ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਣਨਾ ਕਿ ਕਿਹੜਾ ਅਸਲੀ ਸਤਿਗੁਰੂ, ਭਿਕਸ਼ੂ, ਜਾਂ ਪਾਦਰੀ ਹੈ, ਦਸ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੇ ਛਾਲ ਮਾਰਨ ਤੋਂ ਪਹਿਲਾਂ, ਤੁਹਾਨੂੰ ਇਕ ਵਿਆਕਤੀ ਜਾਂ ਇਕ ਗੁਰੂ ਨੂੰ ਧਿਆਨ ਨਾਲ ਦੇਖਣਾ ਜ਼ਰੂਰੀ ਹੈ। ਸਿਰਫ ਵਹਾਅ ਦੇ ਨਾਲ ਨਾਂ ਚਲਣਾ। ਸਿਰਫ ਇਸ ਕਰਕੇ ਨਾ ਜਾਣਾ ਕਿਉਂਕਿ ਉਹ ਮਸ਼ਹੂਰ ਹੈ। ਇਸ ਕਰਕੇ ਨਾ ਜਾਣਾ ਬਸ ਕਿਉਂਕਿ ਲੋਕ ਕਹਿੰਦੇ ਹਨ ਉਹ ਚੰਗਾ/ਚੰਗੀ ਹੈ। ਤੁਹਾਨੂੰ ਆਪਣੇ ਆਪ ਨੂੰ ਇਹ ਜਾਨਣਾ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਅਨੁਭਵ ਹਨ ਜਾਂ ਨਹੀਂ, ਅਤੇ ਤੁਹਾਡੇ ਲਈ ਇਹਦੇ ਬਾਰੇ ਚੰਗਾ ਮਹਿਸੂਸ ਕਰਨਾ ਜ਼ਰੂਰੀ ਹੇ। ਬਸ ਕਿਸੇ ਵੀ ਵਿਆਕਤੀ ਦਾ ਐਵੇਂ ਅਨੁਸਰਨ ਨਾ ਕਰਨਾ। ਆਪਣਾ ਅਨੁਸਰਨ ਕਰੋ।

ਹਮੇਸ਼ਾਂ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ ਤੁਹਾਡੀ ਰਖਿਆ ਕਰਨ ਲਈ, ਤੁਹਾਡੀ ਇਕ ਅਸਲੀ ਚੰਗੇ ਸਤਿਗੁਰੂ ਵਲ ਅਗਵਾਈ ਕਰਨ ਲਈ। ਉਹ ਸਭ ਤੋਂ ਵਧੀਆ ਤਰੀਕਾ ਹੈ। ਹਮੇਸ਼ਾਂ ਇਮਾਨਦਾਰ, ਨਿਮਰ, ਅਤੇ ਸਚਮੁਚ, ਘਰ ਨੂੰ, ਸਵਰਗੀ ਘਰ ਨੂੰ ਜਾਣ ਦੀ ਅਸਲੀ ਤਾਂਘ ਰਖੋ। ਫਿਰ ਪ੍ਰਮਾਤਮਾ ਤੁਹਾਡੀ ਮਦਦ ਕਰਨਗੇ। ਫਿਰ ਪ੍ਰਮਾਤਮਾ ਤੁਹਾਨੂੰ ਇਕ ਅਸਲੀ ਚੰਗਾ ਸਤਿਗੁਰੂ ਭੇਜਣਗੇ ਤੁਹਾਡੀ ਘਰ ਨੂੰ ਅਗਵਾਈ ਕਰਨ ਲਈ ਜਿਹੜੇ ਤੁਹਾਡੇ ਨਾਲ ਦੁਰਵਿਵਹਾਰ ਨਹੀਂ ਕਰਦੇ, ਤੁਹਾਨੂੰ ਨਹੀਂ ਭਰਮਾਉਣਗੇ, ਜਿਹੜੇ ਬਸ ਉਤਨੇ ਹੀ ਪਵਿਤਰ ਹੋਣਗੇ ਜਿਤਨਾ ਤੁਹਾਡਾ ਦਿਲ ਹੈ, ਜਿਤਨੀ ਸੰਜ਼ੀਦਾ ਤੁਹਾਡੀ ਤਾਂਘ ਹੈ, ਅਤੇ ਬਸ ਤੁਹਾਡੇ ਲਈ, ਬਸ ਤੁਹਾਡੇ ਲਈ ਪ੍ਰਮਾਤਮਾ ਲਈ ਕੰਮ ਕਰਨ ਲਈ। ਇਹ ਮਹਤਵਪੂਰਨ ਹੈ। ਤੁਸੀਂ ਮਹਤਵਪੂਰਨ ਹੋ। ਕੋਈ ਹੋਰ ਲੋਕ ਤੁਹਾਨੂੰ ਦਸਦੇ ਹਨ ਕੀ, ਕੀ ਹੈ। ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ, ਤੁਹਾਨੂੰ ਉਸ ਗੁਰੂ ਦਾ ਅਧਿਐਨ ਕਰਨਾ ਚਾਹੀਦਾ। ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਜੇਕਰ ਜੋ ਉਹ ਕਹਿ ਰਿਹਾ/ਰਹੀ ਹੈ ਤੁਹਾਡੇ ਲਈ ਸਹੀ ਹੈ, ਤਰਕਸ਼ੀਲ ਹੈ, ਅਤੇ ਉਹ ਇਹ ਸਾਬਤ ਕਰਦਾ/ਕਰਦੀ ਹੈ ਜਾਂ ਨਹੀਂ।

ਮੈਂ ਕੁਝ ਹਾਸੋਹੀਣ ਚੀਜ਼ਾਂ ਦੇਖੀਆਂ ਸੀ ਜਦੋਂ ਲੋਕ ਮੈਨੂੰ ਸਵਾਲ ਪੁਛਦੇ ਸਨ, ਜਿਵੇਂ ਕੈਥਲਿਕ ਚਰਚ ਵਿਚ ਪਾਦਰੀ ਦੀ ਤਰਾਂ। ਇਹ ਕਦੇ ਕਦਾਂਈ ਸਕ੍ਰੀਨ ਉਤੇ ਲਿਖਿਆ ਗਿਆ ਹੈ, ਵੈਬ ਉਤੇ, ਕੁਝ ਚੀਜ਼ ਜਿਵੇਂ ਕਿਤਨਾ ਪੈਸਾ ਉਹ (ਅਨੁਯਾਈ) ਪੇਸ਼ਕਸ਼ ਕਰਦੇ ਹਨ, ਫਿਰ ਉਨਾਂ ਨੂੰ ਪ੍ਰਮਾਤਮਾ ਤੋਂ ਕਿਤਨੀ ਆਸ਼ੀਰਵਾਦ ਮਿਲੇਗੀ। ਕੁਝ ਅਜਿਹਾ। ਅਤੇ ਉਹ ਲੋਕਾਂ ਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ ਜੇਕਰ ਇਹ ਸੌਆਂ ਹੀ ਹਜ਼ਾਰਾਂ ਦੇ ਡਾਲਰ ਹਨ ਜੋ ਉਹ ਦਾਨ ਕਰ ਰਹੇ ਹਨ ਜੇਕਰ ਉਹ ਪ੍ਰਮਾਤਮਾ ਨਾਲ ਸਿਧੀ ਗਲ ਕਰ ਸਕਣ। ਓਹ ਮੇਰੇ ਰਬਾ! ਕੀ ਰਬ ਜਿਵੇਂ ਇਕ ਵਸਤੂ ਦੀ ਤਰਾਂ ਹੈ ਜਾਂ ਕੁਝ ਚੀਜ਼ ਵਿਕਰੀ ਤੇ ਹੈ, ਸਸਤੀ ਉਸ ਤਰਾਂ? ਅਤੇ ਕਿਸੇ ਜਗਾ ਕੁਝ ਭਿਕਸ਼ੂ, ਸੰਨਿਆਸੀ ਵੀ ਸਮਾਨ, ਉਨਾਂ ਨੇ ਮੈਨੂੰ ਕੁਝ ਸਵਾਲਾਂ ਵਿਚ ਕਿਹਾ ਸੀ, ਜਿਵੇਂ ਉਨਾਂ ਨੇ ਕਿਹਾ, "ਜੇਕਰ ਤੁਸੀਂ ਕਿਤਨੇ ਦਿੰਦੇ ਹੋ, ਫਿਰ ਤੁਹਾਡੇ ਕੋਲ ਕਿਤਨੀ ਸੁਰਖਿਆ ਹੋਵੇਗੀ, ਕਿਤਨੀ ਆਸ਼ੀਰਵਾਦ?" ਕੁਝ ਇਸ ਤਰਾਂ ਅਜਿਹਾ।

Testimony by a former disciple of Ruma Trần Tâm, Aug. 1, 2024: ਮੈਂ ਟ੍ਰਾਨ ਤਾਮ ਦੀ ਇਕ ਪੈਰੋਕਾਰ ਹੁੰਦਾ ਸੀ। ਮੈਂ ਸਿਧੇ ਤੌਰ ਤੇ ਅੰਦਰੂਨੀ ਮਾਮਲਿਆਂ ਵਿਚ ਸਬੰਧਿਤ ਸੀ ਜਿਵੇਂ ਰਹਿਣ ਦੇ ਖਰਚੇ, ਭੋਜਨ, ਅਤੇ ਖਰੀਦਾਰੀ। ਇਸ ਲਈ, ਮੈਂ ਉਸ ਦੀ ਸਖਸ਼ੀਅਤ ਅਤੇ ਜੀਵਨ ਸ਼ੈਲੀ ਬਾਰੇ ਸਭ ਜਾਣਦੀ ਹਾਂ। ਮੈਨੂੰ ਹੌਲੀ ਹੌਲੀ ਪਤਾ ਲਗ ਗਿਆ ਕਿ ਉਸ ਦੇ ਅਨੇਕ ਹੀ ਕੰਮ ਸਹੀ ਨਹੀ, ਜਿਵੇਂ ਕਿ ਅਭਿਆਸੀਆਂ ਤੋਂ ਪੈਸੇ ਲੈਣੇ, ਉਨਾਂ ਵਿਚੋਂ ਕਈਆਂ ਨੂੰ ਆਪਣੇ ਘਰ ਵੇਚਣੇ ਪਏ ਪੇਸ਼ਕਸ਼ਾਂ ਕਰਨ ਲਈ ਉਸ ਦੇ ਸਰਾਪ ਦੇ ਡਰ ਕਾਰਨ। ਉਥੇ ਨਰ ਅਭਿਆਸੀ ਸਨ ਜਿਹੜੇ ਛਡ ਕੇ ਚਲੇ ਅਤੇ ਉਸ ਨੂੰ ਰਿਪੋਰਟ ਕੀਤਾ ਕਿਉਂਕਿ ਉਸ ਨੇ ਕਾਮਕ ਤੌਰ ਤੇ ਉਨਾਂ ਨੂੰ ਸਤਾਇਆ ਉਨਾਂ ਦੇ ਸਮੂਹ ਵਿਚ ਭਾਗ ਲੈਣ ਦੌਰਾਨ। ਬਹੁਤ ਸਾਰੇ ਲੋਕਾਂ ਨਾਲ ਇਸ ਤਰਾਂ ਦੁਰਵਿਵਹਾਰ ਕੀਤਾ ਗਿਆ ਸੀ। ਉਸ ਨੇ ਇਥੋਂ ਤਕ ਧਮਕਾਉਣ ਅਤੇ ਸਰਾਪ ਵਾਲੀਆਂ ਚਿਠੀਆਂ ਲਿਖੀਆਂ ਕਿ ਉਨਾਂ ਦਾ ਸਾਰਾ ਪ੍ਰੀਵਾਰ ਬਿਮਾਰ ਹੋ ਜਾਵੇਗਾ ਜਾਂ ਮਰ ਜਾਣਗੇ ਜੇਕਰ ਉਹ ਵਾਪਸ ਨਹੀਂ ਆਉਂਦੇ। ਉਸ ਦੇ ਸਜ਼ੇ-ਹਥ ਦੇ ਆਦਮੀ, ਜੋ ਆਪਣੇ ਆਪ ਨੂੰ ਉਸ ਦੇ ਧਰਮ ਰਖਿਅਕਾਂ ਵਜੋਂ ਅਤੇ ਸੰਨਿਆਸੀਆਂ ਵਜੋਂ ਕਹਾਉਂਦੇ ਸਨ, ਖੁਲੇਆਮ ਅਭਿਆਸੀਆਂ ਤੋਂ ਪੈਸੇ ਉਸ ਦੇ ਲਈ ਇਕਠੇ ਕਰਦੇ ਸਨ ਅਤੇ ਇਥੋਂ ਤਕ ਇਹ ਆਪਣੀਆਂ ਜੇਬਾਂ ਵਿਚ ਪਾਉਂਦੇ ਸਨ। ਰੀਟਰੀਟਾਂ ਦੌਰਾਨ, ਭੋਜਨ ਬਹੁਤ ਹੀ ਮਹਿੰਗੇ ਭਾਅ ਉਤੇ ਵੇਚ‌ਿਆ ਜਾਂਦਾ ਸੀ, ਇਥੋਂ ਤਕ 20 ਗੁਣਾਂ ਵਧ ਅਸਲੀ ਕੀਮਤ ਨਾਲੋਂ, ਕਿਉਂਕਿ ਉਸ ਨੇ ਦਾਅਵਾ ਕੀਤਾ ਇਹਦੇ ਵਿਚ ਆਸ਼ੀਰਵਾਦ ਸ਼ਕਤੀ ਹੈ। ਮਿਸਾਲ ਵਜੋਂ, ਉਸ ਨੇ ਇਕ ਸਾਪੋਡਿਲਾ (ਫਲ) ਯੂਐਸ$100 ਲਈ ਵੇਚ‌ਿਆ ਸੀ ਜੋ ਉਸ ਨੇ ਆਪਣੇ ਆਪ ਉਗਾਇਆ ਸੀ, ਇਕ ਪੈਨਕੇਕ 500, 000 ਵੀਐਂਡੀ (ਵੀਐਤਨਾਮੀਜ਼ ਡੋਂਗ ~ ਯੂਐਸ$20 ਲਈ), ਇਕ ਚੌਲਾਂ ਦੀ ਥਾਲੀ 1 ਮਿਲੀਅਨ ਵੀਐਨਡੀ (ਯੂਐਸ$40) ਲਈ, ਅਤੇ ਹੋਰ ਸਮਾਨ ਬਹੁਤ ਜਿਆਦਾ ਮਹਿੰਗੇ ਭਾਅ ਤੇ ਵਸਤੂਆਂ।

"ਰੂਮਾ ਟ੍ਰਾਨ ਤਾਮ ਇਕ ਪਖੰਡੀ ਹੈ ਜੋ ਬਹੁਤ ਸਾਰੇ ਅਭਿਆਸੀਆਂ ਨਾਲ ਧੋਖਾ ਕਰਦਾ ਅਤੇ ਉਨਾਂ ਨੂੰ ਕੁਰਾਹੇ ਪਾਉਂਦਾ ਹੈ।" ਇਹਨਾਂ ਚਾਲਾਂ ਤੋਂ ਸਾਵਧਾਨ ਰਹੋ" ਵਿਚੋਂ ਅੰਸ਼ 2024.03.05: ਰੂਮਾ ਟ੍ਰਾਨ ਤਾਮ ਇਕ ਸ਼ਰੇਆਮ ਧੋਖਾ ਦੇਣ ਵਾਲਾ ਹੈ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਧਰਮ ਦੀ ਵਰਤੋਂ ਕਰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਬਚਾਉਣ ਲਈ ਜੋ ਕੁਰਾਹੇ ਜਾ ਰਹੇ ਹਨ ਸਾਨੂੰ ਉਸ ਦੀ ਨਿੰਦਾ ਕਰਨ ਦੀ ਅਤੇ ਬਾਈਕਾਟ ਕਰਨ ਦੀ ਲੋੜ ਹੈ। ਉਸ ਨੇ ਆਪਣਾ ਬੁਤ ਲਗਾਇਆ ਹੈ ਅਤੇ ਇਹ ਯੂਐਸ$5,000 ਨੂੰ ਜਾਂ ਲਗਭਗ 120 ਮਿਲੀਅਨ ਵੀਐਨਡੀ ਨੂੰ ਵੇਚ‌ਿਆ ਹੈ, ਅਤੇ ਆਪਣੇ ਅਨੁਯਾਈਆਂ ਨੂੰ ਬੁਧ ਨੂੰ, ਜਾਂ ਪ੍ਰਮਾਤਮਾ ਨੂੰ, ਜਾਂ ਉਨਾਂ ਦੇ ਪੂਰਵਜ਼ਾਂ ਨੂੰ ਪੂਜਾ ਕਰਨ ਤੋਂ ਮਨਾ ਕਰਦਾ ਹੈ। ਉਹ ਮਨੁਖੀ ਰੂਪ ਵਿਚ ਸਚਮੁਚ ਇਕ ਸ਼ੈਤਾਨ ਹੈ। ਉਸ ਨੇ ਇਥੋਂ ਤਕ ਇਕ ਭੀਖ ਦਾ ਕਟੋਰਾ ਯੂਐਸ$2,500, ਲਗਭਗ 60 ਮਿਲੀਅਨ ਵੀਐਂਡੀ ਨੂੰ ਵੇਚ‌ਿਆ। ਉਸ ਨੇ ਇਤਨਾ ਹਦ ਤਕ ਮੁਨਾਫਾ ਕਮਾਇਆ ਕਿ ਉਸ ਨੇ ਅਭਿਆਸੀ ਜਿਹੜੇ ਉਸਦਾ ਅਨੁਸਰਨ ਕਰਦੇ ਹਨ ਉਨਾਂ ਨੂੰ 30 ਮਿਲੀਅਨ (ਯੂਐਸ$1.190) ਲਈ ਇਕ ਗਰਮ ਕੰਬਲ ਵੇਚ‌ਿਆ ਸੀ, ਜਿਸ ਨੂੰ ਰੂਮਾ "ਕਰਮ-ਦੂਰ ਕਰਨ ਵਾਲਾ ਕੰਬਲ" ਆਖਦਾ ਹੈ। ਉਸ ਨੇ ਲੋਕਾਂ ਨੂੰ ਧੋਖੇ ਨਾਲ ਦਾਅਵਾ ਕਰਕੇ ਭਰਮਾਇਆ ਕਿ ਸਭ ਚੀਜ਼ ਜੋ ਖਰੀਦੀ ਗਈ ਜੋ ਉਸਨੇ ਵੇਚੀ ਸੀ ਕਰਮਾਂ ਨੂੰ ਮੇਟ ਸਕਦੀ ਹੈ, ਭਾਵੇਂ ਕਿਤਨੇ ਵੀ ਭਾਰੇ ਉਹ ਕਰਮ ਸਨ। ਕੀ ਤੁਸੀਂ ਉਸ ਦੇ ਆਪਣੇ ਆਵਦੇ ਸ਼ਬਦਾਂ ਵਿਚ ਵਿਰੋਧਾਭਾਸ ਦੇਖਦੇ ਹੋ, ਜਦੋਂ ਉਹ ਆਪਣੇ ਆਪ ਕਹਿੰਦਾ ਹੈ ਕਿ ਉਸ ਦੇ ਕੋਲ ਸਾਰੇ ਸੰਵੇਦਨਸ਼ੀਲ਼ ਜੀਵਾਂ ਦੇ ਸਾਰੇ ਕਰਮਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ। ਪਰ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਬਹੁਤ ਮਹਿੰਗੇ ਭਾਅ ਦੇ ਵੇਚਣ ਦੁਆਰਾ ਲੋਕਾਂ ਨੂੰ ਧੋਖਾ ਦਿਤਾ, ਅਤੇ ਉਹਨਾਂ ਨੂੰ ਇਹ ਚੀਜ਼ਾਂ ਖਰੀਦਣੀਆਂ ਪੈਣਗੀਆਂ ਆਪਣੇ ਸਾਰੇ ਕਰਮਾਂ ਨੂੰ ਮੇਟਣ ਲਈ। ਹਾਏ, ਇਹ ਇਤਨਾ ਬੇਤੁਕਾ ਹੇ ਅਤੇ ਭਰਮ-ਮਈ ਹੈ। ਪਰ ਉਹਦੇ ਦੁਆਰਾ ਧੋਖਾ ਕੀਤੇ ਜਾਣ ਲਈ ਕਿਵੇਂ ਇਤਨੇ ਜਿਆਦਾ ਅਣਜਾਣ ਅਤੇ ਕਮਜ਼ੋਰ ਲੋਕ ਆਉਂਦੇ ਹਨ? ਉਨਾਂ ਨੇ ਸਿਰਫ ਆਪਣਾ ਪੈਸੇ ਹੀ ਨਹੀਂ ਗੁਆਏ ਪਰ ਉਨਾਂ ਦੇ ਘਰ ਵੀ ਬਰਬਾਦ ਕੀਤੇ ਗਏ ਅਤੇ ਉਨਾਂ ਦੀਆਂ ਆਤਮਾਵਾਂ ਗੁਆਚ ਗਈਆਂ ਹਨ। ਕ੍ਰਿਪਾ ਕਰਕੇ ਜਾਗੋ!

"ਕੁਝ ਭਿਕਸ਼ੂਆਂ ਦੀਆਂ ਦੂਜਿਆਂ ਤੋਂ ਭੇਟਾ ਲੈਣ ਦੀਆਂ ਚਾਲਾਂ ਦਾ ਪਦਰਾਫਾਸ਼ ਕਰਦੇ ਹੋਏ" ਵਿਚੋਂ ਅੰਸ਼ 2024.07.24: ਭਾਵੇਂ ਜੇਕਰ (ਕੋਈ ਵਿਆਕਤੀ) ਇਕ 50 ਮਿਲੀਅਨ (ਯੂਐਸ$1,983) ਕਿਸੇ ਮੰਦਰ ਨੂੰ ਭੇਟਾ ਦਿੰਦਾ ਹੈ, ਪਰ ਕਿਸੇ ਨੂੰ ਨਹੀਂ ਦਸਦਾ, ਅਤੇ ਨਾਲੇ ਸਤਿਕਾਰਯੋਗ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਕਿਸੇ ਨੂੰ ਨਾ ਦਸਣ ਲਈ ਹਦਾਇਤ ਵੀ ਕਰਦਾ ਹੈ, ਅਤੇ ਜਦੋਂ (ਉਹ) ਮੰਦਰ ਨੂੰ ਜਾਂਦੇ ਹਨ, (ਉਹ) ਹੋਰਨਾਂ ਕੋਈ ਵੀ ਆਮ ਬੋਧੀ ਅਭਿਆਸੀਆਂ ਵਾਂਗ ਰਚ ਮਿਚ ਜਾਂਦੇ ਹਨ, ਫਿਰ ਬੁਧਾਂ ਦੀਆਂ ਨਜ਼ਰਾਂ ਵਿਚ, ਮੰਨਿਆ ਜਾਂਦਾ ਹੈ ਕਿ ਉਸ ਵਿਆਕਤੀ ਨੇ 500 ਮਿਲੀਅਨ (ਯੂਐਸ$19,830) ਦੀ ਇਕ ਭੇਟਾ ਦਿਤੀ ਹੈ। ਇਕ 50 (ਮਿਲੀਅਨ) (ਯੂਐਸ$1,983) ਦੀ ਭੇਟਾ, ਪਰ ਨਿਮਰ, ਇਤਫਾਕੀ ਹੋਣ ਨਾਲ, ਅਤੇ ਇਸਨੂੰ ਚੁਪ ਚਾਪ ਕਰਨ ਨਾਲ ਬੁਧਾਂ ਤੋਂ ਭੇਟਾ ਦੇ ਗੁਣਾਂ ਨੂੰ 10 ਦੇ ਗੁਣਕ ਦੁਆਰਾ, ਇਹ ਸੌਆਂ ਹੀ ਮਿਲੀਅਨਾਂ ਨੂੰ ਬਣਾਉਂਦਾ ਹੈ। ਅਤੇ ਤੁਹਾਡੇ ਅਗਲੇ ਜੀਵਨ ਵਿਚ, ਤੁਸੀਂ ਉਸ 500 ਮਿਲੀਅਨ (ਯੂਐਸ$19,830) ਦੇ ਗੁਣ ਦੀ ਯੋਗਤਾ ਦਾ ਅਨੰਦ ਮਾਣੋਂਗੇ ਜੋ 500 ਬਿਲੀਅਨ (ਯੂਐਸ$19,830, 500) ਬਣ ਜਾਂਦਾ ਹੈ।

"ਥਿਚ ਚਾਨ ਕੁਆਂਗ ਦੇ ਵਿਵਾਦਤ ਸ਼ਬਦ" ਵਿਚੋਂ ਅੰਸ਼ 2024.06.11: ਉਚ ਮੁਲ ਦਾ ਪੈਸਾ ਲਭੋ। ਕਿਵੇਂ? ਇਹ ਐਬਟ, ਮਠਾਰੂ ਨੂੰ ਦੇ ਦਿਓ। ਇਕ ਬੁਧ ਦੀ ਮੂਰਤੀ ਵਿਚ ਘਟ ਮੁਲ ਦਾ ਪੈਸਾ ਲਗਾਉਣਾ ਉਸ ਸਾਲ ਮਾੜੀ ਕਿਸਮਤ ਲਿਆਏਗਾ। ਉਚ ਮੁਲ ਦਾ ਪੈਸਾ ਮਠਾਰੂ, ਐਬਟ ਨੂੰ ਦੇਣਾ ਉਸ ਸਾਲ ਚੰਗੀ ਕਿਸਮਤ ਲਿਆਏਗਾ।

Interview by Simon & Schuster Books – Jan. 29, 2015: ਲਗਭਗ 1,800 ਸਾਲਾਂ ਲਈ, ਪੋਪ ਸਿਰਫ ਕੈਥਲਿਕ ਚਰਚ ਦੇ ਮੁਖੀ ਹੀ ਨਹੀ ਸਨ, ਸੰਸਾਰ ਦੇ ਸਭ ਤੋਂ ਵਡੇ ਧਰਮ ਦੇ ਰੂਹਾਨੀ ਮੁਖੀ। ਉਹ ਰਾਜੇ, ਪੋਪ-ਰਾਜੇ ਵੀ ਸਨ। ਉਨਾਂ ਕੋਲ ਇਕ ਧਰਮ ਨਿਰਪਖ ਸਾਮਰਾਜ ਸੀ, ਹਜ਼ਾਰਾਂ ਹੀ ਵਰਗ ਮੀਲ ਜ਼ਮੀਨਾਂ, ਉਨਾਂ ਦੀਆਂ ਆਪਣੀਆਂ ਫੌਜ਼ਾਂ। ਇਹਦੇ ਲਈ ਉਨਾਂ ਨੇ ਕਿਵੇਂ ਪੈਸੇ ਪ੍ਰਾਪਤ ਕੀਤੇ ਸੀ? ਉਨਾਂ ਨੇ ਆਪਣੇ ਸਾਮਰਾਜ ਦੇ ਅੰਦਰ, ਲੋਕਾਂ ਤੇ ਕਰ, ਟੈਕਸ ਲਗਾ ਕੇ ਇਸ ਨੂੰ ਵਧਾਇਆ, ਫੀਸਾਂ ਦੁਆਰਾ, ਅਤੇ ਨਾਲੇ ਕੁਝ ਚੀਜ਼ ਜਿਸ ਨੂੰ "ਇੰਡਲਜਨਸੇਸ" ਆਖਿਆ ਜਾਂਦਾ ਸੀ ਉਹ ਵੇਚਣ ਦੁਆਰਾ। ਇਕ ਕੈਥਲਿਕ ਨੂੰ ਇਕ ਕਾਗਜ਼ ਦਾ ਟੁਕੜਾ ਵੇਚਿਆ ਗ‌ਿਆ ਸੀ ਅਤੇ ਕਿਹਾ ਗਿਆ, "ਉਹ ਕਾਗਜ਼ ਖਰੀਦਣ ਲਈ, ਤੁਹਾਨੂੰ ਆਪਣਾ ਪਾਪਾਂ ਤੋਂ ਮਾਫ ਕੀਤਾ ਗਿਆ ਹੈ।"

Media Report by EWTN – Mar. 12, 2015: ਇੰਡਲਜੇਨਸੇਸ ਮਹਾਨ ਹਨ। ਚਰਚ ਦਾ ਅਸਲੀ ਖਜ਼ਾਨਾ ਆਈਓਆਰ ਨਹੀਂ ਹੈ - ਵੈਟੀਕਨ ਬੈਂਕ, ਪਰ ਇੰਡਲਜ਼ਨਸੇਸ। ਇਹ ਇਥੇ ਪਿਆ ਹੈ, ਈਸਾ ਮਸੀਹ ਅਤੇ ਸਾਰੀਆਂ ਚੰਗੀਆਂ ਆਤਮਾਵਾਂ ਦੇ ਗੁਣਾਂ ਵਿਚ, ਪਵਿਤਰ ਆਤਮਾਵਾਂ ਜੋ ਸੰਸਾਰ ਨੂੰ ਆਉਂਦੀਆਂ ਅਤੇ ਜੋ ਚਰਚ ਦੀ ਖਾਤਰ ਆਪਣੀ ਪੀੜਾ ਭੁਗਤਾਨ ਕਰਨ ਦੀ ਪੇਸ਼ਕਸ਼ ਕਰਦੀਆਂ ਹਨ।

Excerpt from “Pastor gets angry as members refuse to give an offering of $1000” by Kwodwo Sheldon – Oct. 1, 2020: ਤੁਸੀਂ 1,000 ਜਾਂ 500 (ਡਾਲਰ) ਕਰ ਸਕਦੇ ਹੋ। ਕੌਣ ਆ ਰਿਹਾ ਹੈ? ਕੌਣ ਆ ਰਿਹਾ ਹੈ। ਇਕ ਹਜ਼ਾਰ (ਡਾਲਰ), ਜੋ GH₵5,000 (ਗਾਨੀਅਨ ਸੇਡੀ) ਦੇ ਬਰਾਬਰ ਹੈ। ਪੰਜ ਸੌ (ਡਾਲਰ) GH₵2,500 ਦੇ ਬਰਾਬਰ ਹੈ। ਤੁਸੀਂ ਇਹ ਕਰ ਸਕਦੇ ਹੋ। ਬਸ ਕਾਹਲੀ ਕਰੋ। ਬਸ ਅਗੇ ਆਓ। ਅਤੇ ਮੈਂ ਤੁਹਾਡੇ ਨਾਲ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ। ਅਤੇ ਮੈਂ ਤੁਹਾਡੀ ‌ਜਿੰਦਗੀ ਲਈ ਪ੍ਰਮਾਤਮਾ ਦੀਆਂ ਅਸੀਸਾਂ ਮੰਗਣੀਆਂ ਚਾਹੁੰਦਾ ਹਾਂ। ਕੌਣ ਆ ਰਿਹਾ ਹੈ?

Excerpt from “Joel Osteen Says Giving To Me Is Giving To The Poor and He Mocks ‘It Is Well With My Soul’ Hymn” by iThink Biblically – Sep. 4, 2021: ਸਾਡੇ ਦਸਵੰਧ ਅਤੇ ਸਾਡੀਆਂ ਪੇਸ਼ਕਸ਼ਾਂ ਪ੍ਰਾਪਤ ਕਰਨ ਲਈ ਅਸੀਂ ਇਕ ਪਲ ਲਵਾਂਗੇ। ਅਸੀਂ ਹਮੇਸ਼ਾਂ ਤੁਹਾਡੇ ਦਾਨ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਮਨਿਸਟਰੀ ਨੂੰ ਜਾਰੀ ਰਖਣ ਲਈ। ਤੁਸੀਂ ਅਸਲ ਵਿਚ ਲੋਕਾਂ ਨੂੰ ਨਹੀਂ ਦੇ ਰਹੇ ਹੋ, ਤੁਸੀਂ ਪ੍ਰਮਾਤਮਾ ਨੂੰ ਦੇ ਰਹੇ ਹੋ। ਹਰ ਵਾਰ ਤੁਸੀਂ ਦਿੰਦੇ ਹੋ, ਤੁਸੀਂ ਪ੍ਰਮਾਤਮਾ ਨੂੰ ਉਧਾਰ ਦੇ ਰਹੇ ਹੋ, ਅਤੇ ਮੈਂ ਜਾਣਦਾ ਹਾਂ ਤੁਸੀਂ ਆਪਣੇ ਜੀਵਨ ਵਿਚ ਦੇਖ‌ਿਆ ਹੈ ਪ੍ਰਮਾਤਮਾ ਜਾਣਦੇ ਹਨ ਤੁਹਾਨੂੰ ਕਿਵੇਂ ਵਾਪਸ ਅਦਾ ਕਰਨਾ ਹੈ। ਕੋਈ ਨਹੀਂ ਤੁਹਾਨੂੰ ਭੁਗਤਾਨ ਕਰ ਸਕਦਾ ਜਿਵੇਂ ਪ੍ਰਮਾਤਮਾ ਤੁਹਾਨੂੰ ਭੁਗਤਾਨ ਕਰ ਸਕਦੇ ਹਨ।

Photo Caption: ਜੋਅਲ ਓਸਟੀਨ ਇਕ ਪ੍ਰਾਈਵੇਟ ਜੈਟ ਤੇ

Excerpt from “Televangelists SHAMELESSLY Beg For Peoples Money” by Owen Morgan (Telltale) – May 9, 2022: ਮੈਂ ਤੁਹਾਨੂੰ ਦਸਦਾ ਹਾਂ, ਗੋਸਪਲ ਵਿਚ ਸਾਂਝੇਦਾਰੀ ਸਭ ਤੋਂ ਮਹਾਨ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ। ਜਦੋਂ ਅਸੀਂ ਸਵਰਗ ਵਿਚ ਪਹੁੰਚਦੇ ਹਾਂ, ਮੈਂ ਤੁਹਾਨੂੰ ਗਰੰਟੀ ਕਰ ਸਕਦਾ ਹਾਂ, ਉਥੇ ਤੁਹਾਡੇ ਵਿਚੋਂ ਇਕ ਵੀ ਨਹੀਂ ਹੋਵੇਗਾ ਜੋ ਕਹਿਣ ਜਾ ਰਿਹਾ ਹੈ, "ਮੈਂ ਆਸ ਕਰਦਾ ਤੁਸੀਂ ਮੈਨੂੰ ਇਤਨਾ ਜਿਆਦਾ ਦੇਣ ਲਈ ਉਤਸ਼ਾਹਿਤ ਨਾ ਕੀਤਾ ਹੁੰਦਾ। ਅਤੇ ਇਹ ਮੈਂਨੂੰ ਆਪਣੀ ਪੰਜਵੀਂ ਫਲੈਟ-ਸਕ੍ਰੀਨ ਟੀਵੀ ਉਤੇ ਮਿਲ ਗਈ ਹੈ, ਅਤੇ ਕਿ ਮੇਰੇ ਕੋਲ ਹੋਰ ਗਹਿਣੇ ਅਤੇ ਸ਼ੌਕੀਨ ਕਪੜੇ ਹੋਣੇ ਸੀ ਅਤੇ ਇਕ ਵਧੇਰੇ ਵਧੀਆ ਕਾਰ" - ਉਹ ਸਭ ਚੀਜ਼ਾਂ ਖਤਮ ਹੋ ਜਾਣਗੀਆਂ। ਸਿਰਫ ਰਾਜ ਵਿਚ ਜੋ ਤੁਸੀਂ ਨਿਵੇਸ਼ ਕਰਦੇ ਹੋ, ਉਹ ਤੁਹਾਨੂੰ ਸਦਾ ਲਈ ਲਾਭ ਦੇਵੇਗਾ। ਤੁਸੀਂ ਮੇਰੀ ਗਰਦਨ ਨੂੰ ਗਲੇ ਲਗਾਉਣ ਲਈ ਅਤੇ ਮੈਨੂੰ ਚੁੰਮੀ ਦੇਣ ਲਈ ਉਪਰ ਆਉਣ ਲਗੇ ਹੋ ਅਤੇ ਕਹਿਣ ਲਈ, "ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਉਹ ਪੈਸਾ ਮੇਰੀ ਜੇਬ ਵਿਚੋਂ ਬਾਹਰ ਨਿਕਾਲਣ ਲਈ।

Excerpt from “Malachi 3:8-10 The Blessings of Paying Tithing Elder Bednar” by Edward Hegemann – Dec. 13, 2022: ਅਕਸਰ, ਜਿਵੇਂ ਅਸੀਂ ਦਸਵੰਧ ਦੇ ਕਾਨੂੰਨ ਬਾਰੇ ਸਿਖਾਉਂਦੇ ਅਤੇ ਗਵਾਹੀ ਦਿੰਦੇ ਹਾਂ, ਅਸੀਂ ਤੁਰੰਤ, ਨਾਟਕੀ ਤੌਰ ਤੇ, ਅਤੇ ਆਸਾਨੀ ਨਾਲ ਅਸਥਾਈ ਅਸੀਸਾਂ ਜੋ ਜੋ ਅਸੀਂ ਪ੍ਰਾਪਤ ਕਰਦੇ ਹਾਂ ਉਨਾਂ ਉਤੇ ਜ਼ੋਰ ਦਿੰਦੇ ਹਾਂ, ਅਤੇ ਯਕੀਨਨ ਅਜਿਹੀਆਂ ਬਰਕਤਾਂ ਮਿਲਦੀਆਂ ਹਨ। ਫਿਰ ਵੀ ਵੰਨ-ਸੁਵੰਨੀਆਂ ਬਰਕਤਾਂ ਪ੍ਰਾਪਤ ਕਰਦੇ ਹਾਂ ਜਿਵੇਂ ਅਸੀਂ ਇਕ ਹੁਕਮ ਦੇ ਮਹਤਵਪੂਰਨ ਪਰ ਸੂਖਮ ਤੌਰ ਤੇ ਆਗਿਆਕਾਰੀ ਹਾਂ। ਸਵਰਗ ਦੀਆਂ ਖਿੜਕੀਆਂ ਤੋਂ ਅਤੇ ਸਾਡੀਆਂ ਜਿੰਦਗੀਆਂ ਵਿਚ ਅਧਿਆਤਮਿਕ ਪ੍ਰਕਾਸ਼ ਅਤੇ ਦ੍ਰਿਸ਼ਟੀਕੋਣ ਡੋਲਿਆ ਜਾਂਦਾ ਹੈ ਜਿਉਂ ਅਸੀਂ ਦਸਵੰਧ ਦੇ ਕਾਨੂੰਨ ਦਾ ਸਨਮਾਨ ਕਰਦੇ ਹਾਂ।

Excerpt from “Elder Johnson: Tithing grants physical and temporal blessings. Don't pay and you miss out” by Thoughts on Things and Stuff – Dec. 7, 2017: ਅਜ ਦੁਪਹਿਰ ਨੂੰ ਇਕ ਸਦੇ ਦੇ ਰੂਪ ਵਿਚ ਮੇਰੀਆਂ ਟਿਪਣੀਆਂ ਉਨਾਂ ਲਈ ਹਨ ਜਿਨਾਂ ਨੇ ਅਜ਼ੇ ਤਕ ਦਸਵੰਧ ਦੀ ਪੂਰੀ ਅਦਾਇਗੀ ਦੀ ਇਕ ਨਿਜ਼ੀ ਗਵਾਹੀ ਪ੍ਰਾਪਤ ਨਹੀਂ ਕੀਤੀ ਹੈ। ਇਸ ਸਦੀਵੀ ਕਾਨੂੰਨ ਨਾਲ ਪਾਲਣਾ ਦੀ ਘਾਟ ਨੂੰ ਹਲਕੇ ਵਿਚ ਨਹੀਂ ਲਿਆ ਜਾਣਾ ਚਾਹੀਦਾ ਅਤੇ ਸਿਰਫ ਗੰਭੀਰਤਾ ਨਾਲ ਸਾਡੇ ਰੂਹਾਨੀ ਵਿਕਾਸ ਨੂੰ ਹੀ ਨਹੀਂ ਕਮਜ਼ੋਰ ਕਰਦਾ, ਪਰ ਇਹ ਸਰੀਰਕ ਅਤੇ ਦੁਨਿਆਵੀ ਅਸੀਸਾਂ ਨੂੰ ਵੀ ਸੀਮਤ ਕਰ ਸਕਦਾ ਹੈ ਜੋ ਨਹੀਂ ਤਾਂ ਅਸੀਂ ਹੋਰ ਅਨੰਦ ਲੈ ਸਕਦੇ ਸੀ।

Excerpt from “Tithing: A Test of Faith with Eternal Blessings” by General Conference of The Church of Jesus Christ – Feb. 5, 2015: ਸਾਡਾ ਦਸਵੰਧ ਭੁਗਤਾਨ ਕਰਕੇ ਅਸੀਂ ਪ੍ਰਮਾਤਮਾ ਨੂੰ ਆਪਣਾ ਧੰਨਵਾਦ ਪ੍ਰਗਟ ਕਰਦੇ ਹਾਂ। ਦਸਵੰਧ ਸਦੀਵੀ ਅਸੀਸਾਂ ਦੇ ਨਾਲ ਨਿਹਚਾ ਦੀ ਇਕ ਪ੍ਰੀਖਿਆ ਹੈ।

Excerpt from “The Law of Tithing” by General Conference of The Church of Jesus Christ – Feb 12, 2015: ਆਪਣੇ ਵਿਸ਼ਵਾਸ਼ ਨੂੰ ਅਮਲ ਕਰੋ। ਆਪਣਾ ਦਸਵੰਧ ਭੁਗਤਾਨ ਕਰੋ। ਇਹ ਕਾਨੂੰਨ ਸ਼ਾਇਦ ਉਹਦੇ ਨਾਲੋਂ ਵਖਰਾ ਹੋ ਸਕਦਾ ਹੈ ਜਿਹਦੇ ਨਾਲ ਤੁਸੀਂ ਬਪਤਿਸਮੇਂ ਤੋਂ ਪਹਿਲਾਂ ਆਦੀ ਸੀ। ਪਰ ਇਕ ਨਵਧਰਮੀ ਵਜੋਂ, ਆਪਣਾ ਦਸਵੰਧ ਭੁਗਤਾਨ ਕਰਨ ਨਾਲੋਂ ਉਥੇ ਕੁਝ ਵੀ ਨਹੀਂ ਤੁਸੀਂ ਕਰ ਸਕਦੇ ਜੋ ਤੁਹਾਨੂੰ ਪੂਰੀ ਤਰਾਂ ਤਿਆਰ ਕਰੇਗਾ ਉਹਨਾਂ ਅਸੀਸਾਂ ਲਈ, ਇਥੋਂ ਤਕ ਦੁਨਿਆਵੀ ਅਸੀਸਾਂ ਲਈ, ਜੋ ਤੁਹਾਡੇ ਲਈ ਉਡੀਕ ਰਹੀਆਂ ਹਨ।

Media Report from NBC News – May 31, 2018: ਇਹ ਸਭ ਤੋਂ ਗਰੀਬ ਲੋਕਾਂ ਦਾ ਸ਼ਿਕਾਰ ਕਰਦਾ ਹੈ, ਜਿਨਾਂ ਨੂੰ ਲੋੜ ਹੈ ਜਾਂ ਪੈਸੇ ਦੀ ਬੁਰੀ ਤਰਾਂ ਲੋੜ ਹੈ, ਜਿਥੇ ਉਨਾਂ ਨੂੰ ਦਸਿਆ ਜਾਂਦਾ ਹੈ ਕਿ ਜੇਕਰ ਉਹ ਪੈਸਾ ਦਿੰਦੇ ਹਨ, ਪ੍ਰਮਾਤਮਾ ਉਨਾਂ ਨੂੰ ਇਕ ਸੌ ਗੁਣਾਂ ਵਧ ਅਸੀਸਾਂ ਦੇਵੇਗਾ।

ਮੇਰੇ ਰਬਾ, ਕੀ ਅਸੀਂ ਅਜਕਲ ਪ੍ਰਮਾਤਮਾ ਦੀ ਮਿਹਰ ਅਤੇ ਬੁਧ ਦੀ ਦਇਆ ਜਾਂ ਸ਼ਕਤੀ ਪੈਸ‌ਿਆਂ ਲਈ ਵੇਚ ਰਹੇ ਹਾਂ? ਮੈਂ ਅਜਿਹੀ ਇਕ ਚੀਜ਼ ਕਿਸੇ ਵੀ ਬਾਈਬਲਾਂ ਜਾਂ ਸੂਤਰਾਂ ਵਿਚ ਨਹੀਂ ਸੁਣੀ ਜੋ ਬੁਧ ਨੇ ਪਿਛੇ ਛਡੇ ਹਨ। ਅਜਿਹਾ ਕੁਝ ਨਹੀਂ ਦਸ‌ਿਆ ਗਿਆ । ਇਥੋਂ ਤਕ ਸਹੀ ਗਿਣਤੀ ਦੇ ਨਾਲ ਵੀ। ਜਿਵੇਂ, ਜੇਕਰ ਤੁਸੀਂ $50 ਦਿੰਦੇ ਹੋ, ਫਿਰ ਤੁਹਾਨੂੰ ਇਕ ਹਫਤੇ ਲਈ ਸੁਰਖਿਅਤ ਰਖਿਆ ਜਾਵੇਗਾ। ਅਤੇ ਫਿਰ, ਉਸ ਇਕ ਹਫਤੇ ਤੋਂ ਬਾਅਦ, ਜੇਕਰ ਤੁਹਾਡੇ ਕੋਲ ਹੋਰ ਪੈਸੇ ਨਾ ਹੋਣ, ਫਿਰ ਕੀ ਹੋਵੇਗਾ? ਤੁਹਾਡੇ ਕੋਲ ਹੋਰ ਬੁਧ ਤੋਂ ਕੋਈ ਸੁਰਖਿਆ ਨਹੀਂ ਹੈ ਭਾਵੇਂ ਜੇਕਰ ਤੁਸੀਂ ਨੇਕ ਹੋ, ਜੇਕਰ ਤੁਸੀਂ ਬਹੁਤ ਸਚੇ ਦਿਲੋਂ ਬੁਧ ਵਿਚ ਵਿਸ਼ਵਾਸ਼ ਕਰਦੇ ਹੋ? ਜੇਕਰ ਤੁਸੀਂ ਹੋਰ $50 ਨਹੀਂ ਦਿੰਦੇ, ਫਿਰ ਤੁਹਾਡੇ ਕੋਲ ਬੁਧ ਤੋਂ ਕੋਈ ਹੋਰ ਸੁਰਖਿਆ ਨਹੀਂ ਹੋਵੇਗੀ? ਤੁਹਾਨੂੰ ਬੁਧਾਂ ਤੋਂ ਹੋਰ ਅਸੀਸਾਂ ਨਹੀਂ ਮਿਲਣਗੀਆਂ? ਤੁਹਾਡਾ ਬੁਧਾਂ ਨਾਲ ਕੋਈ ਸਬੰਧ ਨਹੀਂ ਹੋਵੇਗਾ? ਬੁਧ ਬਸ ਤੁਹਾਨੂੰ ਤਿਆਗ ਦੇਣਗੇ?

ਓਹ ਪਿਆਰੇ ਪ੍ਰਭੂ ਜੀਓ! ਅਮੀਟੂਓਫੋ, ਅਮੀਤਬਾ ਬੁਧਾ! ਓਹ ਰਬਾ! ਮੇਰੇ ਖਿਆਲ ਵਿਚ ਸਾਰੇ ਬੁਧ, ਸਾਰੇ ਪ੍ਰਭੂ, ਸਾਰੇ ਸਵਰਗ, ਜੇਕਰ ਉਹ ਇਹ ਸਭ ਸੁਣਦੇ ਹਨ, ਉਹ ਸ਼ਾਇਦ ਨਹੀਂ ਜਾਨਣਗੇ ਮਨੁਖਾਂ ਬਾਰੇ ਹੋਰ ਕੀ ਕਹਿਣਾ ਹੈ। ਮੇਰਾ ਭਾਵ ਸਾਰੇ ਮਨੁਖ ਨਹੀਂ, ਮੇਰਾ ਭਾਵ ਹੈ (ਮਾੜੇ) ਭਿਕਸ਼ੂਆਂ ਅਤੇ ਪਾਦਰੀਆਂ ਬਾਰੇ, ਮਿਸਾਲ ਵਜੋਂ। ਉਨਾਂ ਨੂੰ ਪਵਿਤਰ ਹੋਣਾ ਚਾਹੀਦਾ ਹੈ। ਉਨਾਂ ਨੂੰ ਸਚ ਦਸਣਾ ਚਾਹੀਦਾ ਹੈ। ਪਰ ਇਹ ਸ਼ਰੇਆਮ ਦੁਰਵਿਵਹਾਰ ਹੈ ਅਤੇ ਸਿਰਫ ਪਦਾਰਥਵਾਦੀ।

ਅਤੇ ਉਨਾਂ ਨੇ ਮੈਨੂੰ ਕਿਹਾ ਕਿ ਕੁਝ ਭਿਕਸ਼ੂ ਇਥੋਂ ਤਕ ਭਰਮਾਉਣ ਵਾਲੇ ਤਰੀਕੇ ਨਾਲ ਵੀ ਗਲ ਕਰਦੇ ਹਨ, ਜਿਵੇਂ ਕੁਝ ਸਰੀਰਕ ਲਈ ਇਸ਼ਾਰਾ ਕਰਦੇ.... ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ - ਕੁਝ ਸਰੀਰਕ ਤੌਰ ਤੇ ਇਕਠੇ ਹੋਣਾ ਕੁਝ ਔਰਤਾਂ ਨਾਲ ਜਾਂ ਕੁਝ ਅਜਿਹਾ, ਸਚਮੁਚ ਇਹ ਸਪਸ਼ਟ ਕਹਿ ਰਿਹਾ ਹੈ ਤਾਂਕਿ ਕੁਝ ਔਰਤਾਂ ਸ਼ਾਇਦ ਉਹਦੇ ਕੋਲ ਆਉਣ, ਕੁਝ ਅਨੁਯਾਈ, ਕੁਝ ਬੋਧੀ ਔਰਤਾਂ ਸ਼ਾਇਦ ਉਹਦੇ ਕੋਲ ਆਉਣ। ਓਹ ਮੇਰੇ ਰਬਾ! ਇਹ ਸਭ... ਮੈਂ ਨਹੀਂ ਜਾਣਦੀ ਹੋਰ ਕੀ ਕਹਿਣਾ ਹੈ।

"ਦੂਜਿਆਂ ਤੋਂ ਭੇਟਾ ਲੈਣ ਵਿਚ ਕੁਝ ਭਿਕਸ਼ੂਆਂ ਦੀਆਂ ਚਾਲਾਂ ਦਾ ਪਰਦਾਫਾਸ਼ ਕਰਦੇ ਹੋਏ" ਵਿਚੋਂ ਅੰਸ਼ 2024.07.24: ਕੁਝ ਬੋਧੀ ਔਰਤਾਂ ਨੇ ਮੈਨੂੰ ਪੁਛਿਆ, "ਤੁਸੀਂ ਇਤਨੀਆਂ ਲਾਰਾਂ ਕਿਉਂ ਛਡਦੇ ਹੋ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ?" ਕੁਝ ਔਰਤਾਂ ਨੇ ਮੈਨੂੰ ਪੁਛਿਆ, ਨੁਆਨ ਡਕ, ਇਸ ਤਰਾਂ। ਮੈਂ ਜਵਾਬ ਦਿਤਾ, "ਇਹ ਹੈ ਕਿਉਂਕਿ ਤੁਹਾਡੇ ਔਰਤਾਂ ਦੇ ਬੁਧ ਦਾ ਨਾਮ ਉਚਾਰਨ ਤੋਂ ਬਾਅਦ, ਤੁਸੀਂ ਬਹੁਤ ਖੂਬਸੂਰਤ ਬਣ ਜਾਂਦੀਆਂ! ਇਸ ਲਈ, ਜਦੋਂ ਤੁਸੀਂ ਮੇਰੇ ਸਾਹਮੁਣੇ ਬੈਠਦੀਆਂ ਹਾਂ, ਮੈਂ ਕੁਦਰਤੀ ਤੌਰ ਤੇ ਹੀ ਤੁਹਾਨੂੰ ਦੇਖਦਿਆਂ ਲਾਰਾਂ ਛਡਦਾ ਹਾਂ।" ਇਕ ਦਿਨ, ਇਕ ਔਰਤ ਜੋ ਲਾਗੇ ਹੀ ਇਕ ਸੌਨਾ ਦਾ ਮਾਲਕ ਹੈ ਮੇਰੀ ਗਲ ਸੁਣਨ ਲਈ ਆਈ ਸੀ। ਉਸ ਨੇ ਕਿਹਾ ਕਿ ਜਦੋਂ ਵੀ ਮੈਂ ਉਸ ਦੇ ਸੌਂਨਾ ਨੂੰ ਮਿਲਣ ਜਾਣਾ ਚਾਹਾਂ, ਮੈਨੂੰ ਕਾਰ ਰਾਹੀਂ ਆਉਣਾ ਚਾਹੀਦਾ ਅਤੇ ਇਕ ਟੋਪੀ ਪਹਿਨਣੀ ਚਾਹੀਦੀ ਤਾਂਕਿ ਮੈਨੂੰ ਪਛਾਣ‌ਿਆ ਨਹੀਂ ਜਾਵੇਗਾ। ਉਹ ਇਕ ਵੀਆਈਪੀ ਕਮਰੇ ਦਾ ਪ੍ਰਬੰਧ ਕਰੇਗੀ ਅਤੇ ਤਿੰਨ ਕੁੜੀਆਂ ਚੁਣੇਗੀ ਮੇਰੇ ਲਈ ਸਭ ਤੋਂ ਵਧੀਆ ਮਾਲਸ਼ ਕਰਨ ਲਈ ਅਤੇ ਮੇਰੀ ਚੰਗੀ ਦੇਖ ਭਾਲ ਕਰਨ ਲਈ। ਮੈਂ ਉਸ ਨੂੰ ਕਿਹਾ, ਮੈਂ, ਨੁਆਨ ਡਕ, ਕਿਸੇ ਦਿਨ ਉਥੇ ਜਾਣ ਦਾ ਪ੍ਰਬੰਧ ਕਰਾਂਗਾ।

"ਥਾਏਲੈਂਡ ਦੇ ਭਿਕਸ਼ੂਵਾਦ ਵਿਚ ਸੈਕਸ, ਡਰਗਜ਼, ਪੈਸਾ ਅਤੇ ਕਤਲ ਵਿਦੇਸ਼ੀ ਪਤਰਕਾਰ " ਵਿਚੋਂ ਅੰਸ਼ by ABC News In-depth – Aug. 8, 2024,Lauren Day: ਉਤਰ ਪੂਰਬੀ ਥਾਏਲੈਂਡ ਦੇ ਦੂਰ ਵਾਦੀਆਂ ਵਿਚ ਛੁਪਿਆ ਹੋਇਆ ਇਹ ਮੰਦਰ ਹੈ ਜੋ ਇਕੇਰਾਂ ਲਖਾਂ ਹੀ ਮਿਲੀਅਨ ਨਕਦ ਪੈਸਾ, ਸੋਨੇ ਅਤੇ ਗਹਿਣੇ ਅਮੀਰ ਦਾਨੀਆਂ ਤੋਂ ਲੁਟ ਰਿਹਾ ਸੀ। ਇਹਨਾਂ ਭਿਕਸ਼ੂਆਂ ਲਈ ਪਰਤਾਵਾ ਬਹੁਤ ਜਿਆਦਾ ਸਾਬਤ ਹੋਇਆ। ਖੈਰ, ਇਹ ਇਥੇ ਅਜ਼ ਬਹੁਤ ਸ਼ਾਂਤ ਹੈ, ਪਰ ਸਿਰਫ ਇਕ ਸਾਲ ਪਹਿਲਾਂ, ਇਹ ਜਗਾ ਦਰਜਨਾਂ ਹੀ ਪੁਲਸ ਵਾਲ‌ਿਆਂ ਨਾਲ ਝੁਲਸੀ ਹੋਈ ਸੀ ਜਿਨਾਂ ਨੇ ਇਕ ਨਾਮੰਨਣਯੋਗ ਖੋਜ਼ ਕੀਤੀ ਅਤੇ ਥਾਏਲੈਂਡ ਦੇ ਇਤਿਹਾਸ ਵਿਚ ਸਭ ਤੋਂ ਵਡੀਆਂ ਮੰਦਰ ਧੋਖਾਧੜੀ ਦੇ ਮਾਮਲਿਆਂ ਵਿਚੋਂ ਇਕ ਦਾ ਪਰਦਾਫਾਸ਼ ਕੀਤਾ। ਇਹ ਦੇਸ਼ ਦੇ ਸਭ ਤੋਂ ਮਸ਼ਹੂਰ ਭਿਕਸ਼ੂਆਂ ਵਿਚੋਂ ਇਕ, ਫਰਾ ਖੋਮ ਤੇ ਕੇਂਦ੍ਰਿਤ ਹੈ, ਜਿਸ ਨੇ ਅਮੀਰ ਅਤੇ ਮਸ਼ਹੂਰ ਲੋਕਾਂ ਵਿਚਕਾਰ ਇਕ ਵਫਾਦਾਰ ਅਨੁਸਰਣ ਵਿਕਸਤ ਕੀਤਾ। ਮੈਂਨੂੰ ਪਤਾ ਲਗਾ ਪੁਲਸ ਨੇ ਮਾਮਲਾ ਕਿਵੇਂ ਸੁਲਝਾਇਆ ਸੀ। ਲੈਫਟੀਨੇਂਟ ਕਰਨਲ ਪਾਰਨੁਮਾਸ ਸਾਏਂਗਸੌਗ ਟੀਮ ਦਾ ਇਕ ਹਿਸਾ ਸੀ ਜਿਸ ਨੇ ਮੰਦਰ ਤੇ ਛਾਪਾ ਮਾਰ‌ਿਆ ਅਤੇ ਫਰਾ ਖੋਮ ਨੂੰ ਅਤੇ ਛੇ ਹੋਰ ਭਿਕਸ਼ੂਆਂ ਦਾ ਪੋਲ ਖੋਲ ਦਿਤਾ। ਇਹ ਮਾਮਲਾ ਤੁਹਾਡੇ ਮੇਜ਼ ਉਤੇ ਕਿਵੇਂ ਆ ਗਿਆ?

Parnumas Saengsong: ਕੁਝ ਫਰਾ ਖੋਮ ਦੇ ਪੈਰੋਕਾਰਾਂ ਤੋਂ ਅਪਰਾਧ ਦਮਨ ਡਿਵੀਸ਼ਨ ਨੂੰ ਸ਼ਿਕਾਇਤਾਂ ਮਿਲੀਆਂ ਸਨ ਉਸ ਦੇ ਮਰਦਾਂ ਨਾਲ ਸੈਕਸ ਕਰਨ ਦੇ ਅਣਉਚਿਤ ਵਿਵਹਾਰ ਬਾਰੇ।

Lauren Day: ਜੋ ਇਕ ਸੈਕਸ ਸਕੈਂਡਲ ਵਜੋਂ ਸ਼ੁਰੂ ਹੋਇਆ ਸੀ ਜ਼ਲਦੀ ਹੀ ਕੁਝ ਬਹੁਤ ਵਡੀ ਚੀਜ਼ ਵਿਚ ਦੀ ਤੇਜ਼ੀ ਨਾਲ ਬਦਲ ਗਿਆ।

Parnumas Saengsong: ਸੋ ਅਸੀਂ ਹੋਰ ਅਗੇ ਉਨਾਂ ਦੀਆਂ ਵਿਤੀ ਗਤੀਵਿਧੀਆਂ ਵਿਚ ਖੋਦਾਈ ਕੀਤੀ। ਸਭ ਤੋਂ ਮਹਤਵਪੂਰਨ ਖੋਜ ਦਾ ਇਹ ਸਬੂਤ ਸੀ ਕਿ ਫਰਾ ਖੋਮ ਨੇ ਆਪਣੀ ਭੈਣ ਦੇ ਖਾਤੇ ਵਿਚ ਪੈਸੇ ਜ਼ਮਾਂ ਕਰਵਾਏ ਸੀ।

Lauren Day: ਅਫਸਰ ਫਰਾ ਖੋਮ ਨੂੰ ਪੁਛਗਿਛ ਲਈ ਅੰਦਰ ਲੈ ਆਏ। ਫਿਰ ਉਸ ਨੇ ਇਕ ਧੋਖੇਬਾਜ਼ ਗਲਤੀ ਕੀਤੀ। ਉਸ ਨੇ ਆਪਣੇ ਭਿਕਸ਼ੂਆਂ, ਸਾਧੂਆਂ ਨੂੰ ਪੁਲਸ ਸਟੇਸ਼ਨ ਤੋਂ ਕਾਲ ਕੀਤਾ ਅਤੇ ਉਨਾਂ ਨੂੰ ਲੁਟ ਨੂੰ ਲੁਕਾਉਣ ਲਈ ਕਿਹਾ।

Parnumas Saengsong: ਕਈਆਂ ਨੇ ਇਹ ਬੈਲ ਟਾਵਰ ਵਿਚ ਛੁਪਾ ਲਿਆ ਸੀ। ਸੋ ਅਸੀਂ ਲਭ ਲਿਆ ਅਤੇ ਇਹ ਜ਼ਬਤ ਕਰ ਲਿਆ। ਕੁਝ ਮੰਦਰ ਦੇ ਪਿਛੇ ਪਹਾੜੀਆਂ ਵਿਚ ਦਬ ਦਿਤਾ ਗਿਆ ਸੀ, ਅਤੇ ਇਹਨੂੰ ਸੰਨਿਆਸੀ ਵਸਤਰਾਂ ਨਾਲ ਢਕਿਆ ਹੋਇਆ ਸੀ। (ਫਿਰ ਜਾਓ ਮਿਟੀ ਨੂੰ ਪੁਟੋ ਅਤੇ ਇਸ ਨੂੰ ਦਬ ਦਿਓ)

Lauren Day: ਉਨਾਂ ਨੂੰ ਐਨ ਮੌਕੇ ਤੇ ਫੜਿਆ ਗਿਆ ਸੀ, ਛਾਪੇਮਾਰੀ ਦੀਆਂ ਤਸਵੀਰਾਂ ਵਿਚ ਜਿਉਂ ਇਹ ਕੈਪਚਰ ਕੀਤਾ ਗ‌ਿਆ।

Parnumas Saengsong: ਅਸੀਂ ਉਨਾਂ ਤੋਂ ਪੁਛਗਿਛ ਕੀਤੀ ਜਦ ਤਕ ਉਹ ਸਾਨੂੰ ਇਹਨੂੰ ਪੁਟਣ ਲਈ ਲੈ ਗਏ। ਉਨਾਂ ਨੇ ਬਹੁਤ ਜਗਾਵਾਂ ਵਿਚ ਲਕੋਇਆ ਹੋਇਆ ਸੀ। ਜੰਗਲਾਂ ਵਿਚ ਅਤੇ ਪਹਾੜੀਆਂ ਵਿਚ, ਬਹੁਤ ਸਾਰੇ ਸਥਾਨਾਂ ਵਿਚ।

Lauren Day: ਸੋ ਇਹ ਗਹਿਣੇ ਸਨ ਜੋ ਲੋਕਾਂ ਨੇ ਦਾਨ ਕੀਤੇ ਸੀ, ਠੀਕ ਹੈ?

Parnumas Saengsong: ਉਹ ਸੋਨੇ ਦੀਆਂ ਪਟੀਆਂ ਅਤੇ ਗਹਿਣ‌ਿਆਂ ਨੂੰ ਪਿਘਲਾਏ ਜਾਣ ਲਈ ਸਨ ਸਟੂਪਾ ਦੇ ਇਕ ਟੀਅਰਡ ਸਿਖਰ ਉਤੇ ਬਨਾਉਣ ਲਈ। ਜਿਆਦਾਤਰ ਇਹ ਸੋਨਾ ਹਨ। ਸੋਨੇ ਦੀਆਂ ਪਟੀਆਂ।

Lauren Day: ਵਾਓ। ਉਸ ਸੋਨੇ ਨੂੰ ਦੇਖੋ। ਫਰਾ ਖੋਮ ਉਦੋਂ ਤੋਂ ਜੇਲ ਵਿਚ ਬੰਦ ਕੀਤਾ ਗਿਆ ਉਸਦੇ ਹਿਸੇ ਲਈ ਇਕ ਹੈਰਾਨਕੁਨ $12 ਮਿਲੀਅਨ ਔਸਟ੍ਰੇਲੀਅਨ ਡਾਲਰ (ਯੂਐਸ$8,000,000) ਮੰਦਰ ਦੇ ਫੰਡਾਂ ਨੂੰ ਗਬਨ ਕਰਨ ਲਈ।

Parnumas Saengsong: ਸਾਡੀ ਜਾਂਚ ਟੀਮ ਲੋਕਾਂ ਤੋਂ ਪੈਸਾ ਦੀ ਰਕਮ ਦੇਖ ਕੇ ਹੈਰਾਨ ਰਹਿ ਗਈ ਜਿਹੜੇ ਬੁਧ ਧਰਮ ਵਿਚ ਵਿਸ਼ਵਾਸ਼ ਰਖਦੇ ਹਨ ਜਿਨਾਂ ਨੇ ਆਪਣਾ ਪੈਸਾ ਬੁਧ ਧਰਮ ਦਾ ਸਮਰਥਨ ਕਰਨ ਲਈ ਦਾਨ ਕੀਤਾ। ਪਰ ਇਹਨਾਂ ਲੋਕਾਂ ਨੇ ਇਹ ਆਪਣੇ ਲਈ ਲੈ ਲਿਆ।

ਕੁਝ ਭਿਕਸ਼ੂ, ਸੰਨਿਆਸੀ ਬਸ ਵਫਾਦਾਰਾਂ ਦਾ ਪੈਸਾ ਵਰਤੋਂ ਕਰਦੇ ਹਨ, ਜੋ ਉਹ ਪਸੀਨੇ ਅਤੇ ਹੰਝੂਆਂ ਨਾਲ ਕਮਾਉਂਦੇ ਹਨ, ਆਪਣੇ ਹੀ ਭੌਤਿਕ ਸਰੀਰ ਜਾਂ ਆਰਾਮ ਦੇ ਲਾਭ ਲਈ, ਜਾਂ ਇਥੋਂ ਤਕ ਇਹ ਆਪਣੇ ਰਿਸ਼ਤੇਦਾਰਾਂ ਨੂੰ, ਜਾਂ ਪ੍ਰੇਮੀਆਂ ਨੂੰ ਦਿੰਦੇ ਹਨ, ਜਾਂ ਜੋ ਵੀ, ਅਤੇ ਅਜਿਹੀ ਐਸ਼ੋ ਆਰਾਮ ਵਿਚ ਲੁਕੇ ਹੋਏ ਹਨ। ਇਹ ਚੰਗਾ ਨਹੀਂ ਹੈ।

Photo Caption: ਸੁੰਦਰਤਾ ਨੂੰ ਯੋਗਦਾਨ ਦੇ ਸਭ ਤੋਂ ਨਿਮਰ ਰੂਪ ਵਿਚ ਦੇਖਣਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (9/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1310 ਦੇਖੇ ਗਏ
7:13
2024-11-09
620 ਦੇਖੇ ਗਏ
36:12
2024-11-09
141 ਦੇਖੇ ਗਏ
2024-11-09
165 ਦੇਖੇ ਗਏ
2024-11-09
265 ਦੇਖੇ ਗਏ
2024-11-09
632 ਦੇਖੇ ਗਏ
2024-11-08
903 ਦੇਖੇ ਗਏ
2024-11-08
919 ਦੇਖੇ ਗਏ
32:16
2024-11-08
251 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ