ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਮੇਰਾ ਅਨੁਸਰਨ ਕਰਨ ਦੀ , ਮੇਰੇ ਨਾਲ ਕੋਈ ਚੀਜ਼ ਕਰਨ ਦੀ ਨਹੀਂ ਲੋੜ। ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਵੀ ਨਹੀਂ ਲੋੜ। ਕੁਝ ਨਹੀਂ। ਬਸ ਇਹ ਜਾਣ ਲਵੋਂ ਕਿ ਜੋ ਮੈਂ ਕਿਹਾ ਹੈ ਇਹ ਤੁਹਾਡੇ ਲਈ ਚੰਗਾ ਹੈ, ਸਿਫਤ ਸਲਾਹ ਕਰੋ - ਅਤੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ, ਅਤੇ ਕੋਈ ਹੋਰ ਸੰਵੇਦਨਸ਼ੀਲ ਜੀਵਾਂ ਨੂੰ ਨੁਕਸਾਨ ਨਾ ਪਹੁੰਚਾਉ, ਸੋ ਤੁਸੀਂ ਵੀਗਨ ਬਣੋ, ਜਾਨਵਰ-ਲੋਕਾਂ ਨੂੰ ਦੁਖ ਨਾ ਦਿਓ, ਇਥੋਂ ਤਕ ਅਸਿਧੇ ਤੌਰ ਤੇ , ਕਿਉਂਕਿ ਜੇਕਰ ਤੁਸੀਂ ਉਨਾਂ ਨੂੰ ਖਾਂਦੇ ਹੋ, ਫਿਰ ਹੋਰ ਲੋਕਾਂ ਨੂੰ ਉਨਾਂ ਨੂੰ ਸਟ ਮਾਰਨੀ ਅਤੇ ਉਨਾਂ ਨੂੰ ਮਾਰਨਾ ਪਵੇਗਾ।

ਕ੍ਰਿਪਾ ਕਰਕੇ ਸਭ ਹਿੰਸਾ ਤੋਂ ਬਚੋ। ਬੁਧਾਂ ਦੀ ਸਲਾਹ ਦੇ ਕੇਵਲ ਪੰਜ ਉਪਦੇਸ਼ਾਂ ਦਾ ਪਾਲਣ ਕਰੋ, ਇਹ ਕਾਫੀ ਚੰਗਾ ਹੈ, ਜਾਂ ਦਸ ਹੁਕਮ। ਜੇਕਰ ਇਹ ਤੁਹਾਡੇ ਲਈ ਬਹੁਤ ਜਿਆਦਾ ਹੈ, ਮੁਖ, ਮਹਤਵਪੂਰਨ ਸਿਧਾਂਤਾਂ ਦੀ ਪਾਲਣਾ ਕਰੋ। ਇਥੇ: ਤੁਹਾਨੂੰ ਮਾਰਨਾ ਨਹੀਂ ਚਾਹੀਦਾ; ਤੁਹਾਨੂੰ ਵਿਭਚਾਰ ਨਹੀਂ ਕਰਨਾ ਚਾਹੀਦਾ; ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ; ਤੁਹਾਨੂੰ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ; ਤੁਹਾਨੂੰ ਲਾਲਚ ਨਹੀਂ ਕਰਨਾ ਚਾਹੀਦਾ। ਜਾਂ ਪੰਜ ਉਪਦੇਸ਼ਾਂ ਦੀ ਪਾਲਣਾ ਕਰੋ। ਦਸ ਹੁਕਮ ਇਹ ਬਸ ਥੋੜਾ ਜਿਹਾ ਹੋਰ ਵਾਧੂ ਸਮਝਾਇਆ ਜਾਂਦਾ, ਨਹੀਂ ਤਾਂ, ਇਹ ਬੁਧ ਧਰਮ, ਜੈਨ ਧਰਮ, ਹਿੰਦੂ ਧਰਮ ਅਤੇ ਬਾਹਾਇਜ਼ਮ ਦੇ ਪੰਜ ਉਪਦੇਸ਼ਾਂ ਦੇ ਸਮਾਨ ਹੈ।

ਮਹਾਨ ਧਰਮਾਂ ਦੇ ਸਾਰੇ ਗੁਰੂ, ਸਾਰੇ ਬਾਨੀ, ਪੈਰੋਕਾਰਾਂ ਨੂੰ ਸਮਾਨ ਚੀਜ਼ਾਂ ਸਿਖਾਉਂਦੇ ਹਨ। ਇਹ ਬੁਨਿਆਦੀ ਹਨ। ਇਹ ਪੰਜ ਉਪਦੇਸ਼ ਹਨ। ਪੰਜ ਉਪਦੇਸ਼ਾਂ ਦੀ ਪਾਲਣਾ ਕਰੋ। ਕੋਈ ਕਤਲ ਨਹੀਂ, ਇਸ ਦਾ ਭਾਵ ਹੈ ਤੁਸੀਂ ਕੋਈ ਚੀਜ਼ ਵੀ ਨਾ ਖਾਉ ਜੋ ਤੁਹਾਡੇ ਖਾਣ ਲਈ ਹੋਰ ਲੋਕਾਂ ਨੂੰ ਮਾਰਨੀ ਪੈਂਦੀ ਹੈ। ਕੋਈ ਫਰਕ ਨਹੀਂ ਪੈਂਦਾ ਤੁਸੀਂ ਕੌਣ ਹੋ, ਬਸ ਆਪਣੇ ਆਪ ਨੂੰ ਪਵਿਤਰ ਰਖੋ, ਪੰਜ ਸਿਧਾਂਤਾ ਦੀ ਪਾਲਣਾ ਕਰੋ। ਤੁਹਾਨੂੰ ਆਪਣੇ ਆਪ ਨੂੰ ਇਕ ਬੋਧੀ ਵਜੋਂ ਜਾਂ ਕੁਝ ਅਜਿਹਾ ਘੋਸ਼ਿਤ ਕਰਨ ਦੀ ਨਹੀਂ ਲੋੜ। ਕਿਸੇ ਬੁਧ ਨੇ ਕਦੇ ਤੁਹਾਨੂੰ ਇਹ ਨਹੀਂ ਕਿਹਾ - ਕੋਈ ਲੋੜ ਨਹੀਂ। ਤੁਸੀਂ ਬਸ ਘਰੇ ਰਹੋ ਅਤੇ ਆਪਣੇ ਚੁਣੇ ਹੋਏ ਧਰਮ ਦਾ ਅਧਿਐਨ ਕਰੋ ਅਤੇ ਬੁਧ ਧਰਮ ਦੇ ਸਿਧਾਂਤਾਂ ਦੀ ਪਾਲਣਾ ਕਰੋ, ਜੇਕਰ ਤੁਸੀਂ ਇਹ ਪਸੰਦ ਕਰਦੇ ਹੋ। ਜਾਂ ਜੈਨ ਧਰਮ, ਹਿੰਦੂ ਧਰਮ, ਤਾਓਇਜ਼ਮ, ਕੌਨਫਿਊਸ਼ਨਿਜ਼ਮ, ਬਾਹਾਏਇਜ਼ਮ, ਇਸਲਾਮ, ਆਦਿ...

ਪ੍ਰਮੁਖ ਵਿਸ਼ਵ ਧਰਮਾਂ ਵਿਚ ਨੈਤਿਕ ਕੋਡ

ਬਾਹਾਏਇਜ਼ਮ - ਕਿਤਾਬ-ਆਈ-ਅਕਦਾਸ ਵਿਚੋਂ

"ਤੁਹਾਨੂੰ ਕਤਲ ਜਾਂ ਵਿਭਚਾਰ ਕਰਨ ਤੋਂ ਮਨਾ ਕੀਤਾ ਗਿਆ ਹੈ, ਜਾਂ ਬੈਕਵਾਏਟਿੰਗ (ਨਿੰਦਿਆ) ਜਾਂ ਬਦਨਾਮੀ ਵਿਚ ਸ਼ਾਮਲ ਹੋਣਾ, ਤੁਸੀਂ ਦੂਰ ਰਹੋ, ਫਿਰ ਜੋ ਪਵਿਤਰ ਕਿਤਾਬਾਂ ਅਤੇ ਟੈਬਲੇਟਾਂ ਵਿਚ ਜਿਸ ਦੀ ਮਨਾਹੀ ਕੀਤੀ ਗਈ ਹੈ। (...)"

"ਤੁਹਾਨੂੰ ਜੂਆ ਅਤੇ ਅਫੀਮ ਦੀ ਵਰਤੋਂ ਕਰਨ ਤੋਂ ਮਨਾ ਕੀਤਾ ਗਿਆ ਹੈ। ਇਹਨਾਂ ਦੋਹਾਂ ਨੂੰ ਤਿਆਗ ਦਿਓ, ਓ ਲੋਕੋ, ਅਤੇ ਉਲੰਘਣਾ ਕਰਨ ਵਾਲ‌ਿਆਂ ਵਿਚੋਂ ਨਾ ਹੋਵੋ। ਕਿਸੇ ਵੀ ਪਦਾਰਥ ਤੋਂ ਸਾਵਧਾਨ ਰਹੋ ਜੋ ਮਨੁਖੀ ਮੰਦਰ ਵਿਚ ਸੁਸਤੀ ਅਤੇ ਘੂਕੀ, ਨਿਸ਼ਕ੍ਰਿਆ ਪੈਦਾ ਕਰਦਾ ਹੈ, ਅਤੇ ਸਰੀਰ ਉਤੇ ਨੁਕਸਾਨ ਪਹੁੰਚਾਉਂਦੀ ਹੈ। (...)"

"ਚੋਰ ਲਈ ਜਲਾਵਤਨੀ ਅਤੇ ਕੈਦ ਫਰਮਾਨ ਹਨ (...)"

ਬਾਹਏਇਜ਼ਮ - ਬਾਹਾਏਉਲਾ ਦੀਆਂ ਟੈਬਲੇਟਾਂ ਵਿਚੋਂ

"ਕਹੋ! ਮੇਰੇ ਸਚ ਦਾ ਗਵਾਹ ਜੀਭ ਹੈ; ਇਸ ਨੂੰ ਝੂਠ ਨਾਲ ਪ੍ਰਦੂਸ਼ਤ ਨਾ ਕਰੋ। (...)"

ਬੁਧ ਧਰਮ, ਤਾਓਇਜ਼ਮ - ਪੰਜ ਨਸੀਹਤਾਂ

ਕੋਈ ਵੀ ਜਿੰਦਾ ਜੀਵਾਂ ਨੂੰ ਮਾਰਨ ਤੋਂ ਗੁਰੇਜ਼ ਕਰੋ।

ਲੈਣ ਤੋਂ ਗੁਰੇਜ਼ ਕਰੋ ਜੋ ਮਾਲਕ ਨਹੀਂ ਦਿੰਦਾ।

ਜਿਨਸੀ ਦੁਰਵਿਹਾਰ ਤੋਂ ਗੁਰੇਜ਼ ਕਰੋ।

ਝੂਠ ਬੋਲਣ ਤੋਂ ਗੁਰੇਜ਼ ਕਰੋ।

ਕੋਈ ਵੀ ਨਸ਼ੀਲੇ ਪਦਾਰਥ ਜਾਂ ਨਸ਼ਾ ਲੈਣ ਤੋਂ ਗੁਰੇਜ਼ ਕਰੋ।

ਇਸਾਈ ਧਰਮ, ਯਹੂਦੀ ਧਰਮ - ਦਸ ਹੁਕਮ, ਐਕਸੋਡਸ ਦੀ ਕਿਤਾਬ 20:1-17, ਪਵਿਤਰ ਬਾਈਬਲ

ਮੈਂ ਯਹੋਵਾਹ ਤੁਹਾਡਾ ਪ੍ਰਮੇਸ਼ਵਰ ਹਾਂ।

ਮੇਰੇ ਅਗੇ ਤੁਹਾਡੇ ਕੋਲ ਕੋਈ ਹੋਰ ਦੇਵੇਤੇ ਨਹੀਂ ਹੋਣੇ ਚਾਹੀਦੇ।

ਤੁਹਾਨੂੰ ਯਹੋਵਾਹ ਦਾ ਆਪਣੇ ਪ੍ਰਮਾਤਮਾ ਦਾ ਨਾਮ ਵਿਅਰਥ ਨਹੀਂ ਲੈਣਾ ਚਾਹੀਦਾ।

ਸਬਤ ਯਾਦ ਰਖੋ ਅਤੇ ਧਿਆਨ ਦੇਵੋ ਅਤੇ ਇਸ ਨੂੰ ਪਵਿਤਰ ਰਖੋ।

ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ।

ਤੁਹਾਨੂੰ ਮਾਰਨਾ ਨਹੀਂ ਚਾਹੀਦਾ।

ਤੁਹਾਨੂੰ ਵਿਭਚਾਰ ਨਹੀਂ ਕਰਨਾ ਚਾਹੀਦਾ।

ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ।

ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ।

ਤੁਹਾਨੂੰ ਹੋਰਨਾਂ ਤੋਂ ਈਰਖਾ ਨਹੀਂ ਕਰਨਾ ਚਾਹੀਦਾ।

ਕੌਫਿਊਸ਼ਨਿਜ਼ਮ - ਪੰਜ ਸਥਿਰ ਗੁਣ (ਵੂ ਚਾਂਗ 五常)

ਉਦਾਰਤਾ (ਰੈਨ 仁)

ਧਾਰਮਿਕਤਾ (ਯੀ 义)

ਪ੍ਰੋਪਰਾਇਟੀ (ਲੀ 理)

ਗਿਆਨ (ਜ਼ੀ 智)

ਵਫਾਦਾਰੀ (ਜ਼ਿਨ信)

ਹਿੰਦੂ ਧਰਮ, ਜੈਨ ਧਰਮ - ਪੰਜ ਯਮ/ ਪੰਜ ਸੁਖਣਾ

ਅਹਿੰਸਾ (ਅਹਿੰਸਾ)

ਸਚਿਆਰਤਾ (ਸਤਿ)

ਨਾ-ਚੋਰੀ (ਅਸਤਿਆ)

ਪਵਿਤਰਤਾ (ਬ੍ਰਹਿਮਚਰਯ)

ਗੈਰ-ਕਬਜ਼ਾ (ਅਪਰਿਗ੍ਰਹਿ)

ਇਸਲਾਮ - ਸੂਰਾ ਅਲ-ਇਸਰਾ' ਵਿਚੋਂ (ਅਧਿਆਇ 17), ਪਵਿਤਰ ਕੁਰਾਨ

"ਅਲਾ ਦੇ ਨਾਲ ਕਿਸੇ ਹੋਰ ਦੇਵਤੇ ਦੀ ਸਥਾਪਨਾ ਨਾ ਕਰੋ। (...)"

"ਸਿਵਾਇ ਉਸ ਦੀ, ਤੁਹਾਨੂੰ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਚਾਹੀਦੀ। (...)"

"ਆਪਣੇ ਮਾਪਿਆਂ ਦਾ ਆਦਰ ਕਰੋ। (...)"

"ਵਿਭਚਾਰ ਦੇ ਨੇੜਾ ਨਾ ਜਾਓ। (...)"

"ਆਪਣੇ ਵਾਅਦਿਆਂ ਦਾ ਸਨਮਾਨ ਕਰੋ। (...)"

"ਜਦੋਂ ਤੁਸੀਂ ਮਾਪਦੇ ਹੋ ਤਾਂ ਪੂਰਾ ਦਿਓ, ਅਤੇ ਇਕ ਬਰਾਬਰ ਸੰਤੁਲਨ ਨਾਲ ਤੋਲਣਾ। (...)"

"ਧਰਤੀ ਉਤੇ ਹੰਕਾਰ ਨਾਲ ਨਾ ਤੁਰਨਾ। (...)"

ਹਦੀਸ ਵਿਚੋਂ

"ਅਲਾ ਕਿਸੇ ਉਤੇ ਦਇਆ ਨਹੀਂ ਕਰੇਗਾ, ਸਿਵਾਇ ਉਹ ਜਿਹੜੇ ਹੋਰਨਾਂ ਜੀਵਾਂ ਨੂੰ ਦਇਆ ਦਿੰਦੇ ਹਨ।"

"ਆਪਣੇ ਪੇਟ ਨੂੰ ਜਾਨਵਰਾਂ ਦਾ ਕਬਰਿਸਤਾਨ ਨਾ ਬਣਾਉ।"

ਸਿਖ ਧਰਮ - ਚਾਰ ਹੁਕਮ

ਆਪਣੇ ਵਾਲਾਂ ਨੂੰ ਨਾ ਕਟੋ ਜਾਂ ਬਦਲੋ।

ਮਾਸ ਨਾ ਖਾਓ।

ਵਿਭਚਾਰ ਨਾ ਕਰੋ।

ਤੰਮਾਕੂ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰੋ।

ਜ਼ੋਰੋਐਸਟ੍ਰ‌ਿਨਿਜ਼ਮ - ਆਸ਼ਾ ਦਾ ਤਿੰਨ-ਗੁਣਾ ਮਾਰਗ

ਚੰਗੇ ਵਿਚਾਰ (ਹਮਤਾ)

ਚੰਗੇ ਸ਼ਬਦ (ਹਖਸਤਾ)

ਚੰਗੇ ਕੰਮ (ਹਵਰਿਸ਼ਟਾ)

ਜ਼ੋਰੋਐਸਟ੍ਰ‌ਿਨਿਜ਼ਮ - ਜਾਸਾ ਮੀ ਅਵਾਂਗੇਹ ਮਜ਼ਦਾ ਪ੍ਰਾਰਥਨਾ ਵਿਚੋਂ

"ਮੈਂ ਚੰਗੇ/ਸਚੇ ਵਿਚਾਰ ਲਈ ਵਚਨਬਧ ਹਾਂ - ਮੈਂ ਚੰਗੇ/ਸਚੇ ਬੋਲੇ ਸ਼ਬਦ ਲਈ ਵਚਨਬਧ ਹਾਂ, ਮੈਂ ਚੰਗੇ/ਸਚੀ- ਕੀਤੀ ਕਾਰਵਾਈ ਲਈ ਵਚਨਬਧ ਹਾਂ, ਮੈਂ ਗਿਆਨ-ਪੂਜਾ, ਚੰਗੀ ਕਲਪਨਾ ਲਈ ਵਚਨਬਧ ਹਾਂ, (ਜੋ) ਝਗੜਾ ਦੂਰ ਕਰਨ ਵਾਲੀ ਹੈ, ਹਥਿਆਰਾਂ ਨੂੰ ਥਲੇ ਰਖਣਾ, ਆਪਣੇ (ਆਵਦਾ) ਦੇਣਾ, ਸਚਾਈ ਰਖਣ ਵਾਲੀ (...)"

ਜ਼ੋਰੋਐਸਟ੍ਰ‌ਿਨਿਜ਼ਮ - ਅਵਿਸਟਾ: ਵੈਂਡੀਡੈਡ ਵਿਚੋਂ

"ਉਹ ਪੌਂਦ‌ਿਆਂ ਦੀ, ਮੈਂ, ਅਹੂਰਾ ਮਜ਼ਦਾ, ਧਰਤੀ ਉਤੇ ਵਰਖਾ ਕਰਦਾ ਹਾਂ, ਵਫਾਦਾਰਾਂ ਲਈ ਭੋਜਨ ਅਤੇ ਲਾਭਕਾਰੀ ਗਾਂ ਲਈ ਚਾਰਾ ਲਿਆਉਣ ਲਈ।" ਅਹੂਰਾ ਮਜ਼ਦਾ ਭਾਵ ਪ੍ਰਮਾਤਮਾ

ਆਦਿ...

ਕੇਵਲ ਉਪਦੇਸ਼ਾਂ ਦੀ ਪਾਲਣਾ ਕਰੋ, ਇਹ ਵੀ ਇਥੋਂ ਤਕ ਕਾਫੀ ਹੈ। ਅਤੇ ਉਸ ਦੇ ਮੁਤਾਬਕ ਜੀਓ। ਪਛਤਾਵਾ ਕਰੋ ਜੋ ਵੀ ਤੁਸੀਂ ਉਨਾਂ ਪੰਜ ਉਪਦੇਸ਼ਾਂ ਦੇ ਜਾਂ ਦਸ ਹੁਕਮਾਂ ਦੇ ਵਿਰੁਧ ਕੀਤਾ ਹੈ। ਅਤੇ ਹਰ ਰੋਜ਼, ਸਚੇ ਦਿਲੋਂ ਪਛਤਾਵਾ ਕਰੋ। ਪਛਤਾਵਾ ਕਰੋ ਜਦੋਂ ਤਕ ਤੁਸੀਂ ਜਾਣ ਲੈਂਦੇ ਹੋ ਤੁਸੀਂ ਸਚਮੁਚ ਪਛਤਾਵਾ ਕੀਤਾ ਸੀ। ਪ੍ਰਮਾਤਮਾ ਦੀ ਸਿਫਤ ਸਲਾਹ ਕਰੋ ਕਿ ਤੁਹਾਨੂੰ ਸਭ ਚੀਜ਼ ਪ੍ਰਦਾਨ ਕੀਤੀ ਹੈ, ਭਾਵੇਂ ਕੁਝ ਵੀ ਹੋਵੇ, ਮਾੜੀ ਜਾਂ ਚੰਗੀ। ਸਭ ਚੀਜ਼ ਪ੍ਰਮਾਤਮਾ ਨੇ ਪ੍ਰਬੰਧ ਕੀਤੀ, ਸਵਰਗ ਨੇ ਪ੍ਰਬੰਧ ਕੀਤੀ, ਮੁਕੰਮਲ ਹੈ। ਬਸ ਪਛਤਾਵਾ ਕਰੋ, ਨੇਕ ਮਾਰਗ ਤੇ ਚਲੋ, ਅਤੇ ਵੀਗਨ ਖਾਓ।

ਇਹ ਸਭ ਬਹੁਤ ਸਧਾਰਨ ਹੈ। ਮੇਰੇ ਲਈ ਇਥੇ ਪ੍ਰਾਪਤ ਕਰਨ ਲਈ ਕੁਝ ਨਹੀਂ ਹੈ - ਕ੍ਰਿਪਾ ਕਰਕੇ, ਕੁਝ ਨਹੀਂ। ਮੇਰੇ ਕੋਲ ਸਿਰਫ ਇਕ ਬਹੁਤ ਛੋਟੀ ਜਿਹੀ ਵੀਗਨ ਕੰਪਨੀ ਹੈ, ਜਿਆਦਾਤਰ ਸਿਰਫ ਸਾਡੇ ਲਈ ਕਾਫੀ ਹੈ, ਸੰਸਾਰ ਭਰ ਦੇ ਪੈਰੋਕਾਰਾਂ ਲਈ। ਅਤੇ ਜੇਕਰ ਤੁਸੀਂ ਵੀਗਨ ਖਰੀਦਣਾ ਚਾਹੁੰਦੇ ਹੋ, ਤੁਹਾਨੂੰ ਸਾਡੇ ਤੋਂ ਖਰੀਦਣ ਦੀ ਨਹੀਂ ਲੋੜ। ਉਨਾਂ ਕੋਲ ਇਹ ਸਭ ਜਗਾ ਸੰਸਾਰ ਵਿਚ ਹੈ, ਸਭ ਕਿਸਮ ਦੇ ਵੀਗਨ ਭੋਜ਼ਨ ਖਾਣ ਲਈ, ਬਹੁਤ ਸੁਆਦੀ। ਇਹ ਉਵੇਂ "ਰਵਾਇਤੀ" ਜਾਨਵਰ-ਲੋਕਾਂ ਦੇ ਮਾਸ ਵਾਂਗ ਦਿਖਦਾ ਹੈ ਅਤੇ ਸੁਆਦ ਉਸੇ ਤਰਾਂ ਦਾ ਹੈ ਜੋ ਤੁਸੀਂ ਖਾਂਦੇ ਹਾਂ। ਇਹ ਇਕ ਪ੍ਰੰਪਰਾ ਨਹੀਂ ਹੈ; ਇਹ ਸਿਫਰ ਇਕ ਬੇਰਹਿਮ ਆਦਤ ਹੈ, ਅਤ ਫਿਰ ਤੁਸੀਂ ਨਹੀਂ ਰੁਕਦੇ ਬਸ ਸੋਚਣ ਲਈ, "ਕਿਉਂ?" ਇਹ ਸੋਚਣ ਲਈ ਕਿ ਤੁਸੀਂ ਜਿਉਂਦੇ ਜੀਵਾਂ ਨੂੰ ਇਸ ਤਰਾਂ ਕਿਉਂ ਖਾਂਦੇ ਹੋ।

ਇਕ ਮੁਰਦਾ ਸਰੀਰ ਖਾਣਾ ਯਕੀ ਹੈ; ਇਹ ਅਪਮਾਨਜਨਕ ਹੈ; ਇਹ ਨੀਚ-ਜੀਵਨ ਹੈ; ਇਹ ਸਚਮੁਚ ਤੁਹਾਡੀ ਇਜ਼ਤ ਲਈ ਬਹੁਤ ਨੀਵਾਂ, ਘਟੀਆ ਹੈ। ਕ੍ਰਿਪਾ ਕਰਕੇ ਵੀਗਨ ਖਾਓ। ਆਪਣੇ ਬਚ‌ਿਆਂ ਨੂੰ ਛੋਟੇ ਹੁੰਦ‌ਿਆਂ ਤੋਂ ਪਹਿਲੇ ਹੀ ਨੇਕ ਨੈਤਿਕ, ਸਤਿਕਾਰਯੋਗ ਬਣਨਾ ਸਿਖਾਉ, ਪ੍ਰਮਾਤਮਾ ਦਾ, ਸਾਰੇ ਸੰਤਾਂ, ਬੁਧਾਂ, ਜਾਂ ਪੈਗੰਬਰਾਂ ਦਾ ਧੰਨਵਾਦ ਕਰਨਾ - ਜੋ ਵੀ ਸਿਰਲੇਖ ਤੁਸੀਂ ਉਨਾਂ ਨੂੰ ਦਿੰਦੇ ਹੋ। ਉਹ ਕੋਈ ਇਤਰਾਜ਼ ਨਹੀਂ ਕਰਦੇ। ਉਹ ਸਿਰਫ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ। ਪਰ ਜੇਕਰ ਤੁਸੀਂ ਇਕ ਵਖਰੇ ਰਾਹ ਉਤੇ ਤੁਰਦੇ ਹੋ, ਤੁਸੀਂ ਉਨਾਂ ਤੋਂ ਦੂਰ ਤੁਰਦੇ ਹੋ, ਉਹ ਤੁਹਾਡੀ ਮਦਦ ਨਹੀਂ ਕਰ ਸਕਦੇ। ਉਹ ਤੁਹਾਨੂੰ ਮਜ਼ਬੂਰ ਨਹੀਂ ਕਰ ਸਕਦੇ। ਉਵੇਂ ਜਿਵੇਂ ਜੇਕਰ ਤੁਸੀਂ ਨਾ ਚਾਹੋ ਇਕ ਡਾਕਟਰ ਤੁਹਾਨੂੰ ਦਵਾਈ ਲੈਣ ਲਈ ਮਜ਼ਬੂਰ ਨਹੀਂ ਕਰ ਸਕਦਾ। ਪਰ ਕ੍ਰਿਪਾ ਕਰਕੇ ਦਵਾਈ ਲਵੋ: ਵੀਗਨ ਬਣੋ, ਪਛਤਾਵਾ ਕਰੋ, ਅਤੇ ਚੰਗੇ ਬਣੋ। ਬਸ ਇਹੀ ਹੈ। ਵੀਗਨ ਬਣੋ। ਪਛਤਾਵਾ ਕਰੋ, ਅਤੇ ਚੰਗੇ ਬਣੋ। ਉਹੀ ਹੈ ਸਭ ਜੋ ਤੁਹਾਨੂੰ ਕਰਨ ਦੀ ਲੋੜ ਹੈ।

ਕ੍ਰਿਪਾ ਕਰਕੇ ਜਾਣ ਲਵੋ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਤੁਹਾਡੀ ਮਦਦ ਕਰਨ ਲਈ ਕੋਈ ਵੀ ਚੀਜ਼ ਕਰਾਂਗੀ। ਅਤੇ ਤੁਹਾਨੂੰ ਮੇਰੇ ਲਈ ਕੋਈ ਚੀਜ਼ ਕਰਨ ਦੀ ਨਹੀਂ ਲੋੜ। ਬਸ ਕ੍ਰਿਪਾ ਕਰਕੇ ਨੇਕ ਬਣੋ, ਚੰਗੇ ਬਣੋ - ਪਛਤਾਵਾ ਕਰੋ, ਵੀਗਨ, ਅਤੇ ਚੰਗੇ ਬਣੋ।

ਕ੍ਰਿਪਾ ਕਰਕੇ। ਪ੍ਰਮਾਤਮਾ ਸਾਨੂੰ ਆਸ਼ੀਰਵਾਦ ਦੇਣ। ਕ੍ਰਿਪਾ ਕਰਕੇ, ਮਿਹਰ ਕਰੋ। ਸਾਡੇ ਉਤੇ ਮਿਹਰ ਕਰੋ, ਸਾਡੇ ਉਤੇ ਤਰਸ ਕਰੋ। ਕ੍ਰਿਪਾ ਕਰਕੇ ਸਾਨੂੰ ਮਾਫ ਕਰੋ। ਸਾਨੂੰ ਥੋੜਾ ਜਿਹਾ ਹੋਰ ਸਮਾਂ ਦੇਵੋ। ਕ੍ਰਿਪਾ ਕਰਕੇ, ਜੇਕਰ ਅਸੀਂ ਨਹੀਂ ਅਗੇ ਵਧਦੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ... ਜੇਕਰ ਤੁਹਾਨੂੰ ਕਿਸੇ ਨੂੰ ਸਜ਼ਾ ਦੇਣੀ ਪਵੇ, ਕ੍ਰਿਪਾ ਕਰਕੇ ਮੈਨੂੰ ਸਜ਼ਾ ਦੇਵੋ। ਕਿਉਂਕਿ, ਪਿਆਰੇ ਪ੍ਰਮਾਤਮਾ ਜੀਓ, ਉਹ ਨਹੀਂ ਜਾਣਦੇ ਉਹ ਕੀ ਕਰ ਰਹੇ ਹਨ। ਤੁਸੀਂ ਉਹ ਜਾਣਦੇ ਹੋ। ਕ੍ਰਿਪਾ ਕਰਕੇ, ਪ੍ਰਮਾਤਮਾ ਜੀਓ। ਮੈਂ ਨਹੀਂ ਜਾਣਦੀ ਹੋਰ ਕੀ ਕਰਾਂ। ਅਸੀਂ ਕਿਵੇਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਵੀ ਤੁਸੀਂ ਸਾਨੂੰ ਰੋਜ਼ਾਨਾ ਜਿੰਦਗੀ ਵਿਚ ਦਿੰਦੇ ਹੋ। ਮੈਂ ਖੁਦ ਆਪ ਤੁਹਾਡਾ ਧੰਨਵਾਦ ਕਰਦੀ ਹਾਂ, ਨਿਜ਼ੀ ਤੌਰ ਤੇ, ਬਹੁਤ, ਬਹੁਤ, ਬਹੁਤ ਜਿਆਦਾ। ਮੈਂ ਕਮਰੇ ਨਾਲ ਖੁਸ਼ ਹਾਂ ਜੋ ਮੇਰੇ ਕੋਲ ਹੈ, ਸਧਾਰਨ ਭੋਜਨ ਨਾਲ ਜੋ ਮੇਰੇ ਕੋਲ ਹੈ। ਜੋ ਵੀ ਤੁਸੀਂ ਚਾਹੁੰਦੇ ਹੋ ਮੈਂ ਖਾਵਾਂ, ਮੈਂ ਇਹ ਖਾਵਾਂਗੀ। ਇਹ ਨਹੀਂ ਜਿਵੇਂ ਮੈਂ ਤਪਸਵੀ ਬਣ ਦੀ ਜਾਂ ਕੁਝ ਅਜਿਹੇ ਦੀ ਕੋਸ਼ਿਸ਼ ਕਰਦੀ ਹਾਂ - ਇਹੀ ਹੈ ਬਸ ਮੈਂ ਬਹੁਤ ਵਿਅਸਤ ਹਾਂ। ਜੇਕਰ ਮੈਨੂੰ ਇਕ ਵਡਾ ਭੋਜ਼ਨ ਬਣਾਉਣਾ ਪਵੇ ਅਤੇ ਸਭ ਕਿਸਮ ਦੀ ਸਫਾਈ ਕਰਨੀ, ਧੋਣਾ, ਮੈਂ ਬਸ ਨਹੀਂ ਕਰ ਸਕਦੀ।

ਤੁਸੀਂ ਉਹ ਜਾਣਦੇ ਹੋ। ਮੈਂਨੂੰ ਜਿਆਦਾਤਰ ਅੰਦਰਲੇ ਕੰਮ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ; ਨਹੀਂ ਤਾਂ, ਬਾਹਰਲਾ ਕੰਮ ਮਦਦ ਨਹੀਂ ਕਰੇਗਾ। ਅਤੇ ਮੈਨੂੰ ਬਹੁਤ ਸਾਰਾ ਕੰਮ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕਰਨਾ ਪੈਂਦਾ ਹੈ ਅਤੇ ਕਾਰੋਬਾਰ ਵੀ, ਅੰਦਰ ਅਤੇ ਬਾਹਰ। ਸੋ, ਜੇਕਰ ਜੋ ਤੁਸੀਂ ਚਾਹੁੰਦੇ ਹੋ ਉਹਦੇ ਨਾਲੋਂ ਮੈਂ ਘਟ ਖਾਂਦੀ ਹਾਂ, ਕ੍ਰਿਪਾ ਕਰਕੇ ਮੈਨੂੰ ਮਾਫ ਕਰਨਾ। ਕ੍ਰਿਪਾ ਕਰਕੇ ਸਮਝੋ, ਮੈਂ ਸਿਰਫ ਇਕਲੀ ਹਾਂ। ਇਸ ਕੰਮ ਵਿਚ ਮੇਰੀ ਜਗਾ ਕੋਈ ਨਹੀਂ ਲੈ ਸਕਦਾ । ਬਸ ਇਹੀ ਹੈ। ਤੁਸੀਂ ਉਹ ਜਾਣਦੇ ਹੋ। ਇਸੇ ਕਰਕੇ ਤੁਸੀਂ ਮੈਨੂੰ ਹੁਕਮ ਦਿਤਾ ਸੀ ਥਲੇ ਇਥੇ ਆਉਣ ਲਈ, ਅਤੇ ਤੁਸੀਂ ਇਥੋਂ ਤਕ ਮੈਨੂੰ ਹੁਕਮ ਦਿਤਾ ਆਪਣੀ ਪਛਾਣ ਪ੍ਰਗਟ ਕਰਨ ਲਈ, ਜੋ ਮੈਂ ਕਰਨ ਤੋਂ ਬਹੁਤ, ਬਹੁਤ ਝਿਜਕਦੀ ਸੀ ਅਤੇ ਇਹ ਸੌਖਾ ਨਹੀਂ ਸੀ, ਸੁਰਖਿਅਤ ਨਹੀਂ ਮਹਿਸੂਸ ਹੁੰਦਾ ਸੀ। ਪਹਿਲਾਂ, ਇਥੋਂ ਤਕ ਤੁਸੀਂ ਮੈਨੂੰ ਆਪਣੇ ਆਪ ਨੂੰ "ਸੁਪਰੀਮ ਮਾਸਟਰ" ਬੁਲਾਉਣ ਲਈ ਕਿਹਾ ਸੀ; ਮੈਂ ਪਹਿਲੇ ਹੀ ਡਰ ਗਈ ਸੀ। ਮੈਂ ਜਾਣਦੀ ਹਾਂ ਇਹ ਕਿਵੇਂ ਹੈ ਜਦੋਂ ਲੋਕ ਇਹ ਸੁਣਦੇ ਹਨ। ਇਸੇ ਕਰਕੇ ਮੇਰੇ ਕੋਲ ਉਤਨੇ ਜਿਆਦਾ ਪੈਰੋਕਾਰ ਨਹੀਂ ਹਨ। ਸ਼ਾਇਦ ਇਸ ਦੇ ਕਾਰਨ; ਉਹ ਸੋਚਦੇ ਹਨ ਮੈਂ ਹੰਕਾਰੀ ਹਾਂ। ਅਤੇ ਹੁਣ ਤੁਸੀਂ ਮੈਨੂੰ ਕਿਹਾ ਉਨਾਂ ਨੂੰ ਦਸਣ ਲਈ ਕਿ ਮੈਂ ਮਤਰੇਆ ਬੁਧ ਹਾਂ, ਨਾਲੇ ਈਸਾ ਮਸੀਹ ਵਜੋਂ ਜਾਣੀ ਜਾਂਦੀ। ਓਹ ਮੇਰੇ ਰਬਾ, ਈਸਾ ਮਸੀਹ। ਤੁਸੀਂ ਜਾਣਦੇ ਹੋ ਮੈਂ ਕਿਤਨੀ ਝਿਜਕ ਮਹਿਸੂਸ ਕਰਦੀ ਸੀ, ਤਕਰੀਬਨ ਡਰਦੀ ਵੀ ਸੀ।

ਮੈਂ ਸਿਰਫ ਇਕ ਸੁਪਰੀਮ ਮਾਸਟਰ ਸੀ, ਇਥੋਂ ਤਕ ਇਹ ਪਹਿਲੇ ਹੀ "ਬੁਰਾ"। ਮੈਂ ਇਸ ਨੂੰ ਸੂਮਾ ਚਿੰਗ ਹਾਈ ਵਿਚ ਦੀ ਬਦਲ ਦਿਤਾ ਸੀ, ਅਤੇ ਉਨਾਂ ਨੇ ਅਜੇ ਵੀ ਮੈਨੂੰ ਸੂਮਾ ਸੁਪਰੀਮ ਮਾਸਟਰ ਚਿੰਗ ਹਾਈ ਬੁਲਾਇਆ ਸੀ। ਫਿਰ, ਮੈਂ ਛਡ ਦਿਤਾ। ਅਤੇ ਫਿਰ, ਘਟੋ ਘਟ ਮੈਂਨੂੰ ਇਕ ਗੁਰੂ ਬੁਲਾਇਆ ਜਾਂਦਾ ਹੈ। ਉਥੇ ਸੰਸਾਰ ਵਿਚ ਬਹੁਤ ਸਾਰੇ ਗੁਰੂ ਹਨ, ਵਖ ਵਖ ਕਿਸਮ ਦੇ ਗੁਰੂ, ਇਥੋਂ ਤਕ ਲਕੜੀ ਦੇ ਕੰਮ ਦੇ ਮਾਹਰ (ਗੁਰੂ), ਅਤੇ ਬਹੁਤ ਸਾਰੇ ਨਕਲੀ, ਜਾਅਲੀ ਮਾਸਟਰ, (ਗੁਰੂ) ਆਲੇ ਦੁਆਲੇ ਚਲ ਰਹੇ ਹਨ। ਸੋ, ਵਿਚ ਰਲ-ਮਿਲ ਜਾਣਾ ਸੌਖਾ ਹੈ। ਅਤੇ ਤੁਸੀਂ ਮੈਨੂੰ ਮੇਰੀ ਆਈਡੀ (ਪਛਾਣ) ਨੂੰ ਪ੍ਰਗਟ ਕਰਨ ਲਈ ਹੁਕਮ ਦਿਤਾ ਸੀ, ਮੈਂ ਨਹੀਂ ਜਾਣਦੀ ਜੇਕਰ ਮੈਂ ਇਥੋਂ ਤਕ ਹੋਰ ਬਾਹਰ ਸੜਕ ਉਤੇ ਇਕਲੇ ਜਾਣ ਦੀ ਹਿੰਮਤ ਵੀ ਕਰ ਸਕਦੀ ਹਾਂ। ਸੋ ਕ੍ਰਿਪਾ ਕਰਕੇ, ਮੈਂ ਪਹਿਲੇ ਹੀ ਕਮਜ਼ੋਰੀ ਅਤੇ ਅਸੁਰਖਿਆ ਦੇ ਮਧ ਵਿਚ ਹਾਂ।

ਸੋ ਕ੍ਰਿਪਾ ਕਰਕੇ, ਜੇਕਰ ਤੁਹਾਨੂੰ ਸੰਸਾਰ ਦੇ ਕਰਮਾਂ ਲਈ ਸਜ਼ਾ ਦੇਣੀ ਜ਼ਰੂਰੀ ਹੈ, ਕ੍ਰਿਪਾ ਕਰਕੇ ਮੈਨੂੰ ਸਜ਼ਾ ਦੇਵੋ ਤਾਂਕਿ ਉਨਾਂ ਨੂੰ ਸ਼ੁਧ ਅਤੇ ਸਾਫ ਕੀਤਾ ਜਾ ਸਕੇ। ਤੁਹਾਡਾ ਧੰਨਵਾਦ, ਮੇਰੇ ਮਾਲਕ ਜੀਓ। ਤੁਹਾਡਾ ਧੰਨਵਾਦ। ਜੋ ਵੀ ਤੁਸੀਂ ਕਰ ਰਹੇ ਹੋ ਮੈਂ ਉਹਦੇ ਲਈ ਆਭਾਰੀ ਹਾਂ। ਪਰ ਕ੍ਰਿਪਾ ਕਰਕੇ ਮਨੁਖਾਂ ਅਤੇ ਹੋਰਨਾਂ ਜੀਵਾਂ ਨੂੰ ਮਾਫ ਕਰ ਦੇਵੋ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਮਾਫ ਕਰੋ ਅਤੇ ਉਨਾਂ ਨੂੰ ਗਿਆਨਵਾਨ ਬਣਾਓ। ਉਨਾਂ ਨੂੰ ਗਿਆਨਵਾਨ ਬਣਾਓ। ਉਨਾਂ ਨੂੰ ਸਮਝਾਓ। ਆਪਣੇ ਬਾਰੇ ਅਤੇ ਤੁਹਾਨੂੰ ਪਿਆਰ ਕਰਨ ਬਾਰੇ ਉਨਾਂ ਨੂੰ ਜਾਣਨ ਦੇਵੋ। ਆਮੇਨ।

Photo Caption: ਨਿਮਰਤਾ ਵਾਲੀ ਚੀਜ਼ ਇਤਨੀ ਖੂਬਸੂਰਤ ਹੋ ਸਕਦੀ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (10/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1310 ਦੇਖੇ ਗਏ
7:13
2024-11-09
620 ਦੇਖੇ ਗਏ
36:12
2024-11-09
142 ਦੇਖੇ ਗਏ
2024-11-09
165 ਦੇਖੇ ਗਏ
2024-11-09
265 ਦੇਖੇ ਗਏ
2024-11-09
633 ਦੇਖੇ ਗਏ
2024-11-08
903 ਦੇਖੇ ਗਏ
2024-11-08
920 ਦੇਖੇ ਗਏ
32:16
2024-11-08
253 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ