ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਯੁਧ ਅਤੇ ਸ਼ਾਂਤੀ ਬਾਰੇ ਯੁਧ ਦੇ ਰਾਜੇ ਦਾ ਖੁਲਾਸਾ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਉਥੇ ਇਕ ਹੋਰ ਜਗਾ ਵੀ ਹੈ ਜੋ ਮੈਂ ਅਮਰੀਕਾ ਵਿਚ ਪਸੰਦ ਕਰਦੀ ਹਾਂ - ਕੈਲੀਫੋਰਨੀਆ, ਸੈਨ ਹੋਜ਼ੇ ਵਿਚ ਪਹਾੜਾਂ ਵਿਚੋਂ ਇਕ। ਅਤੇ ਉਹ ਪਹਾੜ ਸਿਰਫ ਇਕੋ ਹੀ ਹੈ ਜਿਸ ਕੋਲ ਅਜ਼ੇ ਦਰਖਤ, ਪੌਂਦੇ ਅਤੇ ਜੰਗਲੀ ਫੁਲ ਹਨ, ਜੋ ਬਸੰਤ ਵਿਚ ਬਹੁਤ ਹੀ ਖੂਬਸੂਰਤ ਢੰਗ ਨਾਲ ਖਿੜਦੇ ਹਨ। (...) ਮੈਂ ਉਹ ਸਚਮੁਚ ਬਹੁਤ ਪਸੰਦ ਕਰਦੀ ਸੀ। ਮੈਂ ਸਾਰਾ ਦਿਨ ਫੁਲਾਂ, ਦਰਖਤਾਂ ਅਤੇ ਝੀਲ ਨੂੰ ਆਲੇ ਦੁਆਲੇ ਦੇਖਦੀ ਹੋਈ ਉਥੇ ਤੁਰ ਫਿਰ ਸਕਦੀ ਹਾਂ। ਮੈਂ ਉਥੇ ਬਹੁਤ ਖੁਸ਼ ਸੀ। (...) ਉਥੇ ਦੋ ਕੁ ਜਗਾਵਾਂ ਹਨ, ਮੈਂ ਉਥੇ ਸਦਾ ਹੀ ਰਹਿਣਾ ਪਸੰਦ ਕਰਾਂਗੀ, ਕਿਉਂਕਿ ਆਸ ਪਾਸ ਕੋਈ ਨਹੀਂ ਹੈ - ਸਿਰਫ ਤੁਸੀਂ, ਪਹਾੜ, ਪੰਛੀ-ਲੋਕ, ਦਰਖਤ, ਅਤੇ ਕੁਝ ਛੋਟਾ ਜਿਹਾ ਪਾਣੀ ਦਾ ਸਰੋਤ। (...)

ਦੂਜੇ ਦਿਨ, ਮੈਂ ਤੁਹਾਡੇ ਨਾਲ ਦਿਹਾੜੀ ਵਿਚ ਇਕ ਡੰਗ ਭੋਜ਼ਨ ਬਾਰੇ ਗਲ ਕਰ ਰਹੀ ਸੀ। ਮੇਰਾ ਤੁਹਾਨੂੰ ਇਹ ਦਸਣ ਦਾ ਕਦੇ ਇਰਾਦਾ ਨਹੀਂ ਸੀ। […] ਪਰ ਫਿਰ ਇਹ ਮੇਰੇ ਮੂੰਹ ਵਿਚੋਂ ਬਾਹਰ ਨਿਕਲ ਗਿਆ। […] ਮੈਂ ਇਸ ਦੇ ਨਤੀਜੇ ਨਹੀਂ ਚਾਹੁੰਦੀ ਸੀ, ਇਹਦੇ ਹੋਰ ਗੁਣਾਂ ਕਰਮ। ਨਾਲੇ, ਮੈਂ ਨਹੀਂ ਚਾਹੁੰਦੀ ਸੀ ਕੁਝ ਲੋਕ ਇਸ ਦੀ ਨਕਲ ਕਰਨ। […] ਪਰ ਬਾਅਦ ਵਿਚ, ਸਵਰਗ ਨੇ ਮੈਨੂੰ ਦਸ‌ਿਆ ਕਿ ਇਹ ਦਸਣਾ ਚਾਹੀਦਾ ਸੀ। ਭਾਵੇਂ ਮੈਂ ਰਾਹਤ ਦਾ ਸਾਹ ਲਿਆ, ਮੈਂ ਅਜ਼ੇ ਵੀ ਨਹੀਂ ਪਸੰਦ ਕੀਤਾ ਕਿ ਉਹ ਹਿਸਾ ਜਨਤਾ ਵਿਚ ਇਸ ਤਰਾਂ ਹੋਵੇ। ਪਰ ਫਿਰ, ਮੈਂਨੂੰ ਪਤਾ ਹੈ ਇਹ ਕਿਉਂ ਇਸ ਤਰਾਂ ਹੋਣਾ ਚਾਹੀਦਾ ਹੈ: ਤਾਂਕਿ ਉਥੇ ਇਕ ਹੋਰ ਕਾਰਨ ਹੋਵੇ ਮੈਂ ਤੁਹਾਨੂੰ ਦਸ ਸਕਾਂ ਬਹੁਤਾ ਅਤਿਅੰਤ ਵਿਚ ਨਾ ਹੋਣਾ, ਅਤੇ ਆਪਣੇ ਸਰੀਰ ਦਾ ਖਿਆਲ ਰਖੋ, ਆਪਣੀ ਸਿਹਤ ਦਾ ਖਿਆਲ ਰਖੋ, ਆਦਿ। ਕਿਉਂਕਿ ਪ੍ਰਮਾਤਮਾ ਨਹੀਂ ਚਾਹੁੰਦੇ ਲੋਕ ਆਪਣੇ ਆਪ ਨੂੰ ਬਹੁਤ ਜਿਆਦਾ ਸੀਮਤ ਕਰਨ ਕਿਸੇ ਕਿਸਮ ਦੀ ਪਾਗਲ ਅਨੁਸ਼ਾਸਨ ਨਾਲ, ਜੋ ਕਿ ਸਭ ਜ਼ਰੂਰੀ ਨਹੀਂ ਹੈ।

ਸੋ ਬਾਅਦ ਵਿਚ, ਮੈਨੂੰ ਵੀ ਯਾਦ ਆਇਆ ਕਿ ਬੁਧ ਨੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਦੁਪਹਿਰ ਦੇ ਸਮੇਂ, ਦੁਪਹਿਰ ਤੋਂ ਬਾਅਦ, ਸਬਜ਼ੀਆਂ ਅਤੇ ਫਲਾਂ ਦਾ ਪੋਸ਼ਿਟਕ ਜੂਸ ਪੀਣ ਦੀ ਇਜਾਜ਼ਤ ਦਿਤੀ ਸੀ, ਜੋ ਕਿ ਆਮ ਤੌਰ ਤੇ ਦਿਹਾੜੀ ਵਿਚ ਇਕ ਡੰਗ ਭੋਜ਼ਨ ਦਾ ਸਮਾਂ ਬਿਆਨ ਕੀਤਾ ਗਿਆ ਹੈ। ਅਤੇ ਫਿਰ ਮੈਨੂੰ ਯਾਦ ਆਇਆ ਬਹੁਤ ਸਾਰੇ ਯੋਗੀ ਜਾਂ ਅਭਿਆਸੀ ਸਭ ਕਿਸਮ ਦੇ ਸਰੀਰ ਲਈ ਸਜ਼ਾ ਦਿੰਦੇ ਹਨ। ਅਤੇ ਮੈਂ ਪ੍ਰਮਾਤਮਾ ਨੂੰ ਪੁਛਿਆ ਜੇਕਰ ਇਹ ਸਚਮੁਚ ਉਨਾਂ ਦੇ ਮੁਕਤ ਹੋਣ ਵਿਚ ਮਦਦ ਕਰਦਾ ਹੈ: "ਕਿਉਂਕਿ ਆਖਰਕਾਰ, ਉਨਾਂ ਨੇ ਇਹ ਸਭ ਤੁਹਾਡੇ ਲਈ ਕੀਤਾ, ਕਿ ਨਹੀਂ?" ਸੋ ਪ੍ਰਮਾਤਮਾ ਨੇ ਕਿਹਾ, "ਨਹੀਂ।" ਪ੍ਰਮਾਤਮਾ ਨਹੀਂ ਚਾਹੁੰਦਾ ਲੋਕ ਉਨਾਂ ਦੇ ਮੰਦਰ ਨੂੰ ਨੁਕਸਾਨ ਪਹੁੰਚਾਉਣ। ਸਰੀਰ ਪ੍ਰਮਾਤਮਾ ਦਾ ਇਕ ਮੰਦਰ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ, ਸਾਨੂੰ ਇਸਦੀ ਚੰਗੀ ਦੇਖਭਾਲ ਕਰਨੀ ਚਾਹੀਦੀ ਹੈ - ਵਾਜਬ ਤੌਰ ਤੇ। ਮੇਰਾ ਭਾਵ ਹੈ, ਬਿਨਾਂਸ਼ਕ ਅਤਿਅੰਤ ਨਹੀਂ ਜਾਣਾ, ਜਾਂ ਫਿਰ ਕਦੇ ਕਦਾਂਈ ਇਹ ਜ਼ਰੂਰੀ ਹੋਵੇ। ਜਿਵੇਂ ਜੇਕਰ ਤੁਹਾਨੂੰ ਟੈਲੀਵੀਜ਼ਨ ਉਤੇ ਜਾਣਾ ਪੈਂਦਾ, ਸੁਪਰੀਮ ਮਾਸਟਰ ਟੈਲੀਵੀਜ਼ਨ ਤੇ, ਮਿਸਾਲ ਵਜੋਂ, ਫਿਰ ਤੁਹਾਨੂੰ ਤਦਾਨਸਾਰ ਕਪੜੇ ਪਹਿਨਣੇ ਜ਼ਰੂਰੀ ਹਨ ਅਤੇ ਕੁਝ ਮੇਕਅਪ ਲਾਉਣਾ, ਅਤੇ ਉਹ ਸਭ। ਇਹ ਸਭ ਮੇਰਾ ਵਿਚਾਰ ਹੈ।

ਮੈਂ ਚਾਹੁੰਦੀ ਹਾਂ ਸੰਸਾਰ ਵਿਚ ਲੋਕ ਇਕ ਦੂਜੇ ਨੂੰ ਸਮਝਣ, ਹੋਰ ਕੌਮਾਂ ਜਾਂ ਹੋਰ ਖੇਤਰਾਂ ਦੇ ਪਹਿਰਾਵੇ ਅਤੇ ਪਰੰਪਾਵਾਂ ਨੂੰ ਜਾਣਨ। ਜਿਤਨਾ ਜਿਆਦਾ ਉਹ ਜਾਣਨ, ਬਿਹਤਰ ਹੈ। ਸੋ, ਅਸੀਂ ਸਭ ਕਿਸਮ ਦੇ ਸ਼ੋ ਕਰਦੇ ਹਾਂ ਸੰਸਾਰ ਦੇ ਨਾਗਰਿਕਾਂ ਨੂੰ ਇਕਠੇ ਲਿਆਉਣ ਲਈ ਕੁਝ ਆਦਰ, ਸਨੇਹੀ, ਸਮਝਣ ਵਾਲੀ ਆਤਮਾ ਵਿਚ - ਕਿ ਸਾਨੂੰ ਇਸ ਤਰਾਂ ਇਕਠੇ ਰਹਿਣਾ ਚਾਹੀਦਾ ਹੈ। ਫਿਰ ਸਾਡੇ ਕੋਲ ਸ਼ਾਂਤੀ, ਸਦਭਾਵਨਾ ਹੋਵੇਗੀ, ਅਤੇ ਸਾਡੇ ਕੋਲ ਕਦੇ ਯੁਧ ਨਹੀਂ ਹੋਵੇਗਾ।

ਪਰ ਇਹ ਕਾਫੀ ਨਹੀਂ ਹੈ, ਬਿਨਾਂਸ਼ਕ। ਕਿਉਂਕਿ ਯੁਧ ਦੇ ਰਾਜੇ ਦੇ ਮੁਤਾਬਕ, ਮੈਂ ਉਸ ਨੂੰ ਪੁਛਿਆ ਸੀ, "ਫਿਰ, ਇਸ ਯੁਧ ਕਿਸਮ ਦੀ ਐਨਰਜ਼ੀ, ਹ‌‌ਤਿਆ ਐਨਰਜ਼ੀ ਨੂੰ ਨਸ਼ਟ ਕਰਨ ਲਈ ਕੀ ਕਰਨਾ ਚਾਹੀਦਾ ਹੈ; ਧਰਤੀ ਉਤੇ ਸ਼ਾਂਤੀ ਹੋਣ ਲਈ, ਲੋਕਾਂ ਦੇ ਖੁਸ਼ਹਾਲੀ ਵਿਚ ਰਹਿਣ ਲਈ, ਖੁਸ਼ਕਿਸਮਤੀ ਨਾਲ, ਜਿਵੇਂ ਉਨਾਂ ਨੂੰ ਰਹਿਣਾ ਚਾਹੀਦਾ ਹੈ?" ਫਿਰ ਉਸ ਨੇ ਮੈਨੂੰ ਕਿਹਾ, "ਕਰਮ ਬਲ ਬਹੁਤ ਭਾਰੀ ਹੈ, ਅਤੇ ਹਤਿਆ ਦਾ ਕਰਮ ਕਦੇ ਵੀ ਨਸ਼ਟ ਨਹੀਂ ਕੀਤਾ ਜਾ ਸਕਦਾ ਜਦੋਂ ਤਕ ਸੰਸਾਰੀ ਲੋਕ..." ਉਸ ਦੇ ਸ਼ਬਦ। ਮੈਂ ਉਸਦਾ ਹਵਾਲਾ ਦਿੰਦੀ ਹਾਂ, ਉਸਦੇ ਸ਼ਬਦਾਂ ਵਿਚ: "... ਜਦ ਤਕ ਸੰਸਾਰ ਦੇ ਲੋਕ ਆਪਣੀ ਜੀਵਨ ਦੇ ਢੰਗ ਬਦਲਦੇ ਹਨ ਅਤੇ ਹਿੰਸਾ ਤੋਂ, ਕਤਲ ਤੋਂ ਪੂਰੀ ਤਰਾਂ ਕਟੇ ਜਾਂਦੇ ਹਨ, ਫਿਰ ਯੁਧ ਤਬਾਹ ਹੋ ਜਾਵੇਗਾ। ਸ਼ਾਂਤੀ ਆਵੇਗੀ ਅਤੇ ਪਕੇ ਤੌਰ ਤੇ ਪ੍ਰਬਲ ਹੋਵੇਗੀ।" ਅਨਕੋਟ।

ਹੁਣ ਅਸੀਂ ਦਹਾਕਿਆਂ ਲਈ ਕੰਮ ਕਰਦੇ ਰਹੇ ਹਾਂ। ਮੈਂ ਜਿਵੇਂ ਇਕਲਾਪਣ ਮਹਿਸੂਸ ਕਰਦੀ ਸੀ, ਤਕਰੀਬਨ ਇਕਲੀ ਕੰਮ ਕਰਦੀ ਹੋਈ, ਪਰ ਅਜ਼ਕਲ ਇੰਟਰਨੈਟ ਸਿਸਟਮ ਦੇ ਨਾਲ, ਸੰਚਾਰ ਸਭ ਜਗਾ ਗ੍ਰਹਿ ਤੇ ਫੈਲ ਰਿਹਾ ਹੈ, ਮੈਂਨੂੰ ਲਗਦਾ ਹੈ ਕਿ ਬਹੁਤ ਸਾਰੇ, ਬਹੁਤ ਸਾਰੇ ਸੰਸਾਰ ਦੇ ਨਾਗਰਿਕ ਅਸਲ ਵਿਚ ਸ਼ਾਂਤੀ ਪ੍ਰਤੀ ਪ੍ਰੇਰਿਤ ਹਨ ਅਤੇ ਇਹਨੂੰ ਜਾਨਵਰ-ਲੋਕ-ਮੁਕਤ ਆਹਾਰ ਵਿਚ ਦੀ, ਵੀਗਨ ਰੈਜੀਮੈਂਟ ਰਾਹੀਂ, ਵੀਗਨ ਜੀਵਨ ਸ਼ੈਲੀ ਰਾਹੀਂ ਅਤੇ ਹੋਰ ਸਮਾਨ ਜਾਂ ਸਬੰਧਿਤ ਤਰੀਕਿਆਂ ਰਾਹੀਂ ਵਕਾਲਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਤੇ ਮੈਂ ਬਹੁਤ ਖੁਸ਼ ਅਤੇ ਪ੍ਰਸੰਨ ਹਾਂ। ਇਹੀ ਹੈ ਬਸ ਗਿਣਤੀ ਹਤਿਆ ਦੇ ਹਿੰਸਕ ਕਰਮਾਂ ਨੂੰ ਢਕਣ ਲਈ ਅਜ਼ੇ ਕਾਫੀ ਨਹੀਂ ਹੈ।

ਅਸੀਂ ਹਰ ਸਾਲ, ਓਹ ਮੇਰੇ ਰਬਾ, ਬਿਲੀਅਨ ਅਤੇ ਬਿਲੀਅਨ ਹੀ ਜਾਨਵਰ-ਲੋਕਾਂ ਨੂੰ ਮਾਰ ਰਹੇ ਹਾਂ। ਅਸੀਂ ਇਸ ਦੀ ਪੂਰਤੀ ਕਿਵੇਂ ਕਰ ਸਕਦੇ ਹਾਂ? ਅਸੀਂ ਇਹਦੇ ਲਈ ਪੂਰਤੀ ਕਿਵੇਂ ਕਰ ਸਕਦੇ ਹਾਂ ਜਦੋਂ ਤਕ ਅਸੀਂ ਸਾਰੇ ਜੀਵਨ ਦੇ ਦਿਆਲੂ ਢੰਗ ਵਲ ਨਹੀਂ ਬਦਲਦੇ? ਖੈਰ, ਮੇਰੇ ਖਿਆਲ ਵਿਚ ਇਥੋਂ ਤਕ ਪੰਜ-ਸਾਲ ਦੀ ਉਮਰ ਦੇ ਬਚੇ ਹੀ ਸਮਝ ਸਕਦੇ ਹੋਣਗੇ ਜੋ ਮੈਂ ਕਹਿ ਰਹੀ ਹਾਂ, ਪਰ ਮਾਇਆ ਜਾਦੂ ਜੋ ਹਰ ਇਕ ਨੂੰ ਅੰਨਾ ਕਰ ਰਿਹਾ ਹੈ, ਹਰ ਇਕ ਕੰਨ ਨੂੰ ਬੋਲਾ ਅਤੇ ਮਨੁਖਾਂ ਦੇ ਦਿਲਾਂ ਅੰਦਰ ਇਹ ਸਭ ਜ਼ਮੀਰ ਵਾਲੀ ਆਤਮਾ ਨੂੰ. ਜਿਆਦਾਤਰ ਅਤੇ ਸੁਸਤ ਕਰ ਰਿਹਾ ਹੈ।

ਹੋਰ ਜਾਨਵਰ-ਲੋਕ ਸਾਡੇ ਨਾਲੋਂ ਘਟ ਹਿੰਸਕ ਕਰਮਾਂ ਵਿਚ ਯੋਗਦਾਨ ਪਾਉਂਦੇ ਹਨ। ਤੁਸੀਂ ਦੇਖੋ, ਸ਼ਾਇਦ ਕੁਝ ਜਾਨਵਰ-ਲੋਕ ਵੀਗਨ ਨਹੀਂ ਹੋ ਸਕਦੇ। ਪਰ ਮਨੁਖ, ਸਾਡੇ ਕੋਲ ਇਕ ਚੋਣ ਹੈ। ਸਾਡੇ ਕੋਲ ਬਹੁਤ ਅਤੇ ਬਹੁਤ ਅਤੇ ਬਹੁਤ ਵਿਕਲਪ ਹਨ, ਅਤੇ ਅਸੀਂ ਕੋਈ ਵੀ ਚੀਜ਼ ਸਬਜ਼ੀਆਂ ਦੇ ਰਾਜ ਵਿਚ ਖਾ ਸਕਦੇ ਹਾਂ ਅਤੇ ਕਾਫੀ ਪੋਸ਼ਣ ਹੋਵੇਗਾ। ਇਹੀ ਗਲ ਹੈ: ਸਾਨੂੰ ਮਾਰਨ ਦੀ ਲੋੜ ਨਹੀਂ ਹੈ, ਸਾਨੂੰ ਕਰਨ ਈ ਲੋੜ ਨਹੀਂ, ਅਤੇ ਸਾਨੂੰ ਮਾਰਨਾ ਨਹੀਂ ਪਵੇਗਾ। ਅਤੇ ਅਸੀਂ ਜਾਣ ਬੁਝ ਕੇ ਜੀਵਨ ਦੇ ਦਿਆਲੂ ਢੰਗ ਨੂੰ ਇਨਕਾਰ ਕਰਦੇ ਹਾਂ, ਅਤੇ ਮਾਰਨ ਦੀ, ਇਹ ਸਭ ਲਹੂ-ਨਾਲ ਚੋਂਦਾ ਮਾਸ ਖਾਣ ਦੀ ਚੋਣ ਕਰਦੇ ਹਾਂ, ਕਈ ਇਸ ਨੂੰ ਇਥੋਂ ਤਕ ਕਚਾ ਖਾਂਦੇ ਹਨ। ਜਾਨਵਰ-ਲੋਕਾਂ ਦਾ ਮਾਸ ਖਾਣ ਲਈ - ਜਦੋਂ ਤੁਸੀਂ ਇਹ ਯਾਦ ਕਰਦੇ ਅਤੇ ਇਹਦੇ ਬਾਰੇ ਸੋਚਦੇ ਹੋ, ਤੁਸੀਂ ਪਹਿਲੇ ਹੀ ਬਹੁਤ ਬੁਰਾ ਮਹਿਸੂਸ ਕਰਦੇ ਹੋ; ਮਾਸ ਖਾਣ ਜਿਸ ਵਿਚ ਅਜ਼ੇ ਲਹੂ ਹੈ ਇਹਦੀ ਗਲ ਕਰਨੀ ਤਾਂ ਪਾਸੇ ਰਹੀ। ਜਾਂ ਇਥੋਂ ਤਕ ਜਿੰਦਾ, ਓਹ ਮੇਰੇ ਰਬਾ! ਮਨੁਖ - ਕਈ ਬਹੁਤ ਹੀ ਦੁਸ਼ਟ ਹਨ! ਨਾਮੰਨਣਯੋਗ। ਇਹ ਨਰਕੀ-ਸ਼ੈਤਾਨਾਂ ਨਾਲੋਂ ਵੀ ਬਦਤਰ ਹੈ।

ਮੈਂ ਬਸ ਸੋਚਣ ਦੀ ਕੋਸ਼ਿਸ਼ ਕਰਾਂਗੀ ਇਸ ਨੂੰ ਦੁਬਾਰਾ ਕਿਵੇਂ ਤਿਆਰ ਕਰਨਾ ਹੈ। ਕਾਸ਼ ਮੈਂ ਇਹ ਲਿਖ ਸਕਦੀ, ਇਹ ਮੇਰੇ ਲਈ ਬਸ ਪੜਨਾ ਵਧੇਰੇ ਸੌਖਾ ਹੋਵੇਗਾ, ਪਰ ਮੈਂ ਕੁਝ ਚੀਜ਼ ਨਹੀਂ ਹੋਰ ਲਿਖ ਸਕਦੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਬਹੁਤ ਸਾਰੇ ਸ਼ੋਆਂ ਦਾ ਸੰਪਾਦਨ ਕਰਨ ਤੋਂ ਬਾਅਦ । ਮੈਂ ਬਸ ਬਹੁਤਾ ਜਿਵੇਂ ਲਿਖਣਾ ਨਹੀਂ ਪਸੰਦ ਨਹੀਂ ਕਰਦੀ। ਮੈਂ ਸਚਮੁਚ ਕਦੇ ਲਿਖਣਾ ਪਸੰਦ ਨਹੀਂ ਕੀਤਾ। ਸਿਰਫ ਸਕੂਲ ਵਿਚ ਜਾਂ ਜਦੋਂ ਮੈਂ ਛੋਟੀ ਉਮਰ ਦੀ ਸੀ, ਕਵਿਤਾਵਾਂ ਲਿਖਣੀਆਂ, ਉਸ ਮੌਜ਼ੂਦਾ ਪਲ ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ। ਕਿਉਂਕਿ ਇਹ ਬਸ ਬਾਹਰ ਆਉਂਦਾ ਸੀ; ਮੈਨੂੰ ਇਹ ਬਸ ਲਿਖਣਾ ਪਿਆ ਸੀ। ਪਰ ਕਵਿਤਾਵਾਂ ਮੇਰੇ ਲਈ ਸੌਖਾ ਹੈ ਕਿਉਂਕਿ ਉਹ ਛੋਟੀਆਂ ਹਨ। ਅਤੇ ਨਾਲੇ, ਉਹ ਆਸਾਨੀ ਨਾਲ ਬਾਹਰ ਆਉਂਦੀਆਂ ਹਨ। ਸੋ, ਇਹ ਤਕਰੀਬਨ ਜਿਵੇਂ ਮੈਂ ਹੇਠਾਂ ਲਿਖਿਆ ਜੋ ਮੇਰੇ ਮਨ ਵਿਚ ਆਇਆ ਸੀ, ਤੇਜ਼ੀ ਨਾਲ ਅਤੇ ਸਧਾਰਨ ਤਰੀਕੇ ਨਾਲ। ਪਰ ਕਰਮਾਂ ਦੀ ਸਮਗਰੀ ਅਤੇ ਸਭ ਚੀਜ਼ਾਂ ਜੋ ਮੈਨੂੰ ਤੁਹਾਨੂੰ ਸਮਝਾਉਣਾ ਪੈਂਦਾ ਇਹ ਵਖਰਾ ਹੈ। ਇਹ ਸਹੀ ਹੋਣਾ ਚਾਹੀਦਾ ਹੈ, ਅਤੇ ਇਹ ਸਚਾ ਹੋਣਾ ਚਾਹੀਦਾ ਹੈ। ਇਹ ਬਸ ਮੇਰੀ ਨਿਜ਼ੀ ਭਾਵਨਾ ਨਹੀਂ ਹੈ, ਪਰ ਇਹ ਅਸਲੀ ਅਤੇ ਸਚ ਹੈ। ਸੋ, ਇਹ ਕਵਿਤਾਵਾਂ ਜਾਂ ਸਕੂਲ ਵਿਚ ਛੋਟੇ ਲੇਖ ਲਿਖਣ ਨਾਲੋਂ ਵਧੇਰੇ ਮੁਸ਼ਕਲ ਹੈ।

ਸੋ ਤੁਸੀਂ ਦੇਖੋ, ਰੋਜ਼ਾਨਾ ਜੀਵਨ ਵਿਚ ਇਥੋਂ ਤਕ, ਮੈਂ ਈਮੇਲਾਂ ਜਾਂ ਕੋਈ ਚੀਜ਼ ਨਹੀਂ ਲਿਖਦੀ। ਮੇਰੇ ਕੋਲ ਇਕ ਕਿਵੇਂ ਵੀ ਨਹੀਂ ਹੈ। ਮੈਂ ਨਹੀਂ ਜਾਣਦੀ ਕਿਵੇਂ। ਭਾਵੇਂ ਜੇਕਰ ਮੈਂ ਜਾਣਦੀ ਹੋਵਾਂ ਕਿਵੇਂ ਕਰਨਾ, ਮੈਂ ਨਹੀਂ ਜਾਣਦੀ ਜੇਕਰ ਮੈਂ ਈਮੇਲਾਂ ਲਿਖਣੀਆਂ ਪਸੰਦ ਕਰਾਂਗੀ। ਸਿਰਫ ਜੇਕਰ ਮੈਨੂੰ ਟਿਪਣੀਆਂ ਲਿਖਣੀਆਂ ਪੈਣ, ਸੁਧਾਰ ਜਾਂ ਸੁਝਾਅ ਸੁਪਰੀਮ ਮਾਸਟਰ ਟੀਵੀ ਪ੍ਰੋਗਰਾਮਾਂ ਲਈ, ਅਤੇ ਆਪਣੀ ਕੰਮ ਕਰਨ ਵਾਲੀ ਟੀਮ ਦੇ ਕੁਝ ਮੈਂਬਰਾਂ ਨਾਲ ਸੰਪਰਕ ਕਰਨਾ ਪਵੇ; ਨਹੀਂ ਤਾਂ, ਮੈਂ ਬਸ ਕੋਈ ਚੀਜ਼ ਨਹੀਂ ਲਿਖਦੀ, ਸਿਵਾਇ ਕੁਝ ਛੋਟੇ ਨੋਟ ਆਪਣੇ ਆਪ ਨੂੰ ਚੀਜ਼ਾਂ ਬਾਰੇ ਯਾਦ ਦਿਲਾਉਣ ਲਈ। ਅਤੇ ਸਭ ਤੋਂ ਮਹਤਵਪੂਰਨ ਚੀਜ਼ਾਂ, ਮੈਂ ਜਿਆਦਾਤਰ ਇਥੋਂ ਤਕ ਲਿਖਦੀ ਵੀ ਨਹੀਂ। ਜਿਵੇਂ ਯੁਧ ਦੇ ਪ੍ਰਭੂ ਨਾਲ ਗਲਬਾਤ, ਕੁਝ ਸ਼ਬਦ ਜੋ ਉਸਨੇ ਵਰਤੇ ਸੀ ਮੈਂ ਭੁਲ ਗਈ । ਖੈਰ, ਇਹ ਕਿਵੇਂ ਵੀ ਸਮਾਨ ਤਤ ਦੇ ਹਨ। ਮਿਸਾਲ ਵਜੋਂ, ਹਿੰਸਾ ਦੇ "ਕਰਮ" ਜਾਂ ਹਿੰਸਾ ਦੀ "ਐਨਰਜ਼ੀ" - ਇਹ ਸਮਾਨ ਹੈ। ਇਹ ਉਹੀ ਚੀਜ਼ ਨੂੰ ਦਰਸਾਉਂਦੀ ਹੈ। ਅਤੇ ਤੁਸੀਂ ਕਿਵੇਂ ਵੀ ਸਮਝ ਜਾਉਂਗੇ ਕੀ ਮੈਂ ਤੁਹਾਨੂੰ ਦਸਣ ਦੀ ਕੋਸ਼ਿਸ਼ ਕੀਤੀ ਸੀ। ਪਰ ਨਹੀਂ ਤਾਂ, ਸਿਵਾਇ ਕੁਝ ਵਿਚਾਰ ਜਾਂ ਕੁਝ ਚੀਜ਼ ਜੋ ਮੈਨੂੰ ਲਿਖਣੀ ਪਵੇ ਅਤੇ ਮੇਰੇ ਕੋਲ ਸਮਾਂ ਨਹੀਂ ਸੀ, ਜਾਂ ਇਹ ਆਪਣੇ ਟੀਮ ਦੇ ਮੈਂਬਰਾਂ ਨੂੰ ਲਿਖਣ ਦਾ ਸਮਾਂ ਨਹੀਂ ਸੀ, ਜਾਂ ਦਿਨ ਦੇ ਅੰਤ ਤੇ ਮੈਂ ਕੋਈ ਹੋਰ ਰੇਡੀਏਸ਼ਨ ਨਹੀਂ ਚਾਹੁੰਦੀ ਸੀ । ਮੈਂ ਇਹ ਹਥ ਨਾਲ ਲਿਖਿਆ ਸੀ। ਨਹੀਂ ਤਾਂ, ਮੈਂ ਕਿਸੇ ਨੂੰ ਨਹੀਂ ਲਿਖਦੀ, ਸਿਵਾਇ ਜਦੋਂ ਇਹ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਹੋਵੇ। ਅਤੇ ਉਹ ਮੇਰੇ ਲਈ ਪਹਿਲੇ ਹੀ ਬਹੁਤ ਜਿਆਦਾ ਕੰਮ ਹੈ।

ਕਿਉਂਕਿ ਜੇਕਰ ਤੁਸੀਂ ਕੁਝ ਗਲਤ ਅਖਰ ਲਿਖਦੇ ਹੋ, ਫਿਰ ਤੁਹਾਨੂੰ ਇਹ ਦੁਬਾਰਾ ਲਿਖਣਾ ਪਵੇਗਾ। ਅਤੇ ਫਿਰ ਤੁਹਾਨੂੰ ਇਹਦਾ ਪ੍ਰਬੰਧ ਕਰਨਾ ਪਵੇਗਾ ਤਾਂਕਿ ਤੁਸੀਂ ਇਹ ਉਸੇ ਜਗਾ ਤੇ ਜਾਂ ਐਨ ਉਥੇ ਲਿਖ ਸਕੋਂ ਅਤੇ ਸ਼ੋ ਲਈ ਸਕਰਿਪਟ ਦੀ ਇਕ ਅਜਿਹੀ ਇਕ ਛੋਟੀ ਜਗਾ ਵਿਚ। ਇਹਦੇ ਲਈ ਬਹੁਤ ਸਮਾਂ ਖਰਚ ਹੁੰਦਾ ਹੈ। ਮੈਂ ਇਥੋਂ ਤਕ ਦਸ ਉੰਗਲੀਆਂ ਨਾਲ ਨਹੀਂ ਲਿਖਦੀ (ਟਾਇਪ ਕਰਦੀ)। ਇਹ ਸਭ ਦੇ ਨਾਲ, ਮੇਰੇ ਕੋਲ ਕਰਨ ਲਈ ਕਾਫੀ ਕੰਮ ਹੈ, ਅਤੇ ਫਿਰ ਮੈਨੂੰ ਅੰਦਰਲਾ ਕੰਮ ਵੀ ਕਰਨਾ ਪੈਂਦਾ ਹੈ। ਸੋ ਮੇਰੇ ਕੋਲ ਲੰਮੇ-ਗੁੰਝਲਦਾਰ ਲੇਖ ਲਿਖਣ ਲਈ ਜਾਂ ਕੁਝ ਚੀਜ਼ ਹੋਰ ਲਈ ਪ੍ਰੇਰਨਾ ਨਹੀਂ ਹੈ। ਮੈਂ ਸਿਰਫ ਛੋਟੇ ਵਾਕ ਲਿਖਦੀ ਹਾਂ ਜਾਂ ਛੋਟੇ ਲੇਖ ਜਿਵੇਂ ਵੀਗਨ ਜਾਂ ਸ਼ਾਂਤੀ ਦੇ ਸਲੋਗਨਾਂ ਲਈ, ਜਾਂ ਟੀਮ ਲਈ ਛੋਟੀਆਂ ਖਬਰਾਂ, ਟੀਮ ਲਈ ਕੁਝ ਸ਼ੋਆਂ ਉਤੇ ਕਰਨ ਲਈ ਕੁਝ ਸੁਝਾਅ, ਕੁਝ ਸ਼ੋਆਂ ਉਤੇ ਕੁਝ ਟਿਪਣੀਆਂ, ਜਾਂ ਕੁਝ ਸ਼ੋਆਂ ਪ੍ਰਤੀ ਕੁਝ ਨਾਲ ਜੋੜਨਾ, ਆਦਿ। ਅਤੇ ਇਹ ਸਭ ਮੇਰੇ ਕਰਨ ਲਈ ਕਾਫੀ ਕੰਮ ਹੈ, ਕਿਉਂਕਿ ਮੈਨੂੰ ਬਾਹਰਲੇ (ਕੰਮ) ਨਾਲੋਂ ਅੰਦਰਲਾ ਕੰਮ ਵਧੇਰੇ ਕਰਨਾ ਜ਼ਰੂਰੀ ਹੈ। ਪਰ ਮੈਂ ਉਨਾਂ ਵਿਚੋਂ ਕਿਸੇ ਨੂੰ ਵੀ ਨਹੀਂ ਛਡ ਸਕਦੀ।

ਮੈਂ ਹੀਮਾਲਿਆ ਦੇ ਸਮ‌ਿਆਂ ਅਤੇ ਹਾਓ ਸਾ ਸਮ‌ਿਆਂ ਨੂੰ ਸਚਮੁਚ ਮਿਸ ਕਰਦੀ ਹਾਂ। ਹਾਓ ਸਾ ਤਾਏਵਾਨ (ਫਾਰਮੋਸਾ) ਵਿਚ ਇਕ ਪਹਾੜੀ ਇਲਾਕਾ ਹੈ ਜਿਥੇ ਮੈਂ ਰੀਟਰੀਟਾਂ ਕਰਨ ਲਈ ਜਾਂਦੀ ਹੁੰਦੀ ਸੀ, ਜਾਂ ਇਕਲੀ ਜਾਂ ਕੁਝ ਰੈਸੀਡੇਂਟਾਂ ਨਾਲ। ਅਤੇ ਫਿਰ, ਕਦੇ ਕਦਾਂਈ ਸਾਰੇ ਰੈਸੀਡੇਂਟਾਂ ਦਾ ਸਮੂਹ ਉਸ ਸਮੇਂ ਮੇਰੇ ਨਾਲ ਆਉਂਦਾ ਸੀ; ਅਸੀਂ ਦਰ‌ਿਆ ਦੇ ਕੰਢੇ ਉਤੇ ਤੰਬੂ ਲਾਉਂਦੇ ਸੀ, ਅਤੇ ਅਸੀਂ ਸਾਦਾ, ਬਹੁਤ ਸਾਦਾ ਜੀਵਨ ਜੀਂਦੇ ਸੀ। ਬਸ ਦੋ, ਤਿੰਨ ਵਡੇ ਪਤੀਲੇ ਪਕਾਉਂਦੇ, ਅਤੇ ਉਸ ਸਮੇਂ ਅਸੀਂ ਇਹ ਕੁਝ ਜੰਗਲੀ ਕਿਸਮ ਦੀਆਂ ਖਾਣਯੋਗ ਸਬਜ਼ੀਆਂ ਨਾਲ ਸਾਂਝਾ ਕਰਦੇ ਸੀ। ਅਤੇ ਸ਼ਾਇਦ ਸ਼ਕਰਕੰਦੀ, ਆਲੂ, ਕੁਝ ਫਲ ਜੋ ਅਸੀਂ ਜਾਂ ਕਚੇ ਖਾਂਦੇ ਸੀ ਜਾਂ ਅਸੀਂ ਕੁਝ ਛੋਟੀ ਜਿਹੀ ਅਗ ਬਾਲ ਕੇ ਭੁੰਨਦੇ ਸੀ - ਭੁੰਨੇ ਹੋਏ ਸੇਬ, ਭੁੰਨੇ ਹੋਏ ਸੰਤਰੇ, ਭੁੰਨੀ ਹੋਈ ਮਕੀ, ਅਜਿਹਾ ਕੁਝ। ਅਤੇ ਅਸੀਂ ਬਹੁਤ ਖੁਸ਼ ਸੀ। ਅਤੇ ਫਿਰ, ਮੈਨੂੰ ਇਕ ਪਹਿਲੇ ਹੀ ਪੂਰਵ-ਵਿਵਸਥਿਤ ਭਾਸ਼ਣ ਲਈ ਬਾਹਰ ਜਾਣਾ ਪਿਆ ਜਾਂ ਕੁਝ ਅਜਿਹਾ। ਸੋ ਇਹ ਦੋ ਜਗਾਵਾਂ ਮੈਂ ਬਹੁਤ ਮਿਸ ਕਰਦੀ ਹਾਂ; ਮੇਰੀ ਇਛਾ ਹੈ ਕਿ ਮੈਂ ਇਸਨੂੰ ਕਿਸੇ ਵੀ ਸਮੇਂ ਮੁੜ ਸੁਰਜੀਤ ਕਰ ਸਕਾਂ।

ਅਤੇ ਉਥੇ ਇਕ ਹੋਰ ਜਗਾ ਵੀ ਹੈ ਜੋ ਮੈਂ ਅਮਰੀਕਾ ਵਿਚ ਪਸੰਦ ਕਰਦੀ ਹਾਂ - ਕੈਲੀਫੋਰਨੀਆ, ਸੈਨ ਹੋਜ਼ੇ ਵਿਚ ਪਹਾੜਾਂ ਵਿਚੋਂ ਇਕ। ਅਤੇ ਉਹ ਪਹਾੜ ਸਿਰਫ ਇਕੋ ਹੀ ਹੈ ਜਿਸ ਕੋਲ ਅਜ਼ੇ ਦਰਖਤ, ਪੌਂਦੇ ਅਤੇ ਜੰਗਲੀ ਫੁਲ ਹਨ, ਜੋ ਬਸੰਤ ਵਿਚ ਬਹੁਤ ਹੀ ਖੂਬਸੂਰਤ ਢੰਗ ਨਾਲ ਖਿੜਦੇ ਹਨ। ਅਤੇ ਹੁਣ, ਜੇਕਰ ਤੁਸੀਂ ਉਪਰ ਉਥੇ ਰਹਿਣਾ ਚਾਹੁੰਦੇ ਹੋ, ਤੁਹਾਨੂੰ ਇਕ ਘਰ ਉਸਾਰਨ ਲਈ ਇਜਾਜ਼ਤ ਲੈਣੀ ਪਵੇਗੀ। ਅਤੇ ਫਿਰ ਤੁਹਾਨੂੰ ਉਸ ਪਹਾੜੀ ਦੇ ਪੈਰਾਂ ਤੋਂ ਸਾਰੇ ਰਾਹ ਉਸ ਛੋਟੇ ਜਿਹੇ ਪਹਾੜ, ਬਹੁਤ ਵਡਾ ਨਹੀਂ, ਉਸ ਦੀ ਚੋਟੀ ਤਕ ਇਕ ਸੜਕ ਬਨਾਉਣੀ ਜ਼ਰੂਰੀ ਹੈ। ਪਰ ਮੈਂ ਨਹੀਂ ਕਰ ਸਕੀ। ਮੈਂ ਨਹੀਂ ਚਾਹੁੰਦੀ ਸੀ, ਕਿਉਂਕਿ ਮੈਂ ਇਕ ਸੜਕ ਬਨਾਉਣ ਲਈ ਦਰਖਤਾਂ ਨੂੰ ਕਟਣਾ ਨਹੀਂ ਚਾਹੁੰਦੀ ਸੀ। ਮੈਂ ਸਾਰੀ ਜਗਾ ਇਧਰ ਉਧਰ, ਆਲੇ ਦੁਆਲੇ ਦੇਖਿਆ - ਬਹੁਤ ਸਾਰੀਆਂ ਪਹਾੜੀਆਂ, ਬਹੁਤ ਸਾਰੇ ਪਹਾੜ, ਸਾਰੇ ਪਹਿਲੇ ਹੀ ਖਾਲੀ ਸਨ। ਉਹੀ ਤਕਰੀਬਨ ਇਕੋ ਜਗਾ ਸੀ ਜਿਸ ਕੋਲ ਪੌਂਦੇ ਅਤੇ ਦਰਖਤ- ਵਡੇ ਦਰਖਤ ਸਨ। ਸੋ, ਮੇਰੇ ਕੋਲ ਉਨਾਂ ਨੂੰ ਕਟਣ ਦਾ ਦਿਲ ਨਹੀਂ ਸੀ । ਮੈਂ ਉਸ ਜਗਾ ਨੂੰ ਬਹੁਤ ਪਸੰਦ ਕਰਦੀ ਸੀ। ਹਰ ਰਾਤ ਅਸੀਂ ਬਸ ਇਕ ਛੋਟੀ ਅਗ ਬਾਲਦੇ ਸੀ ਤਿੰਨ ਪਥਰਾਂ ਨਾਲ ਅਤੇ ਸੁਕੀ ਲਕੜੀ ਆਲੇ ਦੁਆਲੇ ਤੋਂ ਇਕਠੀ ਕਰ ਕੇ ਵੀਗਨ ਭੋਜ਼ਨ ਪਕਾਉਣ ਲਈ। ਅਤੇ ਅਸੀਂ ਇਕ ਦੂਜੇ-ਹਥ, ਚੌਥੇ-ਹਥ, ਪੰਜਵੇ-ਹਥ ਦੇ ਟ੍ਰੇਲਰ ਵਿਚ ਰਹਿੰਦੇ ਸੀ। ਅਤੇ ਉਸ ਪਹਾੜ ਉਤੇ ਉਥੇ ਇਕ ਛੋਟੀ ਜਿਹੀ ਖੂਹੀ ਹੈ। ਉਥੇ ਸਾਹਮੁਣੇ ਇਕ ਝੀਲ ਵੀ ਹੈ, ਜੋ ਸ਼ਹਿਰ ਲਈ ਪਾਣੀ ਦਾ ਸਪਲਾਏ ਹੈ।

ਮੈਂ ਉਹ ਸਚਮੁਚ ਬਹੁਤ ਪਸੰਦ ਕਰਦੀ ਸੀ। ਮੈਂ ਸਾਰਾ ਦਿਨ ਫੁਲਾਂ, ਦਰਖਤਾਂ ਅਤੇ ਝੀਲ ਨੂੰ ਆਲੇ ਦੁਆਲੇ ਦੇਖਦੀ ਹੋਈ ਉਥੇ ਤੁਰ ਫਿਰ ਸਕਦੀ ਹਾਂ। ਮੈਂ ਉਥੇ ਬਹੁਤ ਖੁਸ਼ ਸੀ। ਅਤੇ ਫਿਰ, ਮੈਨੂੰ ਛਡਣਾ ਪਿਆ ਕਿਉਂਕਿ ਕਿਸੇ ਜਗਾ ਇਕ ਭਾਸ਼ਣ ਉਡੀਕ ਰਿਹਾ ਸੀ। ਮੈਂ ਹਮੇਸ਼ਾਂ ਛਡਣ ਤੋਂ ਝਿਜਕਦੀ ਸੀ, ਪਰ ਫਿਰ ਮੈਂ ਸੋਚ‌ਿਆ, "ਓਹ, ਸ਼ਾਇਦ ਮੈਂ ਵਾਪਸ ਆ ਸਕਾਂਗੀ।" ਪਰ ਇਹ ਦੁਬਾਰਾ ਕਦੇ ਨਹੀਂ ਵਾਪਰ‌ਿਆ ਕਿ ਮੈਂ ਕਿਵੇਂ ਨਾ ਕਿਵੇਂ ਵਾਪਸ ਆ ਸਕਾਂ, ਉਥੇ ਸਦਾ ਲਈ ਰਹਿ ਸਕਾਂ ਅਤੇ ਇਸ ਨੂੰ ਆਪਣੇ ਲਈ ਇਕ ਬੇਸ ਬਣਾ ਸਕਾਂ। ਉਥੇ ਦੋ ਕੁ ਜਗਾਵਾਂ ਹਨ, ਮੈਂ ਉਥੇ ਸਦਾ ਹੀ ਰਹਿਣਾ ਪਸੰਦ ਕਰਾਂਗੀ, ਕਿਉਂਕਿ ਆਸ ਪਾਸ ਕੋਈ ਨਹੀਂ ਹੈ - ਸਿਰਫ ਤੁਸੀਂ, ਪਹਾੜ, ਪੰਛੀ-ਲੋਕ, ਦਰਖਤ, ਅਤੇ ਕੁਝ ਛੋਟਾ ਜਿਹਾ ਪਾਣੀ ਦਾ ਸਰੋਤ। ਹੁਣ ਇਹ ਪੂਰੀ ਤਰਾਂ ਭਿੰਨ ਹੈ।

Photo Caption: ਬਾਗ ਵਿਚ ਇਕ ਅਲਗ ਕੋਨਾ, ਅਜ਼ੇ ਵੀ ਅੰਦਰੂਨੀ ਸਵੈ-ਆਪੇ ਨਾਲ ਅਸਲੀ ਸ਼ਾਂਤੀ ਦਾ ਇਕ ਸੁਪਨਾ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/7)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
31:33
2024-07-02
147 ਦੇਖੇ ਗਏ
2024-07-02
192 ਦੇਖੇ ਗਏ
2024-07-02
118 ਦੇਖੇ ਗਏ
32:16
2024-07-01
228 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ