ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬੁਧ ਜਾਂ ਮਸੀਹਾ ਜਿਨਾਂ ਦਾ ਅਸੀਂ ਇੰਤਜ਼ਾਰ ਕਰਦੇ ਰਹੇ ਹਾਂ ਹੁਣ ਇਥੇ ਮੌਜ਼ੂਦ ਹਨ, ਅਠ ਹਿਸਿਆਂ ਦਾ ਅਠ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸੇ ਕਰਕੇ ਮੈਂ ਕਾਰੋਬਾਰ ਕਰਦੀ ਹਾਂ, ਆਪਣੇ ਭਿਕਸ਼ੂਆਂ ਦੀ ਦੇਖ ਭਾਲ ਕਰਨ ਲਈ, ਅਤੇ ਜੋ ਵੀ ਖਰਚ‌ਿਆਂ ਲਈ ਜੋ ਮੇਰੇ ਕੋਲ ਹਨ। ਇਸ ਪਲ, ਮੇਰੇ ਖਰਚੇ ਬਹੁਤ ਘਟ ਹਨ ਕਿਉਂਕਿ ਮੈਂ ਦਿਹਾੜੀ ਵਿਚ ਸਿਰਫ ਇਕ ਵਾਰ ਖਾਂਦੀ ਹਾਂ। ਜਾਂ ਕਦੇ ਕਦਾਂਈ ਸ਼ਾਇਦ ਦੋ ਕੋ (ਵੀਗਨ) ਸੂਪ ਦੇ ਡ੍ਰਿੰਕ ਜਾਂ ਕੁਝ ਚੀਜ਼ ਸਧਾਰਨ। ਪਰ ਜਿਆਦਾਤਰ ਇਹ ਬਸ ਇਸ ਤਰਾਂ ਹੈ। ਦਿਹਾੜੀ ਵਿਚ ਇਕ ਵਾਰ, ਤੁਸੀਂ ਪਹਿਲੇ ਹੀ ਰਜੇ ਮਹਿਸੂਸ ਕਰਦੇ ਹੋ, ਕਾਫੀ ਹੈ। ਅਤੇ ਜੇਕਰ ਸ਼ਾਮ ਨੂੰ ਤੁਸੀਂ ਥੋੜੀ ਭੁਖ ਮਹਿਸੂਸ ਕਰਦੇ ਹੋ, ਤੁਸੀਂ ਬਸ ਕੁਝ ਪਾਣੀ ਪੀਉ - ਗਰਮ ਪਾਣੀ ਜਾਂ ਠੰਡਾ ਪਾਣੀ ਜਲਵਾਯੂ ਤੇ ਨਿਰਭਰ ਕਰਦਾ ਹੈ, ਜਾਂ ਤੁਹਾਡੀ ਪਸੰਦ ਤੇ ਨਿਰਭਰ ਕਰਦਾ ਹੈ - ਅਤੇ ਫਿਰ ਤੁਸੀਂ ਠੀਕ ਹੋ। ਇਹ ਬਸ ਥੋੜੇ ਕੁ ਪਲ ਲਈ ਹੈ; ਤੁਸੀਂ ਸ਼ਾਇਦ ਬਸ ਕੁਝ ਸਕਿੰਟਾਂ ਲਈ ਭੁਖ ਮਹਿਸੂਸ ਕਰੋਂ, ਅਤੇ ਫਿਰ ਤੁਸੀਂ ਵਿਆਸਤ ਹੋ, ਤੁਸੀਂ ਕੋਈ ਹੋਰ ਚੀਜ਼ ਕਰੋ, ਤੁਸੀਂ ਜਾ ਕੇ ਮੈਡੀਟੇਸ਼ਨ ਕਰੋ, ਤੁਸੀਂ ਜਾ ਕੇ ਪ੍ਰਮਾਤਮਾ , ਬੁਧਾਂ, ਅਤੇ ਸਤਿਗੁਰੂਆਂ ਅਗੇ ਮਥਾ ਟੇਕੋ ਉਨਾਂ ਦਾ ਧੰਨਵਾਦ ਕਰਨ ਲਈ। ਫਿਰ ਤੁਸੀਂ ਹੋਰ ਭੁਖ ਨਹੀਂ ਮਹਿਸੂਸ ਕਰਦੇ - ਇਹ ਸਿਰਫ ਭੁਲੇਖਾ ਹੈ, ਸਚਮੁਚ।

ਜੇਕਰ ਮੈਨੂੰ ਭੋਜਨ ਤੋਂ ਬਿਨਾਂ ਰਹਿਣ ਦੀ ਇਜਾਜ਼ਤ ਹੋਵੇ, ਮੈਂ ਇਹ ਤੁਰੰਤ ਹੀ ਕਰਾਂਗੀ; ਉਹ ਇਥੋਂ ਤਕ ਹੋਰ ਵੀ ਬਿਹਤਰ ਹੋਵੇਗਾ। ਇਹ ਘਟ ਪ੍ਰੇਸ਼ਾਨੀ ਵਾਲਾ ਹੈ, ਘਟ ਬੋਝਲ। ਤੁਸੀਂ ਵਧੇਰੇ ਆਜ਼ਾਦ ਹੋ। ਮੈਂ ਬਹੁਤ ਆਜ਼ਾਦ ਮਹਿਸੂਸ ਕੀਤਾ ਸੀ ਜਦੋਂ ਮੈਂ ਇਕ ਪੌਣਾਹਾਰੀ ਸੀ। ਮੈਂ ਜਿਵੇਂ ਹਵਾ ਉਤੇ ਤੁਰਦੀ ਸੀ। ਪਰ ਮੈਂ ਸਾਰਾ ਸਮਾਂ ਮੰਦਰ ਵਿਚ ਕੰਮ ਕਰ ਰਹੀ ਸੀ। ਮੈਂ ਉਹੀ ਚੀਜ਼ਾਂ ਕਰ ਰਹੀ ਸੀ ਜਿਵੇਂ ਜਦੋਂ ਮੈਂ ਖਾਂਦੀ ਹੋਈ ਕਰ ਰਹੀ ਸੀ। ਸੋ, ਮੰਦਰ ਦਾ ਐਬਟ, ਉਸ ਦੀ ਆਮਤਾ ਨੂੰ ਬਖਸ਼ਿਆ ਜਾਵੇ, ਮੇਰੇ ਬਾਰੇ ਚਿੰਤਤ ਸੀ। ਉਸ ਨੇ ਕਿਹਾ, "ਤੁਸੀਂ ਬਿਲਕੁਲ ਨਹੀਂ ਖਾਂਦੇ। ਤੁਸੀਂ ਕਿਉਂ ਅਜ਼ੇ ਵੀ ਕੰਮ ਕਰ ਰਹੇ ਹੋ? ਕੀ ਤੁਸੀਂ ਠੀਕ ਹੋ?" ਮੈਂ ਕਿਹਾ, "ਮੈਂ ਠੀਕ ਹਾਂ। ਮੈਂ ਕਦੇ ਬਿਹਤਰ ਨਹੀਂ ਹਾਂ।"

ਇਹੀ ਹੈ, ਬਸ ਮੈਨੂੰ ਇਹ ਹੋਰ ਕਰਨ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਮੈਨੂੰ ਸਮਾਜ ਦੇ ਇਸ ਪਖ ਨਾਲ ਨਾਤਾ ਰਖਣਾ, ਸਾਂਝ ਰਖਣੀ ਜ਼ਰੂਰੀ ਹੈ - ਭੋਜ਼ਨ ਅਤੇ ਸਬੰਧਿਤ ਉਦਯੋਗਾਂ ਨਾਲ। ਪਰ (ਜਾਨਵਰ-ਲੋਕਾਂ ਦੇ) ਉਦਯੋਗ ਨਾਲ ਨਹੀਂ! ਮਾਸ, ਮਛੀ, ਅੰਡੇ, ਦੁਧ, ਸਬੰਧਿਤ, ਆਦਿ, ਨਹੀਂ-ਨਹੀਂ ਹਨ! ਬੁਧ ਨੇ ਵੀ ਇਹ ਕਿਹਾ ਸੀ; ਇਹ ਨਾ ਕਹੋ ਕਿ ਇਹ ਮੈਂ ਹਾਂ ਜੋ ਤਾਨਾਸ਼ਾਹ ਜਾਂ ਕੁਝ ਅਜਿਹਾ। ਬੁਧ ਨੇ ਕਿਹਾ ਸੀ, "ਕੋਈ ਵੀ ਜਿਹੜਾ ਮਾਸ ਖਾਂਦਾ ਹੈ ਉਹ ਮੇਰਾ ਪੈਰੋਕਾਰ ਨਹੀਂ ਹੈ।"

ਉਹਨਾਂ ਨੇ ਇਹ ਲੰਕਾਵਾਤਾਰਾ ਸੂਤਰ ਵਿਚ ਕਿਹਾ ਸੀ- ਤੁਸੀਂ ਜਾ ਕੇ ਦੇਖੋ। ਅਤੇ ਉਨਾਂ ਨੇ ਕਿਸੇ ਵਿਆਕਤੀ ਦੀ ਪ੍ਰਸ਼ੰਸਾ ਕੀਤੀ ਜਿਹੜੇ ਖੰਭਾਂ ਦੀ ਵਰਤੋਂ ਨਹੀਂ ਕਰਦੇ; ਜੋ ਫਰ ਦੀ ਵਰਤੋਂ ਨਹੀਂ ਕਰਦੇ; ਜੋ ਚਮੜੀ ਦੇ ਬੂਟਾਂ, ਜੁਤੀਆਂ ਦੀ ਵਰਤੋਂ ਨਹੀਂ ਕਰਦੇ, ਇਥੋਂ ਤਕ, ਜੋ ਦੁਧ ਦਾ ਸੇਵਨ ਨਹੀਂ ਕਰਦੇ; ਜੋ ਕੋਈ ਚੀਜ਼ ਨਹੀਂ ਲੈਂਦੇ ਜਿਹੜੀ ਜਾਨਵਰ-ਲੋਕਾਂ ਤੋਂ ਹੈ। ਅਤੇ ਉਹ ਵਿਆਕਤੀ ਆਜ਼ਾਦ ਹੈ; ਬੁਧ ਦੇ ਸ਼ਬਦਾਂ ਦੀ ਆਸ਼ੀਰਵਾਦ ਦੁਅਰਾ ਮੁਕਤ ਹੋ ਜਾਵੇਗਾ; ਉਹ ਹੋ ਜਾਵੇਗਾ।

"ਬੋਧੀਸਾਤਵਾ ਅਤੇ ਪਵਿਤਰ ਭਿਕਸ਼ੂ ਪੇਂਡੂ ਰਾਹਾਂ ਤੇ ਚਲਦੇ ਇਥੋਂ ਤਕ ਜਿਉਂਦੇ ਘਾਹ ਤੇ ਵੀ ਨਹੀਂ ਪੈਰ ਧਰਨਗੇ, ਉਨਾਂ ਨੂੰ ਉਖਾੜਨ ਦੀ, ਪੁਟਣ ਦੀ ਗਲ ਤਾਂ ਪਾਸੇ ਰਹੀ। ਫਿਰ ਹੋਰਨਾਂ ਜੀਵਾਂ ਦਾ ਲਹੂ ਅਤੇ ਮਾਸ ਹੜਪਣਾ ਕਿਵੇਂ ਦਿਆਲੂ, ਤਰਸਵਾਨ ਹੋ ਸਕਦਾ ਹੈ? ਭਿਕਸ਼ੂ ਜਿਹੜੇ ਪੂਰਬ ਤੋਂ ਰੇਸ਼ਮ ਕਪੜੇ ਨਹੀਂ ਪਹਿਨਣਗੇ, ਭਾਵੇਂ ਖਰਵਾ ਜਾਂ ਮੁਲਾਇਮ ਹੋਵੇ; ਜਿਹੜੇ ਚਮੜੀ ਦੀ ਜੁਤੀ ਜਾਂ ਬੂਟ ਨਹੀਂ ਪਹਿਨਣਗੇ, ਨਾਂ ਹੀ ਫਰ, ਨਾਂ ਹੀ ਸਾਡੇ ਆਪਣੇ ਦੇਸ਼ ਤੋਂ ਪੰਛੀਆਂ ਦੇ ਖੰਭ; ਅਤੇ ਜਿਹੜੇ ਦੁਧ, ਦਹੀਂ, ਜਾਂ ਘਿਉ ਨਹੀਂ ਖਪਤ ਕਰੇਗਾ, ਉਨਾਂ ਨੇ ਆਪਣੇ ਆਪ ਨੂੰ ਸਚਮੁਚ ਸੰਸਾਰ ਤੋਂ ਆਜ਼ਾਦ ਕਰ ਲਿਆ ਹੈ। ਜਦੋਂ ਉਨਾਂ ਨੇ ਆਪਣੇ ਪਿਛਲੇ ਜਨਮਾਂ ਤੋਂ ਆਪਣੇ ਕਰਜ਼ੇ ਭੁਗਤਾਨ ਕਰ ਲਏ, ਉਹ ਹੋਰ ਤਿੰਨ ਮੰਡਲਾਂ ਵਿਚ ਦੀ ਹੋਰ ਨਹੀਂ ਭਟਕਣਗੇ। ਕਿਉਂ? ਕਿਸੇ ਜੀਵ ਦੇ ਸਰੀਰ ਦੇ ਅੰਗਾਂ ਨੂੰ ਪਹਿਨਣਾ ਉਸ ਜੀਵ ਨਾਲ ਵਿਆਕਤੀ ਦੇ ਕਰਮਾਂ ਨੂੰ ਸ਼ਾਮਲ ਕਰਨਾ ਹੈ, ਬਸ ਉਵੇਂ ਜਿਵੇਂ ਲੋਕ ਸਬਜ਼ੀਆਂ ਅਤੇ ਅਨਾਜ ਖਾਣ ਦੁਆਰਾ ਇਸ ਧਰਤੀ ਨਾਲ ਜੁੜੇ ਹੋਏ ਹਨ । ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਇਕ ਵਿਆਕਤੀ ਜਿਹੜਾ ਨਾਂ ਤਾਂ ਹੋਰਨਾਂ ਜੀਵਾਂ ਦਾ ਮਾਸ ਖਾਂਦਾ ਹੈ ਨਾਂ ਹੀ ਹੋਰਨਾਂ ਜੀਵਾਂ ਦੇ ਸਰੀਰਾਂ ਦਾ ਕੋਈ ਹਿਸਾ ਪਹਿਨਦਾ ਹੈ, ਨਾਂ ਇਥੋਂ ਤਕ ਇਹਨਾਂ ਚੀਜ਼ਾਂ ਨੂੰ ਖਾਣ ਜਾਂ ਪਹਿਨਣ ਬਾਰੇ ਸੋਚਦਾ ਹੈ, ਉਹ ਵਿਆਕਤੀ ਹੈ ਜੋ ਮੁਕਤੀ ਪ੍ਰਾਪਤ ਕਰ ਲਵੇਗਾ। ਜੋ ਮੈਂ ਕਿਹਾ ਹੈ ਉਹੀ ਹੈ ਜੋ ਬੁਧ, ਗਿਆਨਵਾਨ ਵਿਆਕਤੀ ਸਿਖਾਉਂਦੇ ਹਨ। ਮਾਰਾ, ਦੁਸ਼ਟ, ਉਲਟਾ ਸਿਖਾਉਂਦਾ ਹੈ।" - ਸੁਰੰਗਾਮਾ ਸੂਤਰ

ਪਰ ਭਾਵੇਂ ਜੇਕਰ ਤੁਸੀਂ ਅਜਿਹਾ ਕਰਦੇ ਹੋ - ਤੁਸੀਂ ਉਹ ਸਭ ਚੀਜ਼ ਤ‌ਿਆਗਦੇ ਹੋ ਜੋ ਬੁਧ ਦੁਆਰਾ ਜ਼ਿਕਰ ਕੀਤਾ ਗਿਆ ਹੈ ਅਤੇ ਇਕ ਅਸਲੀ ਸ਼ੁਧ ਵੀਗਨ ਬਣਦੇ ਹੋ ਅਤੇ ਇਥੋਂ ਤਕ ਦਿਹਾੜੀ ਵਿਚ ਸਿਰਫ ਇਕ ਭੋਜਨ ਖਾਂਦੇ ਹੋ - ਜੇਕਰ ਤੁਹਾਡਾ ਦਿਲ ਬੁਧ ਦੀ ਸਿਖਿਆ, ਉਪਦੇਸ਼ ਵਿਚ ਸਚਮੁਚ ਡਟਿਆ ਨਹੀਂ ਹੈ, ਫਿਰ ਤੁਸੀਂ ਕੁਝ ਨਹੀਂ ਹੋ ਅਤੇ ਤੁਹਾਨੂੰ ਵੀ ਦਾਨਵਾਂ ਦੁਆਰਾ ਗ੍ਰਸਤ ਕੀਤਾ ਜਾਵੇਗਾ। ਅਤੇ ਫਿਰ ਆਲੇ ਦੁਆਲੇ ਸ਼ੇਖੀ ਮਾਰਦੇ ਹੋਏ, ਦਿਖਾਵਾ ਕਰਦੇ ਹੋਏ, ਲੋਕਾਂ ਨੂੰ ਸੋਚਣ ਦੇਣਾ ਕਿ ਤੁਸੀਂ ਇਕ ਵਡੀ ਚੀਜ਼ ਹੋ, ਤੁਸੀਂ ਇਕ ਸੰਤ ਹੋ ਜਾਂ ਕੁਝ ਅਜਿਹਾ। ਨਹੀਂ, ਨਹੀਂ। ਇਹ ਨਹੀਂ ਹੈ, ਇਹ ਨਹੀਂ ਹੈ, ਕ੍ਰਿਪਾ ਕਰਕੇ। ਸਾਰੇ ਬੁਧ, ਸਾਰੇ ਸਵਰਗ, ਪ੍ਰਭੂ, ਤੁਹਾਡੇ ਦਿਲ ਨੂੰ ਜਾਣਦੇ ਹਨ। ਸੋ, ਧਿਆਨ ਰਖਣਾ ਕਿ ਤੁਹਾਡਾ ਹਿਰਦਾ ਸ਼ੁਧ ਹੈ। ਭਾਵੇਂ ਤੁਸੀਂ ਬਾਹਰ ਕੁਝ ਵੀ ਦਿਖਾਵੇ ਵਾਲਾ, ਰੰਗੀਨ ਜੋ ਵੀ ਚੀਜ਼ਾਂ ਤੁਸੀਂ ਕਰਦੇ ਹੋ ਤਾਂਕਿ ਲੋਕ ਤੁਹਾਡੇ ਵਲ ਧਿਆਨ ਦੇਣ ਅਤੇ ਤੁਹਾਡੀ ਸ਼ਲਾਘਾ ਕਰਨ, ਤੁਸੀਂ ਬਸ ਸਮੁਚੇ ਬ੍ਰਹਿਮੰਡ ਵਿਚ ਸਭ ਤੋਂ ਗਹਿਰਾ, ਸਭ ਤੋਂ ਭਾਰੀ ਸੰਭਵ ਕਰਮ ਸਿਰਜ਼ਦੇ ਹੋ।

ਅਤੇ ਜੇਕਰ ਤੁਸੀਂ ਇਹ ਸਭ ਕਰਨ ਲਈ ਲੋਕਾਂ ਨੂੰ ਸੋਚਣ ਦਿੰਦੇ ਹੋ ਕਿ ਤੁਸੀਂ ਇਕ ਬੁਧ ਹੋ, ਫਿਰ... ਓਹ, ਰਬਾ। ਓਹ, ਕ੍ਰਿਪਾ ਕਰਕੇ, ਪ੍ਰਮਾਤਮਾ ਤੁਹਾਡੀ ਮਦਦ ਕਰੇ। ਕ੍ਰਿਪਾ ਕਰਕੇ, ਤੁਹਾਨੂੰ ਨਰਕ ਤੋਂ ਬਚਾਵੇ। ਇਹੀ ਮੈਂ ਕਹਿ ਸਕਦੀ ਹਾਂ। ਤੁਸੀਂ ਸੋਚਦੇ ਹੋ ਤੁਸੀਂ ਇਸ ਸੰਸਾਰ ਵਿਚ ਇਕਲੇ ਜਿਉਂਦੇ ਹੋ ਅਤੇ ਕੋਈ ਨਹੀਂ ਤੁਹਾਨੂੰ ਜਾਣਦਾ - ਤੁਹਾਡੀ ਗਹਿਰੀ ਅਭਿਲਾਸ਼ਾ ਕੀ ਹੈ, ਲੋਕਾਂ ਨੂੰ ਭਰਮਾਉਣ ਲਈ ਤੁਹਾਡੀ ਗੁਪਤ ਯੋਜਨਾ ਕੀ ਹੈ? ਓਹ, ਪ੍ਰਮਾਤਮਾ ਜਾਣਦਾ ਹੈ! ਸਾਰੇ ਬੁਧ ਜਾਣਦੇ ਹਨ, ਸਾਰੇ ਗੁਰੂ ਜਾਣਦੇ, ਬੋਧੀਸਾਤਵਾ ਜਾਣਦੇ ਹਨ, ਅਤੇ ਤੁਸੀਂ ਜਾਣਦੇ ਹੋ। ਇਹ ਮਹਤਵਪੂਰਨ ਹੈ।

ਇੱਕ ਵਾਰ ਇਕ ਬਹੁਤ ਸਾਫ਼-ਸੁਥਰੇ ਅਧਿਕਾਰੀ ਨੂੰ ਕਿਸੇ ਦੁਆਰਾ ਰਿਸ਼ਵਤ ਦਿੱਤੀ ਜਾ ਰਹੀ ਸੀ, ਅਤੇ ਉਸਨੇ ਇਸ ਤੋਂ ਇਨਕਾਰ ਕਰ ਦਿੱਤਾ। ਸੋ, ਰਿਸ਼ਵਤਖੋਰ ਨੇ ਕਿਹਾ, “ਠੀਕ ਹੈ, ਤੁਸੀਂ ਚਿੰਤਤ ਕਿਉਂ ਹੋ? ਮੈਂ ਕੁਝ ਨਹੀਂ ਕਹਾਂਗਾ, ਅਤੇ ਇਹ ਰਾਤ ਦੇ ਹਨੇਰੇ ਵਿੱਚ ਹੈ। ਕੋਈ ਨਹੀਂ ਇਹ ਜਾਣਦਾ ।” ਤਾਂ ਉਸਨੇ ਰਿਸ਼ਵਤਖੋਰ ਨੂੰ ਕਿਹਾ, "ਤੁਸੀਂ ਇਹ ਜਾਣਦੇ ਹੋ। ਮੈਂ ਇਹ ਜਾਣਦਾ ਹਾਂ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੋਈ ਨਹੀਂ ਜਾਣਦਾ?" ਤੁਸੀਂ ਇਹ ਦੇਖਦੇ ਹੋ?

ਅਸਲ ਪਵਿੱਤਰ ਵਿਆਕਤੀ ਨੂੰ ਆਪਣੇ ਆਪ ਨੂੰ ਜਾਣਨਾ ਚਾਹੀਦਾ ਹੈ। ਇਹ ਤੁਹਾਡੇ ਦਿਲ ਵਿੱਚ ਹੈ। ਇਸ ਸੰਸਾਰ ਵਿੱਚ ਤੁਸੀਂ ਥੀਏਟਰ ਨਹੀਂ ਖੇਡ ਸਕਦੇ। ਤੁਸੀਂ ਆਪਣੇ ਆਪ ਨੂੰ ਧਿਆਨ ਦੇਣ ਵਾਲੀ ਦਿਖ ਵਾਲੇ ਨਹੀਂ ਬਣਾ ਸਕਦੇ ਕੋਈ ਚੀਜ਼ ਕਰਨ ਜਾਂ ਕੋਈ ਚੀਜ਼ ਪਹਿਨਣ ਦੁਆਰਾ, ਜਾਂ ਕੋਈ ਚੀਜ਼ ਕਹਿਣ ਦੁਆਰਾ, ਜਾਂ ਕਿਸੇ ਵੀ ਤਰੀਕੇ ਨਾਲ ਮਿੱਠਾ ਮੁਸਕਰਾਉਣ ਦੁਆਰਾ, ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨਾ ਤੁਹਾਡੇ ਵਿੱਚ ਵਿਸ਼ਵਾਸ ਕਰਨ ਲਈ, ਤੁਹਾਡੀ ਪੂਜਾ ਕਰਨ ਲਈ ਤੁਹਾਡੀ ਆਪਣੀ ਹਉਮੈ ਲਈ, ਕਿਸੇ ਵੀ ਢੰਗ ਨਾਲ ਤੁਹਾਡੇ ਆਪਣੇ ਫਾਇਦੇ ਲਈ ਜੋ ਤੁਸੀਂ ਚਾਹੁੰਦੇ ਹੋ। ਇਹ ਤੁਹਾਡੇ ਲਈ ਬਹੁਤ ਮਾੜਾ ਹੈ। ਮੈਂ ਤੁਹਾਨੂੰ ਸਾਰ‌ਿਆਂ ਨੂੰ ਚਿਤਾਵਨੀ ਦੇ ਰਹੀ ਹਾਂ, ਕੋਈ ਚੀਜ਼ ਇਸ ਤਰਾਂ ਨਾ ਕਰਨੀ। ਬਸ ਚੁਪ-ਚਾਪ ਅਭਿਆਸ ਕਰੋ। ਤੁਸੀਂ ਜਾਣਦੇ ਹੋ ਤੁਹਾਡੇ ਕੋਲ ਇਹ ਹੈ, ਅਤੇ ਇਹ ਮਹਤਵਪੂਰਨ ਹੈ। ਪਰਮਾਤਮਾ ਨੂੰ ਅਤੇ ਸਾਰੇ ਸੰਤਾਂ ਅਤੇ ਮਹਾਂਪੁਰਖਾਂ ਨੂੰ ਹਮੇਸ਼ਾਂ ਯਾਦ ਰੱਖੋ ਅਤੇ ਉਹਨਾਂ ਦਾ ਨਿਰੰਤਰ ਧੰਨਵਾਦ ਕਰੋ। ਜਦੋਂ ਵੀ ਤੁਹਾਨੂੰ ਯਾਦ ਆਵੇ, ਤੁਸੀਂ ਕੁਝ ਸਕਿੰਟ ਦਿਓ, ਇੱਕ ਮਿੰਟ, ਉਹਨਾਂ ਦਾ ਧੰਨਵਾਦ ਕਰਨ ਲਈ, ਕਿਸੇ ਵੀ ਚੀਜ਼ ਲਈ ਸ਼ੁਕਰਗੁਜ਼ਾਰ ਹੋਵੋ ਜੋ ਵੀ ਤੁਸੀਂ ਇਸ ਸੰਸਾਰ ਵਿੱਚ ਪ੍ਰਾਪਤ ਕਰ ਸਕਦੇ ਹੋ ਅਤੇ ਹੋਰ ਵੀ ਅਧਿਆਤਮਿਕ ਖੇਤਰ ਵਿੱਚ। ਇਹੀ ਹੈ ਸਭ ਜੋ ਤੁਹਾਨੂੰ ਕਰਨਾ ਚਾਹੀਦਾ ਹੈ।

ਜੇ ਤੁਸੀਂ ਸੰਸਾਰ ਨੂੰ ਬਚਾਉਣ ਲਈ ਮੇਰੀ ਮਦਦ ਨਹੀਂ ਕਰਨਾ ਚਾਹੁੰਦੇ, ਫਿਰ ਮੈਂ ਵੀ ਤੁਹਾਨੂੰ ਮਜਬੂਰ ਨਹੀਂ ਕਰਦੀ। ਪਰ ਜੇ ਤੁਸੀਂ ਕੁਝ ਚੀਜ਼ ਕਰਦੇ ਹੋ, ਥੋੜੀ ਜਿਹੀਆਂ ਚੀਜ਼ਾਂ ਜਿਵੇਂ ਬਾਹਰ ਜਾਣਾ ਅਤੇ ਲੋਕਾਂ ਨੂੰ ਫਲਾਇਰ ਦੇਣੇ ਜਾਂ ਕਿਸੇ ਨੂੰ ਕੁਝ ਸ਼ਾਕਾਹਾਰੀ ਭੋਜਨ ਲਿਆਉਂਦੇ, ਇਹ ਬਹੁਤਾ ਨਹੀਂ ਹੈ। ਇਸ ਬਾਰੇ ਸ਼ੇਖੀ ਨਾ ਮਾਰੋ। ਇੱਥੋਂ ਤੱਕ ਬਾਹਰਲੇ ਲੋਕ ਜੋ ਮੇਰੇ ਅਖੌਤੀ ਚੇਲੇ ਨਹੀਂ ਹਨ, ਉਹ ਆਪਣੀ ਮਰਜ਼ੀ ਨਾਲ ਵੱਖ ਵੱਖ ਸੰਸਥਾਵਾਂ ਦੀ ਮਦਦ ਕਰਨ ਲਈ ਬਾਹਰ ਜਾਂਦੇ ਹਨ, ਆਪਣੇ ਪੈਸੇ ਦੀ ਵਰਤੋਂ ਕਰਦੇ ਹੋਏ - ਉਹਨਾਂ ਦਾ ਆਪਣਾ ਪਸੀਨਾ ਅਤੇ ਹੰਝੂ - ਮਦਦ ਕਰਨ ਲਈ; ਅਤੇ ਉਹਨਾਂ ਦਾ ਆਪਣਾ ਦਾਨ ਵੀ, ਜਾਂ ਉਹਨਾਂ ਦਾ ਸਮਾਂ, ਉਨ੍ਹਾਂ ਦਾ ਕੀਮਤੀ ਸਮਾਂ। ਅਤੇ ਕੋਈ ਵੀ ਉਨ੍ਹਾਂ ਦੀ ਪ੍ਰਸ਼ੰਸਾ ਨਹੀਂ ਕਰਦਾ ਜਾਂ ਕੁਝ ਵੀ। ਉਹ ਟੀਵੀ ਉਤੇ ਵੀ ਨਹੀਂ ਹਨ। ਬਹੁਤ ਸਾਰੇ ਅਣਗੌਲੇ ਹੀਰੋ ਸ਼ਾਨਦਾਰ ਕੰਮ ਕਰ ਰਹੇ ਹਨ। ਉਹ ਬਹੁਤ ਮਦਦ ਕਰ ਰਹੇ ਹਨ, ਸਿਰਫ ਆਪਣੀ ਮਰਜ਼ੀ ਨਾਲ ਹੀ ਨਹੀਂ ਪਰ ਰੋਜ਼ਾਨਾ ਜੀਵਨ ਵਿੱਚ। ਇੱਥੋਂ ਤੱਕ ਸਿਰਫ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਨੀ, ਇਹ ਪਹਿਲਾਂ ਹੀ ਇੱਕ ਔਖਾ ਕੰਮ ਹੈ। ਅਤੇ ਸਹਿਕਰਮੀਆਂ ਨਾਲ ਨਜਿੱਠਣਾ ਅਤੇ ਕੰਮ ਵਾਲੀ ਥਾਂ ਵਿੱਚ ਬੌਸ ਦੇ ਨਾਲ ਸਿਰਫ਼ ਬਚੇ ਰਹਿਣ ਲਈ, ਇਹ ਪਹਿਲਾਂ ਹੀ ਇੱਕ ਔਖਾ ਕੰਮ ਹੈ।

ਇਸ ਲਈ, ਜੇਕਰ ਤੁਸੀਂ, ਮੇਰੇ ਅਖੌਤੀ ਵਿਸ਼ਵਾਸੀ, ਬਾਹਰ ਜਾ ਕੇ ਅਤੇ ਕੋਈ ਛੋਟਾ ਮੋਟਾ ਕੰਮ ਕਰਦੇ ਹੋ ਜਾਂ ਕਿਸੇ ਤਰੀਕੇ ਨਾਲ ਸੁਪਰੀਮ ਮਾਸਟਰ ਟੀਵੀ ਨਾਲ ਮਦਦ ਕਰਦੇ ਹੋ , ਇਹ ਨਾ ਸੋਚੋ ਕਿ ਇਹ ਕੋਈ ਵੱਡੀ ਗੱਲ ਹੈ। ਖੈਰ, ਮੈਂ ਜਾਣਦੀ ਹਾਂ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਨਹੀਂ ਕਰਦੇ। ਮੈਂ ਸਿਰਫ ਇਹ ਕਹਿ ਰਹੀ ਹਾਂ ਜੇ ਕਦੇ। ਕਿਉਂਕਿ ਤੁਸੀਂ ਮੈਡੀਟੇਸ਼ਨ ਅਭਿਆਸ ਕਰਦੇ ਹੋ; ਤੁਹਾਡੇ ਕੋਲ ਸਵਰਗਾਂ ਦੀ ਅਤੇ ਧਰਤੀ ਦੀ ਆਪਣੀ ਅੰਦਰੂਨੀ ਦ੍ਰਿਸ਼ਟੀ ਹੈ , ਅਤੇ ਤੁਸੀਂ ਕਰਮ ਅਤੇ ਮਾੜੇ ਕਰਮਾਂ ਦੇ ਨਤੀਜਿਆਂ ਬਾਰੇ ਬਹੁਤ ਕੁਝ ਜਾਣਦੇ ਹੋ। ਜੇਕਰ ਤੁਸੀਂ ਸਚਮੁਚ ਅਭਿਆਸ ਕਰਦੇ ਹੋ, ਤੁਸੀਂ ਉਹ ਪਹਿਲੇ ਹੀ ਜਾਣਦੇ ਹੋ, ਸੋ ਤੁਸੀਂ ਕੋਈ ਕਮਲੀਆਂ ਚੀਜ਼ਾਂ ਨਹੀਂ ਕਰੋਂਗੇ।

ਮੈਂ ਬਸ ਇਹ ਕਹਿ ਰਹੀ ਹਾਂ ਜੇਕਰ ਤੁਹਾਡੇ ਵਿਚੋਂ ਕੋਈ, ਜਿਹੜੇ ਅਜ਼ੇ ਵੀ ਇਕ ਨੀਵੇਂ ਪਧਰ ਤੇ ਹਨ, ਇਸ ਕਿਸਮ ਦੇ ਜਾਲ ਵਿਚ ਡਿਗ ਰਹੇ ਹਨ। ਉਹ ਜਿਹੜੇ ਪਹਿਲੇ ਹੀ ਡਿਗ ਗਏ ਹਨ, ਉਨਾਂ ਨੂੰ ਪਹਿਲੇ ਹੀ ਜ਼ੋਸ਼ੀਲੇ ਦਾਨਵਾਂ ਵਲੋਂ ਅਤੇ ਭੂਤਾਂ ਵਲੋਂ ਦੂਰ ਲਿਜਾਇਆ ਗਿਆ ਹੈ, ਮੈਂ ਉਨਾਂ ਸਾਰ‌ਿਆਂ ਨੂੰ ਜਾਣਦੀ ਹਾਂ। ਪਰ ਮੈਂ ਇਹਦੇ ਬਾਰੇ ਬਹੁਤਾ ਨਹੀਂ ਕਰ ਸਕਦੀ। ਇਹ ਉਨਾਂ ਦੀ ਚੋਣ ਹੈ। ਅਤੇ ਭਾਵੇਂ ਮੈਂ ਉਨਾਂ ਲਈ ਅਫਸੋਸ ਮਹਿਸੂਸ ਕਰਦ‌ੀ ਹਾਂ, ਸ਼ਾਇਦ ਇਹ ਹੈ ਜੋ ਉਹ ਚਾਹੁੰਦੇ ਹਨ। ਜੇਕਰ ਕਰਮ ਉਨਾਂ ਨੂੰ ਇਸ ਰਾਹ ਤੇ ਲਿਜਾਂਦੇ ਹਨ, ਅਤੇ ਉਹ ਇਸ ਕਿਸਮ ਨਾਲ ਰਹਿੰਦੇ ਹਨ, ਫਿਰ ਇਹ ਉਨਾਂ ਦੀ ਚੋਣ ਹੈ। ਮੈਂ ਇਹਦੇ ਬਾਰੇ ਬਹੁਤਾ ਨਹੀਂ ਕਰ ਸਕਦੀ। ਮੈਂ ਬਸ ਉਨਾਂ ਲਈ ਰੋ ਰਹੀ ਹਾਂ, ਉੇਨਾਂ ਬਾਰੇ ਚਿੰਤਾ ਕਰ ਰਹੀ ਹਾਂ ਅਤੇ ਉਨਾਂ ਦੇ ਭਿਆਨਕ ਪਰਲੋਕ ਬਾਰੇ। ਪਰ ਮੈਂ ਬਹੁਤਾ ਨਹੀਂ ਕਰ ਸਕਦੀ।

ਇਥੋਂ ਤਕ ਪ੍ਰਮਾਤਮਾ ਵੀ ਸਾਰੇ ਮਨੁਖਾਂ ਨੂੰ ਸੁਤੰਤਰ ਇਛਾ ਦਿੰਦਾ ਹੈ। ਮੈਂ ਕਿਸੇ ਨੂੰ ਰੋਕਣ ਵਾਲੀ ਕੌਣ ਹੁੰਦੀ ਹਾਂ? ਨਾਲੇ, ਮੇਰੇ ਕੋਲ ਕਾਫੀ ਸਮਾਂ ਨਹੀਂ ਹੈ। ਅਤੇ ਮੈਂ ਇਥੋਂ ਤਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤਕ ਜਾ ਕੇ ਉਨਾਂ ਨੂੰ ਨਹੀਂ ਦਸ ਸਕਦੀ, "ਓਹ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ, ਤੁਹਾਨੂੰ ਉਹ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਲਈ ਮਾੜੇ ਕਰਮ ਹਨ। ਨਰਕ ਤੁਹਾਡੇ ਲਈ ਉਡੀਕ ਰਿਹਾ ਹੈ।" ਮੈਂ ਇਹ ਨਹੀਂ ਕਰ ਸਕਦੀ। ਸੋ ਆਪਣੇ ਆਪ ਦੀ ਦੇਖ ਭਾਲ ਕਰੋ। ਜਿਹੜਾ ਵੀ ਮੇਰੇ ਵਿਚ ਅਜ਼ੇ ਵੀ ਵਿਸ਼ਵਾਸ਼ ਕਰਦਾ ਹੈ, ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰੋ। ਨਿਮਰ ਬਣੋ, ਆਭਾਰੀ ਹੋਵੋ, ਆਪਣੇ ਅਭਿਆਸ ਵਿਚ ਕਰੜੀ ਘਾਲਨਾ ਕਰੋ, ਅਤੇ ਹੋਰਨਾਂ ਪ੍ਰਤੀ ਚੰਗੇ ਬਣੋ, ਜਦੋਂ ਵੀ ਤੁਸੀਂ ਕਰ ਸਕਦੇ ਹੋ, ਜੇਕਰ ਤੁਸੀਂ ਕਰ ਸਕਦੇ ਹੋ।

ਜਦੋਂ ਤੋਂ ਤੁਸੀਂ ਮੇਰਾ ਅਨੁਸਰਨ ਕੀਤਾ ਹੈ ਅਤੇ ਮੈਥੋਂ ਦੀਖਿਆ ਲਈ ਹੈ, ਮੈਂ ਤੁਹਾਨੂੰ ਕੋਈ ਚੀਜ਼ ਕਰਨ ਲਈ ਨਹੀਂ ਕਿਹਾ। ਤੁਸੀਂ ਇਕਠੇ ਹੁੰਦੇ ਹੋ ਅਤੇ ਚੀਜ਼ਾਂ ਆਪਣੇ ਆਪ ਕਰਦੇ ਹੋ। ਅਤੇ ਇਥੋਂ ਤਕ ਜੇਕਰ ਤੁਸੀਂ ਮੇਰੀ ਮਦਦ ਨਹੀਂ ਕਰਦੇ ਹੋ ਸੁਪਰੀਮ ਮਾਸਟਰ ਟੀਵੀ ਕੰਮ ਕਰਨ ਲਈ, ਮੈਂ ਵੀ ਕੁਝ ਨਹੀਂ ਕਹਿੰਦੀ। ਮੈਂ ਤੁਹਾਨੂੰ ਇਹ ਨਾ ਕਰਨ ਲਈ ਕਦੇ ਝਿੜਕਾਂ ਨਹੀਂ ਦਿੰਦੀ। ਘਟੋ ਘਟ ਤੁਸੀਂ ਵੀਗਨ ਹੋ; ਘਟੋ ਘਟ ਤੁਸੀਂ ਮੈਡੀਟੇਸ਼ਨ ਕਰਦੇ ਹੋ, ਕਦੇ ਕਦਾਂਈ; ਘਟੋ ਘਟ ਤੁਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ - ਮੈਂ ਪਹਿਲੇ ਹੀ ਸ਼ੁਕਰਗੁਜ਼ਾਰ ਹਾਂ। ਪ੍ਰਮਾਤਮਾ ਦਾ ਧੰਨਵਾਦ। ਸੋ‌ ਚਿੰਤਾ ਨਾ ਕਰੋ। ਕਰੋ ਜੋ ਤੁਸੀਂ ਕਰ ਸਕਦੇ ਹੋ। ਬਸ ਇਹਦੇ ਬਾਰੇ ਸ਼ੇਖੀ ਨਾ ਮਾਰੋ। ਇਹਦੇ ਬਾਰੇ ਬਹੁਤੇ ਘਮੰਡੀ ਨਾ ਹੋਣਾ। ਤੁਸੀਂ ਆਪਣੇ ਗੁਣ ਗੁਆ ਬੈਠੋਂਗੇ ਜੇਕਰ ਤੁਸੀਂ ਬਹੁਤੇ ਘਮੰਡੀ ਹੋਂ, ਕਿਉਂਕਿ ਉਹ ਹਉਮੈਂ ਹੈ ਜੋ ਸੋਚਦੀ ਹੈ, "ਮੈਂ ਇਹ ਕਰ ਰਹੀ ਹਾਂ, ਮੈਂ ਉਹ ਕਰ ਰਹੀ ਹਾਂ।" ਹਉਮੈਂ ਤੋਂ ਦੂਰ ਜਾਉ। ਫਿਰ ਸਾਰੇ ਪਾਪ ਜਾਂ ਕਰਮ ਵੀ ਤੁਹਾਨੂੰ ਛਡ ਦੇਣਗੇ।

ਤੁਹਾਨੂੰ ਸਾਰ‌ਿਆਂ ਨੂੰ ਢੇਰ ਸਾਰੀ ਆਸ਼ੀਰਵਾਦ ਬਖਸ਼ੀ ਜਾਵੇ। ਪ੍ਰਮਾਤਮਾ ਰਹਿਮਦਿਲ ਭੰਡਾਰ ਖੋਲੇ ਅਤੇ ਤੁਹਾਨੂੰ ਵਧੇਰੇ ਬਲ ਪ੍ਰਦਾਨ ਕਰੇ, ਵਧੇਰੇ ਗਿਆਨ, ਅਤੇ ਵਧੇਰੇ ਹਮਦਰਦੀ ਇਸ ਛੋਟੀ ਜਿਹੀ ਜਿੰਦਗੀ ਨੂੰ ਜ਼ਾਰੀ ਰਖਣ ਲਈ ਜੋ ਸਾਡੇ ਕੋਲ ਇਸ ਗ੍ਰਹਿ ਉਤੇ ਹੈ। ਅਤੇ ਇਹ ਅਚਾਨਕ ਹੀ ਇਥੋਂ ਤਕ ਕਟੀ ਜਾ ਸਕਦੀ ਹੈ। ਤੁਸੀਂ ਉਹ ਜਾਣਦੇ ਹੋ। ਸੋ ਆਪਣੇ ਕੀਮਤੀ ਸਮੇਂ ਦੇ ਇਕ ਖਜ਼ਾਨਚੀ ਬਣੋ, ਆਪਣੀ ਮਹਾਨ ਖੁਸ਼ਕਿਸਮਤੀ ਲਈ ਅਭਿਆਸ ਕਰਨ ਲਈ ਇਕ ਚੰਗੀ ਵਿਧੀ ਦਾ ਸਾਹਮੁਣਾ ਕਰਨ ਲਈ, ਜਿਵੇਂ ਕੁਆਨ ਯਿੰਨ ਵਿਧੀ। ਹੋਰ ਕੁਝ ਵੀ ਮਾਇਨੇ ਨਹੀਂ ਰਖਦੀ।

ਠੀਕ ਹੈ। ਤੁਹਾਡਾ ਧੰਨਵਾਦ, ਪ੍ਰਮਾਤਮਾ ਜੀਓ। ਸਾਰੇ ਸਤਿਗੁਰੂਆਂ, ਬੁਧਾਂ, ਬੋਧੀਸਾਤਵਾਂ, ਸੰਤਾਂ ਅਤੇ ਮਹਾਂਪੁਰਖਾਂ ਦਾ ਧੰਨਵਾਦ ਅਤੇ ਇਸ ਗ੍ਰਹਿ ਉਤੇ ਸਾਰੇ ਨੇਕ, ਚੰਗੇ ਜੀਵ - ਜੋ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਜਾਂ ਗੈਰ-ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਨ ਲਈ ਪ੍ਰਮਾਤਮਾ ਦੀ ਰਜ਼ਾ ਮੁਤਾਬਕ ਚਲਦੇ ਹਨ। ਮੈਂ ਸਦਾ ਲਈ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਕਰਜ਼ਦਾਰ ਹਾਂ। ਅਤੇ ਮੈਂ ਤੁਹਾਡਾ, ਤੁਹਾਡੇ ਸਾਰ‌ਿਆਂ ਦਾ ਧੰਨਵਾਦ ਕਰਦੀ ਹਾਂ। ਤੁਹਾਨੂੰ ਸਾਰ‌ਿਆਂ ਨੂੰ ਬਖਸ਼ਿਆ ਜਾਵੇ। ਤੁਹਾਨੂੰ ਸਾਰ‌ਿਆ ਨੂੰ ਪ‌ਿਆਰ ਕੀਤਾ ਜਾਵੇ, ਤੁਸੀਂ ਇਹ ਮਹਿਸੂਸ ਕਰੋ ਅਤੇ ਇਹਦਾ ਅਭਿਆਸ ਕਰੋ। ਆਮੇਨ।

Photo Caption: "ਹੁਣ, ਵੀਗਨ-ਚੀਸ ਕਹੋ! ... ਇਕ ਯਾਦ ਵਾਲੀ ਫੋਟੋ ਲਈ!"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-20
496 ਦੇਖੇ ਗਏ
2025-01-20
782 ਦੇਖੇ ਗਏ
39:31
2025-01-20
274 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ