ਪ੍ਰਤੀ ਦਿਆਲੂ ਬਣ ਸਕਦੇ ਹੋ। ਇਹ ਹੈ ਜਿਵੇਂ ਤੁਸੀਂ ਹੁਣ ਲਈ ਅਤੇ ਭਵਿਖ ਲਈ ਅਤੇ ਤੁਹਾਡੇ ਆਲੇ ਦੁਆਲੇ ਸਾਰ‌ਿਆਂ ਲਈ - ਤੁਹਾਡੇ ਸਾਰੇ ਬਚਿਆਂ ਲਈ, ਦੋਤੇ-ਪੋਤਿਆਂ ਲਈ, ਪੜ-ਦੋਤੇ-ਪੋ‌ਤਿਆਂ ਲਈ, ਤੁਹਾਡੇ ਕਬੀਲੇ ਤੋਂ, ਤੁਹਾਡੇ ਪ੍ਰੀਵਾਰ ਤੋਂ ਅਗਲੀਆਂ ਪੀੜੀਆਂ ਲਈ, ਇਕ ਖੂਬਸੂਰਤ ਜੀਵਨ ਦੀ ਯੋਜਨਾ ਬਣਾ ਸਕਦੇ ਹੋ। ਕ੍ਰਿਪਾ ਕਰਕੇ ਆਪਣੇ ਪ੍ਰਤੀ ਦਿਆਲੂ ਬਣੋ।

ਮੈਨੂੰ ਇਹ ਸਭ ਤੁਹਾਨੂੰ ਦਸਣ ਲਈ ਅਫਸੋਸ ਹੈ। ਮੈਂ ਬਸ ਗਲ ਕਰਦੀ ਹਾਂ ਜਿਵੇਂ ਇਹ ਜਾਂਦਾ ਹੈ, ਜੋ ਵੀ ਆਉਂਦਾ ਹੈ। ਮੈਂ ਕੋਈ ਚੀਜ਼ ਨਹੀਂ ਲਿਖਦੀ। ਮੇਰੇ ਕੋਲ ਕੋਈ ਲੋਕ ਨਹੀਂ ਹਨ ਜਿਹੜੇ ਮੇਰੇ ਲਈ ਲਿਖਦੇ ਹਨ। ਮੇਰੇ ਕੋਲ ਕੋਈ ਨਹੀ ਹੈ ਇਕ ਟੈਲੀਪਰੌਂਮਟਰ ਲਈ ਜਾਂ ਨੋਟ ਜਾਂ ਬਿਲਕੁਲ ਕੋਈ ਵੀ ਚੀਜ਼। ਮੈਂ ਸਿਰਫ ਰੀਕਾਰਡ ਕਰਨ ਵਾਲੇ ਸਾਧਨਾਂ ਵਿਚ ਗਲ ਕਰ ਰਹੀ ਹਾਂ। ਮੈਂ ਦੋ ਵਰਤੋਂ ਕਰਦੀ ਹਾਂ ਜੇ ਕਦੇ ਇਕ ਕੰਮ ਨਾ ਕਰੇ ਜਾਂ ਸ਼ਾਇਦ ਮੈਂ ਇਕ ਉਤੇ ਰਿਕਾਰਡ ਕਰਨਾ ਭੁਲ ਜਾਵਾਂ। ਇਹ ਕਦੇ ਕਦਾਂਈ ਵੀ ਵਾਪਰ‌ਿਆ ਹੈ, ਇਸ ਲਈ ਮੈਂ ਦੋ ਵਰਤੋਂ ਕਰਦੀ ਹਾਂ ਜੇ ਕਦੇ ਇਕ ਕੰਮ ਨਾ ਕਰਦਾ ਹੋਵੇ ਅਤੇ ਦੂਜਾ ਇਹ ਕਰ ਲਵੇਗਾ।

Photo Caption: ਹਰ ਹੋਂਦ ਦਾ ਆਪਣਾ ਸਮਾਂ ਹੁੰਦਾ ਹੈ! ਇਸ ਦਾ ਸਰਵੋਤਮ ਲਾਭ ਉਠਾਓ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/7)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1310 ਦੇਖੇ ਗਏ
7:13
2024-11-09
620 ਦੇਖੇ ਗਏ
36:12
2024-11-09
141 ਦੇਖੇ ਗਏ
2024-11-09
165 ਦੇਖੇ ਗਏ
2024-11-09
265 ਦੇਖੇ ਗਏ
2024-11-09
632 ਦੇਖੇ ਗਏ
2024-11-08
903 ਦੇਖੇ ਗਏ
2024-11-08
919 ਦੇਖੇ ਗਏ
32:16
2024-11-08
251 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ