ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਂਕਾਸਯਾਪਾ (ਵੀਗਨ) ਦੀ ਕਹਾਣੀ, ਦਸ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਓਹ ਰਬਾ, ਅਸੀਂ ਬਹੁਤ ਲੰਮੇਂ ਸਮੇਂ ਲਈ ਗਲ ਕੀਤੀ। ਮੈਂ ਤਹਾਨੂੰ ਮਹਾਂਕਸਯਾਪਾ ਬਾਰੇ ਦਸਣਾ ਚਾਹੁੰਦੀ ਸੀ। ਮਹਾਂਕਸਯਾਪਾ, ਉਹਨੂੰ ਅਜ਼ੇ ਵੀ ਇਸ ਚਿਕਨ ਫੁਟ ਪਹਾੜ ਵਿਚ ਹੋਣਾ ਚਾਹੀਦਾ ਹੈ। ਅਤੇ ਬਹੁਤ ਸਾਰੇ ਲੋਕ ਉਥੇ ਤੀਰਥ ਯਾਤਰਾ ਲਈ ਅਤੇ ਉਥੋਂ ਯਾਦਗਾਰੀ ਸਮਾਨ ਖਰੀਦਣ ਲਈ ਜਾਂਦੇ ਹਨ। ਉਹ ਵਿਸ਼ਵਾਸ਼ ਕਰਦੇ ਹਨ ਕਿ ਉਹਨਾਂ ਸਮਾਰਕਾਂ ਵਿਚ ਮਹਾਨ ਮਹਾਂਕਸਯਾਪਾ ਤੋਂ ਆਸ਼ੀਰਵਾਦ ਮੌਜ਼ੂਦ ਹੈ। ਪਰ ਉਹ ਆਪ, ਅਸਲੀ ਭਿਕਸ਼ੂ, ਉਸ ਪਹਾੜ ਵਿਚ ਰਹਿ ਰਿਹਾ ਹੈ। ਕੋਈ ਨਹੀਂ ਉਸ ਨੂੰ ਦੇਖ ਸਕਦਾ। ਬਿਨਾਂਸ਼ਕ, ਉਹ ਪਹਾੜ ਦੇ ਅੰਦਰ ਇਕ ਗੁਫਾ ਵਿਚ ਛੁਪਿਆ ਹੋਇਆ ਹੈ। ਪਰ ਉਸਦੇ ਕੋਲ ਸਿਰਫ ਇਕ ਪ੍ਰਗਟ ਸਰੀਰ ਹੈ। ਅਤੇ ਉਹ ਸਰੀਰ ਚੀਨ ਵਿਚ ਇਕ ਮਨੁਖ ਵਜੋਂ ਹੈ, ਬਸ ਕਰ ਰਿਹਾ ਜੋ ਅਸੀਂ ਇਕ ਮਨੁਖ ਵਜੋਂ ਕਰ ਰਹੇ ਹਾਂ।

ਸੋ, ਤੁਸੀਂ ਦੇਖੋ, ਸਾਡੇ ਸਾਰਿਆਂ ਕੋਲ ਇਕ ਜੁੰਮੇਵਾਰੀ ਹੈ; ਇਥੋਂ ਤਕ ਤੁਹਾਡੇ ਕੋਲ ਵੀ ਇਕ ਮਨੁਖ ਵਜੋਂ, ਪਰ ਕੌਣ ਜਾਣਦਾ ਹੈ, ਸ਼ਾਇਦ ਤੁਸੀਂ ਇਕ ਉਚੇਰੇ ਸਵਰਗ ਤੋਂ ਆਏ ਸੀ, ਅਤੇ ਤੁਸੀਂ ਅਜ਼ੇ ਇਕ ਉਚੇਰੇ ਸਵਰਗ ਵਿਚ ਹੋ - ਤੁਹਾਡੀ ਆਤਮਾ, ਤੁਹਾਡਾ ਅਸਲੀ ਆਪਾ - ਅਤੇ ਤੁਸੀਂ ਇਥੇ ਧਰਤੀ ਉਤੇ ਆਪਣੇ ਭੌਤਿਕ ਸਰੀਰ ਨਾਲ ਇਸ ਕਿਸਮ ਦੀ ਸਿਲਵਰ ਕੋਰਡ ਦੁਆਰਾ ਜੁੜੇ ਹੋਏ ਹੋ, ਜੋ ਤੁਹਾਨੂੰ ਧਰਤੀ ਉਤੇ ਜਿੰਦਾ ਰਖ ਰਹੀ ਹੈ। ਜਿਉਂ ਹੀ ਉਹ ਡੋਰੀ ਕਟੀ ਜਾਂਦੀ ਜਾਂ ਕਿਸੇ ਤਰੀਕੇ ਨਾਲ ਕਟੀ ਜਾਂਦੀ, ਫਿਰ ਤੁਸੀਂ ਹੋਰ ਜਿੰਦਾ ਨਹੀਂ ਰਹਿ ਸਕਦੇ।

ਅਤੇ ਜੇਕਰ ਤੁਸੀਂ ਕਿਵੇਂ ਨਾ ਕਿਵੇਂ, ਮਿਸਾਲ ਵਜੋਂ, ਸਾਹ ਲੈਣ ਤੋਂ ਬਿਨਾਂ ਕਿਸੇ ਕਾਰਨ ਲਈ, ਜਿਵੇਂ ਇਕ ਹਾਦਸੇ ਵਿਚ ਜਾਂ ਕੁਝ ਅਜਿਹਾ, ਫਿਰ ਰਸੀ ਅਜ਼ੇ ਵੀ ਉਥੇ ਮੌਜ਼ੂਦ ਹੈ ਤੁਹਾਨੂੰ ਜਿਉਂਦਾ ਰਖਣ ਲਈ। ਪਰ ਜੇਕਰ ਤੁਹਾਡੀ ਆਤਮਾ ਨਰਕ ਵਿਚ ਖਿਚ ਕੇ ਲਿਜਾਈ ਜਾਵੇ, ਫਿਰ ਤੁਸੀਂ ਨਰਕ ਵਿਚ ਬਹੁਤ ਲੰਮੇਂ ਸਮੇਂ ਤਕ ਰਹੋਂਗੇ, ਤੁਸੀਂ ਵਾਪਸ ਸਰੀਰ ਨੂੰ ਹੋਰ ਨਹੀਂ ਆ ਸਕਦੇ, ਕਿਉਂਕਿ ਉਸ ਸਮੇਂ ਚਾਂਦੀ ਦੀ ਰਸੀ ਜਿਹੜੀ ਤੁਹਾਡੀ ਆਤਮਾ ਨੂੰ ਸਰੀਰ ਨਾਲ ਜੋੜਦੀ ਹੈ ਉਸ ਨੂੰ ਭੰਗ ਕੀਤਾ ਜਾਵੇਗਾ। ਤੁਹਾਡਾ ਸਰੀਰ ਜੋ ਨਰਕ ਨੂੰ ਜਾਂਦਾ ਹੈ ਇਕ ਐਸਟਰਲ ਸਰੀਰ ਹੈ। ਤੁਸੀਂ ਉਤਨੀ ਹੀ ਪੀੜਾ ਮਹਿਸੂਸ ਕਰੋਂਗੇ ਜਿਵੇਂ ਭੌਤਿਕ ਸਰੀਰ ਵਿਚ, ਇਥੋਂ ਤਕ ਹੋਰ ਵੀ ਜਿਆਦਾ, ਕਿਉਂਕਿ ਜੇਕਰ ਤੁਹਾਡੇ ਕੋਲ ਇਕ ਭੌਤਿਕ ਸਰੀਰ ਹੈ, ਤੁਹਾਨੂੰ ਸਭ ਕਿਸਮ ਦੇ ਨਰਕੀ ਭਾਵਨਾਵਾਂ ਤੋਂ ਸੁਰਖਿਅਤ ਰਖਿਆ ਜਾਂਦਾ ਹੈ। ਭਾਵੇਂ ਜੇਕਰ ਤੁਸੀਂ ਅਜ਼ੇ ਧਰਤੀ ਉਤੇ ਹੋ - ਆਲੇ ਦੁਆਲੇ ਤੁਰਦੇ ਫਿਰਦੇ ਜਾਂ ਮੰਜੇ ਉਤੇ ਲੇਟੇ ਅਧੇ ਮਰੇ ਹੋਏ - ਤੁਹਾਡਾ ਐਸਟਰਲ ਸਰੀਰ ਪਹਿਲੇ ਹੀ ਨਰਕ ਵਿਚ ਹੈ ਅਤੇ ਸਭ ਕਿਸਮਾਂ ਦੀ ਸਜ਼ਾ ਭੁਗਤ ਰਿਹਾ ਹੈ, ਤੁਸੀਂ ਸਰੀਰ ਵਿਚ ਬਹੁਤਾ ਮਹਿਸੂਸ ਨਹੀਂ ਕਰੋਂਗੇ। ਇਹੀ ਗਲ ਹੈ। ਪਰ ਜਦੋਂ ਤੁਹਾਡਾ ਸਰੀਰ ਚਲਾ ਜਾਵੇਗਾ, ਤੁਸੀਂ ਇਹ ਮਹਿਸੂਸ ਕਰੋਂਗੇ, ਬਿਨਾਂਸ਼ਕ। ਜਦੋਂ ਤੁਸੀਂ ਐਸਟਰਲ ਸਰੀਰ ਨਾਲ ਨਰਕ ਵਿਚ ਹੁੰਦੇ ਹੋ, ਤੁਸੀਂ ਆਪਣੇ ਐਸਟਰਲ, ਸੂਖਮ ਸਰੀਰ ਨਾਲ ਸਭ ਚੀਜ਼ ਬਹੁਤ ਹੀ ਤੀਬਰਤਾ ਨਾਲ, ਬਹੁਤ ਜਿਆਦਾ ਵਧ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਡੇ ਕੋਲ ਤੁਹਾਨੂੰ ਬਚਾਉਣ ਲਈ ਕੋਈ ਭੌਤਿਕ ਸਰੀਰ ਨਹੀਂ ਹੈ।

ਬਹੁਤੇ ਲੋਕ ਜਿਹੜੇ ਪਹਿਲੇ ਹੀ ਨਰਕ ਵਿਚ ਹਨ, ਉਨਾਂ ਦੀਆਂ ਆਤਮਾਵਾਂ ਉਸ ਐਸਟਰਲ ਸਰੀਰ ਨਾਲ ਜੁੜੀਆਂ ਹੋਈਆਂ ਹਨ। ਸਾਡੇ ਕੋਲ ਬਹੁਤ ਸਰੀਰ ਹਨ, ਅਤੇ ਐਸਟਰਲ ਸਾਡੇ ਸਰੀਰਾਂ ਵਿਚੋਂ ਇਕ ਹੈ। ਸਾਡੇ ਕੋਲ ਇਕ ਕੌਸਲ ਸਰੀਰ ਵੀ ਹੈ, ਅਤੇ ਤੀਸਰੇ ਪਧਰ ਤੋਂ ਇਕ ਬ੍ਰਹਿਮਨ ਸਰੀਰ ਵੀ, ਅਤੇ ਇਕ ਐਸਟਰਲ ਸਰਰਿ। ਕੋਈ ਵੀ ਚੀਜ਼ ਜੋ ਐਸਟਰਲ ਸਰੀਰ ਨਾਲ ਕੀਤੀ ਜਾਂਦੀ ਹੈ, ਮਨੁਖੀ ਸਰੀਰ ਬਹੁਤਾ ਜਿਆਦਾਨਹੀਂ ਮਹਿਸੂਸ ਕਰਦਾ। ਪਰ ਕਦੇ ਕਦਾਂਈ ਜੇਕਰ ਇਹ ਮਜ਼ਬੂਤ ਹੋਵੇ, ਇਹ ਕੁਝ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਜਾਂ ਕੁਝ ਅਜੀਬ ਭਾਵਨਾ - ਸਿਰਦਰਦ ਜਾਂ ਕੋਈ ਮਾਵਾ ਸੁਪਨਾ, ਇਸ ਤਰਾਂ ਦੀਆਂ ਚੀਜ਼ਾਂ। ਅਤੇ ਇਹ ਉਤਨਾ ਹੀ ਦਰਦਨਾਕ ਮਹਿਸੂਸ ਹੁੰਦਾ ਹੈ ਜਿਵੇਂ ਜੇ ਤੁਸੀਂ ਨਰਕ ਵਿਚ ਹੋਵੋਂ। ਪਰ ਜਿਆਦਾਤਰ, ਜੇਕਰ ਤੁਸੀਂ ਅਜ਼ੇ ਜਿੰਦਾ ਹੋ, ਕਿਉਂਕਿ ਇਹ ਤੁਹਾਡੀ ਕਿਸਮਤ ਦਾ ਕਰਮ ਇਸ ਤਰਾਂ ਹੈ, ਫਿਰ ਭਾਵੇਂ ਜੇਕਰ ਤੁਹਾਨੂੰ ਪਹਿਲੇ ਹੀ ਨਰਕ ਵਿਚ ਸਜ਼ਾ ਦਿਤੀ ਜਾ ਰਹੀ ਹੋਵੇ, ਤੁਸੀਂ ਭੌਤਿਕ ਸਰੀਰ ਵਿਚ ਪੀੜਾ ਨਹੀਂ ਮਹਿਸੂਸ ਕਰਦੇ।

ਸੋ, ਮਹਾਂਕਸਯਾਪਾ ਕੋਲ ਧਰਤੀ ਉਤੇ ਇਕ ਪ੍ਰਗਟ ਭੌਤਿਕ ਸਰੀਰ ਹੈ, ਬਸ ਜਿਵੇਂ ਇਕ ਮਨੁਖ ਦੀ ਤਰਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦਸਿਆ ਸੀ, ਕਰਮਾ ਦਾ ਰਾਜਾ ਔਸਟ੍ਰੇਲੀਆ ਦੇ ਲਾਗੇ ਰਹਿੰਦਾ ਹੈ। ਮੈਂ ਤੁਹਾਨੂੰ ਦਸਣਾ ਨਹੀਂ ਚਾਹੁੰਦੀ। ਮੈਂ ਨਹੀਂ ਚਾਹੁੰਦੀ ਤੁਸੀਂ ਉਥੇ ਜਾਉ ਉਸ ਨੂੰ ਲਭਦੇ ਹੋਏ ਆਲੇ ਦੁਆਲੇ ਦੌੜੋਂ। ਇਕ ਮਨੁਖ ਵਜੋਂ, ਇਕ ਮਨੁਖੀ ਸਰੀਰ ਵਿਚ, ਪਰ ਉਹ ਇਕ ਕਰਮਾਂ ਦਾ ਰਾਜਾ ਹੈ, ਅਤੇ ਉਹ ਅਜ਼ੇ ਆਪਣਾ ਕੰਮ ਕਰ ਰਿਹਾ ਹੈ, ਦੋਨੋਂ ਮਨੁਖੀ ਸੰਸਾਰ ਵਿਚ ਅਤੇ ਨਾਲੇ ਅਦਿਖ ਸੰਸਾਰ ਵਿਚ ਵੀ, ਜਿਵੇਂ ਐਸਟਰਲ ਸੰਸਾਰ, ਮਿਸਾਲ ਵਜੋਂ। ਅਸੀਂ ਕਦੇ ਕਦਾਂਈ ਗਲਾਂ ਕਰਦੇ ਹਾਂ।

ਹੁਣ, ਮਹਾਂਕਸਯਾਪਾ ਇਕ ਮਹਾਨ ਪ੍ਰਾਣੀ ਸੀ, ਇਕ ਮਹਾਂ ਸੰਤ (ਬੋਧੀਸਾਤਵਾ)। ਇਕ ਸੰਨਿਆਸੀ ਵਜੋਂ, ਉਹ ਪਹਿਲਾਂ ਦੁਨਿਆਵੀ ਸੰਸਾਰ ਵਿਚ ਪੂਰੀ ਤਰਾਂ ਆਪਣੇ ਜੀਵਨ ਦੇ ਉਲਟ ਰਹਿ ਰਿਹਾ ਸੀ। ਉਹ ਇਕ ਬਹੁਤ ਅਮੀਰ ਪ੍ਰੀਵਾਰ ਦਾ ਪੁਤਰ ਸੀ, ਸੋ ਉਸ ਦੇ ਕੋਲ ਹਰ ਚੀਜ਼ ਸੀ ਜੋ ਉਹ ਚਾਹੁੰਦਾ ਸੀ ਅਤੇ ਐਸ਼ ਆਰਾਮ ਵਿਚ ਜਿਉਂਦਾ ਸੀ। ਪਰ ਛੋਟੀ ਉਮਰ ਤੋਂ, ਰੂਹਾਨੀ ਤੌਰ ਤੇ ਅਭਿਆਸ ਕਰਨ ਲਈ ਉਸ ਨੇ ਹਮੇਸ਼ਾਂ ਇਕ ਸੰਨਿਆਸੀ ਬਣਨਾ ਚਾਹਿਆ। ਉਹ ਘਰ ਵਿਚ ਰਹਿਣਾ ਨਹੀਂ ਚਾਹੁੰਦਾ ਸੀ, ਆਪਣਾ ਕਾਰੋਬਾਰ ਜ਼ਾਰੀ ਰਖਣਾ, ਜਾਂ ਐਸ਼ ਆਰਾਮ ਦਾ ਅਨੰਦ ਮਾਨਣਾ। ਬਸ ਜਿਵੇਂ ਬੁਧ ਵਾਂਗ - ਉਹ ਇਕ ਰਾਜ ਕੁਮਾਰ ਸਨ, ਪਰ ਉਨਾਂ ਨੇ ਸਭ ਚੀਜ਼ ਤਿਆਗ ਦਿਤੀ ਬਸ ਗਿਆਨ ਪ੍ਰਾਪਤੀ ਲਭਣ ਲਈ, ਬੁਧਹੁਡ ਪ੍ਰਾਪਤ ਕਰਨ ਲਈ। ਮਹਾਂਕਸਯਾਪਾ ਇਥੋਂ ਤਕ ਇਕ ਖੂਬਸੂਰਤ ਔਰਤ ਨਾਲ ਵਿਆਹਿਆ ਸੀ, ਸਭ ਤੋਂ ਖੂਬਸੂਰਤ ਔਰਤ ਜੋ ਉਸ ਸਮੇਂ ਕੋਈ ਵੀ ਦੇਖ ਸਕਦਾ ਸੀ ਉਸ ਪ੍ਰਦੇਸ਼ ਵਿਚ ਜਾਂ ਸ਼ਾਇਦ ਸਮੁਚੇ ਦੇਸ਼ ਵਿਚ।

ਮੈਨੂੰ ਮਾਫ ਕਰਨਾ। ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ ਮੈਂ ਕਿਉਂ ਖੰਘ ਰਹੀ ਹਾਂ, ਪਰ ਮੈ ਸੋਚ ਰਹੀ ਹਾਂ ਜੇਕਰ ਮੈਂਨੂੰ (ਦਸਣਾ) ਚਾਹੀਦਾ ਹੈ। ਮੈਨੂੰ ਪੁਛਣ ਦੇਵੋ। ਹਾਂਜੀ, ਇਹ... ਚਿੰਤਾ ਨਾ ਕਰੋ। ਮੈਂ ਅਸਲ ਵਿਚ ਬਿਮਾਰ ਜਾਂ ਕੁਝ ਅਜਿਹਾ ਨਹੀਂ ਹੈ। ਇਹ ਬਸ ਕਰਮ ਹਨ ਜੋ ਕੁਝ ਜੰਗੀ ਲੋਕਾਂ ਨਾਲ ਮੇਰੀ ਦਖਲਅੰਦਾਜ਼ੀ ਤੋਂ ਪ੍ਰਗਟ ਹੋਏ ਹਨ। ਅਰਥਾਤ... ਇਹ, ਕਰਮਾਂ ਦੇ ਰਾਜੇ ਦਾ ਕਾਨੂੰਨ ਇਥੋਂ ਤਕ ਉਸ ਨੇ ਮੈਨੂੰ ਆਪ ਖੁਦ ਦਸ‌ਿਆ, ਕਿਉਂਕ ਮੈਂ ਉਸ ਨੂੰ ਬਹੁਤਾ ਪ੍ਰੇਸ਼ਾਨ ਨਹੀਂ ਕੀਤਾ। ਕਦੇ ਕਦਾਂਈ ਜਾਣਕਾਰੀ ਬਸ ਮੇਰੇ ਕੋਲ ਸਵੈਚਲਤ ਹੀ, ਕੁਦਰਤੀ ਤੌਰ ਤੇ ਆਉਂਦੀ ਹੈ, ਮੇਰੇ ਇਹਦੀ ਖੋਜ ਕੀਤੇ ਬਿਨਾਂ। ਜਾਂ ਸ਼ਾਇਦ ਕਈ ਵਾਰ ਮੈਂ ਆਪਣੇ ਮਨ ਵਿਚ ਸਵਾਲ ਬਾਰੇ ਸੋਚਦੀ ਹਾਂ, ਅਤੇ ਫਿਰ ਕਿਸੇ ਵਖਰੇ ਵਿਭਾਗ ਦਾ ਰਾਜਾ ਮੈਨੂੰ ਦਸਦਾ ਹੈ, ਮੈਨੂੰ ਇਕ ਸੰਦੇਸ਼ ਦਿੰਦਾ ਹੈ।

ਉਥੇ ਵਖ ਵਖ ਖੇਤਰਾਂ ਵਿਚ, ਵਖ ਵਖ ਮਿਸ਼ਨਾਂ ਲਈ ਬਹੁਤ ਸਾਰੇ ਰਾਜੇ ਹਨ। ਉਹ ਸਾਰੇ ਇਕ ਦਿਨ ਮੇਰੇ ਕੋਲ ਆਏ, ਕਿਉਂਕਿ ਮੈਨੂੰ "ਰਾਜਿਆਂ ਦੇ ਰਾਜ‌ਿਆਂ ਦੇ ਰਾਜ਼‌ਿਆਂ ਦੇ ਰਾਜਾ" ਕਿਹਾ ਜਾਂਦਾ ਸੀ। ਉਸ ਦਾ ਭਾਵ ਹੈ ਸਾਰੇ ਅਤੀਤ ਦੇ ਰਾਜਿਆਂ ਦਾ ਰਾਜਾ, ਅਤੇ ਮੌਜੂਦਾ ਰਾਜ‌ਿਆਂ ਦਾ ਰਾਜਾ, ਅਤੇ ਸਾਰੇ ਭਵਿਖ ਦੇ ਰਾਜ‌ਿਆਂ ਦਾ ਰਾਜਾ। ਇਸੇ ਕਰਕੇ। ਅਤੇ ਉਨਾਂ ਵਿਚੋਂ ਉਥੇ ਬਹੁਤ ਸਾਰੇ ਹਨ: ਸ਼ਾਂਤੀ ਦਾ ਰਾਜਾ, ਯੁਧ ਦਾ ਰਾਜਾ, ਹਵਾ ਦਾ ਰਾਜਾ, ਤਾਰ‌ਿਆਂ ਦਾ ਰਾਜਾ, ਉਤਰੀ ਤਾਰੇ ਦਾ ਰਾਜਾ, ਦਖਣੀ ਤਾਰੇ ਦਾ ਰਾਜਾ, ਦਿਆਲਤਾ ਦਾ ਰਾਜਾ, ਸਭ ਕਿਸਮ ਦੇ ਰਾਜੇ - ਇਥੋਂ ਤਕ ਜੋਸ਼ੀਲੇ ਦਾਨਵਾਂ ਦਾ ਰਾਜਾ ਜਾਂ ਜੋਸ਼ੀਲੇ ਭੂਤਾਂ ਦਾ ਰਾਜਾ। ਇਕ ਦਿਨ ਉਹ ਸਾਰੇ ਮੇਰੇ ਕੋਲ ਆਏ। ਇਹ ਕਦੋਂ ਸੀ? ਜ਼ਰੂਰ ਪਿਛਲੇ ਸਾਲ ਹੋਵੇਗਾ ਫਿਰ, ਪਿਛਲੇ ਸਾਰ ਕੁਝ ਸਮੇਂ ਅਪ੍ਰੈਲ ਵਿਚ। ਕਿਸੇ ਮੌਕੇ ਤੇ, ਉਹ ਸਾਰੇ ਬਸ ਸਤਿਕਾਰ ਦੇਣ ਆਏ ਸਨ। ਮੈਂ ਉਨਾਂ ਬਾਰੇ ਬਹੁਤੀ ਪ੍ਰਵਾਹ ਨਹੀਂ ਕਰਦੀ ਕਿਉਂਕਿ ਉਹ ਵਿਆਸਤ ਹਨ, ਉਹ ਆਪਣਾ ਕੰਮ ਕਰ ਰਹੇ ਹਨ। ਅਤੇ ਸਿਰਫ ਜਦੋਂ ਸਚਮੁਚ ਜ਼ਰੂਰੀ ਹੋਵੇ ਕੁਝ ਜਾਣਕਾਰੀ ਲਈ, ਮੈਂ ਉਨਾਂ ਨੂੰ ਬੁਲਾਉਂਦੀ ਹਾਂ ਅਤੇ ਅਸੀਂ ਸੰਖੇਪ ਵਿਚ ਗਲ ਕਰਦੇ। ਅਸੀਂ ਬਹੁਤੀਆਂ ਗਲਾਂ ਨਹੀਂ ਕਰਦੇ ਜਿਵੇਂ ਮੈਂ ਤੁਹਾਡੇ ਨਾਲ ਗਲਾਂ ਕਰਦੀ ਹਾਂ।

ਮੈਂ ਪਹਿਲਾਂ ਅਜਿਹੇ ਇਕ ਗੰਭੀਰ ਨਾਮ ਬਾਰੇ ਨਹੀਂ ਜਾਣਦੀ ਸੀ। ਮੈਂ ਸੋਚ‌ਿਆ ਇਹ ਬਹੁਤ ਜਿਆਦਾ ਲੰਮਾਂ ਹੈ ਅਤੇ ਉਨਾਂ ਨੂੰ ਇਹ ਛੋਟਾ ਕਰ ਦੇਣਾ ਚਾਹੀਦਾ ਹੈ। ਜੇਕਰ ਉਹ ਮੈਨੂੰ ਰਾਜਿਆਂ ਦੇ ਰਾਜਾ ਬੁਲਾਉਣਾ ਚਾਹੁੰਦੇ ਹਨ, ਠੀਕ ਹੈ। ਅਤੇ ਦੂਜੇ ਵਾਲੇ, ਉਨਾਂ ਨੇ ਬਸ ਕਿਹਾ, "ਠੀਕ ਹੈ।" ਓ. ਕੇ ਦਾ ਭਾਵ ਹੈ "ਰਾਜਿਆਂ ਦੇ" - "ਕੇ.ਓ.ਕੇ," ਕੁਝ ਅਜਿਹਾ। ਜਦੋਂ ਮੈਂ ਕੁਝ ਚੀਜ਼ ਲਿਖ ਰਹੀ ਸੀ ਅਤੇ ਉਹਨਾਂ ਨੇ ਇਹਦਾ ਮੇਰੇ ਲਈ ਸ਼ਬਦ ਜੋੜ ਕੀਤਾ, ਮੈਂ ਕਿਹਾ, "ਇਹਨੂੰ ਬਹੁਤਾ ਲੰਮਾਂ ਨਾ ਬਣਾਉ। ਮੈਂ ਲਿਖਣ ਲਈ ਆਲਸ ਹਾਂ।" ਸੋ ਇਸੇ ਕਰਕੇ ਮੈਂ ਉਨਾਂ ਨੂੰ ਉਸ ਤਰਾਂ ਕਹਿ ਰਹੀ ਸੀ। ਅਤੇ ਮੈਂ ਕਿਹਾ, "ਤੁਹਾਨੂੰ ਸਾਰ‌ਿਆਂ ਨੂੰ ਇਸ ਤਰਾਂ ਮੈਨੂੰ ਕਿਉਂ ਬੁਲਾਉਣਾ ਜ਼ਾਰੀ ਰਖਣਾ ਜ਼ਰੂਰੀ ਹੈ? ਇਹ ਬਹੁਤਾ ਸਮਾਂ ਲਗਦਾ ਹੈ।" ਕਿਉਂਕਿ ਕਦੇ ਕਦਾਂਈ ਉਨਾਂ ਨੂੰ ਇਹਦਾ ਮੇਰੇ ਲਈ ਸ਼ਬਦ ਜੋੜ ਕਰਨਾ ਪੈਂਦਾ, ਅਤੇ ਉਹ ਮੈਨੂੰ ਬਸ "ਤੁਸੀਂ" ਅਤੇ "ਮੈਂ" ਕਹਿ ਕੇ ਨਹੀਂ ਬੁਲਾਉਂਦੇ। ਉਹ ਮੈਨੂੰ "ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦਾ ਰਾਜਾ" ਬੁਲਾਉਂਦੇ ਹਨ, ਅਤੇ ਇਹ ਮੇਰੇ ਲਈ ਬਹੁਤ ਜਿਆਦਾ ਲੰਮਾ ਹੈ।

ਸੋ, ਇਕ ਦਿਨ, ਉਹ ਸਾਰੇ ਆਏ ਅਤੇ ਕਿਹਾ, "ਇਹ ਹੈ ਜਿਸ ਕਰਕੇ ਅਸੀਂ ਤੁਹਾਨੂੰ ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦਾ ਰਾਜਾ ਬੁਲਾਉਂਦੇ ਹਾਂ - ਕਿਉਂਕਿ ਤੁਸੀਂ ਸਾਰੇ ਰਾਜਾ ਹੋ। ਅਤੇ ਭਵਿਖ ਵਿਚ, ਜਦੋਂ ਹੋਰ ਰਾਜੇ ਆਉਣਗੇ, ਤੁਸੀਂ ਉਨਾਂ ਦਾ ਵੀ ਰਾਜਾ ਹੋਵਂਗੇ। ਅਤੇ ਅਤੀਤ ਵਿਚ, ਤੁਸੀਂ ਵੀ ਸਾਰੇ ਰਾਜਿਆਂ ਦੇ ਰਾਜੇ ਸੀ।" ਸੋ, ਹੁਣ ਤੁਸੀਂ ਵੀ ਜਾਣਦੇ ਹੋ - ਇਹ ਸਾਰੇ ਸਵਾਲ ਤੁਹਾਡੇ ਮਨ ਵਿਚ ਕਿਉਂ ਮੇਰੇ ਕੋਲ ਇਹ ਅਤੇ ਉਹ ਸਿਰਲੇਖ ਹੈ - ਮੈਂ ਇਹਦੀ ਮੰਗ ਨਹੀਂ ਕੀਤੀ ਸੀ।

ਪਹਿਲੀ ਵਾਰ, ਮੈਂ ਵੀ ਨਹੀਂ ਜਾਣਦੀ ਸੀ ਇਹ ਮੈਂ ਸੀ ਜਿਸ ਨੇ ਮੇਰੇ ਨਾਲ ਗਲ ਕੀਤੀ ਸੀ। ਸੋ, ਮੈਂ ਪੁਛਿਆ ਸੀ, "ਇਹ ਕੌਣ ਹੈ?" ਅਤੇ ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਸੀ, ਇਸ ਨੇ ਕਿਹਾ, "ਇਹ ਅਲਟੀਮੇਟ, ਅੰਤਲੇ ਸਤਿਗੁਰੂ ਹੈ।" ਮੈਂ ਕਿਹਾ, "ਓਹ, ਤੁਹਾਨੂੰ ਜਾਣਨ ਲਈ ਬਹੁਤ ਸਨਮਾਨਿਤ।" ਸੋ, ਆਵਾਜ਼ ਨੇ ਕਿਹਾ, "ਇਹ ਤੁਸੀਂ ਖੁਦ ਆਪ ਹੋ।" ਰਾਜਿਆਂ ਦੇ ਰਾਜੇ ਦੇ ਕੋਲ ਇਕ ਸਾਥੀ ਜੀਵ ਸੀ ਜਿਸ ਨੇ ਮੈਨੂੰ ਇਹ ਅਤੇ ਉਹ ਦਸ‌ਿਆ, ਅਤੇ ਹੋਰ - ਮੇਰਾ ਸਿਰਲੇਖ ਮੈਨੂੰ ਪੇਸ਼ ਕੀਤਾ, ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਬਹੁਤੀ ਵਿਆਸਤ। ਅਤੇ ਕਾਹਦੇ ਲਈ? ਭਾਵੇਂ ਜੇਕਰ ਮੈਂ "ਰਾਜਿਆਂ ਦਾ ਰਾਜਾ" ਹਾਂ, ਇਹ ਮੈਨੂੰ ਕੀ ਚੰਗਾ ਕਰਦਾ ਹੈ, ਕਿਵੇਂ ਵੀ? ਮੈਂ ਪਹਿਲੇ ਹੀ ਸਭ ਕੁਝ ਤਿਆਗ ਦਿਤਾ ਹੈ। ਇਹ ਸਿਰਫ ਇਹੀ ਹੈ ਕਿ ਮੈਨੂੰ ਅਜੇ ਕੁਝ ਯਾਦ ਰਖਣੇ ਪੈਂਦੇ ਹਨ, ਕਿਉਂਕਿ ਉਹ ਮੇਰੀ ਮਦਦ ਕਰਦਾ ਹੈ ਹੋਰ ਵਧੇਰੇ ਸ਼ਕਤੀ ਕਢਣ ਲਈ, ਤਾਂਕਿ ਮੈਂ ਇਸ ਸੰਸਾਰ ਲਈ ਇਹਦੀ ਵਰਤੋਂ ਕਰ ਸਕਾਂ ਜਿਤਨੀ ਮੈਂ ਕਰ ਸਕਦੀ ਹਾਂ। ਇਹੀ ਕਾਰਨ ਹੈ ਮੈਨੂੰ ਅਜੇ ਵੀ ਸਿਰਲੇਖ ਦੀ ਲੋੜ ਹੈ, ਉਨਾਂ ਵਿਚੋਂ ਕਈਆਂ ਦੀ।

ਅਤੇ ਮੈਂ ਕਦੇ ਨਹੀਂ ਸੋਚ‌ਿਆ ਸੀ ਮੈਂ ਤੁਹਾਨੂੰ ਦਸਾਂਗੀ ਕਿ ਮੈਂ ਮੇਤ੍ਰ‌ਿਆ ਬੁਧ ਹਾਂ, ਜਾਂ ਧਰਮ ਦਾ ਪਹੀਆ-ਮੋੜਨ ਵਾਲਾ ਰਾਜਾ। ਕਿਉਂਕਿ ਮੈਂ ਕਦੇ ਨਹੀਂ ਸੋਚ‌ਿਆ ਸੀ ਇਹਨਾਂ ਚੀਜ਼ਾਂ ਬਾਰੇ। ਮੈਂ ਹਰ ਰੋਜ਼ ਕੰਮ ਕਰਦੀ ਹੋਈ ਬਹੁਤ ਵਿਆਸਤ ਹਾਂ। ਬਸ ਜਿਵੇਂ ਜੇਕਰ ਤੁਸੀਂ ਗਰੈਡੁਏਟ ਹੋ ਗਏ ਹੋ ਜਾਂ ਜੇਕਰ ਤੁਸੀਂ ਇਕ ਡਾਕਟਰ ਹੋ, ਤੁਸੀਂ ਸੋਚਣਾ ਜ਼ਾਰੀ ਨਹੀਂ ਰਖ ਸਕਦੇ, "ਓਹ, ਮੈਂ ਇਕ ਡਾਕਟਰ ਹਾਂ, ਮੈਂ ਇਕ ਡਾਕਟਰ ਹਾਂ। ਕਿਤਨਾ ਵਧੀਆ, ਕਿਤਨਾ ਮਹਾਨ ।" ਨਹੀਂ, ਤੁਸੀਂ ਬਸ ਆਪਣੇ ਮਰੀਜ਼ਾਂ ਦੀ ਦੇਖ ਭਾਲ ਕਰ ਰਹੇ ਹਾਂ। ਬਸ ਇਹੀ। ਇਹ ਸਿਰਫ ਮਰੀਜ਼ ਹਨ ਜੋ ਤੁਹਾਨੂੰ ਯਾਦ ਦਿਲਾਉਣਾ ਜ਼ਾਰੀ ਰਖਦੇ ਹਨ ਕਿ ਤੁਸੀਂ ਇਕ ਡਾਕਟਰ ਹੋ। ਲੋਕ ਜਿਨਾਂ ਨਾਲ ਤੁਸੀਂ ਸਿਝਦੇ ਹੋ ਤੁਹਾਨੂੰ ਯਾਦ ਦਿਲਾਉਂਦੇ ਹਨ ਕਿ ਤੁਸੀਂ ਇਕ ਡਾਕਟਰ ਹੋ ਕਿਉਂਕਿ ਉਹ ਤੁਹਾਨੂੰ "ਡਾਕਟਰ ਇਹ," "ਡਾਕਟਰ ਉਹ" ਬੁਲਾਉਂਦੇ ਹਨ। ਉਹ ਇਥੋਂ ਤਕ ਤੁਹਾਡੀ ਪਤਨੀ ਨੂੰ "ਮੈਡਮ ਡਾਕਟਰ" ਬੁਲਾਉਂਦੇ ਹਨ, ਭਾਵੇਂ ਉਸ ਦੇ ਕੋਲ ਕੋਈ ਡਾਕਟਰ ਦੀ ਡਿਗਰੀ ਨਹੀਂ ਹੈ, ਕਿਉਂਕਿ ਉਹ ਇਕ ਡਾਕਟਰ ਦੀ ਇਕ ਪਤਨੀ ਹੈ। ਜਰਮਨ ਵਿਚ, ਉਹ ਇਕ ਡਾਕਟਰ ਦੀ ਪਤਨੀ ਨੂੰ ਵੀ "ਸ੍ਰੀ ਮਤੀ ਡਾਕਟਰ" ਆਖਦੇ ਹਨ - ਫਰੈਨ ਡਾਕਟਰ। ਸੋ, ਇਹ ਵਧੀਆ ਹੈ। ਦੇਖੋ, ਜੇਕਰ ਤੁਸੀਂ ਇਕ ਔਰਤ ਹੋ ਅਤੇ ਤੁਸੀਂ ਇਕ ਡਾਕਟਰ ਬੁਲਾਏ ਜਾਣਾ ਚਾਹੁੰਦੇ ਹੋ, ਬਸ ਇਕ ਨਾਲ ਵਿਆਹ ਕਰੋ। ਬਹੁਤ ਸੌਖਾ - ਤੁਹਾਨੂੰ ਅਨੇਕ, ਅਨੇਕ ਸਾਲਾਂ ਤਕ ਅਧਿਐਨ ਕਰਨ ਦੀ ਅਤੇ ਆਪਣੀ ਡਾਕਟਰ ਦੀ ਡਿਗਰੀ ਲਈ ਇਤਨਾ ਸਖਤ ਕੰਮ ਕਰਨ ਦੀ ਨਹੀਂ ਲੋੜ।

Photo Caption: ਅਣਗੌਲੇ ਮਾਰਗ ਨੂੰ ਮੁੜ ਸੁਰਜੀਤ ਹੋਣ ਦੇਵੋ, ਸਵਾਗਤੀ-ਖੂਬਸੂਰਤ ਘਰ ਵਲ ਨੂੰ ਇਹਦਾ ਅਨੁਸਰਨ ਕਰੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1310 ਦੇਖੇ ਗਏ
7:13
2024-11-09
620 ਦੇਖੇ ਗਏ
36:12
2024-11-09
141 ਦੇਖੇ ਗਏ
2024-11-09
165 ਦੇਖੇ ਗਏ
2024-11-09
264 ਦੇਖੇ ਗਏ
2024-11-09
630 ਦੇਖੇ ਗਏ
2024-11-08
903 ਦੇਖੇ ਗਏ
2024-11-08
918 ਦੇਖੇ ਗਏ
32:16
2024-11-08
251 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ