ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਇਕ ਬੁਧ ਹੋ, ਇਹ ਹੈ ਕਿਉਂਕਿ ਤੁਸੀਂ ਇਕ ਬੁਧ ਹੋ। ਤੁਸੀਂ ਇਕ ਡੰਗ ਭੋਜ਼ਨ ਖਾਂਦੇ ਹੋ, ਜਾਂ ਤੁਸੀਂ ਤਿੰਨ ਭੋਜਨ ਖਾਂਦੇ ਹੋ, ਤੁਸੀਂ ਅਜ਼ੇ ਵੀ ਇਕ ਬੁਧ ਹੋ। ਸੋ ਲੋਕਾਂ ਨੂੰ ਕਿਸੇ ਸਸਤੇ ਥੀਏਟਰ ਪ੍ਰਦਰਸ਼ਨ ਨਾਲ ਆਕਰਸ਼ਿਤ ਕਰਨ ਲਈ ਤੁਹਾਡੀ ਪੂਜਾ ਕਰਨ ਲਈ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ । ਤੁਸੀਂ ਬਸ ਹੋਰ ਵਧੇਰੇ ਮਾੜੇ ਕਰਮ ਆਕਰਸ਼ਿਤ ਕਰਦੇ ਹੋ ਕਿਉਂਕਿ ਤੁਸੀਂ ਝੂਠ ਬੋਲ ਰਹੇ ਹੋ। ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਅਤੇ ਇਥੋਂ ਤਕ ਸਵਰਗਾਂ ਨੂੰ ਅਤੇ ਪ੍ਰਮਾਤਮਾ ਨੂੰ ਧੋਖਾ ਦੇ ਰਹੇ ਹੋ। ਤੁਹਾਡੇ ਕੋਲ ਇਸ ਤਰਾਂ ਕਰਨ ਦੀ ਹਿੰਮਤ ਕਿਵੇਂ ਹੋਈ? ਪ੍ਰਮਾਤਮਾ ਸਭ ਚੀਜ਼ ਜਾਣਦੇ ਹਨ। ਤੁਹਾਡੇ ਸਤਿਗੁਰੂ ਤੁਹਾਡਾ ਪਧਰ ਵੀ ਜਾਣਦੇ ਹਨ, ਜੇਕਰ ਤੁਸੀਂ ਆ ਕੇ ਅਤੇ ਪੁਛਦੇ ਹੋ ਜਾਂ ਲਿਖਦੇ ਅਤੇ ਪੁਛਦੇ ਹੋ।

ਤੁਹਾਡਾ ਅਨੁਸਰਨ ਕਰਨ ਲਈ ਤੁਹਾਨੂੰ ਲੋਕਾਂ ਨੂੰ ਅੰਨਾਂ ਕਰਨ ਲਈ ਦੀ ਲੋੜ ਨਹੀਂ ਹੈ। ਕਾਹਦੇ ਲਈ? ਅਤੇ ਤੁਸੀਂ ਬਸ ਥੋੜਾ ਜਿਹਾ ਕੁਝ ਕਹਿੰਦੇ ਹੋ, ਅਤੇ ਕੁਝ ਲੋਕ ਜਿਹੜੇ ਤੁਹਾਡੇ ਤੋਂ ਲਾਭ ਉਠਾਉਣਾ ਚਾਹੁੰਦੇ ਹਨ ਤੁਹਾਡੀ ਸ਼ਲਾਘਾ ਕਰਦੇ ਹਨ, ਤੁਹਾਡੀ ਚਾਪਲੂਸੀ ਕਰਦੇ, ਅਤੇ ਫਿਰ ਤੁਸੀਂ ਹੋਰ ਅਤੇ ਹੋਰ ਗਹਿਰੇ ਭਰਮ ਦੇ ਜਾਲ ਵਿਚ ਡਿਗਦੇ ਹੋ ਅਤੇ ਯਕੀਨੀ ਤੌਰ ਤੇ ਸਵਰਗ ਨੂੰ ਨਹੀਂ ਜਾ ਸਕਦੇ। ਸਵਰਗ ਦੇ ਲੋਕ ਧੋਖਾ ਨਹੀਂ ਕਰਦੇ, ਝੂਠ ਨਹੀਂ ਬੋਲਦੇ, ਝੂਠਾ ਦਾਅਵਾ ਨਹੀਂ ਕਰਦੇ, ਕਿ ਉਹ ਬੁਧ ਹਨ ਜਦੋਂ ਉਹ ਨਹੀਂ ਹਨ, ਕਿਉਂਕਿ ਉਹ ਜਾਣਦੇ ਹਨ। ਉਹ ਜਾਣਦੇ ਹਨ ਕਿ ਸਚ ਦੀ ਹਮੇਸ਼ਾਂ ਜਿਤ ਹੁੰਦੀ ਹੈ।

ਸੋ ਸਚ ਨਾਲ ਚਿਪਕੇ ਰਹੋ, ਅਭਿਆਸ ਕਰੋ, ਪਛਤਾਵਾ ਕਰੋ, ਮਾਫੀ ਮੰਗੋ। ਮੈਂ ਖੁਦ ਆਪ ਤੁਹਾਨੂੰ ਮਾਫ ਕਰਦੀ ਹਾਂ, ਸਾਰੇ ਜੋ ਮੈਨੂੰ ਧੋਖਾ ਦਿੰਦੇ, ਜੋ ਮੇਰੇ ਨਾਲ ਬੇਵਫਾਈ ਕਰਦੇ, ਜੋ ਮੇਰੇ ਬਾਰੇ ਗਪਾਂ ਮਾਰਦੇ ਹਨ, ਜੋ ਮੇਰੀ ਬਦਨਾਮੀ ਕਰਦੇ, ਜੋ ਮੇਰੇ ਤੇ ਗਲਤ ਇਲਜ਼ਾਮ ਲਗਾਉਂਦੇ ਜਾਂ ਬਿਲਕੁਲ ਕਿਸੇ ਵੀ ਕਾਰਨ ਲਈ ਮੈਨੂੰ ਦੋਸ਼ੀ ਠਹਿਰਾਉਂਦੇ ਹਨ। ਪਰ ਤੁਸੀਂ, ਤਥਾ-ਕਥਿਤ ਪੈਰੋਕਾਰ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਆਪਣੇ ਲਈ ਬਹੁਤ ਜਿਆਦਾ ਮਾੜੇ ਕਰਮ ਸਿਰਜ਼ਦੇ ਹੋ। ਤੁਸੀਂ ਜਾਣਦੇ ਹੋ ਮੈਂ ਇਕ ਚੰਗੀ ਵਿਆਕਤੀ ਹਾਂ। ਮੈਂ ਕਿਸੇ ਨਾਲ ਕੋਈ ਚੀਜ਼ ਗਲਤ ਨਹੀਂ ਕਰਦੀ। ਸੋ ਇਸ ਇਕਲੇ ਕਾਰਨ ਕਰਕੇ, ਮੈਂ ਮਾੜੇ ਵਿਹਾਰ ਕੀਤੇ ਜਾਣ ਦੇ ਜਾਂ ਬੇਵਫਾਈ ਦਾ ਸਾਹਮੁਣਾ ਕਰਨ ਦੇ ਜਾਂ ਬਦਨਾਮ ਕੀਤੇ ਜਾਣ ਦੇ ਲਾਇਕ ਨਹੀਂ ਹਾਂ।

ਮੈਂ ਕੋਈ ਚੀਜ਼ ਗਲਤ ਨਹੀਂ ਕਰਦੀ। ਕਿਸੇ ਨੂੰ ਮੇਰਾ ਨੁਕਸਾਨ ਕਿਉਂ ਕਰਨਾ ਚਾਹੀਦਾ ਹੈ ਜਾਂ ਨਾਕਾਰਾਤਮਿਕ ਤੌਰ ਤੇ ਮੈਨੂੰ ਮੁਸੀਬਤ ਵਿਚ ਫਸਾਉਣਾ, ਜਾਂ ਬਿਲਕੁਲ ਕੁਝ ਵੀ ? ਮੈਂ ਇਕ ਚੰਗੀ ਵਿਆਕਤੀ ਹਾਂ, ਇਮਾਨਦਾਰ, ਸਾਫ, ਸਮਾਜ਼ ਲਈ ਮਦਦਗਾਰ। ਜੇਕਰ ਹਰ ਕੋਈ ਮੇਰੀ ਸਿਖਿਆ ਦਾ ਅਨੁਸਰਨ ਕਰਦਾ ਹੈ, ਕੁਆਨ ਯਿੰਨ, ਸਵਰਗੀ ਰੋਸ਼ਨੀ ਅਤੇ ਆਵਾਜ਼ ਧੁਨ ਦੀ ਵਿਧੀ ਦਾ ਅਭਿਆਸ ਕਰਦਾ ਹੈ, ਅਤੇ ਬਸ ਪੰਜ ਨਸੀਹਤਾਂ ਦੀ ਪਾਲਣਾ ਕਰਦਾ ਹੈ, ਸਮਾਜ਼, ਸਮੁਚਾ ਸੰਸਾਰ ਲੰਮਾਂ ਸਮਾਂ ਪਹਿਲੇ ਹੀ ਇਕ ਸਵਰਗ ਬਣ ਗਿਆ ਹੁੰਦਾ। ਮੈਂ ਕੋਈ ਚੀਜ਼ ਗਲਤ ਨਹੀਂ ਸਿਖਾਉਂਦੀ। ਮੈਂ ਕੋਈ ਚੀਜ਼ ਗਲਤ ਨਹੀਂ ਕਰਦੀ। ਭਾਵੇਂ ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਕਿ ਮੈਂ ਇਕ ਬੁਧ (ਗਿਆਨਵਾਨ ਵਿਆਕਤੀ) ਹਾਂ, ਮੈਂ ਸਭ ਚੰਗੀਆਂ ਚੀਜ਼ਾਂ ਸਿਖਾਉਂਦੀ ਹਾਂ। ਮੈਂ ਲੋਕਾਂ ਨੂੰ ਬਿਹਤਰ ਬਣਾਉਂਦੀ ਹਾਂ। ਮੈਂ ਸੰਸਾਰ ਨੂੰ ਬਿਹਤਰ ਬਣਾਉਂਦੀ ਹਾਂ। ਮੈਂ ਸਾਰਾ ਸਮਾਂ ਦਿੰਦੀ ਹਾਂ ਜੋ ਮੈਂ ਕਰ ਸਕਦੀ ਹਾਂ। ਮੈਂ ਕੋਈ ਚੀਜ਼ ਨਹੀਂ ਰਖਦੀ। ਮੈਂ ਕਿਸੇ ਨਾਲ ਜਾ ਕੇ ਧੋਖਾ ਨਹੀਂ ਕਰਦੀ। ਮੈਂ ਕਿਸੇ ਨੂੰ ਝੂਠ ਨਹੀਂ ਬੋਲਦੀ। ਮੈਂ ਉਨਾਂ ਦੇ ਪੈਸੇ ਨਹੀਂ ਚੋਰੀ ਕਰਦੀ। ਮੈਂ ਕੋਈ ਚੀਜ਼ ਦੀ ਮੰਗ ਨਹੀਂ ਕਰਦੀ। ਅਜਿਹੇ ਕਿਸਮ ਦਾ ਇਕ ਵਿਆਕਤੀ, ਉਹ ਕਿਵੇਂ ਮਾੜੇ ਹੋ ਸਕਦੇ ਹਨ? ਉਹ ਸਮਾਜ਼ ਲਈ ਕਿਵੇਂ ਮਾੜੇ ਹੋ ਸਕਦੇ ਹਨ? ਬੁਧ ਧਰਤੀ ਨੂੰ ਜਾਂਦੇ ਜਾਂ ਨਹੀਂ ਜਾਂਦੇ ਇਹਦੀ ਗਲ ਨਹੀਂ ਕਰ ਰਹੇ। ਭਾਵੇਂ ਜੇਕਰ ਤੁਸੀਂ ਵਿਸ਼ਵਾਸ਼ ਨਹੀਂ ਕਰਦੇ ਕਿ ਮੈਂ ਤੁਹਾਨੂੰ ਬੁਧ ਧਰਤੀ ਨੂੰ ਲਿਜਾ ਸਕਦੀ ਹਾਂ, ਮੈਨੂੰ ਦਸੋ ਕੌਣ ਲਿਜਾ ਸਕਦਾ ਹੈ? ਕੀ ਤੁਸੀਂ ਮੈਨੂੰ ਦਿਖਾ ਸਕਦੇ ਹੋ ਕੌਣ ਇਹ ਕਰ ਸਕਦਾ ਹੈ? ਕੀ ਤੁਸੀਂ ਇਹ ਮੈਨੂੰ ਸਾਬਤ ਕਰ ਸਕਦੇ ਹੋ?

ਖੈਰ, ਘਟੋ ਘਟ ਇਸ ਸੰਸਾਰ ਵਿਚ, ਮੈਂ ਸਭ ਤੋਂ ਵਧੀਆ ਮਨੁਖ ਹਾਂ। ਮੈਂ ਦੂਜਿਆਂ ਦੀ ਮਦਦ ਕਰਦੀ ਹਾਂ, ਸਮੇਤ ਜਾਨਵਰ-ਲੋਕਾਂ, ਦਰਖਤਾਂ, ਜੰਗਲ ਦੀ... ਮੈਂ ਪ੍ਰਵਾਹ ਕਰਦੀ ਹਾਂ, ਮੈਂ ਪਿਆਰ ਕਰਦੀ ਹਾਂ, ਅਤੇ ਜਿਤਨਾ ਮੈਂ ਕਰ ਸਕਾਂ ਮੈਂ ਸਭ ਚੀਜ਼ ਦੀ ਸੁਰਖਿਆ ਕਰਨ ਵਿਚ ਮਦਦ ਕਰਦੀ ਹਾਂ। ਮੈਂ ਆਪਣਾ ਸਾਰਾ ਪੈਸਾ, ਆਪਣਾ ਸਮਾਂ, ਆਪਣੀ ਐਨਰਜ਼ੀ ਲੋਕਾਂ ਨੂੰ ਚੰਗਾ ਬਣਨ ਦੀ ਯਾਦ ਦਿਲਾਉਣ ਵਿਚ ਖਰਚ ਕਰਦੀ ਹਾਂ। ਸਭ ਚੀਜ ਜੋ ਮੈਂ ਵਰਤੋਂ ਕਰਦੀ ਉਹਦੇ ਲਈ ਭੁਗਤਾਨ ਕਰਦੀ ਹਾਂ, ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਭੁਗਤਾਨ ਕਰਦੀ ਹਾਂ - ਮੇਰੀ ਮਦਦ ਕਰਨ ਲਈ ਮੈਂ ਬਿਲਕੁਲ ਕੋਈ ਪੈਸਾ ਕਦੇ ਨਹੀਂ ਮੰਗਦੀ। ਤੁਸੀਂ ਸਾਰੇ ਉਹ ਜਾਣਦੇ ਹੋ, ਅਤੇ ਮੈਂ ਇਹ ਹੁਣ ਸਭ ਖੁਲੇਆਮ ਕਹਿ ਰਹੀ ਹਾਂ। ਅਤੇ ਤੁਸੀਂ ਸਾਰੇ ਜਾਣਦੇ ਹੋ। ਤੁਸੀਂ ਨਹੀਂ ਕਹਿ ਸਕਦੇ ਉਥੇ ਕੋਈ ਚੀਜ਼ ਹੈ ਜੋ ਮੈਂ ਗਲਤ ਕੀਤੀ ਹੈ।

ਸੋ ਬਸ ਆਪਣੇ ਆਪ ਦਾ ਖਿਆਲ ਰਖੋ। ਵਿਸ਼ਵਾਸ਼ ਕਰੋ ਜਿਸ ਕਿਸੇ ਵਿਚ ਤੁਸੀਂ ਵਿਸ਼ਵਾਸ਼ ਕਰਨਾ ਚਾਹੁੰਦੇ ਹੋ। ਮੈਂ ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਨਹੀਂ ਕਹਿ ਰਹੀ। ਬਸ ਤਹਾਡੀ ਮਦਦ ਕਰਨ ਲਈ, ਸੰਸਾਰ ਦੀ ਮਦਦ ਕਰਨ ਲਈ, ਇਸ ਸੰਸਾਰ ਨੂੰ ਤੁਹਾਡੇ ਲਈ ਬਚਾਉਣ ਲਈ, ਮੈਨੂੰ ਆਪਣਾ ਕੰਮ ਕਰਨ ਦੇਵੋ। ਉਹੀ ਹੈ ਸਭ ਜੋ ਮੈਂ ਮੰਗਦੀ ਹਾਂ। ਬਸ ਮੈਨੂੰ ਸ਼ਾਂਤੀ ਦੇਵੋ। ਮੈਨੂੰ ਸ਼ਾਂਤੀ ਵਿਚ ਰਹਿਣ ਦਿਓ, ਤਾਂਕਿ ਮੈਂ ਤੁਹਾਡੀ ਮਦਦ ਕਰਨ ਲਈ ਆਪਣਾ ਕੰਮ ਕਰ ਸਕਾਂ। ਤੁਸੀਂ ਮੇਰਾ ਧੰਨਵਾਦ ਕਰਦੇ ਹੋ ਜਾਂ ਨਹੀਂ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਪ੍ਰਮਾਤਮਾ ਜਾਣਦੇ ਹਨ ਮੈਂ ਕੀ ਕਰ ਰਹੀ ਹਾਂ। ਸਾਡੇ ਬ੍ਰਹਿਮੰਡ ਜਾਣਦੇ ਹਨ ਮੈਂ ਕੌਣ ਹਾਂ ਅਤੇ ਮੈਂ ਕੀ ਕਰ ਰਹੀ ਹਾਂ। ਸੋ, ਜੇਕਰ ਇਕ ਜਾਂ ਦੋ ਵਿਆਕਤੀ, ਇਕ ਜਾਂ ਦੋ ਦੇਸ਼, ਜਾਂ ਇਥੋਂ ਤਕ ਸਮੁਚਾ ਸੰਸਾਰ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦਾ, ਮੈਂ ਬਹੁਤੀ ਪ੍ਰਵਾਹ ਨਹੀਂ ਕਰਦੀ। ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਅਜ਼ੇ ਵੀ ਆਪਣਾ ਕੰਮ ਕਰ ਰਹੀ ਹਾਂ, ਮੇਰਾ ਆਪਣਾ ਭਾਵੁਕ ਕੰਮ, ਬਸ ਦੂਜਿਆਂ ਦੀ ਮਦਦ ਕਰਨ ਲਈ, ਸੰਸਾਰ ਨੂੰ ਇਕ ਬਿਹਤਰ ਜਗਾ ਬਣਾਉਣ ਲਈ।

ਸੁਣਨ ਲਈ ਤੁਹਾਡਾ ਧੰਨਵਾਦ। ਮੇਰਾ ਨਾਮ ਨਾ ਕਾਲਾ ਕਰਨ ਦੀ ਕੋਸ਼ਿਸ਼ ਕਰਨ ਲਈ, ਅਤੇ ਮੇਰੇ ਕੰਮ ਨੂੰ ਨਾ ਰੋਕਣ ਦੀ ਕੋਸ਼ਸ਼ ਕਰਨ ਲਈ ਤੁਹਾਡਾ ਧੰਨਵਾਦ। ਇਹ ਤੁਹਾਡੇ ਆਪਣੇ ਭਲੇ ਲਈ ਹੈ ਕਿ ਤੁਸੀਂ ਮੈਨੂੰ ਸ਼ਾਂਤੀ ਵਿਚ ਰਹਿਣ ਦਿਓ, ਤਾਂਕਿ ਮੈਂ ਆਪਣਾ ਕੰਮ ਤੁਹਾਡੇ ਲਈ ਕਰ ਸਕਾਂ। ਇਕ ਤਰਾਂ ਨਾਲ, ਮੈਂ ਬਸ ਤੁਹਾਡੀ ਗੁਲਾਮ ਹਾਂ। ਮੈਂ ਬਿਨਾਂ ਪੈਸੇ ਦੇ ਕੰਮ ਕਰ ਰਹੀ ਹਾਂ। ਮੈਂ ਦਿਨ ਰਾਤ ਕੰਮ ਕਰਦੀ ਹਾਂ, ਆਪਣੀ ਚਮੜੀ ਨੂੰ, ਆਪਣੀ ਸਿਹਤ ਨੂੰ, ਆਪਣੀ ਜਵਾਨੀ ਨੂੰ, ਸਭ ਚੀਜ਼ ਨੂੰ ਨੁਕਸਾਨ ਪਹੁੰਚਾਉਂਦੀ ਹਾਂ। ਮੇਰੇ ਕੋਲ ਖਾਣ ਲਈ, ਸੌਣ ਲਈ ਕੋਈ ਨਿਯਮਤ ਘੰਟੇ ਨਹੀਂ ਹਨ। ਮੈਂ ਸਭ ਚੀਜ਼ ਕਰਦੀ ਹਾਂ ਜਿਵੇਂ ਇਕ ਗੁਲਾਮ ਕਰਦਾ ਹੈ, ਸਾਰਾ ਦਿਨ, ਸਾਰੀ ਰਾਤ। ਕੋਈ ਸਮਾਂ ਨਹੀਂ ਆਰਾਮ ਕਰਨ ਲਈ, ਛੁਟੀਆਂ ਤੇ ਜਾਣ ਲਈ, ਕੁਝ ਨਹੀਂ। ਸੋ ਭਾਵੇਂ ਜੇਕਰ ਤੁਸੀਂ ਮੈਨੂੰ ਭੁਗਤਾਨ ਨਹੀਂ ਕਰਦੇ, ਅਤੇ ਤੁਸੀਂ ਮੇਰਾ ਧੰਨਵਾਦ ਨਹੀਂ ਕਰਦੇ, ਘਟੋ ਘਟ ਮੈਨੂੰ ਬਸ ਰਹਿ ਦਿਓ ਤਾਂਕਿ ਪ੍ਰਮਾਤਮਾ ਦੀ ਮਿਹਰ ਹੇਠਾਂ, ਮੈਂ ਤੁਹਾਡੇ ਲਈ ਕੰਮ ਕਰਨਾ ਸਾਰੀ ਰਖ ਸਕਾਂ, ਆਮੇਨ।

ਬੁਧ ਕੋਲ 10,001 ਚੀਜ਼ਾਂ ਸਨ ਕਰਨ ਲਈ ਹਰ ਰੋਜ਼ ਦਿਨ ਰਾਤ, ਅਤੇ ਸਮਾਨ ਜਾਂ ਦੁਗਣੀ ਮਾਤਰਾਂ ਦੀ ਮੁਸੀਬਤ ਅਤੇ ਖਤਰੇ ਦਾ ਸਾਹਮੁਣਾ ਕਰਨ ਲਈ, ਨਿਜ਼ੀ ਤੌਰ ਤੇ ਨਾਲੇ ਸੰਸਾਰ ਦੀ ਸਮਸ‌ਿਆ ਦੀ ਦੇਖ ਭਾਲ ਕਰਨੀ। ਇਹ ਕੋਈ ਵਿਆਕਤੀ ਨਹੀਂ ਜਿਹੜਾ ਬਸ ਆਪਣੇ ਆਪ ਨੂੰ ਲੇਬਲ ਕਰਦਾ ਹਾਂ ਅਤੇ ਉਥੇ ਆਰਾਮ ਨਾਲ ਬੈਠਾ ਰਹਿੰਦਾ ਹੈ, ਕੁਝ ਬਹੁਤਾ ਨਹੀਂ ਕਰਦਾ, ਬਸ ਸੰਸਾਰ ਵਿਚ ਲੋਕਾਂ ਬਾਰੇ ਸੁਪਨੇ ਦੇਖ ਰਿਹਾ ਉਨਾਂ ਨੂੰ ਪਿਆਰ ਕਰਨ , ਉਨਾਂ ਨੂੰ ਬਹੁਤ ਸਾਰੀਆਂ ਚੰਗੀਆਂ ਪੇਸ਼ਕਸ਼ਾਂ ਦੇਣ , ਤਾਂਕਿ ਉਹ ਐਸ਼-ਆਰਾਮ, ਆਰਾਮ ਵਿਚ ਰਹਿ ਸਕਣ, ਹੋਰਨਾਂ ਤਥਾ-ਕਥਿਤ ਪੈਰੋਕਾਰਾਂ ਨੂੰ ਗੁਲਾਮੀ ਵਿਚ ਰਖਦੇ ਹੋਏ। ਉਹ ਸਭ ਤੋਂ ਵਡਾ ਪਾਪ ਹੈ ਜੋ ਤੁਸੀਂ ਕਰ ਸਕਦੇ ਹੋ। ਸੋ ਇਹਦੇ ਬਾਰੇ ਸੋਚੋ। ਇਹਦੇ ਨਾਲ ਅਸਲੀ ਬੁਧ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਬਸ ਤੁਹਾਡੇ ਲਈ ਇਕ ਵਡਾ ਫਰਕ ਬਣਾਏਗਾ, ਤੁਹਾਡੇ ਆਪਣੇ ਲਈ। ਜਿਹੜਾ ਵੀ ਇਕ ਬੁਧ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਾਂ ਇਕ ਬੁਧ ਦੀ ਨਿੰਦਿਆ ਕਰਦਾ ਹੈ ਜਾਣ ਬੁਝ ਕੇ ਜਾਂ ਅਣਜਾਣੇ ਵਿਚ, ਜਾਣਬੁਝ ਕੇ ਜਾਂ ਅਣਜਾਣਪੁਣੇ ਵਿਚ, ਸਾਰ‌ਿਆਂ ਕੋਲ ਬਹੁਤ ਹੀ ਮਾੜੇ ਕਰਮ ਉਨਾਂ ਲਈ ਉਡੀਕ ਰਹੇ ਹੋਣਗੇ। ਸੋ ਇਹਦੇ ਬਾਰੇ ਬਸ ਸੋਚੋ। ਕ੍ਰਿਪਾ ਕਰਕੇ। ਸੋ ਕੋਸ਼ਿਸ਼ ਨਾ ਕਰੋ। ਕੁਝ ਚੀਜ਼ ਦਾ ਦਾਅਵਾ ਕਰਨ ਦੀ ਕੋਸ਼ਿਸ਼ ਨਾ ਕਰੋ ਜੋ ਤੁਸੀਂ ਨਹੀਂ ਹੋ। ਸਮੁਚਾ ਬ੍ਰਹਿਮੰਡ ਤੁਹਾਨੂੰ ਦੇਖ ਰਿਹਾ ਹੈ! ਸਾਰੇ ਬੁਧ ਤੁਹਾਨੂੰ ਜਾਣਦੇ ਹਨ। ਸਾਰੇ ਸੰਤ ਅਤੇ ਮਹਾਤਮਾ, ਰਿਸ਼ੀ-ਮੁਨੀ ਤੁਹਾਨੂੰ ਪਛਾਣਦੇ ਹਨ। ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਜਾਣਦੇ ਹਨ ਕਿਸ ਨੂੰ ਉਨਾਂ ਨੇ ਉਨਾਂ ਦੇ ਨੁਮਾਇੰਦੇ ਵਜੋਂ ਭੇਜਿਆ ਹੈ ਅਤੇ ਕਿਸ ਨੂੰ ਨਹੀਂ ।

ਅਤੇ ਸੰਸਾਰ ਦੇ ਖਾਤਮੇਂ ਦੇ ਸਮੇਂ ਵਿਚ, ਸਿਰਫ ਇਕ ਹੀ ਬੁਧ ਇਸ ਸੰਸਾਰ ਦੀ ਮਦਦ ਕਰ ਸਕਦਾ ਹੈ, ਇਕ ਹੀ ਮੁਕਤੀਦਾਤਾ ਇਸ ਸੰਸਾਰ ਨੂੰ ਬਚਾਉਣ ਵਿਚ ਮਦਦ ਕਰ ਸਕਦਾ ਹੈ - ਤਬਾਹੀ ਨੂੰ ਘਟ ਕਰਨ ਲਈ, ਜਾਂ ਜਿਵੇਂ ਉਨਾਂ ਨੂੰ ਬਾਹਰ ਕਢ ਦੇਵੇਗਾ 20... ਬਸ ਕਹਿ ਲਵੋ 2024 ਤੋਂ, ਕਿਉਂਕਿ ਦੂਜੇ ਸਾਲ ਪਹਿਲੇ ਹੀ ਬੀਤ ਗਏ ਹਨ। ਅਜ਼ੇ ਵੀ, ਦੂਜੇ ਸਾਲਾਂ ਵਿਚ ਸਾਡੇ ਲਈ ਬਹੁਤ ਚੇਤਾਵਨੀਆਂ ਹਨ, ਬਹੁਤ ਸਾਰੀਆਂ ਆਫਤਾਂ, ਮਹਾਂਮਾਰੀਆਂ, ਸਭ ਕਿਸਮ ਦੀਆਂ ਚੀਜ਼ਾਂ ਮਨੁਖਜਾਤੀ ਨੂੰ ਚੇਤਾਵਨੀ ਦੇਣ ਲਈ ਅਤੇ ਨਾਲ ਹੀ ਮਾੜੇ ਤਤਾਂ ਨੂੰ ਖਤਮ ਕਰਨ ਲਈ ਜੋ ਇਸ ਗ੍ਰਹਿ ਉਤੇ ਮਨੁਖਾਂ ਦੇ ਰੂਪ ਵਿਚ ਰਹਿੰਦੇ ਹਨ, ਪਰ ਕਦੇ ਕਦਾਂਈ ਨਹੀਂ, ਕਿਉਂਕਿ ਉਹ ਉਵੇਂ ਵਿਹਾਰ ਨਹੀਂ ਕਰਦੇ ਜਿਵੇਂ ਇਕ ਮਨੁਖ ਨੂੰ ਕਰਨਾ ਚਾਹੀਦਾ ਜਾਂ ਜਿਵੇਂ ਹੋਣਾ ਚਾਹੀਦਾ ਹੈ।

ਮਨੁਖ ਪ੍ਰਮਾਤਮਾ ਦੀ ਸੰਤਾਨ ਹਨ, ਅਤੇ ਉਨਾਂ ਵਿਚੋਂ ਕੋਈ ਪ੍ਰਮਾਤਮਾ ਦੇ ਇਕ ਬਚੇ ਦੀ ਤਰਾਂ ਵਿਹਾਰ ਨਹੀਂ ਕਰਦੇ, ਫਿਰ ਉਨਾਂ ਨੂੰ ਖਤਮ ਹੋ ਜਾਣਗੇ। ਪਰ ਪ੍ਰਮਾਤਮਾ ਅਜ਼ੇ ਵੀ ਤੁਹਾਡੀ ਮਦਦ ਕਰਨ ਲਈ ਬਹੁਤ ਸਾਰੇ ਗੁਰੂਆਂ ਨੂੰ ਹੇਠਾਂ ਭੇਜਦਾ ਹੈ। ਇਹ ਨਹੀਂ ਜਿਵੇਂ ਪ੍ਰਮਾਤਮਾ ਤੁਹਾਨੂੰ ਥਲੇ ਆਉਣ ਦਿੰਦਾ ਹੈ ਅਤੇ ਤੁਹਾਨੂੰ ਤਿਆਗ ਦਿੰਦਾ ਹੈ - ਇਹ ਇਸ ਤਰਾਂ ਨਹੀਂ ਹੈ। ਇਹ ਅਸੀਂ, ਮਨੁਖ ਹਾਂ, ਜੋ ਪ੍ਰਮਾਤਮਾ ਨੂੰ ਤਿਆਗ ਦਿੰਦੇ ਹਾਂ, ਇਸ ਤਰਾਂ ਸੁਰਖਿਆ ਸ਼ਕਤੀ ਤੋਂ, ਆਸ਼ੀਰਵਾਦ ਸ਼ਕਤੀ ਤੋਂ ਦੂਰ ਹੋ ਜਾਂਦੇ ਹਾਂ, ਅਤੇ ਇਸ ਜੀਵਨ ਅਤੇ ਅਗਲੇ ਵਿਚ ਅੰਤ ਤਕ ਸਜ਼ਾ ਦਿਤੀ ਜਾ ਰਹੀ ਹੈ - ਨਰਕ ਵਿਚ। ਮੈਂ ਨਹੀਂ ਚਾਹੁੰਦੀ ਇਹ ਸਭ ਕੁਝ ਹੋਵੇ। ਮੈਂ ਇਹਨਾਂ ਸਾਰੇ ਦਹਾਕਿਆਂ ਦੌਰਾਨ ਇਸ ਸਭ ਦੇ ਕਾਰਨ ਹੰਝੂ ਵਹਾਉਂਦੀ ਰਹੀ ਹਾਂ।

ਪਰ ਮੈਂ ਤੁਹਾਡੇ ਲਈ ਕੰਮ ਕਰਨਾ ਕਦੇ ਨਹੀਂ ਬੰਦ ਕੀਤਾ। ਤੁਹਾਡੇ ਕੋਲ ਅਜ਼ੇ ਵੀ ਨਿਰਭਰ ਕਰਨ ਲਈ ਮੈਂ ਹਾਂ, ਢੋਹ ਲਾਉਣ ਲਈ, ਜੇਕਰ ਤੁਸੀਂ ਮੇਰੇ ਰਾਹ ਤੇ ਚਲਦੇ ਹੋ। ਕਿਉਂਕਿ ਮੈਂ ਤੁਹਾਡੀ ਮਦਦ ਨਹੀਂ ਕਰ ਸਕਦੀ ਜੇਕਰ ਤੁਸੀਂ ਦੂਜੀ ਦਿਸ਼ਾ ਵਿਚ ਚਲਦੇ ਹੋ। ਮੇਰੇ ਕੋਲ ਤੁਹਾਨੂੰ ਰੋਕਣ ਲਈ ਸ਼ਕਤੀ ਨਹੀਂ ਹੈ, ਕਿਉਂਕਿ ਤੁਸੀਂ ਖੁਦ ਆਪ ਵੀ ਪ੍ਰਮਾਤਮਾ ਦੇ ਇਕ ਬਚੇ ਹੋ। ਤੁਹਾਡੇ, ਖੁਦ ਆਪ ਕੋ, ਜੋ ਤੁਸੀਂ ਕਰਨਾ ਚਾਹੁੰਦੇ ਉਹਦਾ ਫੈਂਸਲਾ ਕਰਨ ਲਈ ਹਕ ਹੈ। ਇਹ ਤੁਹਾਡਾ ਜੀਵਨ ਹੈ; ਅਸੀਂ ਸਾਰੇ ਇਹਦਾ ਸਤਿਕਾਰ ਕਰਦੇ ਹਾਂ। ਪਰ ਜੇਕਰ ਤੁਸੀਂ ਆਪਣੀ ਸ਼ਾਂਤੀ ਨੂੰ, ਖੁਸ਼ਹਾਲੀ ਅਤੇ ਗਿਆਨ ਨੂੰ ਬਰਬਾਦ ਕਰਦੇ ਹੋ, ਫਿਰ ਅਸੀਂ ਕੁਝ ਚੀਜ਼ ਨਹੀਂ ਕਰ ਸਕਦੇ। ਅਸੀਂ, ਸਵਰਗੀ ਕਰਮਚਾਰੀਆਂ ਨੇ ਅਤੇ ਮੈਂ ਬਹੁਤ ਕੁਝ ਕੀਤਾ ਸੀ। ਮੈਂ ਸਵਰਗੀ ਕਰਮਚਾਰੀਆਂ ਵਿਚੋਂ ਇਕ ਹਾਂ, ਪ੍ਰਮਾਤਮਾ ਦੀ ਮਿਹਰ ਹੇਠ।

ਸਾਰੇ ਸੰਸਾਰ ਭਰ ਤੋਂ ਵਖਰੇ ਕਿਸਮ ਦੇ, ਕੋਮਲ, ਅਤੇ ਸਿਆਣੇ ਲੋਕਾਂ ਤੋਂ ਸਾਡੇ ਗ੍ਰਹਿ ਬਾਰੇ ਬਹੁਤ ਸਾਰੀਆਂ ਭਵਿਖਬਾਣੀਆਂ ਨੇ ਭਵਿਖਬਾਣੀ ਕੀਤੀ ਹੈ ਕਿ ਸਾਡੇ ਜੀਵਨ ਦੀ ਇਹ ਅਵਧੀ ਬਹੁਤ ਮਹਤਵਪੂਰਨ ਹੈ। ਅਸੀਂ ਇਸ ਨੂੰ ਬਣਾ ਸਕਦੇ ਜਾਂ ਇਸਨੂੰ ਤੋੜ ਸਕਦੇ ਹਾਂ। ਅਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਹ ਮੇਰੇ ਨਾਲ ਬਣਾ ਸਕੋਂਗੇ। ਤੁਸੀਂ ਮੇਰਾ ਸਹਾਰਾ ਲੈ ਸਕਦੇ ਹੋ, ਪਰ ਤੁਹਾਨੂੰ ਮੇਰੇ ਨਾਲ ਚਲਣਾ ਪਵੇਗਾ! ਮੈਂ ਸ਼ਰਮੀਲੀ ਹੁੰਦੀ ਸੀ; ਮੈਂ ਬਹੁਤਾ ਕੁਝ ਨਹੀਂ ਕਿਹਾ ਸੀ। ਪਰ ਮੈਂ ਹੁਣ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਦੀ ਹਾਂ, ਸੋ ਮੈਂ ਤਹਾਨੂੰ ਦਸ ਸਕਦੀ ਹਾਂ ਮੈਂ ਕੌਣ ਹਾਂ। ਬਿਨਾਂਸ਼ਕ, ਪਹਿਲਾਂ ਝਿਜਕਦੀ ਹੋਈ, ਪਰ ਤੁਹਾਡੇ ਨਾਲ ਮੇਰੇ ਕੋਲ ਲੁਕਣ-ਮੀਟੀ ਖੇਡਣ ਦਾ ਹੁਣ ਸਮਾਂ ਨਹੀਂ ਹੈ। ਤੁਹਾਨੂੰ ਬਾਹਰ ਆਉਣਾ ਚਾਹੀਦਾ ਹੈ; ਮੇਰੇ ਨਾਲ ਚਲੋ। ਮੈਨੂੰ ਬਾਹਰ ਆ ਕੇ ਤੁਹਾਨੂੰ ਦਿਖਾਉਣਾ ਜ਼ਰੂਰੀ ਹੇ ਮੈਂ ਕਿਥੇ ਤੁਰ ਰਹੀ ਹਾਂ, ਭਾਵਂ ਮੈਂ ਤੁਹਾਨੂੰ ਅਧਾ ਰਾਹ ਵੀ ਦਿਖਾਵਾਂਗੀ ਕਿਥੇ ਤੁਰਨਾ ਹੈ, ਪਰ ਤੁਸੀਂ ਅਜ਼ੇ ਵੀ ਇਹ ਨਹੀਂ ਫੜ‌ਿਆ, ਤੁਹਾਡੇ ਵਿਚੋਂ ਬਹੁਤਿਆਂ ਨੇ। ਤੁਹਾਡੇ ਵਿਚੋਂ ਵਡੀ ਗਿਣਤੀ ਅਜ਼ੇ ਨਹੀਂ ਨਾਲ ਰਲੇ। ਕ੍ਰਿਪਾ ਕਰਕੇ ਮੇਰੇ ਵਿਚ ਵਿਸ਼ਵਾਸ਼ ਕਰੋ। ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਸੀ, ਤੁਹਾਨੂੰ ਮੇਰਾ ਅਨੁਸਰਨ ਨਹੀਂ ਕਰਨ ਦੀ ਲੋੜ। ਤੁਹਾਨੂੰ ਕੁਝ ਵੀ ਕਰਨ ਦੀ ਨਹੀਂ ਲੋੜ। ਬਸ ਪਛਤਾਵਾ ਕਰੋ, ਪ੍ਰਮਾਤਮਾ ਤੋਂ ਮਾਫੀ ਮੰਗੋ, ਆਪਣੇ ਮੂਲ਼ ਆਪੇ ਵਲ ਵਾਪਸ ਮੁੜੋ, ਜੋ ਸਾਰੇ ਜੀਵਾਂ ਪ੍ਰਤੀ, ਮਨੁਖਾਂ ਤੋਂ ਲੈਕੇ ਪੌਂਦਿਆਂ ਤਕ ਉਦਾਰਚਿਤ, ਖੁਲਦਿਲ ਅਤੇ ਦਿਆਲੂ ਹੋਣਾ ਹੈ। ਜਿਥੇ ਵੀ ਤੁਸੀਂ ਕਰ ਸਕੋਂ, ਉਨਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚੋ - ਉਨਾਂ ਨੂੰ ਹਰ ਕੀਮਤ ਤੇ ਨੁਕਸਾਨ ਪਹੁੰਚਾਉਣ ਤੋਂ ਦੂਰ ਰਹੋ - ਫਿਰ ਤੁਸੀਂ ਠੀਕ ਹੋਵੋਂਗੇ। ਆਪਣੇ ਆਪ ਨੂੰ ਬਚਾਉਣ ਲਈ ਇਹੀ ਸਭ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ

ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਗ੍ਰਹਿ ਉਤੇ ਜੀਵੋ, ਜੇਕਰ ਤੁਸੀਂ ਇਸ ਤਰਾਂ ਜ਼ਾਰੀ ਰਖਣਾ ਚਾਹੁੰਦੇ ਹੋ, ਅਤੇ ਕਿਉਂ ਨਹੀਂ? ਇਹੀ ਹੈ ਬਸ ਕਿ ਤੁਸੀਂ ਆਪਣੇ ਘਰ ਨੂੰ ਬਰਬਾਦ ਨਹੀਂ ਕਰ ਸਕਦੇ ਜਦੋਂ ਤੁਸੀਂ ਇਹਦੇ ਵਿਚ ਰਹਿ ਰਹੇ ਹੋ। ਜਿਸ ਤਰਾਂ ਤੁਸੀਂ ਆਪਣੀ ਜਿੰਦਗੀ ਜੀਅ ਰਹੇ ਹੋ, ਜਿਉਂਦੇ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਜਿਵੇਂ ਜਾਨਵਰ-ਲੋਕਾਂ, ਵਡੇ ਦਰਖਤਾਂ, ਅਤੇ ਸਭ ਕਿਸਮ ਦੀਆਂ ਚੀਜ਼ਾਂ ਤੁਸੀਂ ਕਰਦੇ ਹੋ... ਨਸ਼ੀਲੇ ਪਦਾਰਥ, ਸ਼ਰਾਬ ਅਤੇ ਸਿਗਰਟਾਂ ਲੈਂਦੇ... ਬਹੁਤ ਮਾੜਾ ਜੀਵਨ ਜਿਉਣ ਨਾਲ, ਤੁਸੀਂ ਆਪਣੀ ਸ਼ਕਤੀ ਨੂੰ ਘਟਾਉਂਦੇ ਹੋ ਜੋ ਤੁਹਾਨੂੰ ਪ੍ਰਮਾਤਮਾ ਵਲੋਂ ਦਿਤੀ ਗਈ ਹੈ। ਹਰ ਇਕ ਮਨੁਖ ਕੋਲ ਸ਼ਕਤੀ ਦੀ ਇਕ ਮਾਤਰਾ ਹੈ, ਸਿਰਫ ਜਿੰਦਾ ਰਹਿਣ ਲਈ ਹੀ ਨਹੀਂ ਪਰ ਸਿਰਜ਼ਣ ਲਈ, ਚਮਤਕਾਰ ਕਰਨ ਲਈ। ਅਨੇਕ ਅਜਿਹਾ ਕਰਦੇ ਹਨ। ਕੁਝ ਵਿਗਿਆਨੀਆਂ ਨੂੰ ਉਚੇਰੇ ਸਵਰਗ ਤੋਂ ਤੁਹਾਡੀ ਮਦਦ ਕਰਨ ਲਈ ਵੀ ਭੇਜਿਆ ਜਾਂਦਾ ਹੈ। ਪਰ ਉਹ ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦੇ। ਸੋ ਸਾਨੂੰ ਵੀ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਨੁਕਸਾਨ ਪਹੁੰਚਾਏ ਜਾਣਾ ਨਹੀਂ ਚਾਹੁੰਦੇ, ਫਿਰ ਸਾਨੂੰ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ, ਕਿਸੇ ਚੀਜ਼ ਦਾ; ਕੋਈ ਜਾਨਵਰ-ਲੋਕਾਂ ਦਾ, ਕੋਈ ਵੀ ਜਿੰਦਾ ਜੀਵਾਂ ਦਾ, ਇਥੋਂ ਤਕ ਛੋਟੇ ਕੀੜ‌ਿਆਂ ਨੂੰ ਵੀ ਨਹੀਂ।

ਲੋਕ, ਮਨੁਖ ਜੋ ਬੁਧਾਂ ਦਾ ਅਨੁਸਰਨ ਕਰਨਾ ਚਾਹੁੰਦੇ ਹਨ, ਜੋ ਸੰਤ ਬਣਨਾ ਚਾਹੁੰਦੇ ਹਨ, ਜਾਂ ਘਟੋ ਘਟ ਮੁਕਤ ਹੋਣਾ ਚਾਹੁੰਦੇ ਹਨ, ਗਿਆਨਵਾਨ ਤੌਰ ਤੇ ਇਸ ਜਨਮ ਅਤੇ ਮਰਨ ਦੇ ਚਕਤ ਤੋਂ ਮੁਕਤ ਹੋਣਾ ਚਾਹੁੰਦੇ ਹਨ, ਉੇਨਾਂ ਨੂੰ ਹੋਰਨਾਂ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ ਜੇਕਰ ਉਹ ਸਵਰਗ ਨੂੰ ਜਾਣਾ ਚਾਹੁੰਦੇ ਹਨ। ਪਰ ਉਹ ਇਕ ਉਚੀ ਮੰਗੀ ਨਹੀਂ ਹੈ। ਜਿਵੇਂ, ਜੇਕਰ ਤੁਸੀਂ ਮੇਰੇ ਨਾਲ ਕੁਆਨ ਯਿੰਨ ਮੈਡੀਟੇਸ਼ਨ ਦੇ ਤਰੀਕੇ ਦਾ ਅਭਿਆਸ ਕਰਦੇ ਹੋ, ਇਹ ਇਕ ਉਚੀ ਮੰਗ ਨਹੀਂ ਹੈ ਬਸ ਤੁਹਾਨੂੰ ਵੀਗਨ ਬਣਨ ਲਈ ਕਹਿਣਾ ਅਤੇ ਬਸ ਹੋਰ ਰੋਜ਼ ਆਪਣੇ ਸਮੇਂ ਦਾ ਇਕ ਦਸਵਾਂ ਹਿਸਾ ਮੈਡੀਟੇਸ਼ਨ ਕਰਨ ਲਈ ਤੁਹਾਨੂੰ ਕਹਿਣਾ। ਉਹ ਇਕ ਦਸਵੰਧ ਹੈ। ਇਹ ਪੈਸੇ ਬਾਰੇ ਨਹੀਂ ਹੈ ਜੋ ਪ੍ਰਮਾਤਮਾ ਗਲ ਕਰ ਰਹੇ ਹਨ। ਦਸਵੰਧ ਪੈਸ‌ਿਆਂ ਬਾਰੇ ਨਹੀਂ ਹੈ। ਇਹ ਤੁਹਾਡੇ ਸਮੇਂ ਬਾਰੇ ਹੈ, ਤਾਂਕਿ ਤੁਸੀਂ ਆਪਣੇ ਆਪ ਨੂੰ ਅਜਿਹੇ ਇਕ ਸਮਸ‌ਿਆਜਨਕ ਸੰਸਾਰ ਵਿਚ ਜਿੰਦਾ ਰਖ ਸਕੋਂ, ਤਾਂਕਿ ਤੁਸੀਂ ਆਪਣੇ ਜੀਵਨ ਨੂੰ ਸੰਤੁਲਨ ਵਿਚ ਲ‌ਿਆ ਸਕੋਂ ਅਤੇ ਨਾਂ ਡਿਗੋਂ, ਤਾਂਕਿ ਤੁਸੀਂ ਸਵਰਗ ਵਿਚ ਆਪਣੇ ਅਸਲੀ ਘਰ ਨੂੰ ਵਾਪਸ ਜਾ ਸਕੋਂ ਇਸ ਜਿੰਦਗੀ ਵਿਚ ਆਪਣੀ ਜੁੰਮੇਵਾਰੀ ਜਾਂ ਮਿਸ਼ਨ ਖਤਮ ਕਰਨ ਤੋਂ ਬਾਅਦ, ਜਾਂ ਇਥੋਂ ਤਕ ਇਸ ਸੰਸਾਰ ਦੀ ਜਾਂਚ ਕਰਦੇ ਹੋਏ ਅਨੰਦ ਮਾਨਣ ਲਈ। ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਤਾਂਕਿ ਚੰਗੀ ਤਰਾਂ ਇਥੇ ਜਿਉਂ ਸਕੋਂ ਅਤੇ ਬਾਅਦ ਵਿਚ ਘਰਟ ਨੂੰ ਜਾ ਸਕੋਂ।

Photo Caption: ਦੈਵੀ ਤੌਰ ਤੇ ਸਿਰਜ਼ੇ ਹੋਏ ਸਰੋਤ ਤੋਂ ਅੰਦਰੋਂ ਬਾਹਰੋਂ ਖੂਬਸੂਰਤ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
365 ਦੇਖੇ ਗਏ
35:22
2024-12-21
119 ਦੇਖੇ ਗਏ
2024-12-21
221 ਦੇਖੇ ਗਏ
2024-12-21
92 ਦੇਖੇ ਗਏ
24:29
2024-12-21
190 ਦੇਖੇ ਗਏ
2024-12-20
465 ਦੇਖੇ ਗਏ
38:04
2024-12-20
153 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ